ਰਸਾਇਣ ਤੇ ਖਾਦ ਮੰਤਰਾਲਾ

ਨੈਸ਼ਨਲ ਫ਼ਰਟੀਲਾਈਜ਼ਰਸ ਲਿਮਿਟਿਡ (ਐੱਨਐੱਫ਼ਐੱਲ) ਕੋਵਿਡ - 19 ਨਾਲ ਲੜਨ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨ ਲਈ ਖ਼ੁਰਾਕ ਅਤੇ ਦਵਾਈਆਂ ਜਿਹੀਆਂ ਜ਼ਰੂਰੀ ਚੀਜ਼ਾਂ ਵੰਡਣ ਵਿੱਚ ਸਰਗਰਮ ਹਿੱਸਾ ਲੈ ਰਹੀ ਹੈ

Posted On: 18 APR 2020 4:43PM by PIB Chandigarh

ਭਾਰਤ ਸਰਕਾਰ ਦੇ ਕੇਂਦਰੀ ਖਾਦ, ਰਸਾਇਣ ਅਤੇ ਖਾਦ ਮੰਤਰਾਲੇ ਤਹਿਤ ਆਉਣ ਵਾਲੀ ਇੱਕ ਪ੍ਰਮੁੱਖ ਖਾਦ ਕੰਪਨੀ, ਨੈਸ਼ਨਲ ਫ਼ਰਟੀਲਾਈਜ਼ਰਸ ਲਿਮਿਟਿਡ (ਐੱਨਐੱਫ਼ਐੱਲ), ਭੋਜਨ, ਦਵਾਈਆਂ ਅਤੇ ਮਾਸਕ ਜਿਹੀਆਂ ਜ਼ਰੂਰੀ ਵਸਤਾਂ ਵੰਡਣ ਵਿੱਚ ਸਰਗਰਮ ਹਿੱਸਾ ਲੈ ਰਹੀ ਹੈ ਤਾਂ ਜੋ ਕੋਵਿਡ - 19 ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਵਿੱਚ ਸਰਕਾਰ ਦੀ ਸਹਾਇਤਾ ਕੀਤੀ ਜਾ ਸਕੇ।

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ, ਸ਼੍ਰੀ ਡੀ.ਵੀ. ਸਦਾਨੰਦਾ ਗੌੜਾ ਨੇ ਕੰਪਨੀ ਦੁਆਰਾ ਚੁੱਕੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ ਹੈ।

ਦੇਸ਼ ਭਰ ਵਿੱਚ ਐੱਨਐੱਫਐੱਲ ਦੀਆਂ ਇਕਾਈਆਂ ਰਾਸ਼ਟਰੀ ਮਕਸਦ ਲਈ ਇਨ੍ਹਾਂ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਵੱਖ-ਵੱਖ ਤਰੀਕਿਆਂ ਨਾਲ ਜੁੜੀਆਂ ਹੋਈਆਂ ਹਨ।

ਐੱਨਐੱਫਐੱਲ ਬਠਿੰਡਾ ਯੂਨਿਟ ਨੇ ਕੋਰੋਨਾ ਮਹਾਮਾਰੀ ਨਾਲ ਲੜਨ ਲਈ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਨੂੰ 3,000 ਮਾਸਕ ਪ੍ਰਦਾਨ ਕੀਤੇ ਹਨ। ਸ਼੍ਰੀ ਏਕੇ ਜੈਨ, ਚੀਫ ਜਨਰਲ ਮੈਨੇਜਰ, ਐੱਨਐੱਫਐੱਲ ਬਠਿੰਡਾ ਨੇ ਹੋਰ ਅਧਿਕਾਰੀਆਂ ਦੇ ਨਾਲ ਬਠਿੰਡਾ ਦੇ ਡਿਪਟੀ ਕਮਿਸ਼ਨਰ, ਸ਼੍ਰੀ ਬੀ. ਸ਼੍ਰੀਨਿਵਾਸਨ ਨੂੰ ਬਠਿੰਡਾ ਦੇ ਐੱਸਐੱਸਪੀ, ਸ਼੍ਰੀ ਨਾਨਕ ਸਿੰਘ ਦੀ ਮੌਜੂਦਗੀ ਵਿੱਚ ਮਾਸਕ ਸੌਂਪੇ।

