ਜਹਾਜ਼ਰਾਨੀ ਮੰਤਰਾਲਾ

ਭਾਰਤੀ ਬੰਦਰਗਾਹਾਂ ਉੱਤੇ ਦੇਸ਼ ਦੇ ਨਾਵਿਕਾਂ ਦੇ ਆਵਾਗਮਨ ਲਈ ਸਾਈਨ-ਔਨ ਅਤੇ ਸਾਈਨ-ਔਫ ਲਈ ਮਿਆਰੀ ਅਪਰੇਟਿੰਗ ਪ੍ਰੋਸੀਜਰ (ਐੱਸਓਪੀ) ਜਾਰੀ


ਸ਼੍ਰੀ ਮਨਸੁਖ ਮਾਂਡਵੀਯਾ ਨੇ ਇਸ ਦਾ ਸੁਆਗਤ ਕੀਤਾ, ਕਿਹਾ ਕਿ ਸਮੁੰਦਰੀ ਬੰਦਰਗਾਹਾਂ ‘ਤੇ ਚਾਲਕ ਦਲ ਬਦਲਣਾ ਹੁਣ ਸੰਭਵ ਹੋ ਸਕੇਗਾ

Posted On: 22 APR 2020 1:28PM by PIB Chandigarh

 

ਕੇਂਦਰੀ ਜਹਾਜ਼ਰਾਨੀ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਮਨਸੁਖ ਮਾਂਡਵੀਯਾ ਨੇ ਬੰਦਰਗਾਹਾਂ ਉੱਤੇ ਭਾਰਤੀ ਨਾਵਿਕਾਂ ਦੇ ਆਵਾਗਮਨ ਲਈ ਸਾਈਨ-ਔਨ ਅਤੇ ਸਾਈਨ-ਔਫ ਲਈ ਮਿਆਰੀ ਅਪਰੇਟਿੰਗ ਪ੍ਰੋਸੀਜਰ (ਐੱਸਓਪੀ) ਜਾਰੀ ਕਰਨ ਦਾ ਸੁਆਗਤ  ਕੀਤਾ ਹੈ। ਇੱਕ ਟਵੀਟ ਵਿੱਚ ਉਨ੍ਹਾਂ ਨੇ ਗ੍ਰਹਿ ਮੰਤਰੀ ਦਾ ਧੰਨਵਾਦ ਕਰਦੇ ਹੋਏ ਕਿਹਾ  ਕਿ ਇਸ ਆਦੇਸ਼ ਨਾਲ ਬੰਦਰਗਾਹਾਂ ਉੱਤੇ ਅਮਲੇ ਦੀ ਤਬਦੀਲੀ ਸੰਭਵ ਹੋ ਸਕੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਹਜ਼ਾਰਾਂ ਨਾਵਿਕਾਂ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਦੂਰ ਹੋ ਸਕਣਗੀਆਂ।

 

ਕੇਂਦਰੀ ਜਹਾਜ਼ਰਾਨੀ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਮਨਸੁਖ ਮਾਂਡਵੀਯਾ ਨੇ ਬੰਦਰਗਾਹਾਂ ਉੱਤੇ ਭਾਰਤੀ ਨਾਵਿਕਾਂ ਦੇ ਆਵਾਗਮਨ ਲਈ ਸਾਈਨ-ਔਨ ਅਤੇ ਸਾਈਨ-ਔਫ ਲਈ ਮਿਆਰੀ ਅਪਰੇਟਿੰਗ ਪ੍ਰੋਸੀਜਰ (ਐੱਸਓਪੀ) ਜਾਰੀ ਕਰਨ ਦਾ ਸੁਆਗਤ  ਕੀਤਾ ਹੈ। ਇੱਕ ਟਵੀਟ ਵਿੱਚ ਉਨ੍ਹਾਂ ਨੇ ਗ੍ਰਹਿ ਮੰਤਰੀ ਦਾ ਧੰਨਵਾਦ ਕਰਦੇ ਹੋਏ ਕਿਹਾ  ਕਿ ਇਸ ਆਦੇਸ਼ ਨਾਲ ਬੰਦਰਗਾਹਾਂ ਉੱਤੇ ਅਮਲੇ ਦੀ ਤਬਦੀਲੀ ਸੰਭਵ ਹੋ ਸਕੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਹਜ਼ਾਰਾਂ ਨਾਵਿਕਾਂ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਦੂਰ ਹੋ ਸਕਣਗੀਆਂ।

 

 

ਜਹਾਜ਼ ਦੇ ਚਾਲਕ ਦਲ (ਨਾਵਿਕਾਂ) ਵਿੱਚ ਤਬਦੀਲੀ ਵਪਾਰਕ ਜਹਾਜ਼ਾਂ ਦੇ ਚੱਲਣ ਲਈ ਇੱਕ ਅਹਿਮ ਅਪ੍ਰੇਸ਼ਨ ਹੈ। ਕੇਂਦਰੀ ਗ੍ਰਹਿ ਮੰਤਰਾਲਾ ਨੇ 21 ਅਪ੍ਰੈਲ, 2020 ਨੂੰ ਸਟੈਂਡਰਡ ਅਪ੍ਰੇਟਿੰਗ ਪ੍ਰੋਸੀਜ਼ਰ (ਐੱਸਓਪੀ) ਜਾਰੀ ਕੀਤਾ ਸੀ। ਇਹ ਐੱਸਓਪੀ ਭਾਰਤੀ ਬੰਦਰਗਾਹਾਂ ਉੱਤੇ ਵਪਾਰਕ ਜਹਾਜ਼ਾਂ ਦੇ ਨਾਵਿਕਾਂ ਦੇ ਸਾਈਨ-ਔਨ /ਸਾਈਨ-ਔਫ ਨੂੰ ਨਿਯਮਬੱਧ ਕਰਨ ਲਈ ਕੀਤਾ ਗਿਆ ਸੀ। ਹੇਠ ਲਿਖੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ - 

 

1. ਸਾਈਨ-ਔਨ ਲਈ

 

(ਓ) ਜਹਾਜ਼ ਦਾ ਮਾਲਕ/ ਭਰਤੀ ਅਤੇ ਪਲੇਸਮੈਂਟ ਸੇਵਾ (ਆਰਪੀਐੱਸ) ਏਜੰਸੀ ਭਾਰਤੀ ਨਾਵਿਕ ਦੀ ਪਛਾਣ ਕਰਕੇ ਉਸ ਨੂੰ ਜਹਾਜ਼ ਵਿੱਚ ਭੇਜੇਗੀ।

 

(ਅ) ਨਾਵਿਕ ਆਪਣੀ ਯਾਤਰਾ ਅਤੇ ਪਿਛਲੇ 28 ਦਿਨ ਦੀ ਸੰਪਰਕ ਹਿਸਟਰੀ ਬਾਰੇ ਜਹਾਜ਼ ਦੇ ਮਾਲਕ/ ਆਰਪੀਐੱਸ ਏਜੰਸੀ ਨੂੰ ਈ-ਮੇਲ ਰਾਹੀਂ ਉਸ ਢੰਗ ਤਹਿਤ ਜਾਣੂ ਕਰਵਾਉਣਗੇ ਜੋ ਕਿ ਡਾਇਰੈਕਟਰ ਜਨਰਲ ਆਵ੍ ਸ਼ਿਪਿੰਗ (ਡੀਜੀਐੱਸ) ਦੁਆਰਾ ਨਿਰਧਾਰਿਤ ਕੀਤਾ ਗਿਆ ਹੈ।

 

