ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

25 ਦਿਨਾਂ ਦੇ ਲੌਕਡਾਊਨ ਦੌਰਾਨ ਐੱਫਸੀਆਈ ਨੇ ਪ੍ਰਤੀ ਮਹੀਨਾ 80 ਟ੍ਰੇਨਾਂ ਦੀ ਸਮਰੱਥਾ ਨੂੰ ਲਗਭਗ ਦੁੱਗਣਾ ਕਰਦੇ ਹੋਏ 158 ਟ੍ਰੇਨਾਂ ਰਾਹੀਂ ਉੱਤਰ ਪੂਰਬ ਰਾਜਾਂ ਲਈ ਕਰੀਬ 4,42,000 ਮੀਟ੍ਰਿਕ ਟਨ ਅਨਾਜ ਦੀ ਸਪਲਾਈ ਕੀਤੀ

ਉੱਤਰ ਪੂਰਬ ਦੇ ਦੂਰ - ਦੁਰਾਡੇ ਖੇਤਰਾਂ ਤੱਕ ਪਹੁੰਚਣ ਲਈ ਰੇਲ ਸੰਚਾਲਨ ਦੇ ਪੂਰਕ ਰੂਪ ਵਿੱਚ
ਵੱਡੇ ਪੈਮਾਨੇ ‘ਤੇ ਸੜਕ ਮਾਰਗ ਦੁਆਰਾ ਸਪਲਾਈ ਕੀਤੀ ਗਈ

Posted On: 19 APR 2020 8:56PM by PIB Chandigarh

24 ਮਾਰਚ 2020 ਨੂੰ ਦੇਸ਼ਵਿਆਪੀ ਲੌਕਡਾਊਨ ਦੇ ਐਲਾਨ ਦੇ ਬਾਅਦ ਤੋਂ, ਭਾਰਤੀ ਖੁਰਾਕ ਨਿਗਮ (ਐੱਫਸੀਆਈ)  ਦੇ ਪ੍ਰਮੁੱਖ ਸੰਚਾਲਨ ਖੇਤਰਾਂ ਵਿੱਚੋਂ ਇੱਕ ਉੱਤਰ ਪੂਰਬ  ਰਾਜ ਵੀ ਰਹੇ ਹਨ ।  ਦੁਰਗਮ ਭੂ-ਭਾਗ ਅਤੇ ਸੀਮਿਤ ਰੇਲ ਪਹੁੰਚ ਕਾਰਨ ਇੱਥੇ ਰਸਦ ਦੀ ਸਪਲਾਈ ਕਰਨਾ ਆਪਣੇ ਆਪ ਵਿੱਚ ਇੱਕ ਚੁਣੌਤੀ ਹੈ ।  ਇਸ ਖੇਤਰ ਵਿੱਚ ਜਨਤਕ ਵੰਡ ਪ੍ਰਣਾਲੀ  (ਪੀਡੀਐੱਸ) ਉੱਤੇ ਅਤਿ ਅਧਿਕ ਨਿਰਭਰਤਾ ਨੂੰ ਦੇਖਦੇ ਹੋਏ ਉੱਤਰ ਪੂਰਬ  ਰਾਜਾਂ ਨੂੰ ਚਾਵਲ ਅਤੇ ਕਣਕ ਦੀ ਨਿਰਵਿਘਨ ਸਪਲਾਈ ਸੁਨਿਸ਼ਚਿਤ ਕਰਨ ਲਈ ਐੱਫਸੀਆਈ ਨਿਰੰਤਰ ਪ੍ਰਯਤਨ ਕਰ ਰਹੀ ਹੈ

