ਵਿੱਤ ਮੰਤਰਾਲਾ
ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ : ਹੁਣ ਤੱਕ ਦੀ ਪ੍ਰਗਤੀ
ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਤਹਿਤ 33 ਕਰੋੜ ਤੋਂ ਜ਼ਿਆਦਾ ਗ਼ਰੀਬ ਲੋਕਾਂ ਨੂੰ 31,235 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਾਪਤ
20.05 ਕਰੋੜ ਜਨ ਧਨ ਖਾਤਾ ਧਾਰਕ ਔਰਤਾਂ ਨੂੰ 10,025 ਕਰੋੜ ਰੁਪਏ ਵੰਡੇ
2.82 ਕਰੋੜ ਬਜ਼ੁਰਗਾਂ, ਵਿਧਵਾਵਾਂ ਅਤੇ ਦਿੱਵਯਾਂਗਾਂ ਨੂੰ 1405 ਕਰੋੜ ਰੁਪਏ ਵੰਡੇ
ਪੀਐੱਮ-ਕਿਸਾਨ ਦੀ ਪਹਿਲੀ ਕਿਸ਼ਤ : 8 ਕਰੋੜ ਕਿਸਾਨਾਂ ਨੂੰ 16,146 ਕਰੋੜ ਰੁਪਏ ਟਰਾਂਸਫਰ
ਈਪੀਐੱਫ ਯੋਗਦਾਨ ਦੇ ਰੂਪ ਵਿੱਚ 68,775 ਸੰਸਥਾਨਾਂ ਵਿੱਚ 162 ਕਰੋੜ ਰੁਪਏ ਟਰਾਂਸਫਰ, 10.6 ਲੱਖ ਕਰਮਚਾਰੀਆਂ ਨੂੰ ਲਾਭ,
2.17 ਕਰੋੜ ਭਵਨ ਅਤੇ ਹੋਰ ਨਿਰਮਾਣ ਵਰਕਰਾਂ ਨੂੰ 3497 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਿਲੀ
ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ
39.27 ਕਰੋੜ ਲਾਭਾਰਥੀਆਂ ਨੂੰ ਖੁਰਾਕੀ ਅਨਾਜ ਦਾ ਮੁਫ਼ਤ ਰਾਸ਼ਨ ਵੰਡਿਆ
1,09,227 ਮੀਟ੍ਰਿਕ ਟਨ ਦਾਲ਼ਾਂ : ਵਿਭਿੰਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੀਆਂ
ਪ੍ਰਧਾਨ ਮੰਤਰੀ ਉੱਜਵਲਾ ਯੋਜਨਾ: 2.66 ਕਰੋੜ ਮੁਫ਼ਤ ਉੱਜਵਲਾ ਸਿਲੰਡਰ ਡਿਲਿਵਰ ਕੀਤੇ
Posted On:
23 APR 2020 12:10PM by PIB Chandigarh
