ਵਿੱਤ ਕਮਿਸ਼ਨ

15ਵੇਂ ਵਿੱਤ ਕਮਿਸ਼ਨ ਦੀ ਸਲਾਹਕਾਰ ਕੌਂਸਲ ਦੀ ਮੀਟਿੰਗ 23–24 ਅਪ੍ਰੈਲ, 2020 ਨੂੰ

Posted On: 20 APR 2020 7:08PM by PIB Chandigarh

15ਵੇਂ ਵਿੱਤ ਕਮਿਸ਼ਨ ਦੀ ਆਰਥਿਕ ਸਲਾਹਕਾਰ ਪਰਿਸ਼ਦ (ਇਕਨੌਮਿਕ ਅਡਵਾਈਜ਼ਰੀ ਕੌਂਸਲ) ਦੀ ਮੀਟਿੰਗ 23–24 ਅਪ੍ਰੈਲ, 2020 ਨੂੰ ਹੋਵੇਗੀ। ਇਹ ਔਨਲਾਈਨ ਮੀਟਿੰਗ 15ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਐੱਨ.ਕੇ. ਸਿੰਘ ਦੀ ਪ੍ਰਧਾਨਗੀ ਹੇਠ ਹੋਵੇਗੀ ਅਤੇ ਵਿੱਤ ਕਮਿਸ਼ਨ ਦੇ ਸਾਰੇ ਮੈਂਬਰ ਤੇ ਸੀਨੀਅਰ ਅਧਿਕਾਰੀ ਇਸ ਵਿੱਚ ਸ਼ਾਮਲ ਹੋਣਗੇ। ਇਸ ਮੀਟਿੰਗ ਵਿੱਚ ਕੌਂਸਲ ਦੇ 5 ਮੈਂਬਰ ਡਾ. ਕ੍ਰਿਸ਼ਨਾਮੂਰਤੀ ਸੁਬਰਾਮਨੀਅਮ, ਡਾ. ਸਾਜਿਦ ਜ਼ੱਡ ਚਿਨੌਏ, ਡਾ. ਪ੍ਰਾਚੀ ਮਿਸ਼ਰਾ, ਸ਼੍ਰੀ ਨੀਲਕੰਠ ਮਿਸ਼ਰਾ ਅਤੇ ਡਾ. ਓਮਕਾਰ ਗੋਸਵਾਮੀ 23 ਅਪ੍ਰੈਲ, 2020 ਨੂੰ ਭਾਗ ਲੈਣਗੇ। ਕੌਂਸਲ ਦੇ ਬਾਕੀ ਦੇ ਮੈਂਬਰਾਂ ਨਾਲ ਮੀਟਿੰਗ ਅਗਲੇ ਦਿਨ ਭਾਵ 24 ਅਪ੍ਰੈਲ, 2020 ਨੂੰ ਹੋਵੇਗੀ।

ਸਲਾਹਕਾਰ ਕੌਂਸਲ ਦੀ ਮੀਟਿੰਗ ਲਈ ਸੰਭਾਵੀ ਏਜੰਡਾ ਇਹ ਹੈ

ਸਾਲ 2020–21 ਅਤੇ 2021–22 ’ਚ ਕੁੱਲ ਘਰੇਲੂ ਉਤਪਾਦਨ ਵਾਧੇ ਲਈ ਆਲਮੀ ਮਹਾਮਾਰੀ ਦੀਆਂ ਗੁੰਝਲਾਂ। ਸਮੇਂ ਨਾਲ ਤਬਦੀਲੀਯੋਗ ਸਮੂਹਕ ਤੱਤਾਂ ਬਾਰੇ ਅਨਿਸ਼ਚਤਤਾ।

ਚਾਲੂ ਸਾਲ ਤੇ ਅਗਲੇ ਸਾਲ ਚ ਟੈਕਸ ਉਛਾਲ ਤੇ ਆਮਦ ਲਈ ਸੰਭਾਵੀ ਮਾਨਤਾਵਾਂ।

ਅਰਥਵਿਵਸਥਾ ਨੂੰ ਸੰਭਾਲਣ ਲਈ ਜਨਤਕ ਖ਼ਰਚੇ ਵਿੱਚ ਕੀ ਵਾਧਾ ਹੋਣਾ ਚਾਹੀਦਾ ਹੈ।

*****

 

ਐੱਮਸੀ



(Release ID: 1616519) Visitor Counter : 81