ਕਿਰਤ ਤੇ ਰੋਜ਼ਗਾਰ ਮੰਤਰਾਲਾ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਕੋਵਿਡ–19 ਲਈ ਦੇਸ਼ ਦੀ ਪਹਿਲੀ ਗਤੀਸ਼ੀਲ ਜਾਂਚ ਇਕਾਈ ਦੀ ਸ਼ੁਰੂਆਤ ਕੀਤੀ

Posted On: 23 APR 2020 6:46PM by PIB Chandigarh

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਨਵੀਂ ਦਿੱਲੀ ਚ ਵੀਡੀਓ ਕਾਨਫ਼ਰੰਸ ਰਾਹੀਂ ਦੇਸ਼ ਦੀ ਪਹਿਲੀ ਕੋਵਿਡ–19 ਗਤੀਸ਼ੀਲ ਨਮੂਨਾ ਸੰਗ੍ਰਹਿ ਪ੍ਰਯੋਗਸ਼ਾਲਾ ਮੋਬਾਈਲ ਬੀਐੱਸਐੱਲ–3 ਵੀਆਰਡੀਐੱਲ ਲੈਬਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਮੌਕੇ ਕਿਰਤ ਤੇ ਰੋਜ਼ਗਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸੰਤੋਸ਼ ਗੰਗਵਾਰ, ਗ੍ਰਹਿ ਰਾਜ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ, ਤੇਲੰਗਾਨਾ ਦੇ ਨਗਰ ਪ੍ਰਸ਼ਾਸਨ ਤੇ ਸ਼ਹਿਰੀ ਵਿਕਾਸ, ਉਦਯੋਗ ਤੇ ਆਈਟੀ ਈਐਂਡਸੀ ਮੰਤਰੀ ਸ਼੍ਰੀ ਕੇ.ਟੀ. ਰਾਮਾ ਰਾਓ, ਤੇਲੰਗਾਨਾ ਦੇ ਹੀ ਕਿਰਤ ਤੇ ਰੋਜ਼ਗਾਰ, ਕਾਰਖਾਨਾ ਮੰਤਰੀ ਸ਼੍ਰੀ ਚਾਮਾਕੁਰਾ ਮੱਲਾ ਰੈੱਡੀ ਵੀ ਮੌਜੂਦ ਰਹੇ।

ਇਹ ਪ੍ਰਯੋਗਸ਼ਾਲਾ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ – DRDO), ਰੱਖਿਆ ਮੰਤਰਾਲੇ, ਭਾਰਤ ਸਰਕਾਰ ਨੇ ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ – ICMR) ਤੇ ਤੇਲੰਗਾਨਾ ਸਰਕਾਰ ਦੀ ਪ੍ਰਵਾਨਗੀ ਦੇ ਕ੍ਰਮ ਚ ਈਐੱਸਆਈਸੀ ਮੈਡੀਕਲ ਕਾਲਜ ਐਂਡ ਹਾਸਪਿਟਲ, ਸਨਥਨਗਰ (ਹੈਦਰਾਬਾਦ) ਦੇ ਸਹਿਯੋਗ ਨਾਲ ਵਿਕਸਿਤ ਕੀਤਾ ਹੈ।

ਇਸ ਮੌਕੇ ਰੱਖਿਆ ਮੰਤਰੀ ਨੇ ਰਿਕਾਰਡ 15 ਦਿਨਾਂ ਚ ਇਸ ਜੈਵਿਕਸੁਰੱਖਿਆ ਪੱਧਰ 2 ਅਤੇ ਪੱਧਰ 3 ਦੀ ਪ੍ਰਯੋਗਸ਼ਾਲਾ ਦੀ ਸਥਾਪਨਾ ਚ ਡੀਆਰਡੀਓ (DRDO) ਅਤੇ ਈਐੱਸਆਈਸੀ (ESIC) ਦੇ ਜਤਨਾਂ ਦੀ ਸ਼ਲਾਘਾ ਕੀਤੀ, ਜਿਸ ਵਿੱਚ ਆਮ ਤੌਰ ਤੇ ਲਗਭਗ ਛੇ ਮਹੀਨਿਆਂ ਦਾ ਸਮਾਂ ਲੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਪਰੀਖਣ ਇਕਾਈ ਨਾਲ ਇੱਕ ਦਿਨ 1,000 ਨਮੂਨਿਆਂ ਦੀ ਜਾਂਚਾ ਕੀਤੀ ਜਾ ਸਕਦੀ ਹੈ ਤੇ ਇਸ ਨਾਲ ਕੋਵਿਡ–19 ਨਾਲ ਜੰਗ ਵਿੱਚ ਦੇਸ਼ ਦੀਆਂ ਸਮਰੱਥਾਵਾਂ ਵਧਾਉਣ ਚ ਮਦਦ ਮਿਲੇਗੀ।

ਕਿਰਤ ਮੰਤਰੀ ਸ਼੍ਰੀ ਸੰਤੋਸ਼ ਗੰਗਵਾਰ ਨੇ ਆਪਣੇ ਸੰਬੋਧਨ ਚ ਇੰਨੇ ਘੱਟ ਸਮੇਂ ਚ ਗਤੀਸ਼ੀਲ (ਮੋਬਾਈਲ ਚਲਦੀ ਫਿਰਦੀ) ਪਰੀਖਣ ਪ੍ਰਯੋਗਸ਼ਾਲਾ ਵਿਕਸਿਤ ਕਰਨ ਲਈ ਡੀਆਰਡੀਓ ਅਤੇ ਈਐੱਸਆਈਸੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਵਿਰੁੱਧ ਜੰਗ ਵਿੱਚ ਇਹ ਬਹੁਤ ਅਹਿਮ ਹੋਵੇਗੀ। ਸ਼੍ਰੀ ਗੰਗਵਾਰ ਨੇ ਕੋਵਿਡ–19 ਨਾਲ ਜੰਗ ਵਿੱਚ ਉਨ੍ਹਾਂ ਦੇ ਮੰਤਰਾਲੇ ਤਹਿਤ ਆਉਣ ਵਾਲੇ ਸੰਗਠਨ ਈਐੱਸਆਈਸੀ ਵੱਲੋਂ ਕੀਤੇ ਜਾ ਰਹੇ ਜਤਨਾਂ ਦੀ ਸ਼ਲਾਘਾ ਕੀਤੀ।

ਸਮਾਰੋਹ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਇਸ ਇਕਾਈ ਦੇ ਵਿਕਾਸ ਲਈ ਡੀਆਰਡੀਓ ਦੇ ਵਿਗਿਆਨੀਆਂ ਤੇ ਈਐੱਸਆਈਸੀ ਮੈਡੀਕਲ ਕਾਲਜ ਐਂਡ ਹਾਸਪਿਟਲ, ਸਨਥਨਗਰ, ਹੈਦਰਾਬਾਦ ਦੇ ਡਾਕਟਰਾਂ ਦੀ ਟੀਮ ਦੀ ਸ਼ਲਾਘਾ ਕੀਤੀ।

 

ਮੋਬਾਈਲ ਬੀਐੱਸਐੱਲ–3 ਵੀਆਰਡੀਐੱਲ ਪ੍ਰਯੋਗਸ਼ਾਲਾਬਾਰੇ

ਈਐੱਸਆਈਸੀ ਮੈਡੀਕਲ ਐਂਡ ਹਾਸਪਿਟਲ, ਸਨਥਨਗਰ, ਹੈਦਰਾਬਾਦ ਵੱਲੋਂ ਮੋਬਾਈਲ ਬੀਐੱਸਐੱਲ–3 ਵੀਆਰਡੀਐੱਲ ਲੈਬਨਾਮ ਦੀ ਇਸ ਨਵੀਂ ਮੋਬਾਈਲ ਡਾਇਓਗਨੌਸਟਿਕ ਅਤੇ ਰਿਸਰਚ ਇਕਾਈ ਦਾ ਉਪਯੋਗ ਕੀਤਾ ਜਾਵੇਗਾ। ਇਹ ਕੋਵਿਡ–19 ਤੇ ਹੋਰ ਸਬੰਧਤ ਪਰੀਖਣ ਅਤੇ ਖੋਜ ਮੰਤਵਾਂ ਲਈ ਦੇਸ਼ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਇਕਾਈ ਹੋਵੇਗੀ।

