ਗ੍ਰਹਿ ਮੰਤਰਾਲਾ

ਸਰਕਾਰ ਨੇ ਕੋਵਿਡ 19 ਨਾਲ ਲੜਨ ਲਈ ਐਲਾਨੇ ਲੌਕਡਾਊਨ ਤੋਂ ਅਤਿਰਿਕਤ ਖੇਤੀਬਾੜੀ ਅਤੇ ਫੌਰੈਸਟ੍ਰੀ ਵਸਤਾਂ, ਵਿਦਿਆਰਥੀਆਂ ਦੀਆਂ ਵਿੱਦਿਅਕ ਪੁਸਤਕਾਂ ਦੀਆਂ ਦੁਕਾਨਾਂ ਅਤੇ ਬਿਜਲੀ ਦੇ ਪੱਖਿਆਂ ਦੀਆਂ ਦੁਕਾਨਾਂ ਨੂੰ ਛੂਟ ਦਿੱਤੀ


ਕੇਂਦਰੀ ਗ੍ਰਹਿ ਮੰਤਰਾਲੇ ਨੇ ਭਾਰਤੀ ਬੰਦਰਗਾਹਾਂ ’ਤੇ ਭਾਰਤੀ ਨਾਵਿਕਾਂ ਦੇ ਆਵਾਗਮਨ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਲਈ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਜਾਰੀ ਕੀਤੀ

Posted On: 21 APR 2020 10:54PM by PIB Chandigarh


ਕੇਂਦਰੀ ਗ੍ਰਹਿ ਮੰਤਰਾਲੇ ਨੇ ਕੋਵਿਡ-19 ਨਾਲ ਲੜਨ ਲਈ ਐਲਾਨੇ ਦੇਸ਼ਵਿਆਪੀ ਲੌਕਡਾਊਨ ਦੇ ਮੱਦੇਨਜ਼ਰ ਸੰਚਿਤ ਸੰਸ਼ੋਧਿਤ ਦਿਸ਼ਾ-ਨਿਰਦੇਸ਼ਾਂ (https://www.mha.gov.in/sites/default/files/MHA%20order%20dt%2015.04.2020%2C%20with%20Revised%20Consolidated%20Guidelines_compressed%20%283%29.pdf) ਦੇ ਤਹਿਤ ਕੁਝ ਗਤੀਵਿਧੀਆਂ ਨੂੰ ਛੂਟ ਦੇਣ ਦਾ ਆਦੇਸ਼ ਜਾਰੀ ਕੀਤਾ ਹੈ।
ਉਪਰੋਕਤ ਸੰਚਿਤ ਸੰਸ਼ੋਧਿਤ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਸਰਕਾਰ ਨੇ ਕੋਵਿਡ-19 ਨਾਲ ਲੜਨ ਲਈ ਐਲਾਨੇ ਲੌਕਡਾਊਨ ਤੋਂ ਅਤਿਰਿਕਤ ਖੇਤੀਬਾੜੀ ਅਤੇ ਫੌਰੈਸਟ੍ਰੀ ਵਸਤਾਂ, ਵਿਦਿਆਰਥੀਆਂ ਦੀਆਂ ਵਿੱਦਿਅਕ ਪੁਸਤਕਾਂ ਦੀਆਂ ਦੁਕਾਨਾਂ ਅਤੇ ਬਿਜਲੀ ਦੇ ਪੱਖਿਆਂ ਦੀਆਂ ਦੁਕਾਨਾਂ ਨੂੰ ਛੂਟ ਦਿੱਤੀ ਹੈ। ਇਸ  ਨਾਲ ਹੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਭਾਰਤੀ ਬੰਦਰਗਾਹਾਂ ’ਤੇ ਭਾਰਤੀ ਨਾਵਿਕਾਂ ਦੇ ਆਉਣ-ਜਾਣ ਤੇ ਉਨ੍ਹਾਂ ਦੀਆਂ ਗਤੀਵਿਧੀਆਂ ਲਈ ਮਿਆਰੀ ਸੰਚਾਲਨ ਪ੍ਰਕਿਰਿਆ ਯਾਨੀ ਐੱਸਓਪੀ ਜਾਰੀ ਕੀਤੀ ਹੈ।  

ਉਪਰੋਕਤ ਮਦਾਂ ਵਿੱਚ ਦਿੱਤੀ ਗਈ ਛੂਟ ਹੌਟਸਪੌਟ ਅਤੇ ਨਿਯੰਤਰਿਤ ਯਾਨੀ ਕੰਟੇਨਮੈਂਟ ਜ਼ੋਨਾਂ ’ਤੇ ਲਾਗੂ ਨਹੀਂ ਹੋਵੇਗੀ। ਇਨ੍ਹਾਂ ਜ਼ੋਨਾਂ ਵਿੱਚ ਉਪਰੋਕਤ ਗਤੀਵਿਧੀਆਂ ਦੀ ਇਜਾਜ਼ਤ ਨਹੀਂ ਹੋਵੇਗੀ।

 ਸਰਕਾਰੀ ਦਸਤਾਵੇਜ਼ ਲਈ ਇੱਥੇ ਕਲਿੱਕ ਕਰੋ 
 
*****
ਵੀਜੀ/ਐੱਸਐੱਨਸੀ/ਵੀਐੱਮ



(Release ID: 1617168) Visitor Counter : 180