ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ 1000 ਐੱਲਪੀਜੀ ਡਿਸਟ੍ਰੀਬਿਊਟਰਾਂ ਨਾਲ ਗੱਲਬਾਤ ਕੀਤੀ; ਗ਼ਰੀਬਾਂਦੇ ਲਾਭ ਲਈ ਉੱਜਵਲਾ ਦੇ ਵੱਧ ਤੋਂ ਵੱਧ ਰਿਫਿਲ ਦੇਣ ਨੂੰ ਕਿਹਾ

Posted On: 22 APR 2020 10:17AM by PIB Chandigarh

 

ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਮੰਗਲਵਾਰ ਸ਼ਾਮ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਸਮੁੱਚੇ ਦੇਸ਼ ਦੇ 1000 ਤੋਂ ਜ਼ਿਆਦਾ ਐੱਲਪੀਜੀ ਡਿਸਟ੍ਰੀਬਿਊਟਰਾਂ ਨਾਲ ਗੱਲਬਾਤ ਕੀਤੀ।

 

ਲੌਕਡਾਊਨ ਦੌਰਾਨ ਐੱਲਪੀਜੀ ਸਿਲੰਡਰਾਂ ਦੀ ਉਨ੍ਹਾਂ ਦੇ ਘਰਾਂ ਤੱਕ ਡਿਲਿਵਰੀ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਚੰਗੇ ਕਾਰਜਾਂ ਦੀ ਸ਼ਲਾਘਾ ਕਰਦਿਆਂ,ਉਨ੍ਹਾਂ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿਕੋਵਿਡ-19 ਮਹਾਮਾਰੀ ਖਿਲਾਫ਼ ਲੜਾਈ ਵਿੱਚ ਗ਼ਰੀਬਾਂ ਦੀ ਮਦਦ ਕਰਨ ਲਈ ਐਲਾਨੀ ਗਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਸਰਗਰਮ ਰੂਪ ਨਾਲ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਦੇਲਾਭਾਰਥੀਆਂਤੱਕ ਪਹੁੰਚਣ ਅਤੇ ਤਿੰਨ ਮੁਫ਼ਤ ਐੱਲਪੀਜੀ ਸਿਲੰਡਰਾਂ ਦੀ ਡਿਲਿਵਰੀ ਨੂੰ ਤੇਜ਼ ਕਰਨ ਦਾ ਕੰਮ ਕਰਨ

ਮੰਤਰੀ ਪ੍ਰਧਾਨ ਨੇ ਉਨ੍ਹਾਂ ਨੂੰ ਨੋਵੇਲ ਕੋਰੋਨਾਵਾਇਰਸ ਦੇ ਪਸਾਰ ਨੂੰ ਰੋਕਣ ਅਤੇ ਡਿਲਿਵਰੀ ਬੌਇਜ਼ ਅਤੇ ਉਨ੍ਹਾਂ ਦੇ ਖਪਤਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਐੱਲਪੀਜੀ ਸਿਲੰਡਰਾਂ ਦੀ ਸਫ਼ਾਈ ਸਮੇਤ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਡਿਸਟ੍ਰੀਬਿਊਟਰਾਂ ਨੂੰ ਕਿਹਾ ਕਿ ਉਹ ਡਿਲਿਵਰੀ ਬੌਇਜ਼ ਨੂੰ ਅਤੇ ਉਨ੍ਹਾਂ ਜ਼ਰੀਏ ਖਪਤਕਾਰਾਂ ਨੂੰ ਫੇਸ ਮਾਸਕ, ਆਰੋਗਯ ਸੇਤੂ ਐਪ ਦੀ ਵਰਤੋਂ ਕਰਨ, ਹੱਥਾਂ ਦੀ ਸਫ਼ਾਈ ਅਤੇ ਮਹਾਮਾਰੀ ਨੂੰ ਹਰਾਉਣ ਲਈ ਸਮਾਜਿਕ ਦੂਰੀ ਦੇ ਮਹੱਤਵ ਬਾਰੇ ਜਾਗਰੂਕ ਕਰਦੇ ਰਹਿਣਉਨ੍ਹਾਂ ਨੇ ਅੱਗੇ ਕਿਹਾ ਕਿ ਫਰੰਟਲਾਈਨ ਜੋਧਿਆਂ ਯਾਨੀ ਡਿਲਿਵਰੀ ਬੌਇਜ਼ ਖਪਤਕਾਰਾਂ ਦਰਮਿਆਨ ਇਸ ਉਪਯੋਗੀ ਜਾਣਕਾਰੀ ਦੇ ਪਸਾਰ ਵਿੱਚ ਪ੍ਰਭਾਵੀ ਸਾਬਤ ਹੋਏ ਹਨ। ਉਨ੍ਹਾਂ ਨੇ ਡਿਸਟ੍ਰੀਬਿਊਟਰਾਂ ਨੂੰ ਤਾਕੀਦ ਕੀਤੀ ਕਿ ਉਹ ਸੰਕ੍ਰਮਣ ਦੇ ਖਤਰੇ ਨੂੰ ਘੱਟ ਕਰਨ ਲਈ ਕਾਰਜਸਥਲਤੇ ਸਮਾਜਿਕ ਦੂਰੀ, ਸੈਨੀਟਾਈਜੇਸ਼ਨ ਅਤੇ ਸਫ਼ਾਈ ਦੇ ਮਿਆਰੀ ਅਪਰੇਟਿੰਗ ਪ੍ਰੋਸੀਜਰ (ਐੱਸਓਪੀ) ਦਾ ਪਾਲਣ ਕਰਦੇ ਹੋਏ ਆਪਣੇ ਚੰਗੇ ਕੰਮ ਨੂੰ ਜਾਰੀ ਰੱਖਣ। ਇਸਦੇ ਨਾਲ ਹੀ ਉਨ੍ਹਾਂ ਨੇ ਤਾਕੀਦ ਕੀਤੀ ਕਿ ਉਹ ਫਰੰਟਲਾਈਨ ਐੱਲਪੀਜੀ ਜੋਧਿਆਂ ਪ੍ਰਤੀ ਹਮਦਰਦੀ ਰੱਖਣ ਅਤੇ ਉਨ੍ਹਾਂ ਦੀ ਹਰ ਸੰਭਵ ਦੇਖਭਾਲ਼ ਕਰਨ।

****

 

ਵਾਈਬੀ



(Release ID: 1617057) Visitor Counter : 146