ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੋਵਿਡ - 19 ਖ਼ਿਲਾਫ਼ ਜੰਗ ਵਿੱਚ ਭਾਰਤ ਦੀ ਪਹਿਲ, ਸੁਭਾਵਿਕ ਪ੍ਰਤੀਰੱਖਿਆ ਵਧਾਉਣਾ
ਸੀਐੱਸਆਈਆਰ ਨੇ ਕੋਵਿਡ - 19 ਨੂੰ ਫੈਲਣ ਤੋਂ ਰੋਕਣ ਅਤੇ ਕੋਵਿਡ - 19 ਦੇ ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਰਫਤਾਰ ਵਿੱਚ ਤੇਜ਼ੀ ਲਿਆਉਣ ਲਈ ਸਰੀਰ ਦੀ ਸੁਭਾਵਿਕ ਪ੍ਰਤੀਰੱਖਿਆ ਵਧਾਉਣ ਲਈ ਇੱਕ ਇਮੀਨੋਮੋਡਿਊਲੇਟਰ, ਸੈਪਸੀ ਵੇਕ® ਵਿਕਸਿਤ ਕਰਨ / ਅਲੱਗ ਉਦੇਸ਼ ਲਈ ਉਪਯੋਗ ਕਰਨ ਦਾ ਫੈਸਲਾ ਕੀਤਾਨਵੇਂ ਕਲੀਨਿਕਲ ਟ੍ਰੇਲਰਾਂ ਨੂੰ ਹੁਣ ਭਾਰਤ ਦੇ ਡਰੱਗ ਕੰਟਰੋਲਰ ਜਨਰਲ ( ਡੀਸੀਜੀਆਈ ) ਵੱਲੋਂ ਪ੍ਰਵਾਨਗੀ
ਉਹ ਰੈਂਡੇਮਾਈਜ਼ਡ, ਡਬਲ - ਬਲਾਇੰਡ, ਟੂ-ਆਰਮ, ਕੰਟਰੋਲਡ ਕਲੀਨਿਕਲ ਟੈਸਟ ਹੋਣਗੇ
ਇਹ ਦੋਵੇਂ ਕਲੀਨਿਕਲ ਟ੍ਰਾਇਲ ਕੋਵਿਡ - 19 ਦੇ ਗੰਭੀਰ ਰੂਪ ਨਾਲ ਪੀੜਿਤ ਮਰੀਜ਼ਾਂ ਦੀਆਂ ਮੌਤਾਂ ਵਿੱਚ ਕਮੀ ਲਿਆਉਣ ਲਈ ਦਵਾਈ ਦੇ ਪ੍ਰਭਾਵ ਦੇ ਮੁੱਲਾਂਕਣ ਸਬੰਧੀ ਹਾਲ ਹੀ ਵਿੱਚ ਐਲਾਨੇ ਟ੍ਰਾਇਲਾਂ ਦੇ ਇਲਾਵਾ ਹੋਣਗੇ
Posted On:
23 APR 2020 3:18PM by PIB Chandigarh
ਸਰੀਰ ਦੀ ਸਹਿਜ ਪ੍ਰਤੀਰੱਖਿਆ ਪ੍ਰਣਾਲੀ (ਸੁਭਾਵਿਕ ਪ੍ਰਤੀਰੱਖਿਆ) ਕੋਵਿਡ - 19 ਅਤੇ ਹੋਰ ਵਾਇਰਲ ਸੰਕ੍ਰਮਣਾਂ ਨਾਲ ਲੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਹ ਕੋਵਿਡ - 19 ਅਤੇ ਹੋਰ ਵਾਇਰਸਾਂ ਦੀ ਪਹਿਚਾਣ ਅਤੇ ਉਨ੍ਹਾਂ ਦਾ ਸਫਾਇਆ ਕਰਨ ਦੀ ਦਿਸ਼ਾ ਵਿੱਚ ਤੇਜ਼, ਪਹਿਲੀ ਅਤੇ ਦੂਜੀ ਰੱਖਿਆ ਪ੍ਰਤੀਕਿਰਿਆ ਹੈ। ਸੁਭਾਵਿਕ ਪ੍ਰਤੀਰੱਖਿਆ ਕਾਫੀ ਹੋਣ ‘ਤੇ ਕੋਵਿਡ - 19 ਜਾਂ ਹੋਰ ਵਾਇਰਸਾਂ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਲੋਕ ਜਾਂ ਤਾਂ ਇਸ ਰੋਗ ਨਾਲ ਗ੍ਰਸਤ ਨਹੀਂ ਹੁੰਦੇ ਜਾਂ ਉਸ ਦੇ ਬਹੁਤ ਮਾਮੂਲੀ ਰੂਪ ਤੋਂ ਗ੍ਰਸਤ ਹੁੰਦੇ ਹਨ। ਮੈਕ੍ਰੋਫੇਜ , ਐੱਨਕੇ ਸੈੱਲਾਂ ਜਿਹੀ ਮਨੁੱਖ ਪ੍ਰਤੀਰੱਖਿਆ ਪ੍ਰਣਾਲੀ ਇਸ ਤਰ੍ਹਾਂ ਦੀ ਰੱਖਿਆ ਕਰਦੀ ਹੈ। ਅਜਿਹੇ ਦੌਰ ਵਿੱਚ ਜਦੋਂ ਵਿਸ਼ਵ ਕੋਵਿਡ - 19 ਨਾਲ ਨਜਿੱਠਣ ਲਈ ਵੈਕਸੀ ਨ ਅਤੇ ਐਂਟੀਵਾਇਰਲ ਏਜੈਂਟਸ ਤਿਆਰ ਕਰਨ ਦੀ ਜੱਦੋ ਜਹਿਦ ਵਿੱਚ ਹੈ, ਭਾਰਤੀ ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ (ਸੀਐੱਸਆਈਆਰ) ਨੇ ਆਪਣੇ ਨਿਊ ਮਿਲੇਨੀਅਮ ਇੰਡੀਅਨ ਟੈਕਨੋਉਲੋਜੀ ਲੀਡਰਸ਼ਿਪ ਇਨੀਸ਼ਿਏਟਿਵ (ਐੱਨਐੱਮਆਈਟੀਐੱਲਆਈ) ਪ੍ਰੋਗਰਾਮ ਰਾਹੀਂ ਕੋਵਿਡ - 19 ਨੂੰ ਫੈਲਣ ਤੋਂ ਰੋਕਣ ਅਤੇ ਕੋਵਿਡ - 19 ਦੇ ਮਰੀਜ਼ਾਂ ਦੇ ਤੰਦਰੁਸਤ ਹੋਣ ਦੀ ਰਫ਼ਤਾਰ ਵਿੱਚ ਤੇਜ਼ੀ ਲਿਆਉਣ ਲਈ ਸਰੀਰ ਦੀ ਸੁਭਾਵਿਕ ਪ੍ਰਤੀਰੱਖਿਆ ਵਧਾਉਣ ਲਈ ਇੱਕ ਸਵੀਰਕ੍ਰਿਤ ਇਮੀਨੋਮੋਡਿਊਲੇਟਰ, ਸੈਪਸੀ ਵੇਕ® ਵਿਕਸਿਤ ਕਰਨ/ ਅਲੱਗ ਉਦੇਸ਼ ਲਈ ਉਪਯੋਗ ਕਰਨ ਦਾ ਫੈਸਲਾ ਕੀਤਾ ਹੈ ।
ਸੈਪਸੀ ਵੈਕ® ਤੋਂ ਆਸ਼ਾ ਹੈ ਕਿ ਉਹ -
1. ਕੋਵਿਡ - 19 ਦੇ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਅਤੇ ਸਿਹਤ ਕਰਮੀਆਂ ਦੀ ਸੁਭਾਵਿਕ ਪ੍ਰਤੀਕਿਰਿਆ ਨੂੰ ਵਧਾਉਂਦੇ ਹੋਏ ਉਨ੍ਹਾਂ ਦੀ ਰੱਖਿਆ ਕਰ ਸਕਦੀ ਹੈ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਇਸ ਬਿਮਾਰੀ ਦੀ ਚਪੇਟ ਵਿੱਚ ਆਉਣ ਤੋਂ ਬਚਾ ਸਕਦੀ ਹੈ।
2. ਹਸਪਰਤਾਲ ਵਿੱਚ ਭਰਤੀ ਕੋਵਿਡ-19 ਦੇ ਮਰੀਜ਼, ਜਿਨ੍ਹਾਂ ਦੀ ਹਾਲਤ ਜ਼ਿਆਦਾ ਨਹੀਂ ਵਿਗੜੀ ਹੈ, ਉਨ੍ਹਾਂ ਨੂੰ ਜਲਦੀਪ ਠੀਕ ਕਰ ਸਕਦੀ ਹੈ। ਇਹ ਆਈਸੀਯੂ ਵਿੱਚ ਭਰਤੀ ਕੀਤੇ ਜਾਣ ਦੀ ਸਥਿਤੀ ਵਾਲੇ ਮਰੀਜ਼ਾਂ ਵਿੱਚ ਬਿਮਾਰੀ ਨੂੰ ਵਧਣ ਤੋਂ ਵੀ ਰੋਕ ਸਕਦੀ ਹੈ ।
ਨਵੇਂ ਕਲੀਨਿਕ ਟ੍ਰੇਲਰਾਂ ਨੂੰ ਹੁਣ ਭਾਰਤ ਦੇ ਡਰੱਗ ਕੰਟਰੋਲਰ ਜਨਰਲ (ਡੀਸੀਜੀਆਈ) ਵੱਲੋਂ ਪ੍ਰਵਾਨਗੀ ਮਿਲ ਚੁੱਕੀ ਹੈ। ਉਹ ਰੈਂਡੇਮਾਈਜ਼ਡ , ਡਬਲ - ਬਲਾਣਇੰਡ , ਟੂ - ਆਰਮ, ਕੰਟਰੋਲਡ ਕਲੀਨਿਕ ਟੈਸਟ ਹੋਣਗੇ। ਇਹ ਦੋਵੇਂ ਕਲੀਨਿਕਲ ਟ੍ਰਾਇਲ ਕੋਵਿਡ - 19 ਦੇ ਗੰਭੀਰ ਰੂਪ ਨਾਲ ਪੀੜਿਤ ਮਰੀਜ਼ਾਂ ਦੀਆਂ ਮੌਤਾਂ ਵਿੱਚ ਕਮੀ ਲਿਆਉਣ ਲਈ ਦਵਾਈ ਦੇ ਪ੍ਰਭਾਵ ਦੇ ਮੁੱਲਾਂਕਣ ਸਬੰਧੀ ਹਾਲ ਹੀ ਵਿੱਚ ਐਲਾਨੇ ਟ੍ਰਾਇਲਾਂ ਦੇ ਇਲਾਵਾ ਹੋਣਗੇ।
ਸੈਪਸੀ ਵੈਕ® ਵਿੱਚ ਹੀਟ - ਕਿਲਡੇ ਮਾਈਕ੍ਰੋਬੈਕਟੀ ਰੀਆ ਡਬਲਿਊ ( ਐੱਮ ਡਬਲਿਊ ) ਹੁੰਦੇ ਹਨ । ਇਹ ਮਰੀਜ਼ਾਂ ਲਈ ਬੇਹੱਦ ਸੁਰੱਖਿਅਤ ਪਾਇਆ ਗਿਆ ਹੈ ਅਤੇ ਇਸ ਦੀ ਵਰਤੋਂ ਨਾਲ ਕਿਸੇ ਤਰ੍ਹਾਂ ਦੇ ਸਿਸਟੈਇਮਿਕ ਸਾਈਡ ਇਫੈਕਟਅਸ ਵੀ ਨਹੀਂ ਹੁੰਦੇ। ਸੈਪਸੀ ਵੈਕ® ਨੂੰ ਸੀਐੱਸਆਈਆਰ ਦੇ ਐੱਨਐੱਮਆਈਟੀਐੱਲਆਈ ਪ੍ਰੋਗਰਾਮ ਤਹਿਤ ਵਿਕਸਿਤ ਕੀਤਾ ਗਿਆ ਸੀ ਅਤੇ ਇਸ ਦਾ ਨਿਰਮਾਣ ਕੈਡਿਲਾ ਫਾਰਮਾਸਿਊਟੀਕਲਸ ਲਿਮਿਟਿਡ, ਅਹਿਮਦਾਬਾਦ ਨੇ ਕੀਤਾ ਹੈ ।
****
ਕੇਜੀਐੱਸ / (ਸੀਐੱਸਆਈਆਰ ਰਿਲੀਜ਼)
(Release ID: 1617611)
Visitor Counter : 209