ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਸਾਰੇ ਡਾਕ ਕਰਮਚਾਰੀਆਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ

Posted On: 18 APR 2020 12:56PM by PIB Chandigarh

ਡਾਕ ਵਿਭਾਗ ਜ਼ਰੂਰੀ ਸੇਵਾਵਾਂ ਅਧੀਨ ਆਉਂਦਾ ਹੈ ਜਿਸ ਨੂੰ ਮਿਤੀ 15.04.2020 ਨੂੰ ਐੱਮਐੱਚਏ ਓ.ਐੱਮ ਨੰਬਰ 40-3 / 2020-ਡੀ.ਐੱਮ.-ਆਈ (ਏ) ਦੇ ਪੈਰਾ -11 (iii) 'ਤੇ  ਦਰਸਾਇਆ ਗਿਆ ਹੈ। ਗ੍ਰਾਮੀਣ ਡਾਕ ਸੇਵਕਾਂ ਸਮੇਤ ਡਾਕ ਕਰਮਚਾਰੀ ਗਾਹਕਾਂ ