ਵਿੱਤ ਮੰਤਰਾਲਾ
ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ)ਕਰਦਾਤਿਆਂ ਨੂੰ ਕੋਵਿਡ –19 ਕਾਰਨਟਾਈਮਲਾਈਨ ਵਿਸਤਾਰ ਦੇ ਲਾਭ ਲੈਣ ਲਈ ਰਿਟਰਨ ਫ਼ਾਰਮ ਵਿੱਚ ਸੋਧ ਕਰ ਰਿਹਾ ਹੈ
Posted On:
19 APR 2020 3:41PM by PIB Chandigarh
ਕੋਵਿਡ - 19ਮਹਾਮਾਰੀ ਦੀਆਂ ਹਾਲਤਾਂ ਕਾਰਨ ਭਾਰਤ ਸਰਕਾਰ ਦੁਆਰਾ ਵਧਾਈਆਂ ਗਈਆਂ ਵੱਖ-ਵੱਖ ਟਾਈਮਲਾਈਨਾਂ ਦਾ ਪੂਰਾ ਲਾਭ ਲੈਣ ਲਈ ਕਰਦਾਤਿਆਂ ਨੂੰ ਸਮਰੱਥ ਕਰਨ ਲਈ, ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਵਿੱਤ ਵਰ੍ਹੇ2019-20 (ਮੁੱਲਾਂਕਣ ਸਾਲ 2020-21) ਦੇ ਰਿਟਰਨ ਫਾਰਮਾਂ ਨੂੰ ਸੋਧ ਰਹੀ ਹੈ, ਜਿਸਨੂੰ ਇਸ ਮਹੀਨੇ ਦੇ ਅੰਤ ਤੱਕ ਸੂਚਿਤ ਕੀਤਾ ਜਾਵੇਗਾ।
ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ)ਨੇ ਅੱਜ ਕਿਹਾ ਕਿ ਸਰਕਾਰ ਦੁਆਰਾ 30 ਜੂਨ 2020 ਤੱਕ ਵਧਾਈਆਂ ਗਈਆਂ ਵੱਖ-ਵੱਖ ਟਾਈਮਲਾਈਨਾਂ ਦਾ ਪੂਰਾ ਲਾਭ ਲੈਣ ਲਈ ਕਰਦਾਤਿਆਂ ਦੀ ਸੁਵਿਧਾ ਲਈ, ਇਸ ਨੇ ਰਿਟਰਨ ਫ਼ਾਰਮ ਵਿੱਚ ਲੋੜੀਂਦੀਆਂ ਤਬਦੀਲੀਆਂ ਕਰਨ ਦੀ ਪਹਿਲ ਕੀਤੀ ਹੈ ਤਾਂ ਜੋ ਕਰਦਾਤੇ ਇਸ ਮਿਆਦ ਦੇ ਦੌਰਾਨ ਵਿੱਤ ਵਰ੍ਹੇ2019 - 20 ਦੇ ਰਿਟਰਨ ਫ਼ਾਰਮ ਵਿੱਚ 1 ਅਪ੍ਰੈਲ 2020 ਤੋਂ 30 ਜੂਨ 2020 ਤੱਕ ਆਪਣੇ ਕੀਤੇ ਲੈਣ-ਦੇਣ ਦਾ ਲਾਭ ਲੈ ਸਕਣ।
ਸੀਬੀਡੀਟੀ ਨੇ ਦੱਸਿਆ ਕਿ ਕਰਦਾਤਿਆਂਨੂੰ ਅਪ੍ਰੈਲ ਤੋਂ ਜੂਨ 2020 ਦੇ ਸਮੇਂ ਦੌਰਾਨ ਕੀਤੇ ਗਏ ਨਿਵੇਸ਼ਾਂ / ਲੈਣ-ਦੇਣ ਦਾ ਲਾਭ ਦੇਣ ਲਈ ਰਿਟਰਨ ਫ਼ਾਰਮ ਵਿੱਚ ਲੋੜੀਂਦੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ।ਇੱਕ ਵਾਰ ਜਦੋਂ ਸੋਧੇ ਹੋਏ ਫਾਰਮਾਂ ਦਾ ਐਲਾਨ ਕਰ ਦਿੱਤਾ ਜਾਂਦਾ ਹੈ, ਇਸਦੇ ਫਲਸਰੂਪ ਇਹ ਸੌਫ਼ਟਵੇਅਰ ਅਤੇ ਰਿਟਰਨ ਭਰਨ ਦੀਸੁਵਿਧਾ ਵਿੱਚ ਲੋੜੀਂਦੀਆਂ ਤਬਦੀਲੀਆਂ ਕਰੇਗਾ।ਹਾਲਾਂਕਿ, ਜ਼ਰੂਰੀ ਤਬਦੀਲੀਆਂ ਸ਼ਾਮਲ ਕਰਨ ਤੋਂ ਬਾਅਦ ਰਿਟਰਨ ਭਰਨ ਦੀ ਸੁਵਿਧਾਵਿੱਤ ਵਰ੍ਹੇ2019- 20 ਲਈ ਲਾਭ ਲੈਣ ਲਈ 31 ਮਈ, 2020 ਤੱਕ ਉਪਲਬਧ ਕਰਵਾਈ ਜਾਵੇਗੀ।