ਮੋਬਾਈਲ ਬੀਐੱਸਐੱਲ–3 ਵੀਆਰਡੀਐੱਲ ਲੈਬ ਦੇ ਡਿਜ਼ਾਇਨ ਨੂੰ ਡੀਆਰਡੀਓ ਦੇ ਵਿਗਿਆਨੀਆਂ ਵੱਲੋਂ ਵਿਕਸਿਤ ਕੀਤਾ ਗਿਆ ਹੈ, ਜਿਸ ਵਿੱਚ ਈਐੱਸਆਈਸੀ ਮੈਡੀਕਲ ਕਾਲਜ ਐਂਡ ਹਾਸਪਿਟਲ, ਸਨਥਨਗਰ, ਹੈਦਰਾਬਾਦ ਵੱਲੋਂ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਇਸ ਪ੍ਰੋਜੈਕਟ ਨੂੰ ਲਾਗੂ ਕਰਨ ਤੇ ਨਿਰਮਾਣ ਡੀਆਰਡੀਓ ਦੇ ਤਿੰਨ ਉਦਯੋਗ ਭਾਈਵਾਲਾਂ ਵੱਲੋਂ ਕੀਤਾ ਗਿਆ ਹੈ।

ਡੀਆਰਡੀਓ ਵੱਲੋਂ ਵਿਕਸਿਤ ਤੇ ਈਐੱਸਆਈਸੀ ਮੈਡੀਕਲ ਕਾਲਜ ਐਂਡ ਹਾਸਪਿਟਲ, ਸਨਥਨਗਰ, ਹੈਦਰਾਬਾਦ ਨਾਲ ਸਾਂਝੀਆਂ ਕੀਤੀਆਂ ਗਈਆਂ ਹੋਰ ਨਵੀਂਆਂ ਤਕਨੀਕਾਂ ਚ ਨਮੂਨਾ ਸੰਗ੍ਰਹਿ ਲਈ ਸੀਓਵੀਐੱਸਏਸੀਕੇ (COVSACK) ਯੂਨਿਟ, ਏਅਰੋਸੋਲ ਬਾਕਸ ਅਤੇ ਆਰਸੇਲਾਈਜ਼ਡ ਸੈਨੀਟਾਈਜ਼ਡ ਡਿਸਪੈਂਸਰ, ਸਨੋਰਕੇਲ ਫ਼ੇਸ ਮਾਸਕ ਤੇ ਫ਼ੇਸ ਸ਼ੀਲਡ, ਯੂਵੀਸੀ ਕੀਟਾਣੂਨਾਸ਼ਕ ਚੈਂਬਰ ਸ਼ਾਮਲ ਹਨ।

 