ਡਿਜੀਟਲ ਭੁਗਤਾਨ ਦੇ ਬੁਨਿਆਦੀ ਢਾਂਚੇ ਦਾ ਉਪਯੋਗ ਕਰਦੇ ਹੋਏ 33 ਕਰੋੜ ਤੋਂ ਜ਼ਿਆਦਾ ਗ਼ਰੀਬ ਲੋਕਾਂ ਨੂੰ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਵੱਲੋਂ ਕੋਵਿਡ-19 ਲੌਕਡਾਊਨ ਦੇ ਪ੍ਰਭਾਵ ਤੋਂ ਬਚਾਉਣ ਲਈ 26 ਮਾਰਚ, 2020 ਨੂੰ ਐਲਾਨੇ ਗਏ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ (ਪੀਐੱਮਜੀਕੇਪੀ) ਤਹਿਤ 31,235 ਕਰੋੜ ਰੁਪਏ (22 ਅਪ੍ਰੈਲ, 2020 ਤੱਕ) ਦੀ ਸਿੱਧੀ ਵਿੱਤੀ ਸਹਾਇਤਾ ਦਿੱਤੀ ਗਈ।
ਪੀਐੱਮਜੀਕੇਪੀ ਦੇ ਹਿੱਸੇ ਵਜੋਂ ਸਰਕਾਰ ਨੇ ਔਰਤਾਂ ਅਤੇ ਗ਼ਰੀਬ ਬਜ਼ੁਰਗ ਨਾਗਰਿਕਾਂ ਅਤੇ ਕਿਸਾਨਾਂ ਨੂੰ ਮੁਫ਼ਤ ਅਨਾਜ ਅਤੇ ਨਕਦ ਭੁਗਤਾਨ ਦੇਣ ਦਾ ਐਲਾਨ ਕੀਤਾ ਹੈ। ਪੈਕੇਜ ਨੂੰ ਤੇਜ਼ੀ ਨਾਲ ਲਾਗੂ ਕਰਨ ’ਤੇ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਵਿੱਤ ਮੰਤਰਾਲਾ, ਸਬੰਧਿਤ ਮੰਤਰੀ, ਕੈਬਨਿਟ ਸਕੱਤਰ ਅਤੇ ਪੀਐੱਮਓ ਇਹ ਯਕੀਨੀ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ ਕਿ ਰਾਹਤ ਉਪਾਅ ਤੇਜ਼ੀ ਨਾਲ ਅਤੇ ਲੌਕਡਾਊਨ ਕਾਰਨ ਜ਼ਰੂਰਤਮੰਦਾਂ ਤੱਕ ਪਹੁੰਚੇ।
ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਤਹਿਤ 22 ਅਪ੍ਰੈਲ, 2020 ਤੱਕ ਨਿਮਨ ਵਿੱਤੀ ਸਹਾਇਤਾ (ਨਕਦ ਰਾਸ਼ੀ) ਲਾਭਾਰਥੀਆਂ ਨੂੰ ਜਾਰੀ ਕੀਤੀ ਜਾ ਚੁੱਕੀ ਹੈ।
ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ
22/04/2020 ਤੱਕ ਕੁੱਲ ਸਿੱਧਾ ਲਾਭ ਟਰਾਂਸਫਰ
Pradhan Mantri Garib Kalyan Package
Total Direct Benefit Transfer till 22/04/2020
ਸਕੀਮ
|
ਲਾਭਾਰਥੀਆਂ ਦੀ ਗਿਣਤੀ
|
ਟਰਾਂਸਫਰ ਕੀਤੀ ਰਕਮ
