ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਦੂਰਸੰਚਾਰ ਵਿਭਾਗ ਦੁਆਰਾ ਮੁਫ਼ਤ ਇੰਟਰਨੈੱਟ ਦਾ ਕੋਈ ਪ੍ਰਾਵਧਾਨ ਨਹੀਂ

ਟੂਰਿਜ਼ਮ ਮੰਤਰਾਲੇ ਨੇ 15 ਅਕਤੂਬਰ ਤੱਕ ਹੋਟਲਾਂ ਨੂੰ ਬੰਦ ਕਰਨ ਦਾ ਨਿਰਦੇਸ਼ ਨਹੀਂ ਦਿੱਤਾ ਹੈ

Posted On: 22 APR 2020 9:10PM by PIB Chandigarh

ਪੱਤਰ ਸੂਚਨਾ ਦਫ਼ਤਰ (ਪੀਆਈਬੀ) ਦੀ ਫੈਕਟ ਚੈੱਕ ਯੂਨਿਟ ਨੇ ਅੱਜ ਇੱਕ ਟਵੀਟ ਵਿੱਚ ਸਪਸ਼ਟ ਕੀਤਾ ਕਿ ਦੂਰਸੰਚਾਰ ਵਿਭਾਗ 3 ਮਈ 2020 ਤੱਕ ਸਾਰੇ ਯੂਜ਼ਰਸ ਨੂੰ ਫ੍ਰੀ ਇੰਟਰਨੈੱਟ ਨਹੀਂ  ਦੇ ਰਿਹਾ ਹੈ।  ਦਰਅਸਲ ਫੈਲਾਈ ਜਾ ਰਹੀ ਫਰਜ਼ੀ ਸੂਚਨਾ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਾਰੀਆਂ ਨੂੰ ਘਰ ਤੋਂ ਕੰਮ ਕਰਨ ਲਈ ਵਿਭਾਗ ਦੁਆਰਾ ਫ੍ਰੀ ਇੰਟਰਨੈੱਟ ਦਿੱਤਾ ਜਾ ਰਿਹਾ ਹੈ ਅਤੇ ਦਿੱਤੇ ਗਏ ਲਿੰਕ ਤੇ ਕਲਿੱਕ ਕਰਕੇ ਇਸ ਦਾ ਲਾਭ ਚੁੱਕਿਆ ਜਾ ਸਕਦਾ ਹੈ।  ਪੀਆਈਬੀ ਫੈਕਟ ਚੈੱਕ ਨੇ ਸਪਸ਼ਟ ਕੀਤਾ ਹੈ ਕਿ ਇਹ ਦਾਅਵਾ ਝੂਠਾ ਅਤੇ ਲਿੰਕ ਫ੍ਰੌਡ ਹੈ।

https://twitter.com/PIBFactCheck/status/1252933594579824643?s=20



ਇਸ ਵਿੱਚ, ਗ੍ਰਹਿ ਮੰਤਰਾਲਾ ਨੇ ਸਪਸ਼ਟ ਕੀਤਾ ਹੈ ਕਿ ਉਹ ਮੀਡਿਆ ਰਿਪੋਰਟ ਝੂਠੀ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਗਰ ਕਰਮਚਾਰੀਆਂ ਦਾ ਕੋਵਿਡ - 19 ਟੈਸਟ ਪੋਜ਼ਿਟਿਵ ਆਉਂਦਾ ਹੈ ਤਾਂ ਕੰਪਨੀ ਦੇ ਨਿਦੇਸ਼ਕਾਂ ਅਤੇ ਪ੍ਰਬੰਧਨ ਦੇ ਖ਼ਿਲਾਫ਼ ਦੰਡਾਤਮਕ ਕਾਰਵਾਈ ਕੀਤੀ ਜਾਵੇਗੀ। ਇਸ ਦੇ ਬਜਾਏ ਅਗਰ ਨਿਯੁਕਤੀਕਾਰ ਦੀ ਸਹਿਮਤੀ, ਚੇਤਨਾ ਜਾਂ ਲਾਪਰਵਾਹੀ ਨਾਲ ਅਪਰਾਧ ਹੁੰਦਾ ਹੈ ਤਾਂ ਦਿਸ਼ਾ-ਨਿਰਦੇਸ਼ ਵਿੱਚ ਦੰਡ ਦਾ ਪ੍ਰਾਵਧਾਨ ਹੈ। ਇਸ ਸਬੰਧ ਵਿੱਚ ਪੀਆਈਬੀ ਫੈਕਟ ਚੈੱਕ ਟਵੀਟ ਦਾ ਲਿੰਕ ਦੇਖਿਆ ਜਾ ਸਕਦਾ ਹੈ।


https://twitter.com/PIB_India/status/1252861361777897472?s=20


ਗ੍ਰਹਿ ਮੰਤਰਾਲੇ  ਦੇ ਪ੍ਰਵਕਤਾ ਦਾ ਸਪਸ਼ਟੀਕਰਨ  ਦੇ ਨਾਲ ਕੀਤਾ ਗਿਆ ਟਵੀਟ ਲਿੰਕ ਤੇ ਦੇਖਿਆ ਜਾ ਸਕਦਾ ਹੈ।



https://twitter.com/PIBHomeAffairs/status/1252897072526704640?s=20

ਇੱਕ ਹੋਰ ਕਾਊਂਟਰ ਵਿੱਚ, ਪੀਆਈਬੀ ਫੈਕਟ ਚੈੱਕ ਨੇ ਆਪਣਾ ਸਪਸ਼ਟੀਕਰਨ ਦੁਹਰਾਇਆ ਹੈ ਕਿ ਟੂਰਿਜ਼ਮ ਮੰਤਰਾਲੇ  ਨੇ ਕੋਰੋਨਾਵਾਇਰਸ  ਦੇ ਪ੍ਰਕੋਪ ਦੇ ਕਾਰਨ 15 ਅਕਤੂਬਰ 2020 ਤੱਕ ਹੋਟਲਾਂ ਨੂੰ ਬੰਦ ਕਰਨ ਦਾ ਕੋਈ ਪੱਤਰ ਜਾਰੀ ਨਹੀਂ ਕੀਤਾ ਹੈ।


https://twitter.com/PIBFactCheck/status/1252888187363442689?s=20


ਪੀਆਈਬੀ ਦੀ ਅਸਮ ਖੇਤਰੀ ਯੂਨਿਟ ਨੇ ਸਾਫ਼ ਕੀਤਾ ਹੈ ਕਿ ਆਈਸੀਐੱਮਆਰ ਸਥਾਨਕ ਅਸਾਮੀ ਲੋਕਾਂ ਦੀ ਪ੍ਰਤੀਰੱਖਿਆ ਨੂੰ ਲੈ ਕੇ ਕਿਸੇ ਅਧਿਐਨ ਤੇ ਵਿਚਾਰ ਨਹੀਂ ਕਰ ਰਿਹਾ ਹੈ।  ਇਹ ਟਵੀਟ ਇੱਕ ਹੋਰ ਟਵੀਟ ਤੇ ਕੀਤੀ ਗਈ ਫੈਕਟ ਚੈੱਕ ਪ੍ਰਤੀਕਿਰਿਆ ਹੈਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਥਾਨਕ ਅਸਾਮੀ ਲੋਕਾਂ ਦੀ ਪ੍ਰਤੀਰੱਖਿਆ  (ਰੋਗ ਪ੍ਰਤੀਰੋਧਕ ਸ਼ਕਤੀ)  ਦੇ ਕਾਰਨ ਕੋਵਿਡ - 19 ਦਾ ਸੰਕ੍ਰਮਣ ਨਹੀਂ ਹੋਇਆ ਅਤੇ ਇਸ ਨੇ ਆਈਸੀਐੱਮਆਰ ਨੂੰ ਅਜਿਹੇ ਲੋਕਾਂ ਦੇ ਜੈਨੇਟਿਕਸ ਦਾ ਅਧਿਐਨ ਕਰਨ ਲਈ ਪ੍ਰੇਰਿਤ ਕੀਤਾ ਹੈ।


https://twitter.com/PIB_Guwahati/status/1252932862971707392?s=20

 