ਈਐੱਸਆਈਸੀ ਮੈਡੀਕਲ ਕਾਲਜ ਐਂਡ ਹਾਸਪਿਟਲ, ਸਨਥਨਗਰ, ਹੈਦਰਾਬਾਦ

ਈਐੱਸਆਈਸੀ ਮੈਡੀਕਲ ਕਾਲਜ ਐਂਡ ਹਾਸਪਿਟਲ, ਸਨਥਨਗਰ, ਹੈਦਰਾਬਾਦ 500 ਬਿਸਤਰਿਆਂ ਵਾਲਾ ਹਸਪਤਾਲ ਹੈ। ਇਸ ਤੋਂ ਇਲਾਵਾ ਔਨਕੋਲੋਜੀ, ਨੈਫ਼ਰੋਲੋਜੀ, ਨਿਊਰੋ ਸਰਜਰੀ, ਕਾਰਡੀਓਲੋਜੀ, ਪੈਡੀਆਟ੍ਰਿਕ ਸਰਜਰੀ ਜਿਹੇ ਹੋਰ ਸੁਪਰ ਸਪੈਸ਼ਿਐਲਿਟੀ ਇਲਾਜ ਲਈ ਹਸਪਤਾਲ ਚ ਹੋਰ 150 ਬਿਸਤਰੇ ਵੀ ਉਪਲਬਧ ਹਨ, ਜਿਸ ਤੋਂ ਈਐੱਸਆਈ ਲਾਭਪਾਤਰੀ ਇੱਕੋ ਹੀ ਥਾਂ ਤੇ ਸਰਬੋਤਮ ਇਲਾਜ ਹਾਸਲ ਕਰਦੇ ਹਨ।

 

ਕੋਵਿਡ–19 ਮਹਾਮਾਰੀ ਵਿਰੁੱਧ ਜੰਗ ਵਿੱਚ ਈਐੱਮਆਈਸੀ ਵੱਲੋਂ ਉਠਾਏ ਗਏ ਹੋਰ ਕਦਮ

ਇਸ ਸੰਕਟ ਭਰੇ ਹਾਲਾਤ ਵਿੱਚ ਦੇਸ਼ ਭਰ 13 ਈਐੱਸਆੲਸੀ ਹਸਪਤਾਲ 1,861 ਆਈਸੋਲੇਸ਼ਨ ਬਿਸਤਰਿਆਂ ਨਾਲ ਕੋਵਿਡ–19 ਸਮਰਪਿਤ ਹਸਪਤਾਲਾਂ ਚ ਤਬਦੀਲ ਕੀਤੇ ਜਾ ਚੁੱਕੇ ਹਨ। ਉਪਰਕੋਤ ਹਸਪਤਾਲਾਂ ਤੋਂ ਇਲਾਵਾ ਦੇਸ਼ ਦੇ ਹੋਰ ਈਐੱਸਆਈਸੀ ਹਸਪਤਾਲਾਂ ਚ ਲਗਭਗ 1,011 ਆਈਸੋਲੇਸ਼ਨ ਬਿਸਤਰੇ ਉਪਲਬਧ ਕਰਵਾ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇਨ੍ਹਾਂ ਹਸਪਤਾਲਾਂ 197 ਵੈਂਟੀਲੇਟਰ ਨਾਲ ਕੁੱਲ 555 ਆਈਸੀਯੂ / ਐੱਚਡੀਯੂ ਬਿਸਤਰੇ ਵੀ ਉਪਲਬਧ ਕਰਵਾ ਦਿੱਤੇ ਗਏ ਹਨ। ਈਐੱਸਆਈਸੀ ਦੇ ਅਲਵਰ (ਰਾਜਸਥਾਨ), ਬਿਹਟਾ, ਪਟਨਾ (ਬਿਹਾਰ), ਗੁਲਬਰਗਾ (ਕਰਨਾਟਕ) ਅਤੇ ਕੋਰਬਾ (ਛੱਤੀਸਗੜ੍ਹ) ਸਥਿਤ ਚਾਰ ਹਸਪਤਾਲਾਂ ਚ ਕੁਆਰੰਟੀਨ ਸੁਵਿਧਾ (ਕੁੱਲ 1,254 ਬਿਸਤਰੇ) ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਈਐੱਸਆਈਸੀ ਹਸਪਤਾਲ, ਫ਼ਰੀਦਾਬਾਦ (ਹਰਿਆਣਾ) ਚ ਕੋਵਿਡ–19 ਪਰੀਖਣ ਸੁਵਿਧਾ ਉਪਲਬਧ ਕਰਵਾ ਦਿੱਤੀ ਗਈ ਹੈ।

*****

ਆਰਸੀਜੇ/ਐੱਸਕੇਪੀ/ਆਈਏ


(Release ID: 1617701) Visitor Counter : 146