ਇਸ ਪ੍ਰਾਥਮਿਕਤਾ ਅਨੁਸਾਰ,  25 ਦਿਨਾਂ ਦੇ ਲੌਕਡਾਊਨ ਦੌਰਾਨ ਐੱਫਸੀਆਈ ਨੇ ਪ੍ਰਤੀ ਮਹੀਨਾ ਲਗਭਗ 80 ਟ੍ਰੇਨਾਂ ਦੀ ਸਮਰੱਥਾ ਨੂੰ ਲਗਭਗ ਦੁੱਗਣਾ ਕਰਦੇ ਹੋਏ 158 ਟ੍ਰੇਨਾਂ  ਰਾਹੀਂ ਉੱਤਰ ਪੂਰਬ  ਰਾਜਾਂ ਲਈ ਕਰੀਬ 4,42,000 ਮੀਟ੍ਰਿਕ ਟਨ ਅਨਾਜ  (22,000 ਮੀਟ੍ਰਿਕ ਟਨ ਕਣਕ ਅਤੇ 4,20,000 ਮੀਟ੍ਰਿਕ ਟਨ ਚਾਵਲ) ਦੀ ਸਪਲਾਈ ਕੀਤੀ ਹੈ। ਹਾਲਾਂਕਿਉੱਤਰ ਪੂਰਬ  ਦੇ ਮਾਮਲੇ ਵਿੱਚ ਕਈ ਤਰ੍ਹਾਂ ਦੀਆਂ ਅਲੱਗ ਚੁਣੌਤੀਆਂ ਹਨ ਕਿਉਂਕਿ ਇੱਥੇ ਸਾਰੇ ਖੇਤਰਾਂ ਵਿੱਚ ਰੇਲ ਦੀ ਪਹੁੰਚ ਨਹੀਂ ਹੈ। ਉੱਤਰ ਪੂਰਬ  ਦੇ ਸੱਤ ਰਾਜਾਂ ਵਿੱਚ ਐੱਫਸੀਆਈ ਦੁਆਰਾ ਸੰਚਾਲਿਤ ਕੁੱਲ 86 ਡਿਪੂਆਂ ਵਿੱਚੋਂ ਕੇਵਲ 38 ਨੂੰ ਰੇਲ ਰਾਹੀਂ ਸਪਲਾਈ ਕੀਤੀ ਜਾਂਦੀ ਹੈਮੇਘਾਲਿਆ ਦੀ ਸਪਲਾਈ ਪੂਰੀ ਤਰ੍ਹਾਂ ਨਾਲ ਸੜਕ ਮਾਰਗ ‘ਤੇ ਨਿਰਭਰ ਹੈ ਅਤੇ ਅਰੁਣਾਚਲ ਦੇ 13 ਵਿੱਚੋਂ ਕੇਵਲ 2 ਡਿਪੂਆਂ ਨੂੰ ਹੀ ਰੇਲ ਰਾਹੀਂ ਸਪਲਾਈ ਕੀਤੀ ਜਾਂਦੀ ਹੈਨਾਗਾਲੈਂਡ ਦੇ ਦੀਮਾਪੁਰ ਤੱਕ ਰੇਲ ਅਤੇ ਫਿਰ ਮਣੀਪੁਰ ਤੱਕ ਸੜਕ ਮਾਰਗ ਦੁਆਰਾ ਸਪਲਾਈ ਕੀਤੀ ਜਾਂਦੀ ਹੈ ।  ਇਸ ਲਈ ਉੱਤਰ ਪੂਰਬ  ਰਾਜਾਂ ਲਈ ਰੇਲ ਆਵਾਗਮਨ ਦੇ ਪੂਰਕ  ਦੇ ਰੂਪ ਵਿੱਚ ਸੜਕ ਮਾਧਿਅਮ ਦੀ ਵੱਡੇ ਪੈਮਾਨੇ ਵਰਤੋਂ ਕੀਤੀ ਜਾਂਦੀ ਹੈ ਤਾਕਿ ਉੱਤਰ ਪੂਰਬ  ਭਾਰਤ ਦੇ ਹਰ ਹਿੱਸੇ ਤੱਕ ਅਨਾਜ ਦੀ ਪਹੁੰਚ ਨੂੰ ਸੁਨਿਸ਼ਚਿਤ ਕੀਤਾ ਜਾ ਸਕੇ

ਟਰੱਕਾਂ ਦਾ ਆਵਾਗਮਨ ਮੁੱਖ ਰੂਪ ਨਾਲ ਅਸਾਮ ਤੋਂ ਕੀਤਾ ਜਾਂਦਾ ਹੈ25 ਦਿਨਾਂ ਦੇ ਲੌਕਡਾਊਨ ਦੌਰਾਨਲਗਭਗ 33,000 ਮੀਟ੍ਰਿਕ ਟਨ ਅਨਾਜ ਨੂੰ ਸੜਕ ਮਾਰਗ ਦੁਆਰਾ ਅਸਾਮ ਤੋਂ ਮੇਘਾਲਿਆ ਤੱਕ ਪਹੁੰਚਾਇਆ ਗਿਆ ਜੋ 14,000 ਮੀਟ੍ਰਿਕ ਟਨ  ਦੀ ਆਮ ਮਾਸਿਕ ਔਸਤ ਤੋਂ ਲਗਭਗ 2.5 ਗੁਣਾ ਹੈ। ਇਸ ਤਰ੍ਹਾਂ, ਲਗਭਗ 11,000 ਮੀਟ੍ਰਿਕ ਟਨ ਅਨਾਜ ਨੂੰ ਸੜਕ ਮਾਰਗ ਦੁਆਰਾ ਅਰੁਣਾਚਲ ਪ੍ਰਦੇਸ਼ ਤੱਕ ਲਿਜਾਇਆ ਗਿਆ ਜੋ ਕਿ 7,000 ਮੀਟ੍ਰਿਕ ਟਨ  ਦੇ ਆਮ ਮਾਸਿਕ ਔਸਤ ਤੋਂ ਲਗਭਗ ਦੁੱਗਣਾ ਹੈ। ਜਿਰੀਬਾਮ ਰੇਲਹੈੱਡ ਤੋਂ ਮਣੀਪੁਰ ਦੇ ਅੰਦਰ 8,000 ਮੀਟ੍ਰਿਕ ਟਨ  ਦੇ ਸਟਾਕ ਨੂੰ ਕਈ ਡਿਪੂਆਂ ਵਿੱਚ ਟ੍ਰਾਂਸਫਰ ਕਰਨ ਦੇ ਇਲਾਵਾਲਗਭਗ 14,000 ਮੀਟ੍ਰਿਕ ਟਨ ਅਨਾਜ ਨੂੰ ਦੀਮਾਪੁਰ  (ਨਾਗਾਲੈਂਡ) ਤੋਂ ਮਣੀਪੁਰ ਤੱਕ ਲਿਜਾਇਆ ਗਿਆ।  ਇਨ੍ਹਾਂ ਟਰੱਕਾਂ ਦਾ ਆਵਾਗਮਨ ਵੀ ਬੇਹੱਦ ਚੁਣੌਤੀਪੂਰਨ ਪਰਿਸਥਿਤੀਆਂ ਵਿੱਚ ਕੀਤਾ ਗਿਆ

ਖੇਤਰ ਵਿੱਚ ਦੁਰਗਮ ਇਲਾਕੇ ਦੇ ਕਾਰਨਅਸਾਮ ਵਿੱਚ ਕੁਝ ਡਿਪੂਆਂ ਨੂੰ ਛੱਡ ਕੇ ਬਹੁਤੇ ਗੁਦਾਮ ਛੋਟੇ ਆਕਾਰ ਦੇ ਹਨ ।  ਇਸ ਕਾਰਨਪੀਡੀਐੱਸ ਸੰਚਾਲਨ ਲਈ ਨਿਰੰਤਰ ਸਪਲਾਈ ਬਣਾਈ ਰੱਖਣ ਲਈ ਨਿਯਮਿਤ ਆਵਾਗਮਨ ਰਾਹੀਂ ਸਪਲਾਈ ਜ਼ਰੂਰੀ ਹੋ ਜਾਂਦੀ ਹੈ। ਉੱਤਰ ਪੂਰਬ  ਦੇ ਕਈ ਰਾਜਾਂ ਵਿੱਚ ਟਰੱਕਾਂ ਦੇ ਆਵਾਗਮਨ ਵਿੱਚ ਨਿਯਮਿਤ ਰੂਪ ਨਾਲ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਤੋਂ ਇਲਾਵਾਐੱਫਸੀਆਈ ਨੂੰ ਰਾਜਾਂ ਦੀਆਂ ਸੀਮਾਵਾਂ ਅਤੇ ਦੇਸ਼ਵਿਆਪੀ ਲੌਕਡਾਊਨ ਕਾਰਨ ਕਈ ਮਾਰਗਾਂ ‘ਤੇ ਲਗਾਈਆਂ ਗਈਆਂ ਪਾਬੰਦੀਆਂ ਨਾਲ ਵੀ ਜੂਝਣਾ ਪਿਆ

