ਘੱਟ ਗਿਣਤੀ ਮਾਮਲੇ ਮੰਤਰਾਲਾ

"ਸੈਕੂਲਰਿਜ਼ਮ ਅਤੇ ਸਦਭਾਵਨਾ" ਭਾਰਤ ਅਤੇ ਭਾਰਤਵਾਸੀਆਂ ਲਈ "ਪਲਿਟਿਕਲ ਫੈਸ਼ਨ" ਨਹੀਂ ਬਲਕਿ "ਪਰਫੈਕਟ ਪੈਸ਼ਨ" (ਜਨੂੰਨ-ਜਜ਼ਬਾ) ਹੈ--ਮੁਖਤਾਰ ਅੱਬਾਸ ਨਕਵੀ

"ਕਿਸੇ ਵੀ ਹਾਲਤ ਵਿੱਚ ਸਾਡੀ "ਅਨੇਕਤਾ ਵਿੱਚ ਏਕਤਾ" ਦੀ ਤਾਕਤ ਕਮਜ਼ੋਰ ਨਹੀਂ ਹੋ ਸਕਦੀ"

"ਟ੍ਰੈਡਿਸ਼ਨਲ - ਪ੍ਰੋਫੈਸ਼ਨਲ ਬੋਗਸ ਬੈਸ਼ਿੰਗ ਬ੍ਰਿਗੇਡ" ਦੁਸ਼ਪ੍ਰਚਾਰ ਦੀ ਸਾਜ਼ਿਸ਼ ਵਿੱਚ ਅਜੇ ਵੀ ਸਰਗਰਮ ਹਨ। ਸਾਨੂੰ ਸਤਰਕ ਅਤੇ ਇਕਜੁੱਟ ਹੋ ਕੇ ਅਜਿਹੀਆਂ ਤਾਕਤਾਂ ਦੇ ਦੁਸ਼ਪ੍ਰਚਾਰ ਨੂੰ ਪਰਾਸਤ ਕਰਨਾ ਹੈ -- ਮੁਖਤਾਰ ਅੱਬਾਸ ਨਕਵੀ

ਮੁਖਤਾਰ ਅੱਬਾਸ ਨਕਵੀ ਨੇ ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਲੋਕਾਂ ਨੂੰ ਘਰਾਂ ਵਿੱਚ ਹੀ ਇਬਾਦਤ ਕਰਨ ਦੀ ਅਪੀਲ ਕੀਤੀ

Posted On: 21 APR 2020 1:44PM by PIB Chandigarh

ਕੇਂਦਰੀ ਘੱਟਗਿਣਤੀ ਮਾਮਲੇ ਮੰਤਰੀਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਇੱਥੇ ਕਿਹਾ ਕਿ "ਸੈਕੂਲਰਿਜ਼ਮ ਅਤੇ ਸਦਭਾਵਨਾ" ਭਾਰਤ ਅਤੇ ਭਾਰਤਵਾਸੀਆਂ ਲਈ "ਪਲਿਟਿਕਲ  ਫੈਸ਼ਨ" ਨਹੀਂ ਬਲਕਿ "ਪਰਫੈਕਟ ਪੈਸ਼ਨ"  (ਜਨੂੰਨ-ਜਜ਼ਬਾ) ਹੈ।  ਇਸੇ ਸਮਾਵੇਸ਼ੀ ਸੰਸਕਾਰ ਅਤੇ ਪੁਖਤਾ ਪ੍ਰਤੀਬਧੱਤਾ ਨੇ ਦੁਨੀਆ  ਦੇ ਸਭ ਤੋਂ ਵੱਡੇ ਲੋਕਤੰਤਰ ਨੂੰ ਅਨੇਕਤਾ ਵਿੱਚ ਏਕਤਾ  ਦੇ ਸੂਤਰ ਵਿੱਚ ਬੰਨ੍ਹ ਕੇ ਰੱਖਿਆ ਹੋਇਆ ਹੈ।