(ੲ) ਨਾਵਿਕ ਦੀ ਜਾਂਚ ਡੀਜੀਐੱਸ ਪ੍ਰਵਾਨਿਤ ਮੈਡੀਕਲ ਐਗਜ਼ਾਮੀਨਰ ਦੁਆਰਾ ਇਸ ਉਦੇਸ਼ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਕੀਤੀ ਜਾਵੇਗੀ। ਇਸ ਦੇ ਨਾਲ ਹੀ ਨਾਵਿਕ ਦੀ ਸਕ੍ਰੀਨਿੰਗ ਹੋਵੇਗੀ ਅਤੇ ਉਸ ਦੀ ਬੀਤੇ 28 ਦਿਨਾਂ ਦੀ ਯਾਤਰਾ ਅਤੇ ਸੰਪਰਕ ਇਤਿਹਾਸ ਦੀ ਜਾਂਚ ਕੀਤੀ ਜਾਵੇਗੀ। ਜਦੋਂ ਨਾਵਿਕ ਕੋਵਿਡ-19 ਲਈ ਲੱਛਣ-ਰਹਿਤ ਨਜ਼ਰ ਆਵੇਗਾ ਅਤੇ ਹੋਰ ਢੰਗਾਂ ਨਾਲ ਢੁਕਵਾਂ ਸਮਝਿਆ ਜਾਵੇਗਾ ਤਾਂ ਉਸ ਦੀ ਸਾਈਨ-ਔਨ ਲਈ ਪ੍ਰੋਸੈੱਸਿੰਗ ਹੋਵੇਗੀ।

 

(ਸ) ਉਸ ਇਲਾਕੇ ਦੇ ਸਥਾਨਕ ਅਧਿਕਾਰੀ, ਜਿੱਥੇ ਕਿ ਇਹ ਨਾਵਿਕ ਰਹਿੰਦਾ ਹੋਵੇਗਾ, ਨੂੰ ਇਸ ਦੀ ਸਾਈਨ-ਔਨ ਦੀ ਕਲੀਅਰੈਂਸ ਬਾਰੇ ਸੂਚਿਤ ਕੀਤਾ ਜਾਵੇਗਾ ਅਤੇ ਨਾਲ ਹੀ ਇਕ ਟ੍ਰਾਂਜ਼ਿਟ ਪਾਸ ਉਸ ਦੀ ਰਿਹਾਇਸ਼ ਵਾਲੀ ਜਗ੍ਹਾ ਤੋਂ ਜਹਾਜ਼ ਦੇ ਖੜ੍ਹਾ ਹੋਣ ਵਾਲੀ ਜਗ੍ਹਾ ਤੱਕ ਲਈ ਜਾਰੀ ਕੀਤਾ ਜਾਵੇਗਾ।

 

(ਹ) ਅਜਿਹੀ ਆਵਾਜਾਈ ਲਈ ਟ੍ਰਾਂਜ਼ਿਟ ਪਾਸ ਸੜਕ ਦੇ ਰਸਤੇ ਦਾ ਹੋਵੇਗਾ ਅਤੇ ਉਸ ਦੇ ਨਾਲ ਇੱਕ ਡਰਾਈਵਰ ਨੂੰ ਵੀ ਪਾਸ ਉਸ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਰਕਾਰ ਦੁਆਰਾ ਜਾਰੀ ਕੀਤਾ ਜਾਵੇਗਾ ਜਿੱਥੇ ਕਿ ਉਹ ਨਾਵਿਕ ਰਹਿੰਦਾ ਹੈ।

 

(ਕ) ਟ੍ਰਾਂਜ਼ਿਟ ਪਾਸ (ਆਉਣ ਅਤੇ ਜਾਣ ਦਾ) ਇੱਕ ਫਿਕਸ ਰੂਟ ਲਈ ਜਾਰੀ ਕੀਤਾ ਜਾਵੇਗਾ ਅਤੇ ਉਸ ਉੱਤੇ ਉਸ ਦੀ ਮਿਆਦ ਦਾ ਵੀ ਜ਼ਿਕਰ ਹੋਵੇਗਾ ਅਤੇ ਨਾਵਿਕ ਨੂੰ ਉਸ ਦੀ ਸਖਤੀ ਨਾਲ ਪਾਲਣਾ ਕਰਨੀ ਪਵੇਗੀ। ਅਜਿਹੇ ਟ੍ਰਾਂਜ਼ਿਟ ਪਾਸ ਨੂੰ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਅਧਿਕਾਰੀਆਂ ਦੁਆਰਾ ਉਸ ਦੇ ਟ੍ਰਾਂਜ਼ਿਟ ਰੂਟ ਦੇ ਨਾਲ ਮਾਨਤਾ ਦਿੱਤੀ ਜਾਵੇਗੀ।

 

(ਖ) ਸਮਾਜਿਕ ਦੂਰੀ ਅਤੇ ਹੋਰ ਸਫਾਈ ਸਬੰਧੀ ਨਿਯਮ, ਸਿਹਤ ਪ੍ਰੋਟੋਕੋਲ ਦੇ ਮਿਆਰਾਂ ਅਨੁਸਾਰ, ਦੀ ਪਾਲਣਾ ਉਸ ਮੋਟਰ ਗੱਡੀ ਦੁਆਰਾ ਕੀਤੀ ਜਾਵੇਗੀ ਜਿਸ ਰਾਹੀਂ ਨਾਵਿਕ ਨੂੰ ਉਸ ਦੇ ਟਿਕਾਣੇ ਉੱਤੇ ਪਹੁੰਚਾਇਆ ਗਿਆ ਹੋਵੇਗਾ।

 

(ਗ) ਉਸ ਦੇ ਟਿਕਾਣੇ ਵਾਲੀ ਬੰਦਰਗਾਹ ਉੱਤੇ ਨਾਵਿਕ ਦਾ ਕੋਵਿਡ-19 ਦਾ ਟੈਸਟ ਹੋਵੇਗਾ ਅਤੇ ਉਸ ਦਾ ਟੈਸਟ ਨੈਗੇਟਿਵ ਆਉਣ ਉੱਤੇ ਹੀ ਉਸ ਨੂੰ ਸਾਈਨ-ਔਨ ਕਰਨ ਦੀ ਇਜਾਜ਼ਤ ਹੋਵੇਗੀ। ਅਜਿਹਾ ਨਾ ਹੋਣ ਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

 

2. ਸਾਈਨ-ਔਫ ਲਈ

 

(ਓ) ਜਹਾਜ਼ ਦਾ ਮਾਲਕ, ਜੋ ਕਿ ਕਿਸੇ ਬਾਹਰਲੀ ਬੰਦਰਗਾਹ ਤੋਂ ਆਇਆ ਹੋਵੇਗਾ,  ਜਾਂ ਕਿਸੇ ਭਾਰਤੀ ਬੰਦਰਗਾਹ ਦੇ ਸਮੁੰਦਰੀ ਕੰਢੇ ਤੋਂ ਆਇਆ ਹੋਵੇਗਾ, ਨੂੰ ਭਾਰਤੀ ਬੰਦਰਗਾਹ ਉੱਤੇ ਪਹੁੰਚਣ ਉੱਤੇ ਜਹਾਜ਼ ਵਿੱਚ ਮੌਜੂਦ ਹਰ ਵਿਅਕਤੀ ਦੀ ਸਿਹਤ ਦੀ ਜਾਂਚ ਕਰਕੇ ਬੰਦਰਗਾਹ ਦੇ ਸਿਹਤ ਅਧਿਕਾਰੀਆਂ ਅਤੇ ਬੰਦਰਗਾਹ ਅਧਿਕਾਰੀਆਂ ਨੂੰ ਸਿਹਤ ਐਲਾਨਨਾਮੇ ਬਾਰੇ ਰਿਪੋਰਟ ਪੇਸ਼ ਕਰਨੀ ਪਵੇਗੀ। ਇਸ ਤੋਂ ਇਲਾਵਾ ਬੰਦਰਗਾਹ ਦੇ ਸਥਾਨਕ ਸਿਹਤ ਅਧਿਕਾਰੀਆਂ ਨੂੰ ਜੋ ਵੀ ਜਾਣਕਾਰੀ ਚਾਹੀਦੀ ਹੋਵੇਗੀ, ਜਿਵੇਂ ਕਿ ਤਾਪਮਾਨ ਚਾਰਟ, ਨਿਜੀ ਵਿਅਕਤੀ ਦੇ ਸਿਹਤ ਐਲਾਨਨਾਮੇ ਬਾਰੇ , ਬੰਦਰਗਾਹ ਦੇ ਸਿਹਤ ਅਧਿਕਾਰੀਆਂ ਦੀ ਹਿਦਾਇਤ ਉੱਤੇ  ਪ੍ਰਦਾਨ ਕਰਨੀ ਪਵੇਗੀ। ਬੰਦਰਗਾਹ ਦੇ ਸਿਹਤ ਅਧਿਕਾਰੀ ਜਹਾਜ਼ ਨੂੰ ਉਸ ਦੀ ਬਰਥਿੰਗ ਲਈ ਸਿਹਤ ਪ੍ਰੋਟੋਕੋਲ ਅਨੁਸਾਰ ਆਗਿਆ ਪ੍ਰਦਾਨ ਕਰਨਗੇ।

