ਕੋਲਾ ਮੰਤਰਾਲਾ

ਕੋਲਾ ਤੇ ਖਾਣਾਂ ਦੇ ਪਬਲਿਕ ਸੈਕਟਰ ਅਦਾਰੇ (ਪੀਐੱਸਯੂ) ਕੋਵਿਡ-19 ਖ਼ਿਲਾਫ਼ ਲੜਾਈ ‘ਚ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਨ: ਸ਼੍ਰੀ ਪ੍ਰਹਲਾਦ ਜੋਸ਼ੀ
ਨੈਲਕੋ ਅਤੇ ਐੱਮਸੀਐੱਲ ਓਡੀਸ਼ਾ ਵਿੱਚ ਦੋ ਕੋਵਿਡ-19 ਸਮਰਪਿਤ ਹਸਪਤਾਲਾਂ ਲਈ ਫੰਡ ਦੇਣਗੇ

Posted On: 20 APR 2020 3:20PM by PIB Chandigarh

ਨੈਸ਼ਨਲ ਐਲੂਮੀਨੀਅਮ ਕੰਪਨੀ (ਨੈਲਕੋ-NALCO) ਅਤੇ ਕੋਲ ਇੰਡੀਆ ਦੀ ਸਹਾਇਕ ਕੰਪਨੀ ਮਹਾਨਦੀ ਕੋਲਫੀਲਡਸ ਲਿਮਿਟਿਡ (ਐੱਮਸੀਐੱਲ) ਦੁਆਰਾ ਵਿੱਤ ਪੋਸ਼ਿਤ ਓਡੀਸ਼ਾ ਵਿੱਚ ਦੋ ਕੋਵਿਡ-19 ਸਮਰਪਿਤ ਹਸਪਤਾਲਾਂ ਦਾ ਉਦਘਾਟਨ ਸ਼੍ਰੀ ਨਵੀਨ ਪਟਨਾਇਕ, ਮੁੱਖ ਮੰਤਰੀ, ਓਡੀਸ਼ਾ ਅਤੇ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ, ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਅਤੇ ਕੇਂਦਰੀ ਕੋਲਾ ਤੇ ਖਾਣਾਂ ਮੰਤਰੀ, ਸ਼੍ਰੀ ਪ੍ਰਹਲਾਦ ਜੋਸ਼ੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਕੀਤਾ। ਓਡੀਸ਼ਾ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਇਨ੍ਹਾਂ ਹਸਪਤਾਲਾਂ ਨੂੰ ਰਾਜ ਦੇ ਵੱਖ-ਵੱਖ ਮੈਡੀਕਲ ਹਸਪਤਾਲਾਂ ਦੀ ਸਹਾਇਤਾ ਨਾਲ ਚਲਾਇਆ ਜਾਵੇਗਾ।

“ਇਹ ਮਾਣ ਵਾਲੀ ਗੱਲ ਹੈ ਕਿ ਕੋਲਾ ਅਤੇ ਖਾਣਾਂ ਦੇ ਮੰਤਰਾਲਿਆਂ ਦੇ ਪਬਲਿਕ ਸੈਕਟਰ ਅਦਾਰਿਆਂ (ਪੀਐੱਸਯੂ) ਨੇ ਕੋਵਿਡ-19 ਨਾਲ ਲੜਨ ਲਈ ਰਾਜ ਸਰਕਾਰਾਂ ਨੂੰ ਆਪਣਾ ਉੱਤਮ ਸੰਭਵ ਸਮਰਥਨ ਦਿੱਤਾ ਹੈ। ਕੋਵਿਡ ਨਾਲ ਸਬੰਧਿਤ ਸਾਰੀਆਂ ਸੁਵਿਧਾਵਾਂ ਵਾਲੇ ਇਹ ਹਸਪਤਾਲ ਓਡੀਸ਼ਾ ਦੇ ਲੋਕਾਂ ਦੀ ਵੱਡੀ ਮਦਦ ਕਰਨਗੇ।” ਕੇਂਦਰੀ ਕੋਲਾ ਅਤੇ ਖਾਣ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਕਿਹਾ, “ਨੈਲਕੋ ਓਡੀਸ਼ਾ ਦੇ ਨਬਾਰੰਗਪੁਰ ਜ਼ਿਲ੍ਹੇ ਵਿੱਚ ਸਥਾਪਿਤ 200 ਬਿਸਤਰਿਆਂ ਵਾਲੇ ਹਸਪਤਾਲ ਨੂੰ ਫੰਡ ਦੇਵੇਗੀ ਜਦੋਂ ਕਿ ਐੱਮਸੀਐੱਲ ਰਾਜ ਦੇ ਅੰਗੂਲ ਜ਼ਿਲ੍ਹੇ ਦੇ ਤਲਛਰ ਵਿਖੇ ਸ਼ੁਰੂ ਹੋਏ 150 ਬਿਸਤਰਿਆਂ ਵਾਲੇ ਹਸਪਤਾਲ ਨੂੰ ਫੰਡ ਦੇਵੇਗੀ।” ਐੱਮਸੀਐੱਲ ਨੇ ਹਸਪਤਾਲ ਸਥਾਪਿਤ ਕਰਨ ਲਈ ਆਪਣਾ ਮੈਡੀਕਲ ਕਾਲਜ ਬੁਨਿਆਦੀ ਢਾਂਚਾ ਵੀ ਪ੍ਰਦਾਨ ਕੀਤਾ ਹੈ।

ਮੰਤਰੀ ਨੇ ਅੱਗੇ ਦੱਸਿਆ, “ਕੇਂਦਰ ਸਰਕਾਰ ਪਹਿਲਾਂ ਹੀ ਦਿਸ਼ਾ-ਨਿਰਦੇਸ਼ ਜਾਰੀ ਕਰ ਚੁੱਕੀ ਹੈ ਕਿ ਰਾਜ ਸਰਕਾਰਾਂ ਨੂੰ ਜ਼ਿਲ੍ਹਾ ਖਣਿਜ ਫੰਡ (ਡੀਐੱਮਐੱਫ) ਕੋਲ ਕੋਵਿਡ-19 ਦਾ ਮੁਕਾਬਲਾ ਕਰਨ ਲਈ ਉਪਲਬਧ ਬਕਾਇਆ ਫੰਡ ਦਾ 30% ਉਪਯੋਗ ਕਰਨ ਦੀ ਆਗਿਆ ਦਿੱਤੀ ਜਾਵੇ। ਇਸ ਨਾਲ ਓਡੀਸ਼ਾ ਜਿਹੇ ਖਣਿਜ ਭਰਪੂਰ ਰਾਜ ਨੂੰ ਮਹਾਮਾਰੀ ਨਾਲ ਲੜਨ ਵਿੱਚ ਵੀ ਸਹਾਇਤਾ ਮਿਲੇਗੀ।” 

 


    