ਐੱਨਐੱਫਐੱਲ ਪਾਣੀਪਤ ਇਕਾਈ ਨੇ ਜ਼ਿਲ੍ਹਾ ਰਾਹਤ ਫੰਡ, ਪਾਣੀਪਤ ਵਿੱਚ ਇੱਕ ਲੱਖ ਰੁਪਏ ਦਾ ਯੋਗਦਾਨ ਪਾਇਆ ਹੈ। ਇਹ ਕੰਪਨੀ ਦੇ ਕਰਮਚਾਰੀਆਂ ਦੁਆਰਾ ਪਹਿਲਾਂ ਹੀ ਇੱਕ ਦਿਨ ਦੀ ਤਨਖ਼ਾਹ ਜੋ ਕਿ 88 ਲੱਖ ਰੁਪਏ ਸੀ ਉਸ ਤੋਂ ਇਲਾਵਾ ਦਿੱਤਾ ਹੋਇਆ ਯੋਗਦਾਨ ਹੈ।

ਐੱਨਐੱਫਐੱਲ ਨੰਗਲ ਯੂਨਿਟ ਦੇ ਔਰਤਾਂ ਦੇ ਕਲੱਬ ਨੇ ਨੰਗਲ ਵਿੱਚ ਅਤੇ ਆਸ-ਪਾਸ ਲੌਕਡਾਊਨ ਦੌਰਾਨ ਫ਼ਸੇ ਹੋਏ ਲੋੜਵੰਦ ਲੋਕਾਂ ਨੂੰ 50,000 ਰੁਪਏ ਦੀਆਂ ਕਰਿਆਨੇ ਦੀਆਂ ਵਸਤਾਂ ਭੇਜੀਆਂ ਹਨ। ਸ਼੍ਰੀਮਤੀ ਸੁਨੀਤਾ ਮਾਰਕਨ, ਪ੍ਰਧਾਨ ਅਤੇ ਕਲੱਬ ਦੇ ਹੋਰ ਕਾਰਜਕਾਰੀ ਮੈਂਬਰਾਂ ਨੇ ਪੰਜਾਬ ਵਿੱਚ ਕਰਫਿਊ ਦੇ ਦੌਰਾਨ ਇਹਨਾਂ ਚੀਜ਼ਾਂ ਨੂੰ ਵੰਡਣ ਲਈ ਸਥਾਨਕ ਐੱਸਡੀਐੱਮ ਦੀ ਮਦਦ ਲਈ।

ਐੱਨਐੱਫਐੱਲ ਸਟੇਟ ਦਫ਼ਤਰ, ਕਰਨਾਟਕ ਨੇ ਬੰਗਲੁਰੂ ਵਿੱਚ ਪਬਲਿਕ/ ਜਨ ਸੇਵਾ ਦੇ ਅਧਿਕਾਰੀਆਂ ਲਈ ਐੱਨ 95 ਮਾਸਕ ਅਤੇ ਸੈਨੀਟਾਈਜ਼ਰ ਵੰਡੇ।

ਸੀਐੱਮਡੀ, ਐੱਨਐੱਫਐੱਲ, ਸ਼੍ਰੀ ਮਨੋਜ ਮਿਸ਼ਰਾ ਨੇ ਐੱਨਐੱਫਐੱਲ ਹਸਪਤਾਲਾਂ ਦੇ ਡਾਕਟਰਾਂ, ਨਰਸਾਂ ਅਤੇ ਸਾਰੇ ਸਿਹਤ ਕਰਮਚਾਰੀਆਂ ਦੀ ਸ਼ਲਾਘਾ ਕੀਤੀ, ਜਿਹੜੇ ਆਪਣੀ ਜ਼ਿੰਦਗੀ ਨੂੰ ਜੋਖ਼ਮ ਵਿੱਚ ਪਾ ਕੇ ਦਿਨ ਰਾਤ ਮਿਹਨਤ ਕਰ ਰਹੇ ਹਨ ਅਤੇ ਕਿਹਾ ਕਿ ਇਹ ਮਨੁੱਖਤਾ ਦੀ ਮਹਾਨ ਸੇਵਾ ਹੈ।

*****

 

ਆਰਸੀਜੇ/ਆਰਕੇਐੱਮ



(Release ID: 1615841) Visitor Counter : 129