|
ਪੀਐੱਮਜੇਡੀਵਾਈ ਖਾਤਾ ਧਾਰਕ ਔਰਤਾਂ ਨੂੰ ਸਹਾਇਤਾ
|
20.05 ਕਰੋੜ (98%)
|
10,025 ਕਰੋੜ
|
ਐੱਨਐੱਸਏਪੀ ਨੂੰ ਸਹਾਇਤਾ (ਬਜ਼ੁਰਗ ਵਿਧਵਾਵਾਂ, ਦਿਵਯਾਂਗ, ਬਜ਼ੁਰਗ)
|
2.82 ਕਰੋੜ (100%)
|
1405 ਕਰੋੜ
|
ਪੀਐੱਮ-ਕਿਸਾਨ ਤਹਿਤ ਕਿਸਾਨਾਂ ਨੂੰ ਅਦਾਇਗੀ
|
8 ਕਰੋੜ (8 ਕਰੋੜ ਵਿੱਚੋਂ)
|
16,146 ਕਰੋੜ
|
ਭਵਨ ਅਤੇ ਹੋਰ ਨਿਰਮਾਣ ਵਰਕਰਾਂ ਨੂੰ ਸਹਾਇਤਾ
|
2.17 ਕਰੋੜ
|
3497 ਕਰੋੜ
|
ਈਪੀਐੱਫਓ ਨੂੰ 24% ਯੋਗਦਾਨ
|
0.10 ਕਰੋੜ
|
162 ਕਰੋੜ
|
ਕੁੱਲ
|
33.14 ਕਰੋੜ
|
31,235 ਕਰੋੜ
|
ਫਿਨਟੈੱਕ ਅਤੇ ਡਿਜੀਟਲ ਤਕਨੀਕ ਨੂੰ ਲਾਭਾਰਥੀਆਂ ਨੂੰ ਤੇਜ਼ ਅਤੇ ਕੁਸ਼ਲ ਟਰਾਂਸਫਰ ਲਈ ਲਗਾਇਆ ਗਿਆ ਹੈ। ਡਾਇਰੈਕਟ ਬੈਨੇਫ਼ਿਟ ਟਰਾਂਸਫਰ (ਡੀਬੀਟੀ) ਯਾਨੀ ਟਰਾਂਸਫਰ ਇਹ ਯਕੀਨੀ ਕਰਦਾ ਹੈ ਕਿ ਰਾਸ਼ੀ ਸਿੱਧੀ ਲਾਭਾਰਥੀਆਂ ਦੇ ਖਾਤੇ ਵਿੱਚ ਜਮ੍ਹਾਂ ਹੋਵੇ, ਲੀਕੇਜ ਨੂੰ ਖਤਮ ਕੀਤਾ ਜਾਵੇ ਅਤੇ ਕਾਰਜਕੁ਼ਸ਼ਲਤਾ ਵਿੱਚ ਸੁਧਾਰ ਕੀਤਾ ਜਾਵੇ। ਇਸ ਨਾਲ ਲਾਭਾਰਥੀ ਦੇ ਖਾਤੇ ਵਿੱਚ ਜਮ੍ਹਾਂ ਕਰਾਉਣ ਲਈ ਭੌਤਿਕ ਰੂਪ ਵਿੱਚ ਜਾਣ ਦੀ ਵੀ ਲੋਡ਼ ਨਹੀਂ ਹੈ, ਇਸ ਦੇ ਬਿਨਾਂ ਹੀ ਲਾਭਾਰਥੀ ਦੇ ਖਾਤੇ ਵਿੱਚ ਜਮ੍ਹਾਂ ਕਰਨ ਨੂੰ ਯਕੀਨੀ ਬਣਾਇਆ ਗਿਆ ਹੈ।
ਪੀਐੱਮਜੀਕੇਪੀ ਦੇ ਵਿਭਿੰਨ ਹਿੱਸਿਆਂ ਤਹਿਤ ਹਾਸਲ ਕੀਤੀ ਗਈ ਪ੍ਰਗਤੀ ਨਿਮਨ ਹੈ :
1. ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ:
