ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਲਾਈਫ਼ਲਾਈਨ ਉਡਾਨ ਫਲਾਈਟਾਂ ਨੇ 22 ਅਪ੍ਰੈਲ 2020 ਨੂੰ 35.78 ਟਨ ਦੀ ਲੋੜੀਂਦੀ ਅਤੇ ਮੈਡੀਕਲ ਖੇਪ ਢੋਈ

Posted On: 23 APR 2020 7:20PM by PIB Chandigarh

ਏਅਰ ਇੰਡੀਆ, ਭਾਰਤੀ ਵਾਯੂ ਸੈਨਾ ਅਤੇ ਵਿਸਤਾਰਾ ਦੁਆਰਾ ਸੰਚਾਲਿਤ ਲਾਈਫ਼ਲਾਈਨ ਉਡਾਨ ਸੇਵਾ ਨੇ 22 ਅਪ੍ਰੈਲ 2020 ਨੂੰ 35.78 ਟਨ ਦੀ ਖੇਪ ਢੋਈ ਏਅਰ ਇੰਡੀਆ, ਅਲਾਇੰਸ ਏਅਰ, ਭਾਰਤੀ ਵਾਯੂ ਸੈਨਾ ਅਤੇ ਪ੍ਰਾਈਵੇਟ ਵਾਹਕਾਂ ਦੁਆਰਾ ਕੋਵਿਡ - 19 ਵਿਰੁੱਧ ਲੜਾਈ ਦਾ ਸਮਰਥਨ ਕਰਨ ਲਈ ਘਰੇਲੂ ਖੇਤਰ ਵਿੱਚ ਲਾਈਫ਼ਲਾਈਨ ਉਡਾਨ ਦੇ ਤਹਿਤ 339 ਉਡਾਨਾਂ ਦਾ ਸੰਚਾਲਨ ਕੀਤਾ ਗਿਆ ਹੈ ਇਨ੍ਹਾਂ ਵਿੱਚੋਂ 204 ਉਡਾਨਾਂ ਏਅਰ ਇੰਡੀਆ ਅਤੇ ਅਲਾਇੰਸ ਏਅਰ ਦੁਆਰਾ ਸੰਚਾਲਿਤ ਕੀਤੀਆਂ ਗਈਆਂ ਹਨ ਅੱਜ ਤੱਕ ਲਗਭਗ 587.57 ਟਨ ਦੀ ਖੇਪ ਪਹੁੰਚਾਈ ਗਈ ਹੈ ਲਾਈਫ਼ਲਾਈਨ ਉਡਾਨ ਸੇਵਾ ਨੇ ਅੱਜ ਤੱਕ ਕੁੱਲ 3,37,639 ਕਿਲੋਮੀਟਰ ਦਾ ਹਵਾਈ ਸਫ਼ਰ ਪੂਰਾ ਕਰ ਲਿਆ ਹੈ ਕੋਵਿਡ - 19 ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ ਸਮਰਥਨ ਦੇਣ ਲਈ ਦੇਸ਼ ਦੇ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਜ਼ਰੂਰੀ ਮੈਡੀਕਲ ਖੇਪ ਪਹੁੰਚਾਉਣ ਲਈ ਲਾਈਫ਼ਲਾਈਨ ਉਡਾਨਸੇਵਾ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੁਆਰਾ ਚਲਾਇਆ ਜਾ ਰਿਹਾ ਹੈ

ਉੱਤਰ-ਪੂਰਬੀ ਖੇਤਰ, ਟਾਪੂ ਖੇਤਰਾਂ ਅਤੇ ਪਹਾੜੀ ਰਾਜਾਂ ਵੱਲ ਖ਼ਾਸ ਧਿਆਨ ਦਿੱਤਾ ਗਿਆ ਹੈ ਏਅਰ ਇੰਡੀਆ ਅਤੇ ਭਾਰਤੀ ਵਾਯੂ ਸੈਨਾ ਨੇ ਮੁੱਖ ਤੌਰ ਤੇ ਜੰਮੂ-ਕਸ਼ਮੀਰ, ਲੱਦਾਖ, ਉੱਤਰ-ਪੂਰਬ ਅਤੇ ਹੋਰ ਟਾਪੂ ਖੇਤਰਾਂ ਲਈ ਇਹ ਸਹਿਯੋਗ ਕੀਤਾ ਹੈ ਅਹਿਮ ਮੈਡੀਕਲ ਖੇਪ ਅਤੇ ਮਰੀਜ਼ਾਂ ਨੂੰ ਲਿਜਾਣ ਲਈ ਪਵਨ ਹੰਸ ਲਿਮਿਟਿਡ ਸਮੇਤ ਹੈਲੀਕੌਪਟਰ ਸੇਵਾਵਾਂ ਜੰਮੂ-ਕਸ਼ਮੀਰ, ਲੱਦਾਖ, ਆਈਲੈਂਡਜ਼ ਅਤੇ ਉੱਤਰ - ਪੂਰਬੀ ਖੇਤਰ ਵਿੱਚ ਕੰਮ ਕਰ ਰਹੀਆਂ ਹਨ 22 ਅਪ੍ਰੈਲ 2020 ਤੱਕ ਪਵਨ ਹੰਸ ਨੇ 6537 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ 1.90 ਟਨ ਖੇਪ ਢੋਈ ਹੈ

ਘਰੇਲੂ ਲਾਈਫ਼ਲਾਈਨ ਉਡਾਨ ਦੀ ਖੇਪ ਵਿੱਚ ਕੋਵਿਡ - 19 ਨਾਲ ਸਬੰਧਿਤ ਪ੍ਰਤੀਕਿਰਿਆਸ਼ੀਲ, ਅੰਨਜ਼ਾਈਮ, ਮੈਡੀਕਲ ਉਪਕਰਣ, ਟੈਸਟਿੰਗ ਕਿੱਟਾਂ, ਪ੍ਰਾਈਵੇਟ ਪ੍ਰੋਟੈਕਟਿਵ ਉਪਕਰਣ (ਪੀਪੀਈ), ਮਾਸਕ, ਦਸਤਾਨੇ, ਐੱਚਐੱਲਐੱਲ ਅਤੇ ਆਈਸੀਐੱਮਆਰ ਦੀਆਂ ਹੋਰ ਖੇਪਆਂ ਅਤੇ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਦੀ ਜ਼ਰੂਰੀ ਖੇਪ ਅਤੇ ਡਾਕ ਪੈਕੇਟ ਆਦਿ ਸ਼ਾਮਲ ਹਨ

ਘਰੇਲੂ ਕਾਰਗੋ ਅਪਰੇਟਰ ਸਪਾਈਸਜੈੱਟ, ਬਲੂ ਡਾਰਟ ਅਤੇ ਇੰਡੀਗੋ ਕਮਰਸ਼ੀਅਲ ਅਧਾਰ ਤੇ ਕਾਰਗੋ ਉਡਾਨਾਂ ਚਲਾ ਰਹੇ ਹਨ ਸਪਾਈਸਜੈੱਟ ਨੇ 24 ਮਾਰਚ ਤੋਂ 22 ਅਪ੍ਰੈਲ 2020 ਦੇ ਦੌਰਾਨ 495 ਕਾਰਗੋ ਉਡਾਨਾਂ ਸੰਚਾਲਿਤ ਕੀਤੀਆਂ ਜਿਸ ਵਿੱਚ 7,46,219 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਅਤੇ 3837 ਟਨ ਖੇਪ ਢੋਈ ਗਈ ਇਨ੍ਹਾਂ ਵਿੱਚੋਂ 166 ਅੰਤਰਰਾਸ਼ਟਰੀ ਕਾਰਗੋ ਉਡਾਨਾਂ ਸਨ ਬਲੂ ਡਾਰਟ ਨੇ 25 ਮਾਰਚ ਤੋਂ 22 ਅਪ੍ਰੈਲ 2020 ਦੇ ਦੌਰਾਨ 1,68,396 ਕਿਲੋਮੀਟਰ ਦੀ ਦੂਰੀ ਨੂੰ ਤੈਅ ਕਰਦੇ ਹੋਏ 169 ਘਰੇਲੂ ਕਾਰਗੋ ਉਡਾਨਾਂ ਦਾ ਸੰਚਾਲਨ ਕੀਤਾ ਅਤੇ 2749 ਟਨ ਮਾਲ ਢੋਇਆ ਇਨ੍ਹਾਂ ਵਿੱਚੋਂ 2 ਅੰਤਰਰਾਸ਼ਟਰੀ ਕਾਰਗੋ ਉਡਾਨਾਂ ਸਨ ਇੰਡੀਗੋ ਨੇ 3 ਤੋਂ 22 ਅਪ੍ਰੈਲ 2020 ਦੇ ਦੌਰਾਨ 35 ਕਾਰਗੋ ਉਡਾਨਾਂ ਦਾ ਸੰਚਾਲਨ ਕੀਤਾ ਜਿਸ ਵਿੱਚ 42,752 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਅਤੇ ਲਗਭਗ 84 ਟਨ ਮਾਲ ਢੋਇਆ, ਇਸ ਵਿੱਚ 6 ਅੰਤਰਰਾਸ਼ਟਰੀ ਉਡਾਨਾਂ ਸ਼ਾਮਲ ਸਨ ਇਸ ਵਿੱਚ ਸਰਕਾਰ ਲਈ ਮੁਫ਼ਤ ਵਿੱਚ ਢੋਈ ਜਾਣ ਵਾਲੀ ਮੈਡੀਕਲ ਸਪਲਾਈ ਵੀ ਸ਼ਾਮਲ ਹੈ

4 ਅਪ੍ਰੈਲ 2020 ਤੋਂ ਹੁਣ ਤੱਕ ਪੂਰਬੀ ਏਸ਼ੀਆ ਤੋਂ ਏਅਰ ਇੰਡੀਆ ਦੁਆਰਾ ਲਿਆਂਦੇ ਗਈ ਮੈਡੀਕਲ ਖੇਪ ਦੀ ਕੁਲ ਮਾਤਰਾ 348 ਟਨ ਹੈ ਫਾਰਮਾਸਿਊਟੀਕਲ, ਮੈਡੀਕਲ ਉਪਕਰਣਾਂ ਅਤੇ ਕੋਵਿਡ - 19 ਰਾਹਤ ਖੇਪ ਦੀ ਢੁਆਈ ਲਈ ਪੂਰਬੀ ਏਸ਼ੀਆ ਦੇ ਨਾਲ ਇੱਕ ਕਾਰਗੋ ਏਅਰ-ਬ੍ਰਿੱਜ ਦੀ ਸਥਾਪਨਾ ਕੀਤੀ ਗਈ ਹੈ ਏਅਰ ਇੰਡੀਆ ਲੋੜ ਅਨੁਸਾਰ ਮਹੱਤਵਪੂਰਨ ਮੈਡੀਕਲ ਖੇਪ ਦੇ ਤਬਾਦਲੇ ਲਈ ਹੋਰ ਦੇਸ਼ਾਂ ਨੂੰ ਸਮਰਪਿਤ ਸਮਾਂ ਸੂਚੀ ਅਨੁਸਾਰ ਕਾਰਗੋ ਉਡਾਨਾਂ ਦਾ ਸੰਚਾਲਨ ਕਰੇਗੀ

 

****

 

ਆਰਜੇ / ਐੱਨਜੀ


(Release ID: 1617615) ਵਿਜ਼ੀਟਰ ਕਾਊਂਟਰ : 224