ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਦੇਸ਼ ਭਰ ਵਿੱਚ 541 ਟਨ ਤੋਂ ਵੱਧ ਮੈਡੀਕਲ ਖੇਪ ਪਹੁੰਚਾ ਕੇ ਲਾਈਫ਼ਲਾਈਨ ਉਡਾਨ ਦੀਆਂ ਉਡਾਨਾਂ ਨੇ ਕੋਵਿਡ - 19 ਖ਼ਿਲਾਫ਼ ਲੜਾਈ ਵਿੱਚ ਮਦਦ ਕੀਤੀ
Posted On:
21 APR 2020 2:15PM by PIB Chandigarh
ਕੋਵਿਡ - 19 ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ ਸਮਰਥਨ ਦੇਣ ਲਈ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਜ਼ਰੂਰੀ ਮੈਡੀਕਲ ਖੇਪ ਪਹੁੰਚਾਉਣ ਲਈ ‘ਲਾਈਫ਼ਲਾਈਨ ਉਡਾਨ’ ਸੇਵਾ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੁਆਰਾ ਚਲਾਇਆ ਜਾ ਰਿਹਾ ਹੈ। ਏਅਰ ਇੰਡੀਆ, ਅਲਾਇੰਸ ਏਅਰ, ਭਾਰਤੀ ਵਾਯੂ ਸੈਨਾ ਅਤੇ ਪ੍ਰਾਈਵੇਟ ਵਾਹਕਾਂ ਦੁਆਰਾ ਲਾਈਫ਼ਲਾਈਨ ਉਡਾਨ ਦੇ ਤਹਿਤ 316 ਉਡਾਨਾਂ ਦਾ ਸੰਚਾਲਨ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 196 ਉਡਾਨਾਂ ਏਅਰ ਇੰਡੀਆ ਅਤੇ ਅਲਾਇੰਸ ਏਅਰ ਦੁਆਰਾ ਸੰਚਾਲਿਤ ਕੀਤੀਆਂ ਗਈਆਂ ਹਨ। ਅੱਜ ਤੱਕ ਲਗਭਗ 541.33 ਟਨ ਦੀ ਖੇਪ ਪਹੁੰਚਾਈ ਗਈ ਹੈ। ਲਾਈਫ਼ਲਾਈਨ ਉਡਾਨ ਸੇਵਾ ਨੇ ਅੱਜ ਤੱਕ ਕੁੱਲ 3,14,965 ਕਿਲੋਮੀਟਰ ਦਾ ਹਵਾਈ ਸਫ਼ਰ ਪੂਰਾ ਕਰ ਲਿਆ ਹੈ।
ਅਹਿਮ ਮੈਡੀਕਲ ਖੇਪ ਅਤੇ ਮਰੀਜ਼ਾਂ ਨੂੰ ਲਿਜਾਣ ਲਈ ਪਵਨ ਹੰਸ ਲਿਮਿਟਿਡ ਸਮੇਤ ਹੈਲੀਕੌਪਟਰ ਸੇਵਾਵਾਂ ਜੰਮੂ-ਕਸ਼ਮੀਰ, ਲੱਦਾਖ, ਟਾਪੂਆਂ ਅਤੇ ਉੱਤਰ - ਪੂਰਬੀ ਖੇਤਰ ਵਿੱਚ ਕੰਮ ਕਰ ਰਹੀਆਂ ਹਨ। 20 ਅਪ੍ਰੈਲ 2020 ਤੱਕ ਪਵਨ ਹੰਸ ਨੇ 6537 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ 1.90 ਟਨ ਸਮੱਗਰੀ ਢੋਈ ਹੈ।