ਖਾਸ ਤੌਰ 'ਤੇ, ਨੈਲਕੋ ਦੇ ਕਰਮਚਾਰੀਆਂ ਨੇ ਆਪਣੀ ਇੱਕ ਦਿਨ ਦੀ ਤਨਖਾਹ ਯਾਨੀ ਕਿ ਤਕਰੀਬਨ 2.5 ਕਰੋੜ ਰੁਪਏ ਨਾਲ ਓਡੀਸ਼ਾ ਮੁੱਖ ਮੰਤਰੀ ਰਾਹਤ ਫੰਡ ਵਿੱਚ ਯੋਗਦਾਨ ਵੀ ਪਾਇਆ ਹੈ। ਐੱਮਸੀਐੱਲ ਹਾਲ ਹੀ ਵਿੱਚ ਭੁਵਨੇਸ਼ਵਰ ਵਿਖੇ ਸਰਕਾਰ ਦੁਆਰਾ ਅਰੰਭ ਕੀਤੇ 500 ਬਿਸਤਰਿਆਂ ਵਾਲੇ ਕੋਵਿਡ-19 ਹਸਪਤਾਲ ਨੂੰ ਫੰਡਿੰਗ ਕਰ ਰਹੀ ਹੈ। ਕੋਲ ਇੰਡੀਆ ਨੇ ਓਡੀਸ਼ਾ ਦੇ ਝਾਰਸੁਗੁੜਾ ਜ਼ਿਲ੍ਹੇ ਵਿੱਚ 50 ਤੋਂ ਵੱਧ ਬਿਸਤਰਿਆਂ ਦੇ ਇਕਾਂਤਵਾਸ ਕੇਂਦਰ ਦੀ ਸਥਾਪਨਾ ਵੀ ਕੀਤੀ ਹੈ। ਕੰਪਨੀ ਨੇ ਆਲੇ-ਦੁਆਲੇ ਦੇ ਖੇਤਰਾਂ ਨੂੰ ਸੈਨੀਟਾਈਜ਼ ਕਰਨ ਲਈ ਅਤਿ ਆਧੁਨਿਕ ਉਪਕਰਣ “ਫੌਗ ਕੈਨਨ” ਵਰਤੋਂ ਵਿੱਚ ਲਿਆਂਦੀ ਹੈ, ਇਸ ਤੋਂ ਇਲਾਵਾ ਕੋਲੇ ਦੀ ਖੁਦਾਈ ਵਾਲੇ ਅਤੇ ਇਸ ਕੰਮ ਨਾਲ ਸਬੰਧਿਤ ਤੇ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਮਾਸਕ ਅਤੇ ਅਲਕੋਹਲ ਅਧਾਰਿਤ ਸੈਨੇਟਾਈਜ਼ਰ ਵੰਡਣ ਦਾ ਕੰਮ ਵੀ ਕੀਤਾ ਹੈ। 

 ਨੈਲਕੋ ਇੱਕ ਸੈਂਟਰਲ ਪਬਲਿਕ ਸੈਕਟਰ ਉੱਦਮ (ਸੀਪੀਐੱਸਈ) ਹੈ ਜੋ ਖਣਨ ਮੰਤਰਾਲੇ ਤਹਿਤ ਕੰਮ ਕਰਦਾ ਹੈ ਅਤੇ ਐੱਮਸੀਐੱਲ ਕੋਲ ਇੰਡੀਆ ਲਿਮਿਟਿਡ (ਸੀਆਈਐੱਲ) ਦੀ ਸਹਾਇਕ ਕੰਪਨੀ ਹੈ ਜੋ ਭਾਰਤ ਸਰਕਾਰ ਦੇ ਕੋਲਾ ਮੰਤਰਾਲੇ ਦੇ ਤਹਿਤ ਕੰਮ ਕਰ ਰਹੀ ਹੈ। ਨੈਲਕੋ ਭਾਰਤ ਵਿੱਚ 32% ਬੌਕਸਾਈਟ, 33% ਐਲੂਮੀਨਾ ਅਤੇ 12% ਐਲੂਮੀਨੀਅਮ ਦੇ ਉਤਪਾਦਨ ਵਿੱਚ ਆਪਣਾ ਯੋਗਦਾਨ ਪਾਉਂਦੀ ਹੈ। ਸੀਆਈਐੱਲ ਭਾਰਤ ਦੇ 80 ਪ੍ਰਤੀਸ਼ਤ ਤੋਂ ਵੱਧ ਕੋਲੇ ਦਾ ਉਤਪਾਦਨ ਕਰਦੀ ਹੈ।

****

ਆਰਜੇ/ਐੱਨਜੀ(Release ID: 1616459) Visitor Counter : 49