ਸ਼੍ਰੀ ਨਕਵੀ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਕਿਹਾ ਕਿ ਘੱਟਗਿਣਤੀਆਂ ਸਹਿਤ ਦੇਸ਼  ਦੇ ਸਾਰੇ ਨਾਗਰਿਕਾਂ  ਦੇ ਸੰਵਿਧਾਨਿਕਸਮਾਜਿਕ ਧਾਰਮਿਕ ਅਧਿਕਾਰ ਭਾਰਤ ਦੀ ਸੰਵਿਧਾਨਿਕ ਅਤੇ ਨੈਤਿਕ ਗਰੰਟੀ ਹੈ।  ਕਿਸੇ ਵੀ ਹਾਲਤ ਵਿੱਚ ਸਾਡੀ "ਅਨੇਕਤਾ ਵਿੱਚ ਏਕਤਾ" ਦੀ ਤਾਕਤ ਕਮਜ਼ੋਰ ਨਹੀਂ ਹੋ ਸਕਦੀ।  "ਟ੍ਰੈਡਿਸ਼ਨਲ-ਪ੍ਰੋਫੈਸ਼ਨਲ ਬੋਗਸ ਬੈਸ਼ਿੰਗ ਬ੍ਰਿਗੇਡ" ਦੁਸ਼ਪ੍ਰਚਾਰ ਦੀ ਸਾਜ਼ਿਸ਼ ਵਿੱਚ ਅਜੇ ਵੀ ਸਰਗਰਮ ਹੈ।  ਸਾਨੂੰ ਸਤਰਕ ਅਤੇ ਇਕਜੁੱਟ ਹੋ ਕੇ ਅਜਿਹੀਆਂ ਤਾਕਤਾਂ  ਦੇ ਦੁਸ਼ਪ੍ਰਚਾਰ ਨੂੰ ਪਰਾਸਤ ਕਰਨਾ ਹੈ।

ਸ਼੍ਰੀ ਨਕਵੀ ਨੇ ਕਿਹਾ ਕਿ ਫੇਕ ਨਿਊਜ਼ ਅਤੇ ਭੜਕਾਊ ਗੱਲਾਂ ਅਤੇ ਅਫਵਾਹ ਫ਼ੈਲਾਉਣ ਵਾਲੀਆਂ ਸਾਜ਼ਿਸ਼ਾਂ ਤੋਂ ਸਾਨੂੰ ਹੁਸ਼ਿਆਰ ਰਹਿਣਾ ਚਾਹੀਦਾ ਹੈਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਦੇ ਅਗਵਾਈ ਵਿੱਚ ਭਾਰਤ ਵਿੱਚ ਸਾਰੇ ਨਾਗਰਿਕਾਂ ਦੀ ਸਿਹਤ-ਸਲਾਮਤੀ ਲਈ ਕੰਮ ਹੋ ਰਿਹਾ ਹੈ।  ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਨਾਲ ਕੋਰੋਨਾ  ਦੇ ਖ਼ਿਲਾਫ਼ ਦੇਸ਼ ਦੀ ਸਮੂਹਿਕ ਜੰਗ ਨੂੰ ਕਮਜ਼ੋਰ ਨਹੀਂ ਹੋਣ ਦੇਣਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਦੀ ਅਗਵਾਈ ਵਿੱਚ ਪੂਰਾ ਦੇਸ਼ ਇਕਜੁੱਟ ਹੋ ਕੇ ਧਰਮ- ਖੇਤਰ- ਜਾਤ ਦੀਆਂ ਤੰਗ ਸੀਮਾਵਾਂ ਤੋਂ ਉੱਪਰ ਉਠ ਕੇ ਕੋਰੋਨਾ ਮਹਾਮਾਰੀ  ਦੇ ਖ਼ਿਲਾਫ਼ ਲੜਾਈ ਲੜ ਰਿਹਾ ਹੈ।

ਰਮਜ਼ਾਨ  ਦੇ ਪਵਿੱਤਰ ਮਹੀਨੇ ਵਿੱਚ ਲੋਕ ਘਰਾਂ ਵਿੱਚ ਹੀ ਇਬਾਦਤ ਕਰਨ

ਸ਼੍ਰੀ ਨਕਵੀ ਨੇ ਕਿਹਾ ਕਿ ਦੇਸ਼  ਦੇ ਸਾਰੇ ਮੁਸਲਿਮ ਧਾਰਮਿਕ ਲੀਡਰਾਂਇਮਾਮਾਂ ਧਾਰਮਿਕ - ਸਮਾਜਿਕ ਸੰਗਠਨਾਂ ਅਤੇ ਭਾਰਤੀ ਮੁਸਲਿਮ ਸਮਾਜ ਨੇ ਸੰਯੁਕਤ ਤੌਰ ਤੇ 24 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਰਮਜ਼ਾਨ  ਦੇ ਪਵਿੱਤਰ ਮਹੀਨੇ ਵਿੱਚ ਘਰਾਂ ਵਿੱਚ ਹੀ ਰਹਿ ਕੇ ਇਬਾਦਤਇਫਤਾਰ ਅਤੇ ਹੋਰ ਧਾਰਮਿਕ ਕਰਤੱਵਾਂ ਨੂੰ ਪੂਰਾ ਕਰਨ ਦਾ ਫ਼ੈਸਲਾ ਕੀਤਾ ਹੈ।

ਸ਼੍ਰੀ ਨਕਵੀ ਨੇ ਕਿਹਾ ਕਿ ਕੋਰੋਨਾ  ਦੇ ਕਹਿਰ  ਦੇ ਕਾਰਨ ਰਮਜ਼ਾਨ  ਦੇ ਪਵਿੱਤਰ ਮਹੀਨੇ ਵਿੱਚ ਧਾਰਮਿਕਜਨਤਕਵਿਅਕਤੀਗਤ ਸਥਲਾਂ ਤੇ ਲੌਕਡਾਊਨਕਰਫਿਊ ਸੋਸ਼ਲ ਡਿਸਟੈਂਸਿੰਗ ਦਾ ਪ੍ਰਭਾਵੀ ਢੰਗ ਨਾਲ ਪਾਲਣ ਕਰਨ ਅਤੇ ਲੋਕਾਂ ਨੂੰ ਆਪਣੇ- ਆਪਣੇ ਘਰਾਂ ਵਿੱਚ ਹੀ ਰਹਿ ਕੇ ਇਬਾਦਤ ਆਦਿ ਲਈ ਜਾਗਰੂਕ ਕਰਨ ਵਾਸਤੇ ਦੇਸ਼  ਦੇ 30 ਤੋਂ ਜ਼ਿਆਦਾ ਰਾਜ ਵਕਫ ਬੋਰਡਾਂ ਨੇ ਮੁਸਲਿਮ ਧਾਰਮਿਕ ਲੀਡਰਾਂਇਮਾਮਾਂ , ਧਾਰਮਿਕ-ਸਮਾਜਿਕ ਸੰਗਠਨਾਂਮੁਸਲਿਮ ਸਮਾਜ ਅਤੇ ਸਥਾਨਕ ਪ੍ਰਸ਼ਾਸਨ  ਨਾਲ ਮਿਲ ਕੇ ਕੰਮ ਸ਼ੁਰੂ ਕਰ ਦਿੱਤਾ ਹੈ।  ਪੂਰਾ ਦੇਸ਼ ਇਕਜੁੱਟ ਹੋ ਕੇ ਕੋਰੋਨਾ  ਦੇ ਖ਼ਿਲਾਫ਼ ਲੜਾਈ ਲੜ ਰਿਹਾ ਹੈ।