ਅਪ੍ਰੈਲ ਲਈ 40 ਲੱਖ ਮੀਟ੍ਰਿਕ ਟਨ ਵਿੱਚੋਂ ਹੁਣ ਤੱਕ 40.03 ਲੱਖ ਮੀਟ੍ਰਿਕ ਟਨ ਅਨਾਜ 36 ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਉਠਾਇਆ ਗਿਆ ਹੈ। ਅਪ੍ਰੈਲ 2020 ਤੱਕ ਪਾਤਰਤਾ ਦੇ ਰੂਪ ਵਿੱਚ 1.19 ਕਰੋੜ ਰਾਸ਼ਨ ਕਾਰਡਾਂ ਰਾਹੀਂ ਕਵਰ ਕੀਤੇ ਗਏ 39.27 ਕਰੋੜ ਲਾਭਾਰਥੀਆਂ ਨੂੰ 31 ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵੱਲੋਂ 19.63 ਲੱਖ ਮੀਟ੍ਰਿਕ ਟਨ ਵੰਡੇ ਗਏ ਹਨ।
1,09,227 ਮੀਟ੍ਰਿਕ ਟਨ ਦਾਲ਼ਾਂ ਨੂੰ ਵਿਭਿੰਨ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੀ ਭੇਜਿਆ ਗਿਆ ਹੈ।
2. ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਾਰਥੀਆਂ ਨੂੰ ਮੁਫ਼ਤ ਵਿੱਚ ਗੈਸ ਸਿਲੰਡਰ :
ਇਸ ਪੀਐੱਮਯੂਵਾਈ ਯੋਜਨਾ ਤਹਿਤ ਹੁਣ ਤੱਕ ਕੁੱਲ 3.05 ਕਰੋੜ ਸਿਲੰਡਰ ਬੁੱਕ ਕੀਤੇ ਜਾ ਚੁੱਕੇ ਹਨ ਅਤੇ 2.66 ਕਰੋੜ ਪੀਐੱਮਯੂਵਾਈ ਮੁਫ਼ਤ ਸਿਲੰਡਰ ਪਹਿਲਾਂ ਹੀ ਲਾਭਾਰਥੀਆਂ ਨੂੰ ਵੰਡੇ ਜਾ ਚੁੱਕੇ ਹਨ।
3. ਬਾਕੀ ਬਕਾਇਆ ਰਾਸ਼ੀ ਦਾ 75 % ਗ਼ੈਰ ਵਾਪਸੀ ਯੋਗ ਪੇਸ਼ਗੀ ਜਾਂ 3 ਮਹੀਨੇ ਦੀ ਤਨਖ਼ਾਹ, ਇਸ ਵਿੱਚੋਂ ਵੀ ਘੱਟ ਹੋਵੇ, ਲੈਣ ਦੀ ਆਗਿਆ ਈਪੀਐੱਫਓ ਦੇ ਮੈਂਬਰਾਂ ਨੂੰ ਹੈ।
ਈਪੀਐੱਫਓ ਦੇ 6.06 ਲੱਖ ਮੈਂਬਰਾਂ ਨੇ ਹੁਣ ਤੱਕ 1954 ਕਰੋੜ ਰੁਪਏ ਦੀ ਔਨਲਾਈਨ ਨਿਕਾਸੀ ਕੀਤੀ ਹੈ।
4. 3 ਮਹੀਨੇ ਲਈ ਈਪੀਐੱਫ ਅੰਸ਼ਦਾਨ :
100 ਮੁਲਾਜ਼ਮਾਂ ਤੱਕ ਦੇ ਸੰਸਥਾਨਾਂ ਵਿੱਚ ਪ੍ਰਤੀ ਮਹੀਨਾ 15000 ਰੁਪਏ ਤੋਂ ਘੱਟ ਤਨਖਾਹ ਪ੍ਰਾਪਤ ਕਰਨ ਵਾਲੇ ਈਪੀਐੱਫਓ ਮੈਂਬਰਾਂ ਦੇ ਯੋਗਦਾਨ ਦੇ ਰੂਪ ਵਿੱਚ ਤਨਖਾਹ ਦੇ 24 % ਦਾ ਭੁਗਤਾਨ।
ਅਪ੍ਰੈਲ, 2020 ਲਈ ਇਸ ਯੋਜਨਾ ਲਈ ਈਪੀਐੱਫਓ ਨੂੰ 1000 ਕਰੋੜ ਰੁਪਏ ਦੀ ਰਾਸ਼ੀ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ। 78.74 ਲੱਖ ਲਾਭਾਰਥੀਆਂ ਅਤੇ ਸਬੰਧਿਤ ਸੰਸਥਾਨਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਐਲਾਨ ਨੂੰ ਲਾਗੂ ਕਰਨ ਲਈ ਇੱਕ ਯੋਜਨਾ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ ਵੈੱਬਸਾਈਟ ’ਤੇ ਉਪਲੱਬਧ ਹਨ।
ਕੁੱਲ 10.6 ਲੱਖ ਕਰਮਚਾਰੀਆਂ ਨੂੰ ਹੁਣ ਤੱਕ ਲਾਭ ਪ੍ਰਾਪਤ ਹੋਇਆ ਹੈ ਅਤੇ 68,775 ਸੰਸਥਾਨਾਂ ਵਿੱਚ ਕੁੱਲ 162.11 ਕਰੋੜ ਰੁਪਏ ਟਰਾਂਸਫਰ ਕੀਤੇ ਗਏ ਹਨ।
5. ਮਨਰੇਗਾ :
ਵਧੀ ਹੋਈ ਮਜ਼ਦੂਰੀ ਦਰ ਨੂੰ ਅਧਿਸੂਚਿਤ ਕਰ ਦਿੱਤਾ ਗਿਆ ਹੈ ਜੋ 01 ਅਪ੍ਰੈਲ 2020 ਤੋਂ ਪ੍ਰਭਾਵੀ ਹੈ। ਚਾਲੂ ਵਿੱਤੀ ਸਾਲ ਵਿੱਚ 1.27 ਕਰੋੜ ਕਾਰਜ ਦਿਵਸ ਸਿਰਜੇ ਗਏ ਹਨ। ਇਸਦੇ ਇਲਾਵਾ ਮਜ਼ਦੂਰੀ ਅਤੇ ਸਮੱਗਰੀ ਦੋਵਾਂ ਦੇ ਲੰਬਿਤ ਬਕਾਏ ਨੂੰ ਖਤਮ ਕਰਨ ਲਈ ਰਾਜਾਂ ਨੂੰ 7300 ਕਰੋੜ ਰੁਪਏ ਜਾਰੀ ਕੀਤੇ ਗਏ।
6. ਸਰਕਾਰੀ ਹਸਪਤਾਲਾਂ ਅਤੇ ਸਿਹਤ ਦੇਖਭਾਲ ਕੇਂਦਰਾਂ ਵਿੱਚ ਸਿਹਤ ਕਰਮਚਾਰੀਆਂ ਲਈ ਬੀਮਾ ਯੋਜਨਾ :
ਯੋਜਨਾ ਦਾ ਸੰਚਾਲਨ ਨਿਊ ਇੰਡੀਆ ਇੰਸ਼ੋਰੈਂਸ ਵੱਲੋਂ ਕੀਤਾ ਗਿਆ ਹੈ ਜਿਸ ਵਿੱਚ 22.12 ਲੱਖ ਸਿਹਤ ਕਰਮਚਾਰੀਆਂ ਨੂੰ ਕਵਰ ਕੀਤਾ ਗਿਆ ਹੈ।
7. ਕਿਸਾਨਾਂ ਨੂੰ ਸਹਾਇਤਾ :
ਕੁੱਲ ਵੰਡੀ ਰਾਸ਼ੀ ਵਿੱਚੋਂ 16,144 ਕਰੋੜ ਰੁਪਏ ਪੀਐੱਮ-ਕਿਸਾਨ ਦੀ ਪਹਿਲੀ ਕਿਸ਼ਤ ਦੇ ਭੁਗਤਾਨ ਵਿੱਚ ਲਗਾਏ ਗਏ ਹਨ। ਯੋਜਨਾ ਤਹਿਤ 8 ਕਰੋੜ ਚਿਨ੍ਹਹਿਤ ਲਾਭਾਰਥੀਆਂ ਵਿੱਚੋਂ ਸਾਰੇ 8 ਕਰੋੜ ਦੇ ਖਾਤਿਆਂ ਵਿੱਚ 2,000-2,000 ਰੁਪਏ ਸਿੱਧੇ ਪਾਏ ਗਏ ਹਨ।
