ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਨੋਵੇਲ ਕੋਰੋਨਾਵਾਇਰਸ ਦੇ ਮੁਕਾਬਲੇ ਲਈ ਸੈਂਟਰਲ ਡਰੱਗ ਰਿਸਰਚ ਇੰਸਟੀਟਿਊਟਦੇ ਯਤਨ ਕੋਵਿਡ-19 ਦੇ ਮਰੀਜ਼ਾਂ ਤੋਂ ਪ੍ਰਾਪਤ ਵਾਇਰਸ ਸਟ੍ਰੇਨ ਦੇ ਸੀਕਿਊਐਂਸ ਦੀ ਖੋਜ ਕੀਤੀ ਜਾਵੇਗੀ

Posted On: 18 APR 2020 12:26PM by PIB Chandigarh

ਉੱਤਰ ਪ੍ਰਦੇਸ਼ ਦੇ ਕੋਵਿਡ-19 ਦੇ ਮਰੀਜ਼ਾਂ ਤੋਂ ਪ੍ਰਾਪਤ ਵਾਇਰਸ ਸਟ੍ਰੇਨ ਦੇ ਸੀਕਿਊਐਂਸ ਦੀ ਖੋਜ ਕਰਨ ਲਈ,ਕੌਂਸਲ ਆਵ੍ ਸਾਇੰਟੇਫਿਕ ਐਂਡ ਇੰਡਸਟ੍ਰੀਅਲ ਰਿਸਰਚ (ਸੀਐੱਚਆਈਆਰ) ਦੁਆਰਾ ਬਣਾਏਪੰਜ ਵਰਟੀਕਲਜ਼ ਵਿੱਚੋਂ ਤਿੰਨ ਤੇ ਕੰਮ ਕਰਦੇ ਹੋਏ,ਸੈਂਟਰਲ ਡਰੱਗ ਰਿਸਰਚਇੰਸਟੀਟਿਊਟ (ਸੀਡੀਆਰਆਈ) ਨੇ ਕਿੰਗਜਾਰਜ ਮੈਡੀਕਲ ਯੂਨੀਵਰਸਿਟੀ (ਕੇਜੀਜੀਯੂ) ਨਾਲ ਇੱਕ ਸਮਝੌਤਾ ਕੀਤਾ ਹੈ। ਸ਼ੁਰੂਆਤ ਵਿੱਚ, ਲਖਨਊ ਸਥਿਤ ਪ੍ਰਯੋਗਸ਼ਾਲਾ ਕੁਝ ਰੋਗੀਆਂ ਦੇ ਨਮੂਨਿਆਂ ਦੇ ਵਾਇਰਸ ਸਟ੍ਰੇਨਸ ਨੂੰ ਕ੍ਰਮਬੱਧ ਕਰੇਗੀ। ਇਹ ਗਤੀਵਿਧੀ ਪਹਿਲੇ ਵਰਟੀਕਲ ਡਿਜੀਟਲ ਅਤੇ ਮੋਲੀਕਿਊਲਰ ਸਰਵੇਲੈਂਸਤਹਿਤ ਕੀਤੀ ਜਾਵੇਗੀ।

ਹੁਣ ਤੱਕ ਵਾਇਰਸ ਦੀਆਂ ਅੱਠ ਅਲੱਗ-ਅਲੱਗ ਕਿਸਮਾਂ ਕੋਵਿਡ-19 ਸੰਕਰਮਣ ਦਾ ਕਾਰਨ ਬਣੀਆਂ ਹਨ। ਵਿਸ਼ਲੇਸ਼ਣ ਲਈ ਇੱਕ ਟੀਮ ਬਣਾਈ ਗਈ ਹੈ ਕਿ ਕੀ ਵਾਇਰਲ ਕ੍ਰਮਬੱਧਤਾ ਵਿੱਚ ਕੋਈ ਤਬਦੀਲੀ ਹੁੰਦੀ ਹੈ, ਜੇਕਰ ਕੋਈ ਹੈ ਤਾਂ ਇਹ ਪ੍ਰਸਤਾਵਿਤ ਇਲਾਜ ਰਣਨੀਤੀਆਂ ਨੂੰ ਪ੍ਰਭਾਵਿਤ ਕਰੇਗੀ

ਕੋਵਿਡ-19ਖ਼ਿਲਾਫ਼ ਲੜਨ ਲਈ ਥੈਰੇਪੀਆਂ ਜਾਂ ਦਵਾਈਆਂ ਦੂਜਾ ਵਰਟੀਕਲ ਹਨ ਜਿੱਥੇ ਸੀਡੀਆਰਆਈ ਸ਼ਾਮਲ ਹੋ ਰਿਹਾ ਹੈ। ਇਸ ਤਹਿਤ ਖੋਜਕਰਤਾ ਕੁਝ ਪਹਿਲਾਂ ਤੋਂ ਹੀ ਮੌਜੂਦ ਦਵਾਈਆਂ ਦੀ ਫਿਰ ਤੋਂ ਵਰਤੋਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਕਿ ਡਾਕਟਰਾਂ ਦੁਆਰਾ ਵਰਤੀ ਗਈ ਹੈ। ਸੀਐੱਸਆਈਆਰ-ਸੀਡੀਆਰਆਈ ਦੇ ਡਾਇਰੈਕਟਰ ਪ੍ਰੋ. ਤਪਸ ਕੁਮਾਰ ਨੇ ਕਿਹਾ, ‘‘ ਕੋਵਿਡ-19 ਸੰਕਰਮਣ ਦੇ ਇਲਾਜ ਲਈ ਪ੍ਰਾਪਤ ਦਵਾਈਆਂ ਦੇ ਮੁਡ਼ ਉਪਯੋਗ ਰਾਹੀਂ ਮਰੀਜ਼ਾਂ ਨੂੰ ਠੀਕ ਕਰਨਾ ਇਸ ਸਬੰਧੀ ਕੋਸ਼ਿਸ਼ਾਂ ਨੂੰ ਤੇਜ਼ ਕਰਨ ਦਾ ਤਰੀਕਾ ਹੈ। ਇੱਥੇ ਸੀਡੀਆਰਆਈ ਦੀ ਮੁੜ ਵਰਤੋਂ ਲਈ ਕਈ ਦਵਾਈਆਂ ਦੀ ਪਛਾਣ ਕੀਤੀ ਗਈ ਹੈ ਅਤੇ ਇਸ ਸਹਿਯੋਗ ਨਾਲ ਉਨ੍ਹਾਂ ਨੂੰ ਹੋਰ ਵਿਕਸਿਤ ਕਰਾਂਗੇ।’’

ਸੰਸਥਾਨ ਵਿੱਚ ਅਣੂਆਂ ਦੀ ਇੱਕ ਵਿਸ਼ੇਸ਼ ਲਾਇਬ੍ਰੇਰੀ ਹੈ ਅਤੇ ਇਨ੍ਹਾਂ ਦੇ ਤੀਜੇ ਵਰਟੀਕਲ ਟੀਚਾ ਅਧਾਰਿਤ ਸਕਰੀਨਿੰਗ ਸਿਸਟਮਤਹਿਤ ਸਾਰਸ-ਸੀਓਵੀ-2 ਦੇ ਦਵਾਈ ਟੀਚਿਆਂ ਦੇ ਇੱਕ ਪੈਨਲ ਖ਼ਿਲਾਫ਼ ਸਿਲਿਕੋ ਦ੍ਰਿਸ਼ਟੀਕੋਣ ਦਾ ਉਪਯੋਗ ਕਰਕੇ ਦੇਖਿਆ ਗਿਆ ਹੈ।

ਪਛਾਣੇ ਗਏ ਹਿਟਸ ਦਾ ਮੁੱਲਾਂਕਣ ਸ਼ੁਰੂਆਤੀ ਦਵਾਈ-ਟੀਚਾ ਅਧਾਰਿਤ- ਸਕਰੀਨਿੰਗ (ਮੁੱਢਲੀ ਜਾਂਚ) ਵਿੱਚ ਕੀਤਾ ਜਾਵੇਗਾ। ਡਾ. ਕੁਮਾਰ ਨੇ ਕਿਹਾ, ‘ਐੱਮ-ਪ੍ਰੋਟੀਜ਼, ਸੀਐੱਲ-ਪ੍ਰੋਟੀਨਟੇਜ, ਆਰਐੱਨਏ-ਡਿਪੈਂਟਡੈਂਟ ਆਰਐੱਨਏ ਪੋਲੀਮਰੇਜ਼, ਸਪਾਈਕਪ੍ਰੋਟੀਨ-ਏਸੀਈ2 ਪ੍ਰਣਾਲੀ ਅਤੇ ਹੋਰ ਟੀਚਿਆਂ ਤੇ ਮੌਜੂਦਾ ਸਮੇਂ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਬਾਈਂਡਿੰਗ/ਰੁਕਾਵਟ ਦਾ ਮੁੱਲਾਂਕਣ ਇਨ੍ਹਾਂ ਵਿਟਰੋ ਅਤੇ ਵੀਵੋ ਸਿਸਟਮ ਵਿੱਚ ਸਹਾਇਕ ਪ੍ਰਯੋਗਸ਼ਾਲਾਵਾਂ ਅਤੇ ਜੇਜੀਐੱਮਯੂ ਦੀ ਮਦਦ ਨਾਲ ਕੀਤਾ ਜਾਵੇਗਾ।’’

ਪ੍ਰੋ.ਅਮਿਤਾ ਜੈਨ ਕੇਜੀਐੱਮਯੂ ਦੇ ਵਿਗਿਆਨੀਆਂ ਦੀ ਟੀਮ ਦੀ ਅਗਵਾਈ ਕਰਨਗੇ ਜਦੋਂਕਿ ਸੀਐੱਸਆਈਆਰ-ਸੀਡੀਆਰਆਈ ਦੇ ਵਿਗਿਆਨੀਆਂ ਦੀ ਟੀਮ ਦੀ ਅਗਵਾਈ ਪ੍ਰੋਫੈਸਰ ਆਰ ਰਵੀਸ਼ੰਕਰ ਕਰਨਗੇ। ਸੀਡੀਆਰਆਈ ਦੇ ਇੱਕ ਵਾਇਰੋਲੋਜਿਸਟ ਅਤੇ ਕੇਜੀਐੱਮਯੂ ਦੇ ਸਾਬਕਾ ਵਿਦਿਆਰਥੀ ਡਾ. ਰਾਜ ਕਮਲ ਤ੍ਰਿਪਾਠੀ ਸੀਐੱਸਆਈਆਰ-ਸੀਡੀਆਰਆਈ ਵਿੱਚ ਸਕ੍ਰੀਨਿੰਗ ਨਾਲ ਜੁੜੇ ਹੋਏ ਸਾਰੇ ਕੰਮ ਕਰ ਰਹੇ ਹਨ।

***

ਕੇਜੀਐੱਸ/(ਡੀਐੱਸਟੀ/(ਇੰਡੀਆਸਾਇੰਸਵਾਇਰ))



(Release ID: 1615738) Visitor Counter : 163