ਪਿਛਲੇ ਹਫਤੇ ਸ਼੍ਰੀ ਨਕਵੀ ਦੀ ਅਗਵਾਈ ਹੇਠ ਵੀਡੀਓ ਕਾਨਫਰੰਸਿੰਗ  ਜ਼ਰੀਏ ਹੋਈ ਬੈਠਕ ਵਿੱਚ ਤਮਾਮ ਰਾਜ ਵਕਫ ਬੋਰਡਾਂ ਨੇ ਸਹਿਮਤੀ ਜਤਾਈ ਸੀ ਕੀ ਰਮਜ਼ਾਨ  ਦੇ ਪਵਿੱਤਰ ਮਹੀਨੇ  ਦੇ ਦੌਰਾਨ ਕੋਰੋਨਾ  ਦੇ ਕਹਿਰ  ਦੇ ਚਲਦੇ ਲਾਗੂ ਲੌਕਡਾਊਨ , ਸੋਸ਼ਲ ਡਿਸਟੈਂਸਿੰਗ ਅਤੇ ਹੋਰ ਦਿਸ਼ਾ - ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕਰਨਗੇ।  ਇਸ ਦੇ ਇਲਾਵਾ ਸ਼੍ਰੀ ਨਕਵੀ ਲਗਾਤਾਰ ਦੇਸ਼  ਦੇ ਵੱਖ-ਵੱਖ ਮੁਸਲਿਮ ਧਾਰਮਿਕ ਲੀਡਰਾਂਧਾਰਮਿਕ - ਸਮਾਜਿਕ ਸੰਗਠਨਾਂ  ਦੇ ਪ੍ਰਤੀਨਿਧੀਆਂ ਨਾਲ ਸੰਪਰਕ - ਸੰਵਾਦ ਕਰ ਰਹੇ ਹਨ।  ਦੇਸ਼  ਦੇ ਵੱਖ-ਵੱਖ ਵਕਫ ਬੋਰਡਾਂ  ਤਹਿਤ 7 ਲੱਖ ਤੋਂ ਜ਼ਿਆਦਾ ਰਜਿਸਟਰਡ ਮਸਜਿਦਾਂ , ਈਦਗਾਹ , ਦਰਗਾਹਇਮਾਮਬਾੜੇ ਅਤੇ ਹੋਰ ਧਾਰਮਿਕ - ਸਮਾਜਿਕ ਸਥਲ ਹਨ।  ਸੈਂਟਰਲ ਵਕਫ ਕੌਂਸਿਲ ਰਾਜਾਂ  ਦੇ ਵਕਫ ਬੋਰਡਾਂ ਦੀ ਰੈਗੂਲੇਟਰੀ ਬੌਡੀ  ( ਨਿਯਾਮਕ ਸੰਸਥਾ )  ਹੈ।

ਸ਼੍ਰੀ ਨਕਵੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ  ਦੇ ਖ਼ਿਲਾਫ਼ ਇਸ ਲੜਾਈ ਵਿੱਚ ਸਾਨੂੰ ਸਿਹਤ ਕਰਮਚਾਰੀਆਂਸੁਰੱਖਿਆ ਬਲਾਂ ਪ੍ਰਸ਼ਾਸਨਿਕ ਅਧਿਕਾਰੀਆਂ ਸਫਾਈ ਕਰਮਚਾਰੀਆਂ ਦਾ ਸਹਿਯੋਗ ਕਰਨਾ ਚਾਹੀਦਾ ਹੈਉਹ ਆਪਣੀ ਜਾਨ ਹਥੇਲੀ ਵਿੱਚ ਲੈ ਕੇ ਸਾਡੀ ਸਿਹਤ - ਸੁਰੱਖਿਆ ਲਈ ਕੰਮ ਕਰ ਰਹੇ ਹਨ।  ਕੁਆਰੰਟੀਨਆਈਸੋਲੇਸ਼ਨ ਸੈਂਟਰਾ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਨੂੰ ਵੀ ਸਾਨੂੰ ਸਮਾਪਤ ਕਰਨਾ  ਚਾਹੀਦਾ ਹੈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ ਕਿ ਅਜਿਹੇ ਕੇਂਦਰ ਲੋਕਾਂ ਨੂੰਉਨ੍ਹਾਂ  ਦੇ  ਪਰਿਵਾਰ ਅਤੇ ਸਮਾਜ ਨੂੰ ਕਿਸੇ ਵੀ ਤਰ੍ਹਾਂ  ਦੇ ਸੰਕਰਮਣ ਤੋਂ ਸੁਰੱਖਿਅਤ ਕਰਨ ਲਈ ਹਨ।

ਸ਼੍ਰੀ ਨਕਵੀ ਨੇ ਕਿਹਾ ਕਿ ਕੋਰੋਨਾ ਦੀਆਂ ਚੁਣੌਤੀਆਂ  ਦੇ ਮੱਦੇਨਜ਼ਰ ਦੇਸ਼  ਦੇ ਸਾਰੇ ਮੰਦਰਾਂ ਗੁਰਦੁਆਰਿਆਂ ਚਰਚਾਂ ਅਤੇ ਹੋਰ ਧਾਰਮਿਕ - ਸਮਾਜਿਕ ਸਥਲਾਂ ਤੇ ਭੀੜ-ਭਾੜ ਵਾਲੀਆਂ ਸਾਰੀਆਂ ਧਾਰਮਿਕ - ਸਮਾਜਿਕ ਗਤੀਵਿਧੀਆਂ ਰੁਕੀਆਂ ਹੋਈਆਂ ਹਨ ।  ਇਸੇ ਤਰ੍ਹਾਂ ਸਾਰੀਆਂ ਮਸਜਿਦਾਂ ਅਤੇ ਹੋਰ ਮੁਸਲਿਮ ਧਾਰਮਿਕ ਸਥਾਨਾਂ ਤੇ ਕਿਸੇ ਵੀ ਤਰ੍ਹਾਂ ਦੀ ਭੀੜ-ਭਾੜ ਵਾਲੀ ਧਾਰਮਿਕ ਗਤੀਵਿਧੀ ਨਹੀਂ ਹੋ ਰਹੀ ਹੈ।  ਦੁਨੀਆ  ਦੇ ਜ਼ਿਆਦਾਤਰ ਮੁਸਲਿਮ ਰਾਸ਼ਟਰਾਂ ਨੇ ਵੀ ਮਾਹੇ ਰਮਜ਼ਾਨ ਵਿੱਚ ਮਸਜਿਦਾਂ ਅਤੇ ਹੋਰ ਧਾਰਮਿਕ ਸਥਾਨਾਂ ਤੇ ਭੀੜ - ਭਾੜ ਵਾਲੀਆਂ ਗਤੀਵਿਧੀਆਂ ਉੱਤੇ ਰੋਕ ਲਗਾਈ ਹੋਈ ਹੈ ਅਤੇ ਨਮਾਜ਼ਇਫਤਾਰ ਅਤੇ ਹੋਰ ਧਾਰਮਿਕ ਕਰਤੱਵ ਘਰਾਂ ਵਿੱਚ ਰਹਿ ਕੇ ਹੀ ਪੂਰਾ ਕਰਨ  ਦੇ ਨਿਰਦੇਸ਼ ਜਾਰੀ ਕੀਤੇ ਹਨ।

ਸ਼੍ਰੀ ਨਕਵੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀਸਾਰੀਆਂ ਰਾਜ ਸਰਕਾਰਾਂ  ਦੇ ਨਾਲ ਮਿਲ ਕੇ ਲੋਕਾਂ ਦੀ ਸਿਹਤ ਅਤੇ ਸਲਾਮਤੀ ਲਈ ਪ੍ਰਭਾਵੀ ਕਾਰਜ ਕਰ ਰਹੇ ਹਨ।  ਲੋਕਾਂ  ਦੇ ਸਹਿਯੋਗ ਨੇ ਕੋਰੋਨਾ  ਦੇ ਖ਼ਿਲਾਫ਼ ਜੰਗ ਵਿੱਚ ਭਾਰਤ ਨੂੰ ਕਾਫ਼ੀ ਰਾਹਤ ਦਿੱਤੀ ਹੈ।  ਲੇਕਿਨ ਚੁਣੌਤੀਆਂ ਅਜੇ ਘੱਟ ਨਹੀਂ ਹਨ।  ਇਨ੍ਹਾਂ ਚੁਣੌਤੀਆਂ ਤੇ ਵਿਜੈ ਤਾਂ ਹੀ ਪਾਈ ਜਾ ਸਕਦੀ ਹੈ ਜਦੋਂ ਅਸੀਂ ਕੇਂਦਰ ਅਤੇ ਰਾਜ ਸਰਕਾਰਾਂ  ਦੇ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਸਖਤਾਈ ਅਤੇ ਮੁਸਤੈਦੀ ਨਾਲ ਪਾਲਣ ਕਰਦੇ ਰਹਾਂਗੇ।

                                                            ***

 

ਕੇਜੀਐੱਸ



(Release ID: 1616785) Visitor Counter : 138