ਘਰੇਲੂ ਲਾਈਫ਼ਲਾਈਨ ਉਡਾਨ ਦੀ ਸਮੱਗਰੀ ਵਿੱਚ ਕੋਵਿਡ - 19 ਨਾਲ ਸਬੰਧਿਤ ਪ੍ਰਤੀਕਿਰਿਆਸ਼ੀਲ, ਐਨਜ਼ਾਈਮ, ਮੈਡੀਕਲ ਉਪਕਰਣ, ਟੈਸਟਿੰਗ ਕਿੱਟਾਂ, ਪ੍ਰਾਈਵੇਟ ਪ੍ਰੋਟੈਕਟਿਵ ਉਪਕਰਣ (ਪੀਪੀਈ), ਮਾਸਕ, ਦਸਤਾਨੇ, ਐੱਚਐੱਲਐੱਲ ਅਤੇ ਆਈਸੀਐੱਮਆਰ ਦੀਆਂ ਹੋਰ ਸਮੱਗਰੀ ਅਤੇ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦੀ ਜ਼ਰੂਰੀ ਸਮੱਗਰੀ ਅਤੇ ਡਾਕ ਪੈਕਟ ਆਦਿ ਸ਼ਾਮਲ ਹਨ।
ਘਰੇਲੂ ਲਾਈਫ਼ਲਾਈਨ ਉਡਾਨ ਦੀ ਸੇਵਾ ਹੱਬ ਅਤੇ ਸਪੋਕ ਮਾਡਲ ’ਤੇ ਕੰਮ ਕਰਦੀ ਹੈ। ਉੱਤਰ-ਪੂਰਬੀ ਖੇਤਰ, ਟਾਪੂ ਖੇਤਰਾਂ ਅਤੇ ਪਹਾੜੀ ਰਾਜਾਂ ਵੱਲ ਖ਼ਾਸ ਧਿਆਨ ਦਿੱਤਾ ਗਿਆ ਹੈ। ਏਅਰ ਇੰਡੀਆ ਅਤੇ ਭਾਰਤੀ ਵਾਯੂ ਸੈਨਾ ਨੇ ਮੁੱਖ ਤੌਰ ’ਤੇ ਜੰਮੂ-ਕਸ਼ਮੀਰ, ਲੱਦਾਖ, ਉੱਤਰ-ਪੂਰਬ ਅਤੇ ਹੋਰ ਟਾਪੂ ਖੇਤਰਾਂ ਲਈ ਇਹ ਸਹਿਯੋਗ ਕੀਤਾ ਹੈ।
ਇਸ ਸਮੱਗਰੀ ਵਿੱਚ ਵੱਡੀ ਮਾਤਰਾ ਵਿੱਚ ਮਾਸਕ, ਦਸਤਾਨੇ ਅਤੇ ਹੋਰ ਖ਼ਪਤਕਾਰ ਸਮੱਗਰੀ ਦੇ ਘੱਟ ਵਜ਼ਨ ਅਤੇ ਵੱਡੇ ਆਕਾਰ ਵਾਲੇ ਪੈਕਟ ਹੁੰਦੇ ਹਨ ਜੋ ਜਹਾਜ਼ ਵਿੱਚ ਜ਼ਿਆਦਾ ਜਗ੍ਹਾ ਘੇਰਦੇ ਹਨ। ਯਾਤਰੀਆਂ ਦੇ ਬੈਠਣ ਵਾਲੀ ਜਗ੍ਹਾ ਅਤੇ ਓਵਰਹੈੱਡ ਕੈਬਿਨਾਂ ਵਿੱਚ ਉਚਿਤ ਦੇਖਭਾਲ਼ ਅਤੇ ਸਾਵਧਾਨੀ ਦੇ ਨਾਲ ਸਮੱਗਰੀ ਨੂੰ ਵੰਡਣ ਲਈ ਖ਼ਾਸ ਇਜਾਜ਼ਤ ਲਈ ਗਈ ਹੈ।
ਲਾਈਫ਼ਲਾਈਨ ਉਡਾਨ ਦੀਆਂ ਉਡਾਨਾਂ ਨਾਲ ਸਬੰਧਿਤ ਜਨਤਕ ਜਾਣਕਾਰੀ ਰੋਜ਼ਾਨਾ ਇਸ ਪੋਰਟਲ ’ਤੇ ਅੱਪਡੇਟ ਕੀਤੀ ਜਾਂਦੀ ਹੈ https://esahaj.gov.in/lifeline_udan/public_info
ਲਾਈਫ਼ਲਾਈਨ ਉਡਾਨ ਦੀ ਸੇਵਾ ਨੂੰ ਰਾਜ ਸਰਕਾਰਾਂ, ਡੀਜੀਸੀਏ, ਏਏਆਈ, ਏਏਆਈਸੀਐੱਲਏਐੱਸ, ਏਆਈਏਐੱਸਐੱਲ, ਪੀਪੀਪੀ ਹਵਾਈ ਅੱਡਿਆਂ, ਪ੍ਰਾਈਵੇਟ ਕੈਰੀਅਰਾਂ ਅਤੇ ਜ਼ਮੀਨ ਹੈਂਡਲਿੰਗ ਏਜੰਸੀਆਂ ਦਾ ਸ਼ਾਨਦਾਰ ਸਮਰਥਨ ਮਿਲਿਆ ਹੈ।
ਘਰੇਲੂ ਕਾਰਗੋ ਅਪਰੇਟਰ ਸਪਾਈਸਜੈੱਟ, ਬਲੂ ਡਾਰਟ ਅਤੇ ਇੰਡੀਗੋ ਕਮਰਸ਼ੀਅਲ ਅਧਾਰ ’ਤੇ ਕਾਰਗੋ ਉਡਾਨਾਂ ਚਲਾ ਰਹੇ ਹਨ। ਸਪਾਈਸਜੈੱਟ ਨੇ 24 ਮਾਰਚ ਤੋਂ 20 ਅਪ੍ਰੈਲ 2020 ਦੇ ਦੌਰਾਨ 447 ਕਾਰਗੋ ਉਡਾਨਾਂ ਸੰਚਾਲਿਤ ਕੀਤੀਆਂ ਜਿਸ ਵਿੱਚ 6,64,675 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਅਤੇ 3516 ਟਨ ਸਮੱਗਰੀ ਢੋਈ ਗਈ। ਇਨ੍ਹਾਂ ਵਿੱਚੋਂ 143 ਅੰਤਰਰਾਸ਼ਟਰੀ ਕਾਰਗੋ ਉਡਾਨਾਂ ਸਨ। ਬਲੂ ਡਾਰਟ ਨੇ 25 ਮਾਰਚ ਤੋਂ 20 ਅਪ੍ਰੈਲ 2020 ਦੇ ਦੌਰਾਨ 1,49,333 ਕਿਲੋਮੀਟਰ ਦੀ ਦੂਰੀ ਨੂੰ ਤੈਅ ਕਰਦੇ ਹੋਏ 152 ਘਰੇਲੂ ਕਾਰਗੋ ਉਡਾਨਾਂ ਦਾ ਸੰਚਾਲਨ ਕੀਤਾ ਅਤੇ 2407 ਟਨ ਮਾਲ ਢੋਇਆ। ਇੰਡੀਗੋ ਨੇ 3 ਤੋਂ 20 ਅਪ੍ਰੈਲ 2020 ਦੇ ਦੌਰਾਨ 33 ਕਾਰਗੋ ਉਡਾਨਾਂ ਦਾ ਸੰਚਾਲਨ ਕੀਤਾ ਜਿਸ ਵਿੱਚ 37,160 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਅਤੇ ਲਗਭਗ 66 ਟਨ ਮਾਲ ਢੋਇਆ ਗਿਆ। ਇਸ ਵਿੱਚ ਸਰਕਾਰ ਲਈ ਮੁਫ਼ਤ ਵਿੱਚ ਢੋਈ ਜਾਣ ਵਾਲੀ ਮੈਡੀਕਲ ਸਪਲਾਈ ਵੀ ਸ਼ਾਮਲ ਹੈ।
