ਰੇਲ ਮੰਤਰਾਲਾ

22 ਅਪ੍ਰੈਲ 2020 ਨੂੰ ਭਾਰਤੀ ਰੇਲਵੇ ਨੇ 3.13 ਲੱਖ ਟਨ ਅਨਾਜ ਨਾਲ ਲੱਦੇ 112 ਰੇਕਸ ਦੀ ਢੋਆ–ਢੁਆਈ ਕੀਤੀ

ਭਾਰਤੀ ਰੇਲਵੇ ਆਪਣੇ ਉੱਦਮਾਂ ਨਾਲ ਲਗਾਤਾਰ ਇਹ ਯਕੀਨੀ ਬਣਾ ਰਿਹਾ ਹੈ ਕਿ ਪੂਰੇ ਦੇਸ਼ ’ਚ ਅਨਾਜ ਜਿਹੇ ਖੇਤੀ ਉਤਪਾਦਾਂ ਦੀ ਸਮੇਂ ਸਿਰ ਢੋਆ–ਢੁਆਈ ਹੋ ਸਕੇ

1 ਅਪ੍ਰੈਲ 2020 ਤੋਂ 22 ਅਪ੍ਰੈਲ 2020 ਤੱਕ ਭਾਰਤੀ ਰੇਲਵੇ ਨੇ 45.80 ਲੱਖ ਟਨ ਅਨਾਜ ਦੀ ਢੋਆ–ਢੁਆਈ ਕਰ ਲਈ ਸੀ, ਜਦਕਿ ਪਿਛਲੇ ਵਰ੍ਹੇ ਇਸੇ ਸਮੇਂ 18.20 ਲੱਖ ਟਨ ਅਨਾਜ ਦੀ ਢੋਆ–ਢੁਆਈ ਹੋਈ ਸੀ

Posted On: 23 APR 2020 4:20PM by PIB Chandigarh

ਭਾਰਤੀ ਰੇਲਵੇ ਵੱਲੋਂ ਕੋਵਿਡ–19 ਕਾਰਨ ਦੇਸ਼ਵਿਆਪੀ ਲੌਕਡਾਊਨ ਦੌਰਾਨ ਆਪਣੀਆਂ ਮਾਲਗੱਡੀਆਂ ਦੀਆਂ ਸੇਵਾਵਾਂ ਰਾਹੀਂ ਅਨਾਜ ਜਿਹੀਆਂ ਜ਼ਰੂਰੀ ਵਸਤਾਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਲਗਾਤਾਰ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।

ਭਾਰਤੀ ਘਰਾਂ ਦੇ ਰਸੋਈਘਰਾਂ ਨੂੰ ਆਮ ਵਾਂਗ ਲਗਾਤਾਰ ਚਲਦਾ ਰੱਖਣ ਲਈ 22 ਅਪ੍ਰੈਲ 2020 ਨੂੰ ਇੱਕੋ ਦਿਨ ਭਾਰਤੀ ਰੇਲਵੇ ਨੇ ਇੱਕੋ ਦਿਨ 3.13 ਲੱਖ ਟਨ ਅਨਾਜ ਨਾਲ ਲੱਦੇ 112 ਰੇਕਸ ਦੀ ਰਿਕਾਰਡ ਢੋਆਢੁਆਈ ਕਰ ਕੇ 9 ਅਪ੍ਰੈਲ 2020 ਦਾ ਅਨਾਜ ਦੀ ਢੋਆਢੁਆਈ ਦਾ ਉਹ ਪਿਛਲਾ ਰਿਕਾਰਡ ਤੋੜਿਆ ਸੀ, ਜਦੋਂ (2.57 ਲੱਖ ਟਨ ਨਾਲ ਲੱਦੇ) 92 ਰੇਕਸ ਅਤੇ 14 ਅਪ੍ਰੈਲ 2020 ਅਤੇ ਫਿਰ 18 ਅਪ੍ਰੈਲ 2020 ਨੂੰ (2.49 ਲੱਖ ਟਨ ਨਾਲ ਲੱਦੇ) 89 ਰੇਕਸ ਦੀ ਢੋਆਢੁਆਈ ਕੀਤੀ ਗਈ ਸੀ।

1 ਅਪ੍ਰੈਲ 2020 ਤੋਂ 22 ਅਪ੍ਰੈਲ 2020 ਤੱਕ ਭਾਰਤੀ ਰੇਲਵੇ ਵੱਲੋਂ ਕੁੱਲ 45.80 ਲੱਖ ਟਨ ਅਨਾਜ ਦੀ ਢੋਆਢੁਆਈ ਕੀਤੀ ਗਈ ਸੀ; ਜਦ ਕਿ ਪਿਛਲੇ ਵਰ੍ਹੇ ਇਸੇ ਸਮੇਂ ਦੌਰਾਨ 18.20 ਲੱਖ ਟਨ ਅਨਾਜ ਦੀ ਢੋਆਢੁਆਈ ਹੋਈ ਸੀ।

ਇਹ ਯਕੀਨੀ ਬਣਾਉਣ ਲਈ ਜਤਨ ਕੀਤੇ ਜਾ ਰਹੇ ਹਨ ਕਿ ਅਨਾਜ ਜਿਹੇ ਖੇਤੀਉਤਪਾਦ ਸਮੇਂਸਿਰ ਚੁੱਕੇ ਜਾਣ ਅਤੇ ਰਾਸ਼ਟਰਵਿਆਪੀ ਲੌਕਡਾਊਨ ਦੌਰਾਨ ਵੀ ਸਪਲਾਈ ਯਕੀਨੀ ਬਣੀ ਰਹੇ। ਲੌਕਡਾਊਨ ਦੇ ਸਮੇਂ ਦੌਰਾਨ ਇਨ੍ਹਾਂ ਜ਼ਰੂਰੀ ਵਸਤਾਂ ਦੀ ਲਦਾਈ, ਆਵਾਜਾਈ ਤੇ ਲੁਹਾਈ ਪੂਰੇ ਜ਼ੋਰ ਨਾਲ ਚਲਦੀ ਰਹੀ ਹੈ। ਖੇਤੀਬਾੜੀ ਮੰਤਰਾਲੇ ਨਾਲ ਲਗਾਤਾਰ ਸੰਪਰਕ ਬਣਾ ਕੇ ਰੱਖਿਆ ਜਾ ਰਿਹਾ ਹੈ।

****

ਐੱਸਜੀ/ਐੱਮਕੇਵੀ


(Release ID: 1617587) Visitor Counter : 193