ਪਿਛੋਕੜ

ਸੋਸ਼ਲ ਮੀਡੀਆ ਤੇ ਫੇਕ ਨਿਊਜ਼ ਦੇ ਪ੍ਰਸਾਰ ਨੂੰ ਰੋਕਣ ਅਤੇ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਦੇ ਅਨੁਪਾਲਨ ਵਿੱਚ ਪੀਆਈਬੀ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਵਾਲੀਆਂ ਅਫਵਾਹਾਂ ਨੂੰ ਉਜਾਗਰ ਕਰਨ ਲਈ ਇੱਕ ਸਪੈਸ਼ਲ ਯੂਨਿਟ ਦੀ ਸਥਾਪਨਾ ਕੀਤੀ ਹੈ। ਪੀਆਈਬੀਫੈਕਟਚੈੱਕਟਵਿੱਟਰ ਤੇ ਇੱਕ ਪ੍ਰਮਾਣਿਤ ਹੈਂਡਲ ਹੈ, ਜੋ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਟ੍ਰੈਂਡਿੰਗ ਸੰਦੇਸ਼ਾਂ ਦੀ ਨਿਗਰਾਨੀ ਕਰਦਾ ਹੈ ਅਤੇ ਫਰਜ਼ੀ ਖ਼ਬਰਾਂ ਦਾ ਪਰਦਾਫਾਸ਼ ਕਰਨ ਲਈ ਇਸ ਦੀ ਸਮੱਗਰੀ ਦੀ ਵਿਆਪਕ ਸਮੀਖਿਆ ਕਰਦਾ ਹੈ। ਇਸ ਦੇ ਇਲਾਵਾ ਟਵਿੱਟਰ ਤੇ ਪੀਆਈਬੀ_ਇੰਡੀਆ ਹੈਂਡਲ ਅਤੇ ਪੀਆਈਬੀ ਦੀਆਂ ਕਈ ਖੇਤਰੀ ਯੂਨਿਟਾਂ ਦੁਆਰਾ ਟਵਿੱਟਰ ਭਾਈਚਾਰੇ ਦੇ ਹਿਤ ਵਿੱਚ ਹੈਸ਼ਟੈਗ #ਪੀਆਈਬੀਫੈਕਟਚੈੱਕ ਦੇ ਨਾਲ ਕਿਸੇ ਵੀ ਜਾਣਕਾਰੀ ਦਾ ਸਰਕਾਰੀ ਅਤੇ ਪ੍ਰਮਾਣਿਕ ਵਰਜ਼ਨ ਪੋਸਟ ਕੀਤਾ ਜਾ ਰਿਹਾ ਹੈ।


ਕੋਈ ਵੀ ਵਿਅਕਤੀ ਕਿਸੇ ਵੀ ਸੋਸ਼ਲ ਮੀਡੀਆ ਸੰਦੇਸ਼ ਟੈਕਸਟ, ਆਡੀਓ ਅਤੇ ਵੀਡੀਓ ਆਦਿ ਦੀ ਸਚਾਈ ਪਰਖਣ ਲਈ ਪੀਆਈਬੀਫੈਕਟਚੈੱਕ ਨੂੰ ਭੇਜ ਸਕਦਾ ਹੈ। ਇਸ ਨੂੰ ਔਨਲਾਈਨ ਲਿੰਕ https://factcheck.pib.gov.in/ ‘ਤੇ ਜਾਂ ਵਟਸਐਪ ਨੰਬਰ +918799711259 ਜਾਂ ਈਮੇਲ pibfactcheck[at]gmail[dot]com ਕੀਤਾ ਜਾ ਸਕਦਾ ਹੈ। ਵਿਵਰਣ ਪੀਆਈਬੀ ਦੀ ਵੈੱਬਸਾਈਟ https://pib.gov.in ‘ਤੇ ਵੀ ਉਪਲੱਬਧ ਹਨ।

 

WhatsApp Image 2020-04-21 at 8.38.39 PM.jpeg

 

*****

ਆਰਸੀਜੇ/ਐੱਸਐੱਸ
 


(Release ID: 1617658) Visitor Counter : 174