ਸੀਬੀਡੀਟੀ ਨੇ ਕਿਹਾ ਕਿ ਕੋਵਿਡ - 19 ਦੇ ਫੈਲਣ ਤੋਂ ਬਾਅਦ, ਸਰਕਾਰ ਨੇ ਇਨਕਮ - ਟੈਕਸ ਐਕਟ, 1961 ਦੇ ਹਵਾਲੇ ਨਾਲ ਟੈਕਸ ਅਤੇ ਹੋਰ ਕਾਨੂੰਨਾਂ (ਕੁਝ ਵਿਵਸਥਾਵਾਂ ਵਿੱਚ ਰਿਆਇਤਾਂ) ਆਰਡੀਨੈਂਸ, 2020 ਦੇ ਤਹਿਤ ਵੱਖ-ਵੱਖ ਟਾਈਮਲਾਈਨਾਂ ਵਧਾ ਦਿੱਤੀਆਂ ਹਨ।ਇਸ ਹਿਸਾਬ ਨਾਲ, ਕਟੌਤੀ ਦਾ ਦਾਅਵਾ ਕਰਨ ਲਈ ਨਿਵੇਸ਼ / ਭੁਗਤਾਨ ਕਰਨ ਦਾ ਸਮਾਂ ਆਈਟੀ ਐਕਟ ਦੇ ਚੈਪਟਰ - VIਏ - ਬੀ ਦੇ ਤਹਿਤ ਜਿਸ ਵਿੱਚ ਧਾਰਾ 80 ਸੀ (ਐੱਲਆਈਸੀ, ਪੀਪੀਐੱਫ਼, ਐੱਨਐੱਸਸੀ ਆਦਿ), 80 ਡੀ (ਮੈਡੀਕਲੇਮ), 80 ਜੀ (ਦਾਨ) ਆਦਿ ਸ਼ਾਮਲ ਹਨ, ਨੂੰ ਵੀ ਵਿੱਤ ਵਰ੍ਹੇ2019-20 ਲਈ ਵਧਾ ਕੇ 30 ਜੂਨ 2020 ਤੱਕ ਕੀਤਾ ਗਿਆ ਹੈ।ਧਾਰਾ 54 ਤੋਂ ਧਾਰਾ 54 ਜੀਬੀ ਦੇ ਤਹਿਤ ਪੂੰਜੀ ਲਾਭ ਦੇ ਸਬੰਧ ਵਿੱਚ ਦਾਅਵੇ ਦੀ ਰੋਲ ਰਕਮ ਲਈ ਨਿਵੇਸ਼ / ਨਿਰਮਾਣ / ਖਰੀਦ ਕਰਨ ਦੀਆਂ ਮਿਤੀਆਂ ਨੂੰ ਵੀ ਵਧਾ ਕੇ 30 ਜੂਨ 2020 ਤੱਕ ਕਰ ਦਿੱਤਾ ਗਿਆ ਹੈ।ਇਸ ਲਈ ਰਿਟਰਨ ਫ਼ਾਰਮ ਨੂੰ ਸੋਧਿਆ ਜਾ ਰਿਹਾ ਹੈ ਤਾਂ ਜੋ ਰਾਹਤ ਦੀ ਮਿਆਦ ਦੇ ਲੈਣ-ਦੇਣ ਦੀ ਜਾਣਕਾਰੀ ਦੀ ਸੁਵਿਧਾ ਹੋਵੇ।
ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਆਮ ਤੌਰ ’ਤੇ ਇਨਕਮ- ਟੈਕਸ ਰਿਟਰਨ ਫ਼ਾਰਮ ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ ਐਲਾਨੇ ਜਾਂਦੇ ਹਨ।ਇਸ ਸਾਲ ਵੀ ਮੁੱਲਾਂਕਣ ਸਾਲ 2020 - 21 ਲਈ ਰਿਟਰਨ ਭਰਨ ਲਈ ਈ-ਫਾਈਲਿੰਗ ਦੀ ਸੁਵਿਧਾ1 ਅਪ੍ਰੈਲ, 2020 ਨੂੰ ਉਪਲਬਧ ਸੀ, ਅਤੇ ਇਨਕਮ-ਟੈਕਸ ਰਿਟਰਨ (ਆਈਟੀਆਰ) ਫ਼ਾਰਮ ਆਈਟੀਆਰ - 1 (ਸਹਿਜ) ਅਤੇ ਆਈਟੀਆਰ - 4 (ਸੁਗਮ) ਵਿੱਤੀ ਸਾਲ 2019 - 20 (ਮੁੱਲਾਂਕਣ ਸਾਲ 2020 - 21) ਲਈ, 3 ਜਨਵਰੀ, 2020 ਦੀ ਨੋਟੀਫਿਕੇਸ਼ਨ ਦੁਆਰਾ ਪਹਿਲਾਂ ਹੀ ਐਲਾਨਿਆ ਗਿਆ ਸੀ।ਹਾਲਾਂਕਿ, ਇਹ ਸੁਨਿਸ਼ਚਿਤ ਕਰਨ ਲਈ ਕਿ ਕਰਦਾਤੇ ਕੋਵਿਡ-19ਮਹਾਮਾਰੀ ਦੇ ਕਾਰਨ ਹੋਈ ਸਮੇਂ ਦੀ ਮਿਆਦ ਦੇ ਵਾਧੇ ਦੇ ਸਾਰੇ ਲਾਭ ਲੈਣ ਦੇ ਯੋਗ ਹੋਣ, ਇਸ ਕਰਕੇ ਹੀ ਰਿਟਰਨ ਫ਼ਾਰਮ ਵਿੱਚ ਸੋਧ ਕੀਤੀ ਜਾ ਰਹੀ ਹੈ।
*****
ਆਰਐੱਮ/ਕੇਐੱਮਐੱਨ
(Release ID: 1616149)
Visitor Counter : 235
Read this release in:
English
,
Urdu
,
Hindi
,
Marathi
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam