ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੋਵਿਡ-19 ਖ਼ਿਲਾਫ਼ ਜੰਗ ਲਈ ਭਾਰਤ ਦੀ ਪਹਿਲ

ਸੀਐੱਸਆਈਆਰ ਨੇ ਗੰਭੀਰ ਤੌਰ ‘ਤੇ ਗ੍ਰਾਮ-ਨੈਗੇਟਿਵ ਸੈਪਸਿਸ ਤੋਂ ਬਿਮਾਰ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਲਈ ਇੱਕ ਦਵਾਈ ਵਿਕਸਿਤ ਕਰਨ ਦੇ ਯਤਨਾਂ ਦੀ ਹਿਮਾਇਤ ਕੀਤੀ

ਸੀਐੱਸਆਈਆਰ ਨੇ ਹੁਣ ਗੰਭੀਰ, ਬਿਮਾਰ ਕੋਵਿਡ-19 ਮਰੀਜ਼ਾਂ ਵਿੱਚ ਮੌਤ ਦੀ ਦਰ ਨੂੰ ਘਟਾਉਣ ਲਈ ਦਵਾਈ ਦੀ ਕਾਰਜਸ਼ੀਲਤਾ ਦਾ ਮੁੱਲਾਂਕਣ ਕਰਨ ਲਈ ਇੱਕ ਬੇਤਰਤੀਬੇ, ਅੰਨ੍ਹੇ, ਦੋ ਬਾਹਾਂ ਵਾਲੇ, ਕਿਰਿਆਸ਼ੀਲ ਤੁਲਨਾ-ਨਿਯੰਤਰਿਤ ਕਲੀਨਿਕਲ ਅਜ਼ਮਾਇਸ਼ ਦੀ ਸ਼ੁਰੂਆਤ ਕੀਤੀ

ਡਰੱਗ ਕੰਟਰੋਲਰ ਜਨਰਲ ਆਵ੍ ਇੰਡੀਆ (ਡੀਸੀਜੀਆਈ) ਨੇ ਇਨ੍ਹਾਂ ਤਜਰਬਿਆਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਇਹ ਛੇਤੀ ਹੀ ਬਹੁ-ਮੁਖੀ ਹਸਪਤਾਲਾਂ ਵਿੱਚ ਸ਼ੁਰੂ ਹੋ ਜਾਣਗੇ

ਇਹ ਦਵਾਈ ਮਰੀਜ਼ਾਂ ਵਿੱਚ ਕਾਫੀ ਸੁਰੱਖਿਅਤ ਸਮਝੀ ਗਈ ਹੈ ਅਤੇ ਇਸ ਦੀ ਵਰਤੋਂ ਨਾਲ ਕੋਈ ਸਾਈਡ ਇਫੈਕਟ ਨਹੀਂ ਹੁੰਦਾ

Posted On: 20 APR 2020 4:31PM by PIB Chandigarh

ਦਿ ਕੌਂਸਲ ਆਵ੍ ਸਾਇੰਟੀਫਿਕ ਐਂਡ ਇੰਡਸਟ੍ਰੀਅਲ ਰਿਸਰਚ (ਸੀਐੱਸਆਈਆਰ) ਨੇ ਆਪਣੀ ਨਵੀਂ  ਮਿਲੇਨੀਅਮ ਇੰਡੀਅਨ ਟੈਕਨੋਲੋਜੀ ਲੀਡਰਸ਼ਿਪ ਪਹਿਲ  (ਐੱਨਐੱਮਆਈਟੀਐੱਲਆਈ) ਪ੍ਰੋਗਰਾਮ ਰਾਹੀਂ ਕੈਡੀਲਾ ਫਾਰਮਾਸਿਊਟੀਕਲ ਲਿਮਿਟਿਡ ਅਹਿਮਦਾਬਾਦ 2007 ਤੋਂ ਗ੍ਰਾਮ ਨੈਗੇਟਿਵ ਸੈਪੇਸਿਜ਼ ਨਾਲ  ਪੀਡ਼ਤ ਮਰੀਜ਼ਾਂ ਦੀ  ਜਾਨ ਬਚਾਉਣ ਦੀ ਦਵਾਈ ਤਿਆਰੀ ਦੀ ਹਿਮਾਇਤ ਕਰ ਰਹੀ ਹੈ ਇਹ ਸਾਰੇ ਵਿਕਾਸ ਯਤਨ (ਪ੍ਰੀ-ਕਲੀਨਿਕਲ ਅਤੇ ਕਲੀਨਿਕਲ ਅਧਿਅਨ) ਦੀ ਨਿਗਰਾਨੀ ਸੀਐੱਸਆਈਆਰ ਦੁਆਰਾ ਨਿਯੁਕਤ ਨਿਗਰਾਨੀ ਕਮੇਟੀ ਦੁਆਰਾ ਕੀਤੀ ਜਾ ਰਹੀ ਹੈ ਇਹ ਦਵਾਈ ਗੰਭੀਰ ਬਿਮਾਰ ਮਰੀਜ਼ਾਂ ਦੀ ਮੌਤ ਦੀ ਦਰ ਨੂੰ ਅੱਧੀ ਕਰ ਦੇਂਦੀ ਹੈ ਇਹ ਇਸ ਸਥਿਤੀ ਵਿੱਚ ਅੰਗਾਂ ਦੇ ਬੇਕਾਰ ਹੋਣ ਦੇ ਮਾਮਲੇ ਵਿੱਚ ਮਰੀਜ਼ ਨੂੰ ਛੇਤੀ ਠੀਕ ਹੋਣ ਵਿੱਚ ਮਦਦ ਕਰਦੀ ਹੈ ਇਹ ਦਵਾਈ ਹੁਣ ਭਾਰਤ ਵਿੱਚ ਮਾਰਕੀਟਿੰਗ ਲਈ ਮਨਜ਼ੂਰ ਹੋ ਚੁੱਕੀ ਹੈ ਇਹ ਕੈਡਿਲਾ ਫਾਰਮਾਸਿਊਟੀਕਲ ਲਿਮਿਟਿਡ ਤੋਂ ਸੈਪਸੀਵੈਕਵ ਦੇ ਨਾਮ ਉੱਤੇ ਕਮਰਸ਼ੀਅਲ ਤੌਰ ‘ਤੇ ਮਿਲ ਸਕੇਗੀ

 

ਇਹ ਸਾਡੇ ਸਭ ਲਈ ਮਾਣ ਦਾ ਸਮਾਂ ਹੈ, ਜ਼ੋਰਦਾਰ ਯਤਨਾਂ ਦੇ ਬਾਵਜੂਦ, ਕੋਈ ਵੀ ਹੋਰ ਦਵਾਈ ਗ੍ਰਾਮ ਨੈਗੇਟਿਵ ਸੈਪਸਿਸ ਦੇ ਇਲਾਜ ਲਈ ਵਿਸ਼ਵ ਭਰ ਵਿੱਚ ਪ੍ਰਵਾਨ ਨਹੀਂ ਹੋ ਸਕੀ ਸੀ ਜਿਸ ਨਾਲ ਕਿ ਮੌਤ ਦੀ ਦਰ ਘੱਟ ਹੁੰਦੀ ਹੋਵੇ

 

ਗ੍ਰਾਮ ਨੈਗੇਟਿਵ ਸੈਪਸਿਸ ਅਤੇ ਕੋਵਿਡ-19 ਦੇ ਗੰਭੀਰ ਮਰੀਜ਼ਾਂ ਦੇ ਇਲਾਜ ਦੇ ਮਾਮਲੇ ਵਿੱਚ ਇਕ ਬਦਲਵਾਂ ਇਮਿਊਨ ਰਿਸਪਾਂਸ ਮੌਜੂਦ ਹੈ ਜਿਸ ਨਾਲ ਕਿ ਸਾਈਟੋਕਾਈਨ ਪ੍ਰੋਫਾਈਲ ਵਿੱਚ ਭਾਰੀ ਤਬਦੀਲੀ ਆਉਂਦੀ ਹੈ ਇਹ ਦਵਾਈ ਸਰੀਰ ਦੇ ਇਮਿਊਨ ਸਿਸਟਮ ਨੂੰ ਮੋਡੂਲੇਟ ਕਰ ਸਕਦੀ ਹੈ ਅਤੇ ਇਸ ਨਾਲ ਸਾਈਟੋਕਾਈਨ ਸਟਾਰਮ ਰੁਕਦਾ ਹੈ ਜਿਸ ਨਾਲ ਮੌਤ ਦੀ ਦਰ ਘਟਦੀ ਹੈ ਅਤੇ ਮਰੀਜ਼ ਤੇਜ਼ੀ ਨਾਲ ਠੀਕ ਹੋ ਜਾਂਦਾ ਹੈ

 

ਕੋਵਿਡ-19 ਅਤੇ ਗ੍ਰਾਮ ਨੈਗੇਟਿਵ ਸੈਪਸਿਸ ਦੇ ਲੈਬਾਰਟਰੀ ਤਜਰਬਿਆਂ ਵਿੱਚ ਇਕਸਾਰਤਾ ਦੇਖਦੇ ਹੋਏ ਸੀਐੱਸਆਈਆਰ  ਹੁਣ ਗੰਭੀਰ, ਬਿਮਾਰ ਕੋਵਿਡ-19 ਮਰੀਜ਼ਾਂ ਵਿੱਚ ਮੌਤ ਦੀ ਦਰ ਨੂੰ ਘਟਾਉਣ ਲਈ ਦਵਾਈ ਦੀ ਕਾਰਜਸ਼ੀਲਤਾ ਦਾ ਮੁੱਲਾਂਕਣ ਕਰਨ ਲਈ ਇੱਕ ਬੇਤਰਤੀਬੇ, ਅੰਨ੍ਹੇ, ਦੋ ਬਾਹਾਂ ਵਾਲੇ, ਕਿਰਿਆਸ਼ੀਲ ਤੁਲਨਾ-ਨਿਯੰਤਰਿਤ ਕਲੀਨਿਕਲ ਅਜ਼ਮਾਇਸ਼ ਦੀ ਸ਼ੁਰੂਆਤ ਕਰ ਰਿਹਾ ਹੈ ਡਰੱਗਸ ਕੰਟਰੋਲਰ ਜਨਰਲ ਆਵ੍ ਇੰਡੀਆ (ਡੀਸੀਜੀਆਈ) ਨੇ ਇਨ੍ਹਾਂ ਤਜਰਬਿਆਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਇਹ ਛੇਤੀ ਹੀ ਬਹੁ-ਮੁਖੀ ਹਸਪਤਾਲਾਂ ਵਿੱਚ ਸ਼ੁਰੂ ਹੋ ਜਾਣਗੇ

 

ਇਸ ਦਵਾਈ ਵਿੱਚ ਹੀਟ-ਕਿਲਡ ਮਾਈਕੋਬੈਕਟੀਰੀਅਮ ਡਬਲਿਊ (ਐੱਮਡਬਲਿਊ) ਹੁੰਦੇ ਹਨ ਇਹ ਮਰੀਜ਼ਾਂ ਲਈ ਬਹੁਤ ਹੀ ਸੁਰੱਖਿਅਤ ਹੈ ਅਤੇ ਇਸ ਦੇ ਕੋਈ ਸਾਈ਼ਡ ਇਫੈਕਟਸ ਵੀ ਨਹੀਂ ਹਨ ਇਸ ਨੂੰ ਕਿਸੇ ਵੀ ਹੋਰ ਥੈਰੇਪੀ ਨਾਲ ਇਲਾਜ ਕਰਵਾ ਰਹੇ ਮਰੀਜ਼ਾਂ ਦੁਆਰਾ ਵੀ  ਵਰਤਿਆ ਜਾ ਸਕਦਾ ਹੈ ਇਸ ਦੀਆਂ ਅਨੋਖੀਆਂ ਵਿਸ਼ੇਸ਼ਤਾਵਾਂ ਵਿੱਚ ਪ੍ਰੋਟੈਕਟਿਵ ਇਮਿਊਨਟੀ ਵਿੱਚ ਵਾਧਾ ਕਰਨਾ ਹੈ (ਟੀਐੱਚ1, ਟੀਐੱਲਆਰ2 ਐਗੋਨਿਸਟ) ਅਤੇ ਗ਼ੈਰ-ਸੁਰੱਖਿਆਤਮਕ ਰਿਸਪਾਂਸ (ਟੀਐੱਚ2) ਨੂੰ ਦਬਾਉਣਾ

 

ਸੀਐੱਸਆਈਆਰ ਦੀ ਯੋਜਨਾ ਹਸਪਤਾਲਾਂ ਵਿੱਚ ਕੋਵਿਡ-19 ਤੋਂ ਪੀੜਤ ਮਰੀਜ਼ਾਂ ਦੀ ਤੇਜ਼ੀ ਨਾਲ ਰਿਕਵਰੀ ਅਤੇ ਇਸ ਬਿਮਾਰੀ ਦੇ ਫੈਲਣ ਦੀ ਗਤੀ ਨੂੰ ਘੱਟ ਕਰਨ ਦੀ ਹੈ ਇਸ ਦੇ ਲਈ ਮਰੀਜ਼ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀ,  ਜਿਵੇਂ ਕਿ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਸਿਹਤ ਸੰਭਾਲ ਵਰਕਰਾਂ,  ਨੂੰ ਪ੍ਰੋਫਾਈਲੈਕਸਿਜ਼ ਦੇ ਕੇ ਠੀਕ ਕੀਤਾ ਜਾਂਦਾ ਹੈ

 

*****

 

ਕੇਜੀਐੱਸ/(ਸੀਐੱਸਆਈਆਰ ਰਿਲੀਜ਼)



(Release ID: 1616473) Visitor Counter : 219