ਹਾਲਾਂਕਿਉੱਤਰ ਪੂਰਬ  ਦੇ ਸਾਰੇ ਰਾਜਾਂ ਵਿੱਚ ਇਨ੍ਹਾਂ ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ ਵੀ ਅਨਾਜ ਦੀ ਨਿਰੰਤਰ ਸਪਲਾਈ ਸੁਨਿਸ਼ਚਿਤ ਕੀਤੀ ਗਈ ਹੈ ਅਤੇ 25 ਦਿਨਾਂ ਦੇ ਲੌਕਡਾਊਨ ਵਿੱਚ ਸਬੰਧਿਤ ਰਾਜ ਸਰਕਾਰਾਂ ਨੂੰ ਪੀਐੱਮ ਗ਼ਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਤਹਿਤ 1,74,000 ਮੀਟ੍ਰਿਕ ਟਨ ਸਹਿਤ 3,51,000 ਮੀਟ੍ਰਿਕ ਟਨ ਅਨਾਜ ਦੀ ਵੰਡ ਕੀਤੀ ਗਈ ਹੈ ।  ਇਨ੍ਹਾਂ ਦਾ ਰਾਜਵਾਰ ਬਿਓਰਾ ਨਿਮਨ ਅਨੁਸਾਰ ਹੈ:

ਅਸਾਮ :            2,16, 000 ਮੀਟ੍ਰਿਕ ਟਨ

ਅਰੁਣਾਚਲ ਪ੍ਰਦੇਸ਼ :    17,000 ਮੀਟ੍ਰਿਕ ਟਨ

ਮੇਘਾਲਿਆ :           38,000 ਮੀਟ੍ਰਿਕ ਟਨ

ਮਣੀਪੁਰ :           18,000 ਮੀਟ੍ਰਿਕ ਟਨ

ਮਿਜ਼ੋਰਮ :           14,000 ਮੀਟ੍ਰਿਕ ਟਨ

ਨਾਗਾਲੈਂਡ :           14,000 ਮੀਟ੍ਰਿਕ ਟਨ

ਤ੍ਰਿਪੁਰਾ :             33,000 ਮੀਟ੍ਰਿਕ ਟਨ

ਐੱਨਐੱਫਐੱਸਏ ਐਲੋਕੇਸ਼ਨ ਅਤੇ ਪੀਐੱਮਜੀਕੇਏਵਾਈ ਤਹਿਤ ਸਟਾਕ  ਦੇ ਇਲਾਵਾਸਰਕਾਰੀ ਯੋਜਨਾਵਾਂ ਵਿੱਚ ਸ਼ਾਮਲ ਨਾ ਹੋਣ ਵਾਲੇ ਵਿਅਕਤੀਆਂ ਅਤੇ ਪ੍ਰਵਾਸੀ ਮਜ਼ਦੂਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈਰਾਜਾਂ ਨੂੰ ਖੁੱਲ੍ਹੀਆਂ ਬਜ਼ਾਰ ਵਿਕਰੀ ਦਰਾਂ ਉੱਤੇ ਐੱਫਸੀਆਈ ਤੋਂ ਸਿੱਧੇ ਅਤਿਰਿਕਤ ਚਾਵਲ ਅਤੇ ਕਣਕ ਉਪਲੱਬਧ ਕਰਵਾਏ ਗਏ ਹਨ ਇਸ ਯੋਜਨਾ ਤਹਿਤ ਅਸਾਮ ਅਰੁਣਾਚਲ ਪ੍ਰਦੇਸ਼ ਮੇਘਾਲਿਆ ਅਤੇ ਮਣੀਪੁਰ ਨੇ ਪਹਿਲਾਂ ਤੋਂ ਹੀ ਸਟਾਕ ਲੈਣਾ ਸ਼ੁਰੂ ਕਰ ਦਿੱਤਾ ਹੈ

ਤਵਾਂਗ  (ਭੂਟਾਨ ਸੀਮਾ)  ਅਨਿਨੀ (ਚੀਨ ਸੀਮਾ) ਲੁੰਗਲੇਈ  (ਬੰਗਲਾਦੇਸ਼ ਸੀਮਾ) ਲਾਵੰਗਟਲਾਈ ( ਮਿਆਂਮਾਰ ਸੀਮਾ)  ਜਿਹੇ ਸਰਹੱਦੀ ਸਥਾਨਾਂ ਸਹਿਤ ਦੂਰ - ਦੁਰਾਡੇ  ਦੇ ਖੇਤਰਾਂ ਵਿੱਚ ਸਥਿਤ 500 ਮੀਟ੍ਰਿਕ ਟਨ ਤੋਂ ਘੱਟ ਸਮਰੱਥਾ ਵਾਲੇ ਡਿਪੂ ਜਿੱਥੇ ਟਰੱਕਾਂ ਨੂੰ 200 - 250 ਕਿਲੋਮੀਟਰ ਤੱਕ  ਦੇ ਦੁਰਗਮ ਪਹਾੜੀ ਇਲਾਕਿਆਂ ਤੋਂ ਹੋ ਕੇ ਸਪਲਾਈ ਸੁਨਿਸ਼ਚਿਤ ਕਰਨੀ ਹੁੰਦੀ ਹੈਅਜਿਹੇ ਵਿੱਚ ਦੇਸ਼ਵਿਆਪੀ ਲੌਕਡਾਊਨ ਦੌਰਾਨ ਉੱਤਰ ਪੂਰਬ  ਰਾਜਾਂ  ਦੇ ਹਰ ਇੱਕ ਛੋਟੇ ਤੋਂ ਛੋਟੇ ਹਿੱਸੇ ਵਿੱਚ ਉਚਿਤ ਮਾਤਰਾ ਵਿੱਚ ਅਨਾਜ ਨੂੰ ਪਹੁੰਚਾਉਣ  ਦੇ ਇਸ ਅਤਿਅੰਤ ਕਠਿਨ ਕਾਰਜ ਨੂੰ ਅੰਜਾਮ ਦਿੱਤਾ ਗਿਆ ਹੈ।  ਐੱਫਸੀਆਈ ਇਹ ਕਰਨ ਵਿੱਚ ਸਮਰੱਥ ਹੈ ਅਤੇ ਇਹ ਸੁਨਿਸ਼ਚਿਤ ਕਰਨ ਲਈ ਪ੍ਰਤੀਬੱਧ ਵੀ ਹੈ ਕਿ ਦੇਸ਼ ਦੇ ਹਰ ਹਿੱਸੇ ਤੱਕ ਅਨਾਜ ਪਹੁੰਚਦਾ ਰਹੇਚਾਹੇ ਉਹ ਕਿੰਨਾ ਵੀ ਦੁਰਗਮ ਜਾਂ ਕਠਿਨ ਹੀ ਕਿਉਂ ਨਾ ਹੋਵੇ

 

*****

ਏਪੀਐੱਸ/ਪੀਕੇ/ਐੱਮਐੱਸ/ਬੀਏ



(Release ID: 1616421) Visitor Counter : 235