 

(ਅ) ਜਹਾਜ਼ ਵਿੱਚ ਆਉਣ ਵਾਲੇ ਭਾਰਤੀ ਨਾਗਰਿਕਾਂ ਦਾ ਕੋਵਿਡ-19 ਟੈਸਟ ਇਹ ਜਾਣਨ ਲਈ ਹੋਵੇਗਾ ਕਿ ਉਹ ਕੋਵਿਡ-19 ਨੈਗੇਟਿਵ ਹੈ। ਇਸ ਤੋਂ ਬਾਅਦ ਜਦ ਤੱਕ ਨਾਗਰਿਕ ਟੈਸਟਿੰਗ ਸੁਵਿਧਾ ਤੱਕ ਪਹੁੰਚੇਗਾ, ਜੋ ਕਿ ਬੰਦਰਗਾਹ ਦੇ ਅੰਦਰ ਹੀ ਹੋਵੇਗੀ, ਜਹਾਜ਼ ਦੇ ਮਾਲਕ ਦੁਆਰਾ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਾਰੇ ਮਿਆਰਾਂ ਦੀ ਸਿਹਤ ਪ੍ਰੋਟੋਕੋਲਾਂ ਅਨੁਸਾਰ ਪਾਲਣਾ ਕੀਤੀ ਗਈ ਹੈ।

 

(ੲ) ਜਦ ਤੱਕ ਨਾਵਿਕ ਦੀ ਟੈਸਟ ਰਿਪੋਰਟ ਆਵੇਗੀ, ਨਾਵਿਕ ਨੂੰ ਬੰਦਰਗਾਹ / ਰਾਜ ਸਿਹਤ ਅਧਿਕਾਰੀਆਂ ਦੁਆਰਾ ਕੁਆਰੰਟੀਨ ਸੁਵਿਧਾ ਵਿੱਚ ਰੱਖਿਆ ਜਾਵੇਗਾ।

 

(ਸ) ਜੇ ਨਾਵਿਕ ਦਾ ਕੋਵਿਡ-19 ਦਾ ਟੈਸਟ ਪਾਜ਼ਿਟਿਵ ਆਉਂਦਾ ਹੈ ਤਾਂ ਉਸ ਨਾਲ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੁਆਰਾ ਮਿੱਥੇ ਢੰਗ ਅਨੁਸਾਰ ਨਜਿੱਠਿਆ ਜਾਵੇਗਾ।

 

(ਹ) ਜੇ ਨਾਵਿਕ ਦਾ ਟੈਸਟ ਨੈਗੇਟਿਵ ਆਉਂਦਾ ਹੈ ਅਤੇ ਉਹ ਸਾਈਨ-ਔਫ ਹੋ ਜਾਂਦਾ ਹੈ ਤਾਂ ਇਲਾਕੇ ਦੇ ਸਥਾਨਕ ਅਧਿਕਾਰੀ, ਜਿੱਥੇ ਕਿ ਨਾਵਿਕ ਨੇ ਜਾਣਾ ਹੈ, ਨੂੰ ਉਸ ਦੀ ਸਾਈਨ-ਔਫ ਕਲੀਅਰੈਂਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਤਾਕਿ ਉਸ ਨੂੰ ਉਤਰਨ ਵਾਲੀ ਥਾਂ ਤੋਂ ਉਸ ਦੇ ਨਿਵਾਸ ਤੱਕ ਲਈ ਟ੍ਰਾਂਜ਼ਿਟ ਪਾਸ ਜਾਰੀ ਹੋ ਸਕੇ।

 

(ਕ) ਅਜਿਹੀ ਆਵਾਜਾਈ ਲਈ ਟ੍ਰਾਂਜ਼ਿਟ ਪਾਸ ਨਾਵਿਕ ਅਤੇ ਉਸ ਦੇ ਡਰਾਈਵਰ ਲਈ ਸੜਕ ਦੇ ਰਸਤੇ ਦਾ ਹੋਵੇਗਾ ਅਤੇ ਉਹ ਰਾਜ /ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਰਕਾਰ ਦੁਆਰਾ ਜਾਰੀ ਕੀਤਾ ਜਾਵੇਗਾ ਜਿੱਥੇ ਕਿ ਉਸ ਦਾ ਜਹਾਜ਼ ਪਹੁੰਚਿਆ ਹੈ।

 

(ਖ) ਟ੍ਰਾਂਜ਼ਿਟ ਪਾਸ (ਆਉਣ ਅਤੇ ਜਾਣ ਲਈ) ਇਕ ਨਿਰਧਾਰਿਤ ਰੂਟ ਅਤੇ ਮਿੱਥੇ ਸਮੇਂ ਦਾ ਹੋਵੇਗਾ ਅਤੇ ਉਸ ਉੱਤੇ ਉਸ ਦੀ ਵੈਧਤਾ ਦਾ ਵੀ ਜ਼ਿਕਰ ਹੋਵੇਗਾ ਅਤੇ ਇਸ ਦੇ ਨਿਯਮਾਂ ਦੀ ਸਖਤ ਪਾਲਣਾ ਕਰਨੀ ਪਵੇਗੀ। ਅਜਿਹੇ ਟ੍ਰਾਂਜ਼ਿਟ ਪਾਸ ਨੂੰ ਰਾਜ /ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਅਧਿਕਾਰੀਆਂ ਦੁਆਰਾ ਟ੍ਰਾਂਜ਼ਿਟ ਰੂਟ ਦੇ ਨਾਲ ਮਾਨਤਾ ਦਿੱਤੀ ਜਾਵੇਗੀ।

 

(ਗ) ਸਮਾਜਿਕ ਦੂਰੀ ਅਤੇ ਹੋਰ ਸਫਾਈ ਸਬੰਧੀ ਨਿਯਮਾਂ ਦੀ, ਸਿਹਤ ਪ੍ਰੋਟੋਕੋਲ ਦੇ ਮਿਆਰਾਂ ਅਨੁਸਾਰ ਉਸ ਗੱਡੀ ਦੁਆਰਾ ਪਾਲਣਾ ਕੀਤੀ ਜਾਵੇਗੀ ਜੋ ਕਿ ਨਾਵਿਕ ਨੂੰ ਉਸ ਦੇ ਟਿਕਾਣੇ ਉੱਤੇ ਪਹੁੰਚਾਉਣ ਲਈ ਆਈ ਹੈ।

 

ਡੀਜੀ (ਸ਼ਿਪਿੰਗ) ਸਾਈਨ-ਔਨ ਅਤੇ ਸਾਈਨ-ਔਫ ਬਾਰੇ ਵਿਸਤ੍ਰਿਤ ਪ੍ਰੋਟੋਕੋਲ ਜਾਰੀ ਕਰਨਗੇ, ਜਿਨ੍ਹਾਂ ਦੀ ਪਾਲਣਾ ਉਪਰੋਕਤ ਕੇਸਾਂ ਵਿੱਚ ਕੀਤੀ ਜਾਵੇਗੀ।

 

*****

 

ਵਾਈਬੀ/ਏਪੀ



(Release ID: 1617103) Visitor Counter : 207