ਅੰਤਰਰਾਸ਼ਟਰੀ ਖੇਤਰ - ਦਵਾਈ, ਮੈਡੀਕਲ ਉਪਕਰਣਾਂ ਅਤੇ ਕੋਵਿਡ - 19 ਰਾਹਤ ਸਮੱਗਰੀ ਦੀ ਢੁਆਈ ਲਈ ਪੂਰਬੀ ਏਸ਼ੀਆ ਦੇ ਨਾਲ ਇੱਕ ਕਾਰਗੋ ਏਅਰ-ਬ੍ਰਿੱਜ ਦੀ ਸਥਾਪਨਾ ਕੀਤੀ ਗਈ ਹੈ। ਲਿਆਂਦੇ ਗਏ ਮੈਡੀਕਲ ਸਮੱਗਰੀ ਦੀ ਮਿਤੀ ਅਨੁਸਾਰ ਮਾਤਰਾ ਹੇਠਾਂ ਦਿੱਤੀ ਗਈ ਹੈ:
ਲੜੀ ਨੰਬਰ
|
ਮਿਤੀ
|
ਕਿੱਥੋਂ
|
ਮਾਰਤਾ (ਟਨਾ ਵਿੱਚ)
|
-
|
04.4.2020
|
ਸ਼ੰਘਾਈ
|
21
|
-
|
07.4.2020
|
ਹੌਂਗ-ਕੌਂਗ
|
06
|
-
|
09.4.2020
|
ਸ਼ੰਘਾਈ
|
22
|
-
|
10.4.2020
|
ਸ਼ੰਘਾਈ
|
18
|
-
|
11.4.2020
|
ਸ਼ੰਘਾਈ
|
18
|
-
|
12.4.2020
|
ਸ਼ੰਘਾਈ
|
24
|
-
|
14.4.2020
|
ਹੌਂਗ-ਕੌਂਗ
|
11
|
-
|
14.4.2020
|
ਸ਼ੰਘਾਈ
|
22
|
-
|
16.4.2020
|
ਸ਼ੰਘਾਈ
|
22
|
-
|
16.4.2020
|
ਹੌਂਗ-ਕੌਂਗ
|
17
|
|
16.4.2020
|
ਸਿਓਲ
|
05
|
-
|
17.4.2020
|
ਸ਼ੰਘਾਈ
|
21
|
-
|
18.4.2020
|
ਸ਼ੰਘਾਈ
|
17
|
-
|
18.4.2020
|
ਸਿਓਲ
|
14
|
-
|
18.4.2020
|
ਗੁਆਂਗਜੂ
|
04
|
16.
|
19.4.2020
|
ਸ਼ੰਘਾਈ
|
19
|
17.
|
20.4.2020
|
ਸ਼ੰਘਾਈ
|
26
|
|
|
ਕੁੱਲ
|
287
|
ਏਅਰ ਇੰਡੀਆ ਲੋੜ ਅਨੁਸਾਰ ਮਹੱਤਵਪੂਰਨ ਮੈਡੀਕਲ ਸਮੱਗਰੀ ਦੇ ਤਬਾਦਲੇ ਲਈ ਹੋਰ ਦੇਸ਼ਾਂ ਵਾਸਤੇ ਸਮਰਪਿਤ ਤੈਅ ਕਾਰਗੋ ਉਡਾਨਾਂ ਦਾ ਸੰਚਾਲਨ ਕਰੇਗੀ।
****
ਆਰਜੇ/ ਐੱਨਜੀ
(Release ID: 1616818)
Visitor Counter : 202
Read this release in:
Kannada
,
English
,
Urdu
,
Hindi
,
Marathi
,
Bengali
,
Manipuri
,
Gujarati
,
Odia
,
Tamil
,
Telugu