ਮੰਤਰੀ ਮੰਡਲ

ਮੰਤਰੀ ਮੰਡਲ ਨੇ “ਭਾਰਤ ਕੋਵਿਡ-19 ਸੰਕਟ ਪ੍ਰਤੀਕਿਰਿਆ ਅਤੇ ਸਿਹਤ ਪ੍ਰਣਾਲੀ ਤਿਆਰੀ ਪੈਕੇਜ” ਲਈ 15,000 ਕਰੋੜ ਰੁਪਏ ਨੂੰ ਪ੍ਰਵਾਨਗੀ ਦਿੱਤੀ

Posted On: 22 APR 2020 3:43PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਡਰੀ ਮੰਡਲ ਨੇ ਭਾਰਤ ਕੋਵਿਡ-19 ਸੰਕਟ ਪ੍ਰਤੀਕਿਰਿਆ ਅਤੇ ਸਿਹਤ ਪ੍ਰਣਾਲੀ ਤਿਆਰੀ ਪੈਕੇਜਦੇ ਲਈ 15,000 ਕਰੋੜ ਰੁਪਏ ਦੇ ਨਿਵੇਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰਵਾਨ ਰਕਮ ਦੀ 3 ਪੜਾਵਾਂ ਵਿੱਚ ਵਰਤੋਂ ਕੀਤੀ ਜਾਵੇਗੀ ਅਤੇ ਫਿਲਹਾਲ ਲਈ ਤਤਕਾਲ ਕੋਵਿਡ-19 ਸੰਕਟ ਪ੍ਰਤੀਕਿਰਿਆ (7,774 ਕਰੋੜ ਰੁਪਏ) ਦਾ ਪ੍ਰਾਵਧਾਨ ਕੀਤਾ ਗਿਆ ਹੈ। ਬਾਕੀ ਰਕਮ ਮੀਡੀਅਮ-ਟਰਮ ਸਹਿਯੋਗ (1-4 ਸਾਲ) ਦੇ ਤੌਰ ਤੇ ਮਿਸ਼ਨ ਮੋਡ ਵਿੱਚ ਉਪਲੱਬਧ ਕਰਵਾਈ ਜਾਵੇਗੀ।

ਪੈਕੇਜ ਦੇ ਮੁੱਖ ਉਦੇਸ਼ਾਂ ਵਿੱਚ ਡਾਇਗਨੌਸਟਿਕਸ ਅਤੇ ਕੋਵਿਡ ਸਮਰਪਿਤ ਇਲਾਜ ਸੁਵਿਧਾਵਾਂ ਦਾ ਵਿਕਾਸ, ਸੰਕ੍ਰਮਿਤ ਮਰੀਜ਼ਾਂ ਦੇ ਇਲਾਜ ਲਈ ਜ਼ਰੂਰੀ ਚਿਕਿਤਸਾ ਉਪਕਰਣ ਅਤੇ ਦਵਾਈਆਂ ਦੀ ਕੇਂਦਰੀ ਖਰੀਦ, ਭਵਿੱਖ ਵਿੱਚ ਮਹਾਮਾਰੀਆਂ ਤੋਂ ਬਚਾਅ ਅਤੇ ਤਿਆਰੀਆਂ ਵਿੱਚ ਸਹਿਯੋਗ ਲਈ ਰਾਸ਼ਟਰੀ ਅਤੇ ਰਾਜ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤੀ ਦੇਣਾ ਅਤੇ ਵਿਕਸਿਤ ਕਰਨਾ, ਲੈਬਾਂ ਦੀ ਸਥਾਪਨਾ ਅਤੇ ਨਿਗਰਾਨੀ ਗਤੀਵਿਧੀਆਂ ਵਧਾਉਣਾ, ਜੈਵ ਸੁਰੱਖਿਆ ਤਿਆਰੀਆਂ, ਮਹਾਮਾਰੀ ਖੋਜ ਅਤੇ ਭਾਈਚਾਰਿਆਂ ਨੂੰ ਸਰਗਰਮ ਰੂਪ ਨਾਲ ਜੋੜਨਾ ਅਤੇ ਜੋਖਮ, ਸੰਚਾਰ ਗਤੀਵਿਧੀਆਂ ਰਾਹੀਂ ਭਾਰਤ ਵਿੱਚ ਕੋਵਿਡ – 19 ਦੇ ਪ੍ਰਸਾਰ ਨੂੰ ਧੀਮਾ ਅਤੇ ਸੀਮਿਤ ਕਰਨ ਲਈ ਸੰਕਟ ਪ੍ਰਤੀਕਿਰਿਆ ਵਧਾਉਣਾ ਸ਼ਾਮਲ ਹਨ। ਇਨ੍ਹਾਂ ਉਪਾਵਾਂ ਅਤੇ ਪਹਿਲਾਂ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਤਹਿਤ ਹੀ ਲਾਗੂ ਕੀਤਾ ਜਾਵੇਗਾ।

ਪਹਿਲੇ ਪੜਾਅ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਹੋਰ ਸਬੰਧਿਤ ਮੰਤਰਾਲਿਆਂ ਦੇ ਸਹਿਯੋਗ ਨਾਲ ਪਹਿਲਾਂ ਹੀ ਕਈ ਕਦਮ ਉਠਾ ਚੁੱਕਿਆ ਹੈ, ਜੋ ਇਸ ਤਰ੍ਹਾਂ ਹਨ  :

i.       ਪੈਕੇਜ ਦੇ ਤਹਿਤ ਮੌਜੂਦਾ ਸਿਹਤ ਕੇਂਦਰਾਂ ਨੂੰ ਕੋਵਿਡ ਸਮਰਪਿਤ ਹਸਪਤਾਲਾਂ, ਸਮਰਪਿਤ ਕੋਵਿਡ ਸਿਹਤ ਕੇਂਦਰਾਂ ਅਤੇ ਸਮਰਪਿਤ ਕੋਵਿਡ ਦੇਖਭਾਲ਼ ਕੇਂਦਰਾਂ ਦੇ ਰੂਪ ਵਿੱਚ ਤਿਆਰ ਕਰਨ ਲਈ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ 3,000 ਕਰੋੜ ਰੁਪਏ ਦਾ ਅਤਿਰਿਕਤ ਫੰਡ ਜਾਰੀ ਕੀਤਾ ਜਾ ਚੁੱਕਿਆ ਹੈ। ਕੁਆਰੰਟੀਨ, ਆਈਸੋਲੇਸ਼ਨ, ਪਰੀਖਣ, ਇਲਾਜ, ਬਿਮਾਰੀ ਦੀ ਰੋਕਥਾਮ, ਕੀਟਾਣੂਸ਼ੋਧਨ, ਸਮਾਜਿਕ ਦੂਰੀ ਅਤੇ ਨਿਗਰਾਨੀ ਲਈ ਵਿਸਤ੍ਰਿਤ ਦਿਸ਼ਾ-ਨਿਰਦੇਸ਼, ਪ੍ਰੋਟੋਕਾਲ ਅਤੇ ਸਲਾਹ-ਮਸ਼ਵਰੇ ਜਾਰੀ ਕੀਤੇ ਜਾ ਚੁੱਕੇ ਹਨ। ਹੌਟਸਪੌਟਸ ਦੀ ਪਹਿਚਾਣ ਕੀਤੀ ਜਾ ਚੁੱਕੀ ਹੈ ਅਤੇ ਰੋਕਥਾਮ ਦੀਆਂ ਰਣਨੀਤੀਆਂ ਨੂੰ ਲਾਗੂ ਕੀਤਾ ਜਾ ਰਿਹਾ ਹੈ।

ii.      ਡਾਇਗਨੌਸਟਿਕਸ (ਨੈਦਾਨਿਕੀ) ਲੈਬਾਂ ਦਾ ਵਿਸਤਾਰ ਕੀਤਾ ਗਿਆ ਹੈ ਅਤੇ ਰੋਜ਼ਾਨਾ ਪਰੀਖਣ ਸਮਰੱਥਾ ਵਧਾਈ ਜਾ ਰਹੀ ਹੈ। ਅਸਲ ਵਿੱਚ, ਰਾਸ਼ਟਰੀ ਟੀਬੀ ਖਾਤਮਾ ਪ੍ਰੋਗਰਾਮ ਦੇ ਤਹਿਤ ਮੌਜੂਦਾ ਬਹੁ-ਬਿਮਾਰੀ ਪਰੀਖਣ ਪਲੈਟਫਾਰਮਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਕ੍ਰਮ ਵਿੱਚ ਕੋਵਿਡ 19 ਪਰੀਖਣ ਵਧਾਉਣ ਲਈ 13 ਲੱਖ ਡਾਇਗਨੌਸਟਿਕ ਕਿੱਟਾਂ ਦੀ ਖਰੀਦ ਦਾ ਆਰਡਰ ਜਾਰੀ ਕਰ ਦਿੱਤਾ ਗਿਆ ਹੈ।

iii.     ਕਮਿਊਨਿਟੀ ਹੈਲਥ ਵਲੰਟੀਅਰ (ਆਸ਼ਾ) ਸਮੇਤ ਸਾਰੇ ਸਿਹਤ ਕਰਮਚਾਰੀਆਂ ਨੂੰ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ : ਕੋਵਿਡ 19 ਦੇ ਮੱਦੇਨਜ਼ਰ ਸਿਹਤ ਕਰਮਚਾਰੀਆਂ ਲਈ ਬੀਮਾ ਯੋਜਨਾਦੇ ਤਹਿਤ ਬੀਮਾ ਸੁਰੱਖਿਆ ਦਿੱਤੀ ਗਈ ਹੈ। ਨਿਜੀ ਸੁਰੱਖਿਆ ਉਪਕਰਣਾਂ (ਪੀਪੀਈ), ਐੱਨ 95 ਮਾਸਕਾਂ ਅਤੇ ਵੈਂਟੀਲੇਟਰਾਂ, ਪਰੀਖਣ ਕਿੱਟਾਂ ਅਤੇ ਇਲਾਜ ਵਿੱਚ ਕੰਮ ਆਉਣ ਵਾਲੀਆਂ ਦਵਾਈਆਂ ਦੀ ਕੇਂਦਰੀ ਪੱਧਰ ਤੇ ਖਰੀਦ ਕੀਤੀ ਜਾ ਰਹੀ ਹੈ।

ਇਸ ਖਰਚ ਦੇ ਜ਼ਿਆਦਾਤਰ ਹਿੱਸੇ ਦੀ ਸੰਕਟ ਪ੍ਰਤੀਕਿਰਿਆ, ਮਹਾਮਾਰੀ ਖੋਜ ਅਤੇ ਬਹੁ-ਖੇਤਰੀ ਰਾਸ਼ਟਰੀ ਸੰਸਥਾਨਾਂ ਨੂੰ ਸਮਰੱਥ ਬਣਾ ਕੇ ਰਾਸ਼ਟਰੀ ਅਤੇ ਰਾਜ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤੀ ਦੇਣ, ਸਮੁਦਾਇਕ ਜੁੜਾਅ ਅਤੇ ਜੋਖਮ ਸਬੰਧੀ ਸੰਚਾਰ ਅਤੇ ਲਾਗੂਕਰਨ, ਪ੍ਰਬੰਧਨ, ਸਮਰੱਥਾ ਨਿਰਮਾਣ, ਨਿਗਰਾਨੀ ਅਤੇ ਮੁੱਲਾਂਕਣ ਵਿਵਸਥਾ ਨੂੰ ਸਮਰੱਥ ਬਣਾਉਣ ਵਿੱਚ ਵਰਤੋਂ ਕੀਤੀ ਜਾਵੇਗੀ।

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੂੰ ਪਰਿਸਥਿਤੀਆਂ ਵਿੱਚ ਬਦਲਾਅ ਦੇ ਅਧਾਰ ਤੇ ਵਿਭਿੰਨ ਲਾਗੂਕਰਨ ਏਜੰਸੀਆਂ (ਰਾਸ਼ਟਰੀ ਸਿਹਤ ਮਿਸ਼ਨ, ਕੇਂਦਰੀ ਖਰੀਦ, ਰੇਲਵੇ, ਸਿਹਤ ਖੋਜ ਵਿਭਾਗ / ਆਈਸੀਐੱਮਆਰ, ਰਾਸ਼ਟਰੀ ਰੋਗ ਕੰਟਰੋਲ ਕੇਂਦਰ) ਦਰਮਿਆਨ ਪੈਕੇਜ ਨਾਲ ਸਬੰਧਿਤ ਸੰਸਾਧਨਾਂ ਦੀ ਵੰਡ ਲਈ ਅਧਿਕ੍ਰਿਤ ਕੀਤਾ ਗਿਆ  ਹੈ

******

ਵੀਆਰਆਰਕੇ/ਐੱਸਐੱਚ



(Release ID: 1617351) Visitor Counter : 234