ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਨੇ ਕੋਵਿਡ 19 ਵਿੱਚ ਲੋਕਾਂ ਦੀ ਭਾਗੀਦਾਰੀ ਲਈ ‘ਕੋਵਿਡ ਇੰਡੀਆ ਸੇਵਾ’ ਦੇ ਇੰਟਰਐਕਟਿਵ ਪਲੈਟਫਾਰਮ ਦੀ ਸ਼ੁਰੂਆਤ ਕੀਤੀ

Posted On: 21 APR 2020 3:02PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ ਹਰਸ਼ ਵਰਧਨ ਨੇ ਅੱਜ ਕੋਵਿਡ ਇੰਡੀਆ ਸੇਵਾ ਦੀ ਸ਼ੁਰੂਆਤ ਕੀਤੀ,ਜਿਸ ਨੇ ਮਹਾਮਾਰੀ ਦਰਮਿਆਨ ਲੱਖਾਂ ਭਾਰਤੀਆਂ ਨਾਲ ਸਿੱਧਾ ਸੰਪਰਕ ਸਥਾਪਿਤ ਕਰਨ ਲਈ ਇੱਕ ਗੱਲਬਾਤ ਦਾ ਪਲੈਟਫਾਰਮ ਪ੍ਰਦਾਨ ਕੀਤਾ ਹੈ। ਇਸ ਪਹਿਲ ਦਾ ਮਕਸਦ ਨਿਰਧਾਰਿਤ ਸਮੇਂ ਵਿੱਚ ਈ-ਗਵਰਨੈਂਸ ਸੇਵਾਵਾਂ ਅਤੇ ਵਿਸ਼ੇਸ਼ ਤੌਰ ਤੇ ਚਲ ਰਹੀ ਕੋਵਿਡ 19 ਮਹਾਮਾਰੀ ਵਿੱਚ ਸੰਕਟ ਦੀਆਂ ਸਥਿਤੀਆਂ ਤੇ ਤੇਜ਼ੀ ਨਾਲ ਨਾਗਰਿਕਾਂ ਦੇ ਸਵਾਲਾਂ ਦੇ ਜਵਾਬ ਦੇਣਾ ਹੈ। ਇਸ ਦੇ ਜ਼ਰੀਏ ਲੋਕ @CovidIndiaSeva ਤੇ ਸਵਾਲ ਪੁੱਛ ਸਕਦੇ ਹਨ ਅਤੇ ਉਨ੍ਹਾਂ ਨੂੰ ਲਗਭਗ ਉਸੇ ਸਮੇਂ ਜਵਾਬ ਮਿਲ ਸਕਦੇ ਹਨ। @CovidIndiaSeva ਪਿੱਠਭੂਮੀ ਤੇ ਡੈਸ਼ਬੋਰਡ ਵਜੋਂ ਕੰਮ ਕਰਦਾ ਪਲੈਟਫਾਰਮ ਹੈ, ਜਿਹੜਾ ਵੱਡੀ ਗਿਣਤੀ ਵਿੱਚ ਟਵੀਟਸ ਦੀ ਪ੍ਰੋਸੈੱਸਿੰਗ ਕਰਨ ਵਿੱਚ ਮਦਦ ਕਰਦਾ ਹੈ, ਉਨ੍ਹਾਂ ਨੂੰ ਹੱਲ ਦੇ ਯੋਗ ਟਿਕਟਾਂ ਵਿੱਚ ਤਬਦੀਲ ਕਰਦਾ ਹੈ ਅਤੇ ਫਿਰ ਉਨ੍ਹਾਂ ਨੂੰ ਉਸੇ ਵੇਲੇ ਹੱਲ ਲਈ ਸਬੰਧਿਤ ਅਧਿਕਾਰੀ ਨੂੰ ਭੇਜ ਦਿੰਦਾ ਹੈ।

 

ਕੇਂਦਰੀ ਸਿਹਤ ਮੰਤਰੀ ਡਾ ਹਰਸ਼ ਵਰਧਨ ਨੇ ਇੱਕ ਟਵੀਟ ਜ਼ਰੀਏ ਇਸ ਖਾਸ ਅਕਾਊਂਟ @CovidIndiaSeva ਦਾ ਐਲਾਨ ਕੀਤਾ।

 

ਮੈਂ ਨਾਗਰਿਕਾਂ ਦੇ ਸਵਾਲਾਂ ਦਾ ਜਵਾਬ ਦੇਣ ਲਈ @CovidIndiaSeva ਨੂੰ ਲਾਂਚ ਕਰਨ ਦਾ ਐਲਾਨ ਕਰਦਾ ਹਾਂ।

 

ਸਿੱਖਿਅਤ ਮਾਹਿਰ ਨਾਗਰਿਕਾਂ ਨਾਲ ਗੱਲਬਾਤ ਲਈ ਇੱਕ ਸਿੱਧਾ ਚੈਨਲ ਬਣਾਉਣ ਵਿੱਚ ਮਦਦ ਕਰਨ ਲਈ ਵੱਡੇ ਪੈਮਾਨੇ ਤੇ ਤੇਜ਼ੀ ਨਾਲ ਅਧਿਕਾਰਕ ਜਨ ਸਿਹਤ ਜਾਣਕਾਰੀ ਸਾਂਝੀ ਕਰਨਗੇ।

@PMOIndia @TwitterIndia @PIB_India  @MoHFW_India

 

 

ਕੋਵਿਡ ਇੰਡੀਆ ਸੇਵਾ ਦੇ ਐਲਾਨ ਤੇ ਟਿੱਪਣੀ ਕਰਦਿਆਂ ਡਾ ਹਰਸ਼ ਵਰਧਨ ਨੇ ਕਿਹਾ,'ਸਮੇਂ ਦੇ ਨਾਲ ਟਵਿੱਟਰ ਖਾਸ ਕਰਕੇ ਜ਼ਰੂਰਤ ਦੇ ਸਮੇਂ ਵਿੱਚ ਆਪਸੀ ਗੱਲਬਾਤ ਕਰਨ ਅਤੇ ਸੂਚਨਾ ਦਾ ਅਦਾਨ-ਪ੍ਰਦਾਨ ਕਰਨ ਲਈ ਸਰਕਾਰ ਅਤੇ ਨਾਗਰਿਕਾਂ ਦੋਹਾਂ ਲਈ ਇੱਕ ਜ਼ਰੂਰੀ ਸੇਵਾ ਸਾਬਤ ਹੋਈ ਹੈ। ਸਮਾਜਿਕ ਦੂਰੀ ਦੇ ਨਾਲ #IndiaFightsCorona ਰੂਪ ਵਿੱਚ ਅਸੀਂ ਟਵਿੱਟਰ ਸੇਵਾ ਹੱਲ ਅਪਣਾ ਕੇ ਇੱਕ ਠੋਸ ਔਨਲਾਈਨ ਯਤਨ ਕਰਕੇ ਬਹੁਤ ਖੁਸ਼ ਹਾਂ। ਇਹ ਸਾਡੇ ਮਾਹਿਰਾਂ ਦੀ ਇੱਕ ਟੀਮ ਦੁਆਰਾ ਚਲਾਇਆ ਜਾ ਰਿਹਾ ਹੈ, ਜੋ ਵੱਡੇ ਪੈਮਾਨੇ ਤੇ ਹਰੇਕ ਸਵਾਲ ਦਾ ਵਿਸ਼ੇਸ਼ ਜਵਾਬ ਦੇਣ ਲਈ ਪੂਰੀ ਤਰ੍ਹਾਂ ਸਿੱਖਿਅਤ ਅਤੇ ਮਾਹਿਰ ਹੈ। ਇਹ ਸਾਨੂੰ ਭਾਰਤੀ ਨਾਗਰਿਕਾਂ ਨਾਲ ਇਕ ਸਿੱਧਾ ਰਾਬਤਾ ਸਥਾਪਿਤ ਕਰਨ ਵਿੱਚ ਸਮਰੱਥ ਬਣਾਏਗਾ, ਜੋ ਅਧਿਕਾਰਿਤ ਸਿਹਤ ਅਤੇ ਜਨਤਕ ਜਾਣਕਾਰੀ ਦੇਣ ਲਈ ਰੀਅਲ ਟਾਈਮ ਵਿੱਚ ਭਾਵ ਨਾਲੋ-ਨਾਲ ਉਨ੍ਹਾਂ ਦੇ ਨਾਲ ਜੁੜਨਗੇ।'

ਇਹ ਵਿਸ਼ੇਸ਼ ਅਕਾਊਂਟ ਲੋਕਾਂ ਲਈ ਲਾਭਦਾਇਕ ਹੋਵੇਗਾ,ਭਾਵੇਂ ਉਨ੍ਹਾਂ ਦਾ ਖੇਤਰ ਸਥਾਨਕ ਜਾਂ ਕੇਂਦਰੀ ਹੋਵੇ।ਭਾਵੇਂ ਸਰਕਾਰ ਦੁਆਰਾ ਕੀਤੇ ਗਏ ਵੱਖ-ਵੱਖ ਉਪਾਅ ਨਵੀਂ ਅੱਪਡੇਟ ਹਾਸਲ ਕਰਨਾ ਹੈ, ਸਿਹਤ ਸੇਵਾਵਾਂ ਤੱਕ ਪਹੁੰਚਣ ਬਾਰੇ ਜਾਣਨਾ ਹੋਵੇ ਜਾਂ ਕਿਸੇ ਇਹੋ ਜਿਹੇ ਵਿਅਕਤੀ ਦੇ ਲਈ ਮਾਰਗਦਰਸ਼ਨ ਹਾਸਲ ਕਰਨਾ ਹੋਵੇ, ਜਿਸ ਵਿੱਚ ਸੰਭਾਵਿਤ ਰੋਗ ਦੇ ਲੱਛਣ ਹਨ,ਪਰ ਉਹ ਇਸ ਗੱਲ ਬਾਰੇ ਦੁਚਿੱਤੀ ਵਿੱਚ ਹੈ ਕਿ ਮਦਦ ਕਿੱਥੋਂ ਲਈ ਜਾਵੇ,ਤਾਂ ਇਹੋ ਜਿਹੀ ਸਥਿਤੀ ਵਿੱਚ @CovidIndiaSeva ਲੋਕਾਂ ਨੂੰ ਅਧਿਕਾਰੀਆਂ ਤੱਕ ਪਹੁੰਚਾਉਣ ਦੇ ਸਮਰੱਥ ਬਣਾਏਗੀ।ਲੋਕ @CovidIndiaSeva ਤੇ ਟਵੀਟ ਕਰਕੇ ਆਪਣੇ ਪ੍ਰਸ਼ਨਾਂ ਦਾ ਉੱਤਰ ਲੈ ਸਕਦੇ ਹਨ।ਕਿਉਂਕਿ ਇਹ ਜਵਾਬ ਪਾਰਦਰਸ਼ੀ ਅਤੇ ਜਨਤਕ ਹੋਣਗੇ,ਇਸ ਲਈ ਇੱਕ ਜਹੇ ਪ੍ਰਸ਼ਨਾਂ ਦੇ ਉੱਤਰਾਂ ਨਾਲ ਸਾਰੇ ਲੋਕ ਲਾਭ ਉਠਾ ਸਕਦੇ ਹਨ। ਜ਼ਿਕਰਯੋਗ ਹੈ ਕਿ ਮੰਤਰਾਲਾ ਵਿਆਪਕ ਪ੍ਰਸ਼ਨਾਂ ਦਾ ਉੱਤਰ ਦੇਵੇਗਾ ਅਤੇ ਇਸ ਨਾਲ ਹੀ ਜਨਤਕ ਸਿਹਤ ਬਾਰੇ ਜਾਣਕਾਰੀ ਦੇਵੇਗਾ।ਇਸ ਅਨੁਸਾਰ ਜਨਤਾ ਨੂੰ ਨਿਜੀ ਸੰਪਰਕ ਜਾਣਕਾਰੀ ਜਾਂ ਸਿਹਤ ਰਿਕਾਰਡ ਦੇ ਵਰਣਨ ਨੂੰ ਸਾਂਝਾ ਕਰਨ ਦੀ ਲੋੜ ਨਹੀਂ ਹੈ।

ਇਸ ਸੰਵਾਦ ਪਲੈਟਫਾਰਮ ਨੂੰ ਲਾਂਚ ਕਰਨ ਤੇ ਟਵਿੱਟਰ ਦੀ ਜਨਤਕ ਨੀਤੀ ਨਿਦੇਸ਼ਕ (ਭਾਰਤ ਅਤੇ ਦੱਖਣ ਏਸ਼ੀਆ) ਕੁਮਾਰੀ ਮਹਿਮਾ ਕੌਲ(@misskaul) ਨੇ ਕਿਹਾ,"ਅਸੀਂ ਸਰਕਾਰ ਦੁਆਰਾ ਨਾਗਰਿਕਾਂ ਨਾਲ ਗੱਲਬਾਤ ਕਰਨ ਅਤੇ ਜਨਤਾ ਨੂੰ ਇੱਕ ਦੂਜੇ ਨਾਲ ਜੁੜੇ ਰਹਿਣ ਦੇ ਲਈ ਇੱਕ ਜ਼ਰੂਰੀ ਸੇਵਾ ਦੇ ਰੂਪ ਵਿੱਚ ਆਪਣੀ ਭੂਮਿਕਾ ਬਾਖੂਬੀ ਸਮਝਦੇ ਹਾਂ।ਸਮਾਜਿਕ ਦੂਰੀ ਨਾਲ #IndiaFightsCorona ਰੂਪ ਵਿੱਚ ਅਸੀਂ ਭਾਰਤ ਸਰਕਾਰ ਨਾਲ ਕੰਮ ਕਰਨ ਲਈ ਵਚਨਬੱਧ ਹਾਂ, ਕਿਉਂਕਿ ਉਹ ਵੱਡੇ ਪੈਮਾਨੇ ਤੇ ਜਨਤਾ ਨਾਲ ਜੁੜਨ ਲਈ ਸੋਸ਼ਲ ਮੀਡੀਆ ਦੇ ਪ੍ਰਭਾਵ ਦੀ ਵਰਤੋਂ ਕਰਦੇ ਹਾਂ।'

ਪਿਛਲੇ ਤਿੰਨ ਮਹੀਨਿਆਂ ਵਿੱਚ ਮੰਤਰਾਲੇ ਨੇ ਕੋਰੋਨਾ ਦੇ ਖ਼ਿਲਾਫ਼ ਜੰਗ ਵਿੱਚ ਕਈ ਪਹਿਲਾਂ ਕੀਤੀਆਂ ਹਨ,ਜਿਨ੍ਹਾਂ ਵਿੱਚ ਇੱਕ ਸੰਚਾਰ ਰਣਨੀਤੀ ਦਾ ਹਿੱਸਾ ਵੀ ਸ਼ਾਮਲ ਹੈ। ਇਸ ਵਿੱਚ ਯਾਤਰਾ ਅਤੇ ਸਿਹਤ ਸਬੰਧੀ ਵਿਸ਼ੇਸ਼ ਸਲਾਹ ਅਤੇ ਸਰਕਾਰਾਂ,ਹਸਪਤਾਲਾਂ, ਨਾਗਰਿਕਾਂ, ਵੱਖ-ਵੱਖ ਸਿਹਤ ਕਰਮੀਆਂ,ਕਰਮਚਾਰੀਆਂ ਅਤੇ ਹੋਰ ਵੱਖ-ਵੱਖ ਗਿਆਨ ਸੰਸਾਧਨਾਂ ਲਈ ਜਨਤਕ ਅਤੇ ਨਿਜੀ ਖੇਤਰਾਂ ਵਿੱਚ ਵਿਭਿੰਨ ਹਿੱਸੇਦਾਰਾਂ ਲਈ ਵੱਖ-ਵੱਖ ਦਿਸ਼ਾ-ਨਿਰਦੇਸ਼/ਮਿਆਰੀ ਸੰਚਾਲਨ ਕਿਰਿਆਵਾਂ/ਪ੍ਰੋਟੋਕਾਲ ਸ਼ਾਮਲ ਹੈ। ਪ੍ਰਿੰਟ,ਇਲੈਕਟ੍ਰੌਨਿਕ ਅਤੇ ਸੋਸ਼ਲ ਮੀਡੀਆ ਜਿਹੇ ਸੰਚਾਰ ਦੇ ਵਿਭਿੰਨ ਚੈਨਲਾਂ ਨੂੰ ਇੱਕ ਸਮੁੱਚੀ ਜਾਗਰੂਕਤਾ ਮੁਹਿੰਮ ਦੇ ਰੂਪ ਵਿੱਚ ਤੈਨਾਤ  ਕੀਤਾ ਗਿਆ ਹੈ। ਇਨ੍ਹਾਂ ਸਹਿਯੋਗੀ ਯਤਨਾਂ ਦਾ ਇਹ ਨਤੀਜਾ ਹੈ ਕਿ ਅੱਜ ਵਾਇਰਸ ਤੋਂ ਬਚਣ ਲਈ ਸਮਾਜਿਕ ਦੂਰੀ ਬਣਾਉਣ ,ਵਾਰ-ਵਾਰ ਹੱਥ ਧੋਣੇ ਅਤੇ ਸਾਹ ਨਾਲ ਜੁੜੇ ਬੁਨਿਆਦੀ ਉਪਰਾਲਿਆਂ ਬਾਰੇ  ਲੋਕਾਂ ਵਿੱਚ ਵਿਆਪਕ ਜਾਗਰੂਕਤਾ ਹੈ। ਇੰਨਾ ਹੀ ਨਹੀਂ ਸਰਕਾਰ ਦੀ ਰੋਕਥਾਮ ਅਤੇ ਕੰਟਰੋਲ ਕਰਨ ਵਾਲੇ ਉਪਾਵਾਂ ਵਿੱਚ ਸਮਾਜ ਦੇ ਵਿਭਿੰਨ ਵਰਗਾਂ ਦੀ ਭਾਗੀਦਾਰੀ ਯਕੀਨੀ ਕਰਨ ਵਿੱਚ ਵੀ ਸਫਲ ਰਿਹਾ ਹੈ।

 

ਟਵੀਟ ਗਾਈਡ

 

  • ਕੋਵਿਡ 19 ਨਾਲ ਸਬੰਧਿਤ ਨਵੀਨਤਮ ਵਿਸ਼ਵਾਸ ਭਰਪੂਰ ਜਾਣਕਾਰੀ ਪਾਉਣ ਲਈ @CovidIndiaSeva ਨੂੰ ਫਾਲੋ ਕਰੋ।
  • ਤੁਸੀਂ ਕੋਵਿਡ19 ਨਾਲ ਸਬੰਧਿਤ ਕਿਸੇ ਖਾਸ ਪ੍ਰਸ਼ਨ ਦਾ ਉੱਤਰ ਪਾਉਣ ਲਈ @CovidIndiaSeva ਤੇ ਟਵੀਟ ਵੀ ਕਰ ਸਕਦੇ ਹੋ ਅਤੇ ਅਧਿਕਾਰੀ ਉੱਚਿਤ ਜਾਣਕਾਰੀ ਦੇ ਨਾਲ ਤੁਹਾਡੇ ਟਵੀਟ ਦਾ ਜਵਾਬ ਦੇਣਗੇ।
  • ਇਹ ਅਕਾਊਂਟ ਕੋਵਿਡ 19 ਨਾਲ ਸਬੰਧਿਤ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਲਈ ਬਣਾਇਆ ਗਿਆ ਹੈ। ਹਾਲਾਂਕਿ,ਆਪਣੇ ਸਵਾਲ ਦੇ ਨਾਲ ਟਵੀਟ ਕਰਨ ਦੇ ਲਈ ਤੁਹਾਨੂੰ ਸੰਪਰਕ ਜਾਣਕਾਰੀ, ਪਛਾਣ ਦਸਤਾਵੇਜ਼ ਅਤੇ ਨਿਜੀ ਸਿਹਤ ਰਿਕਾਰਡ ਜਿਹੀ ਕੋਈ ਵੀ ਨਿਜੀ ਜਾਂ ਸੰਵੇਦਨਸ਼ੀਲ ਜਾਣਕਾਰੀ ਦੇਣ ਦੀ ਲੋੜ ਨਹੀਂ ਹੈ।

 

 

                                                            

   *******

ਐੱਮਵੀ



(Release ID: 1616890) Visitor Counter : 160