8. ਪੀਐੱਮਜੇਡੀਵਾਈ ਔਰਤ ਖਾਤਾ ਧਾਰਕਾਂ ਨੂੰ ਸਹਾਇਤਾ :
ਕਿਉਂਕਿ ਭਾਰਤ ਵਿੱਚ ਵੱਡੀ ਸੰਖਿਆ ਵਿੱਚ ਘਰਾਂ ਦਾ ਪ੍ਰਬੰਧਨ ਮੁੱਖ ਤੌਰ ’ਤੇ ਔਰਤਾਂ ਵੱਲੋਂ ਹੀ ਕੀਤਾ ਜਾਂਦਾ ਹੈ, ਇਸ ਲਈ ਪੈਕੇਜ ਤਹਿਤ 20.05 ਕਰੋੜ ਔਰਤ ਜਨ ਧਨ ਖਾਤਾ ਧਾਰਕਾਂ ਨੂੰ ਆਪਣੇ ਖਾਤੇ ਵਿੱਚ 500-500 ਰੁਪਏ ਪ੍ਰਾਪਤ ਹੋਏ। 22 ਅਪ੍ਰੈਲ, 2020 ਤੱਕ ਇਸ ਮਦ ਵਿੱਚ ਕੁੱਲ ਵੰਡ 10,025 ਕਰੋੜ ਰੁਪਏ ਦੀ ਹੋਈ।
9. ਬਜ਼ੁਰਗਾਂ, ਵਿਧਵਾਵਾਂ ਅਤੇ ਦਿੱਵਯਾਂਗਾਂ ਨੂੰ ਸਹਾਇਤਾ :
ਰਾਸ਼ਟਰੀ ਸਮਾਜਿਕ ਸਹਾਇਤ ਪ੍ਰੋਗਰਾਮ (ਐੱਨਐੱਸਏਪੀ) ਤਹਿਤ ਲਗਭਗ 2.82 ਕਰੋੜ ਬਜ਼ੁਰਗਾਂ, ਵਿਧਵਾਵਾਂ ਅਤੇ ਦਿੱਵਯਾਂਗਾਂ ਨੂੰ ਲਗਭਗ 1,405 ਕਰੋੜ ਰੁਪਏ ਵੰਡੇ ਗਏ ਹਨ। ਹਰੇਕ ਲਾਭਾਰਥੀ ਨੂੰ ਇਸ ਯੋਜਨਾ ਤਹਿਤ ਪਹਿਲੀ ਕਿਸ਼ਤ ਦੇ ਰੂਪ ਵਿੱਚ 500 ਰੁਪਏ ਦੀ ਅਨੁਗ੍ਰਹਿ ਰਾਸ਼ੀ ਪ੍ਰਾਪਤ ਹੋਈ। 500-500 ਰੁਪਏ ਦੀ ਇੱਕ ਹੋਰ ਕਿਸ਼ਤ ਦਾ ਭੁਗਤਾਨ ਅਗਲੇ ਮਹੀਨੇ ਕੀਤਾ ਜਾਵੇਗਾ।
10. ਭਵਨ ਅਤੇ ਹੋਰ ਨਿਰਮਾਣ ਵਰਕਰਾਂ ਨੂੰ ਸਹਾਇਤਾ :
2.17 ਕਰੋੜ ਭਵਨ ਅਤੇ ਨਿਰਮਾਣ ਵਰਕਰਾਂ ਨੂੰ ਰਾਜ ਸਰਕਾਰਾਂ ਵੱਲੋਂ ਪ੍ਰਬੰਧਿਤ ਭਵਨ ਅਤੇ ਨਿਰਮਾਣ ਮਜ਼ਦੂਰ ਫੰਡ ਨਾਲ ਵਿੱਤੀ ਸਹਾਇਤਾ ਮਿਲੀ। ਇਸ ਤਹਿਤ ਲਾਭਾਰਥੀਆਂ ਨੂੰ 3,497 ਕਰੋੜ ਰੁਪਏ ਦਿੱਤੇ ਗਏ ਹਨ।
******
ਆਰਐੱਮ/ਕੇਐੱਮਐੱਨ
(Release ID: 1617566)
Visitor Counter : 308
Read this release in:
English
,
Urdu
,
Hindi
,
Marathi
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam