ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਉੱਤਰੀ ਦਿੱਲੀ ਨਗਰ ਨਿਗਮ (ਨੌਰਥ ਡੀਐੱਮਸੀ)ਦੁਆਰਾ ਕੋਵਿਡ-19 ਮਹਾਮਾਰੀ ਦੌਰਾਨ ਸਟਾਫ ਦੀ ਸੁਰੱਖਿਆ ਲਈ ਵਿਆਪਕ ਕਦਮਚੁੱਕੇ ਗਏ

ਸਟਾਫ ਨੂੰ ਪੀਪੀਈ ਕਿੱਟਾਂ ਪ੍ਰਦਾਨ ਕਰਨ ਲਈ ਹਰ ਕੰਟੇਨਮੈਂਟ ਜ਼ੋਨ ਦੇ ਬਾਹਰ ਡੌਕਿੰਗ ਸਟੇਸ਼ਨ ਦਾ ਗਠਨ ਕੀਤਾ ਗਿਆ

Posted On: 22 APR 2020 11:46AM by PIB Chandigarh

ਕੋਵਿਡ-19 ਮਹਾਮਾਰੀ ਦੇ ਇਸ ਦੌਰ ਵਿੱਚ ਉੱਤਰੀ ਦਿੱਲੀ ਨਗਰ ਨਿਗਮ (ਨੌਰਥ ਡੀਐੱਮਸੀ) ਨੇ ਆਪਣੇ ਸਟਾਫ ਲਈ ਸੰਪੂਰਨ ਸੁਰੱਖਿਆ ਅਤੇ ਸਭ ਤਰ੍ਹਾਂ ਦੀ ਸੰਭਵ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਿਆਪਕ ਕਦਮ ਚੁੱਕੇ ਹਨ। ਇਹ ਕਦਮ ਪੂਰੇ ਸ਼ਹਿਰ ਵਿੱਚ ਬਣਾਏ ਗਏ ਕੰਟੇਨਮੈਂਟ ਜ਼ੋਨ ਦੀਆਂ ਸੇਵਾਵਾਂ ਨਿਭਾਉਣ ਨਾਲ ਸਬੰਧਿਤ ਹਨ।

ਉੱਤਰੀ ਦਿੱਲੀ ਨਗਰ ਨਿਗਮ (ਨੌਰਥ ਡੀਐੱਮਸੀ)ਨੇ ਹਰ ਕੰਟੇਨਮੈਂਟ ਜ਼ੋਨ ਦੇ ਬਾਹਰ ਇੱਕ ਡੌਕਿੰਗ ਸਟੇਸ਼ਨ ਦੀ ਸਥਾਪਨਾ ਕੀਤੀ ਹੈ। ਹਰੇਕ ਕਰਮਚਾਰੀ ਚਾਹੇ ਉਹ ਸਫ਼ਾਈ, ਇੰਜੀਨੀਅਰਿੰਗ, ਜਨ ਸਿਹਤ ਜਾਂ ਕਿਸੇ ਵੀ ਵਿਭਾਗ ਦਾ ਹੋਵੇ, ਇਨ੍ਹਾਂ ਡੌਕਿੰਗ ਸਟੇਸ਼ਨਾਂ ਤੇ ਆਪਣੀ ਡਿਊਟੀ ਪੂਰੀ ਕਰਦੇ ਹਨ। ਉਹ ਇੱਥੇ ਰਿਪੋਰਟ ਕਰਦੇ ਹਨ ਅਤੇ ਉਨ੍ਹਾਂ ਨੂੰ ਢੁਕਵੀਆਂ ਪੀਪੀਈ ਕਿੱਟਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ

 

Description: Image

ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਹਰੇਕ ਸਟਾਫ ਮੈਂਬਰ ਪੂਰੀ ਸੁਰੱਖਿਆ ਨਾਲ ਕੰਟੇਨਮੈਂਟ ਜ਼ੋਨ ਵਿੱਚ ਪ੍ਰਵੇਸ਼ ਕਰੇ। ਆਪਣੇ ਕੰਮ ਨੂੰ ਪੂਰਾ ਹੋਣ ਤੇ ਉਹ ਮੁੜ ਤੋਂ ਡੌਕਿੰਗ ਸਟੇਸ਼ਨ ਤੇ ਰਿਪੋਰਟ ਕਰਦੇ ਹਨ ਜਿੱਥੇ ਸੁਰੱਖਿਆਤਮਕ ਗੀਅਰ (ਕੱਪੜੇ-ਲੀੜਿਆਂ) ਨੂੰ ਸਾਵਧਾਨੀ ਨਾਲ ਨਿਪਟਾਇਆ ਜਾਂਦਾ ਹੈ ਅਤੇ ਸਟਾਫ ਦੇ ਮੈਂਬਰਾਂ ਦੁਆਰਾ ਘਰ ਵਾਪਸ ਜਾਣ ਤੋਂ ਪਹਿਲਾਂ ਖੁਦ ਨੂੰ ਪੂਰੀ ਤਰ੍ਹਾਂ ਸਾਫ਼  ਕੀਤਾ ਜਾਂਦਾ ਹੈ, ਤਾਕਿ ਉਹ ਕਿਸੇ ਵੀ ਸੰਕ੍ਰਮਣ ਨੂੰ ਆਪਣੇ ਨਾਲ ਨਾ ਲਿਜਾਣ।

 

Description: ImageDescription: Image

ਸਟਾਫ ਨੂੰ ਡਿਊਟੀ ਪੂਰੀ ਹੋਣ ਤੋਂ ਬਾਅਦ ਭੋਜਨ ਪ੍ਰਦਾਨ ਕਰਨ ਦੀ ਅਲੱਗ ਸੁਵਿਧਾ ਪ੍ਰਦਾਨ ਕੀਤੀ ਗਈ ਹੈ ਕਿਉਂਕਿ ਕੰਟੇਨਮੈਂਟ ਜ਼ੋਨ ਦੇ ਅੰਦਰ ਖਾਣਾ ਰੱਖਣ ਦੀ ਆਗਿਆ ਨਹੀਂ ਹੈ। ਇਨ੍ਹਾਂ ਸੁਵਿਧਾਵਾਂ ਵਿੱਚ ਸਮਾਜਿਕ ਦੂਰੀ ਦੇ ਮਿਆਰਾਂ ਦਾ ਪਾਲਣ ਕੀਤਾ ਜਾਂਦਾ ਹੈ। ਸਟਾਫ ਮੈਂਬਰਾਂ ਨੂੰ ਇਹ ਵੀ ਉਚਿਤ ਸਿਖਲਾਈ ਦਿੱਤੀ ਜਾਂਦੀ ਹੈ ਕਿ ਉਨ੍ਹਾਂ ਨੂੰ ਸੁਰੱਖਿਆਤਮਕ ਗੀਅਰ ((ਕੱਪੜੇ-ਲੀੜਿਆਂ) ਨੂੰ ਕਿਵੇਂ ਪਹਿਨਣਾ ਹੈ ਅਤੇ ਕਿਵੇਂ ਉਤਾਰਨਾ ਹੈ।

 

******

 

ਆਰਕੇਜੇ/ਡੀਕੇਐੱਸ



(Release ID: 1617060) Visitor Counter : 163