ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਤੇ ਅਫ਼ਗ਼ਾਨਿਸਤਾਨ ਇਕੱਠੇ ਕੋਵਿਡ–19 ਖ਼ਿਲਾਫ਼ ਇਕਜੁੱਟਤਾ ਤੇ ਸਾਂਝੇ ਸੰਕਲਪ ਨਾਲ ਲੜਨਗੇ
प्रविष्टि तिथि:
20 APR 2020 7:37PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਅਤੇ ਅਫ਼ਗ਼ਾਨਿਸਤਾਨ ਕੋਵਿਡ–19 ਖ਼ਿਲਾਫ਼ ਪੂਰੀ ਇੱਕਜੁਟਤਾ ਤੇ ਸਾਂਝੇ ਸੰਕਲਪ ਨਾਲ ਲੜਨਗੇ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਡਾ. ਅਸ਼ਰਫ਼ ਗ਼ਨੀ ਦੇ ਇੱਕ ਟਵੀਟ ਦਾ ਜਵਾਬ ਦੇ ਰਹੇ ਸਨ, ਜਿਨ੍ਹਾਂ ਨੇ ਹਾਈਡ੍ਰੋਕਸੀਕਲੋਰੋਕੁਈਨ, ਪੈਰਾਸੀਟਾਮੋਲ ਜਿਹੀਆਂ ਜ਼ਰੂਰੀ ਦਵਾਈਆਂ ਤੇ ਹੋਰ ਵਸਤਾਂ ਅਫ਼ਗ਼ਾਨਿਸਤਾਨ ਨੂੰ ਮੁਹੱਈਆ ਕਰਵਾਉਣ ਲਈ ਭਾਰਤ ਦਾ ਧੰਨਵਾਦ ਕੀਤਾ ਸੀ।
ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਨੂੰ ਜਵਾਬ ਦਿੰਦਿਆਂ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਇੱਕ ਟਵੀਟ ’ਚ ਕਿਹਾ,‘ਭਾਰਤ ਤੇ ਅਫ਼ਗ਼ਾਨਿਸਤਾਨ ਦਰਮਿਆਨ ਇਤਿਹਾਸਿਕ, ਭੂਗੋਲਕ ਤੇ ਸੱਭਿਆਚਾਰਕ ਸਬੰਧਾਂ ਦੇ ਅਧਾਰ ’ਤੇ ਇੱਕ ਖਾਸ ਦੋਸਤੀ ਹੈ। ਅਸੀਂ ਲੰਬਾ ਸਮਾਂ ਆਤੰਕਵਾਦ ਦੇ ਸੰਕਟ ਖ਼ਿਲਾਫ਼ ਇਕੱਠੇ ਲੜੇ ਹਾਂ। ਇਸੇ ਤਰ੍ਹਾਂ ਹੁਣ ਅਸੀਂ ਕੋਵਿਡ–19 ਖ਼ਿਲਾਫ਼ ਵੀ ਪੂਰੀ ਇਕਜੁੱਟਤਾ ਤੇ ਸਾਂਝੇ ਸੰਕਲਪ ਨਾਲ ਲੜਾਂਗੇ।’
https://twitter.com/narendramodi/status/1252221624578801665
*****
ਵੀਆਰਆਰਕੇ/ਕੇਪੀ
(रिलीज़ आईडी: 1616553)
आगंतुक पटल : 211
इस विज्ञप्ति को इन भाषाओं में पढ़ें:
English
,
हिन्दी
,
Marathi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam