ਖੇਤੀਬਾੜੀ ਮੰਤਰਾਲਾ

ਪੀਐੱਮ-ਕਿਸਾਨ ਯੋਜਨਾ ਤਹਿਤ ਲੌਕਡਾਊਨ ਦੌਰਾਨ 8.89 ਕਰੋੜ ਕਿਸਾਨ ਪਰਿਵਾਰਾਂ ਲਈ 17,793 ਕਰੋੜ ਪ੍ਰਦਾਨ ਕੀਤੇ ਗਏ

ਕਰੀਬ 19.50 ਕਰੋੜ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (ਪੀਐੱਮਜੀਕੇਵਾਈ) ਤਹਿਤ ਦਾਲ਼ਾਂ ਵੰਡੀਆਂ ਜਾਣਗੀਆਂ

Posted On: 20 APR 2020 7:57PM by PIB Chandigarh

ਖੇਤੀਬਾੜੀਸਹਕਾਰਿਤਾ ਅਤੇ ਕਿਸਾਨ ਭਲਾਈ ਵਿਭਾਗਭਾਰਤ ਸਰਕਾਰ ਲੌਕਡਾਊਨ ਦੌਰਾਨ ਖੇਤਰ ਪੱਧਰ ਉੱਤੇ ਕਿਸਾਨਾਂ ਅਤੇ ਖੇਤੀਬਾੜੀ ਗਤੀਵਿਧੀਆਂ ਨੂੰ ਸੁਵਿਧਾਜਨਕ ਬਣਾਉਣ ਲਈ ਕਈ ਉਪਰਾਲੇ ਕਰ ਰਿਹਾ ਹੈ।  ਗਤੀਵਿਧੀਆਂ ਦੀ ਅੱਪਡੇਟ ਸਥਿਤੀ ਨਿਮਨਲਿਖਤ ਹੈ:

 

1.   24.3.2020 ਤੋਂ ਹੁਣ ਤੱਕਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ( ਪੀਐੱਮ- ਕਿਸਾ)  ਯੋਜਨਾ  ਤਹਿਤ , ਲੌਕਡਾਊਨ ਦੌਰਾਨ ਲਗਭਗ 8.89 ਕਰੋੜ ਕਿਸਾਨ ਪਰਿਵਾਰਾਂ  ਨੂੰ ਲਾਭ ਪਹੁੰਚਾਇਆ ਗਿਆ ਹੈ ਅਤੇ ਹੁਣ ਤੱਕ 17,793 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ ।

 

2. ਕੋਵਿਡ - 19 ਮਹਾਮਾਰੀ  ਕਾਰਨ ਮੌਜੂਦਾ ਸਥਿਤੀ  ਦੌਰਾਨ ਭੋਜਨ ਸੁਰੱਖਿਆ ਪ੍ਰਦਾਨ ਕਰਨ ਲਈਸਰਕਾਰ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ  ( ਪੀਐੱਮ - ਜੀਕੇਵਾਈ) ਤਹਿਤ ਪਾਤਰ ਪਰਿਵਾਰਾਂ  ਨੂੰ ਦਾਲ਼ ਵੰਡਣ ਦਾ ਫ਼ੈਸਲਾ ਲਿਆ ਹੈ।  ਇਸ ਅਨੁਸਾਰ ਹੁਣ ਤੱਕ ਲਗਭਗ 107,077.85 ਮੀਟ੍ਰਿਕ ਟਨ ਦਾਲ਼ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜ ਦਿੱਤੀ ਗਈਆਂ ਹਨ।

 

•           ਪੀਐੱਮਜੀਕੇਵਾਈ ਤਹਿਤ ਅੰਡਮਾਨ ਅਤੇ ਨਿਕੋਬਾਰਆਂਧਰ  ਪ੍ਰਦੇਸ਼ਚੰਡੀਗੜ੍ਹਛੱਤੀਸਗੜ੍ਹਦਮਨ ਅਤੇ ਦੀਵ ਗੋਵਾ ਗੁਜਰਾਤ ਆਦਿ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਲਾਭਾਰਥੀਆਂ ਨੂੰ ਦਾਲ਼ਾਂ ਵੰਡਣ ਸ਼ੁਰੂਆਤ ਕਰ ਦਿੱਤੀ ਹੈ।  ਮੱਧ ਪ੍ਰਦੇਸ਼ਪੰਜਾਬਰਾਜਸਥਾਨਤੇਲੰਗਾਨਾਪੱਛਮ ਬੰਗਾਲਉੱਤਰ ਪ੍ਰਦੇਸ਼ ਅਤੇ ਦਿੱਲੀ ਜਿਹੇ ਹੋਰ ਰਾਜਾਂ ਨੇ ਅੰਸ਼ਕ ਸਟਾਕ ਪ੍ਰਾਪਤ ਕਰ ਲਿਆ ਹੈ ਅਤੇ ਇਨ੍ਹਾਂ ਰਾਜਾਂ ਵਿੱਚ ਯੋਜਨਾ ਅਨੁਸਾਰ ਪੜਾਅਬੱਧ ਤਰੀਕੇ ਨਾਲ ਲਾਭਾਰਥੀਆਂ ਨੂੰ ਵੰਡਣਾ ਸ਼ੁਰੂ ਕੀਤਾ ਜਾਵੇਗਾ ।

•           ਪੀਐੱਮਜੀਕੇਵਾਈ ਤਹਿਤ ਦਾਲ਼ਾਂ ਦੀ ਵੰਡ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਫੈਲੇ ਲਗਭਗ 19.50 ਕਰੋੜ ਪਰਿਵਾਰਾਂ ਨੂੰ ਲਾਭ ਪਹੁੰਚਾਉਣ ਲਈ ਹੈ।

 

***** 

ਏਪੀਐੱਸ/ਪੀਕੇ/ਐੱਮਐੱਸ



(Release ID: 1616552) Visitor Counter : 219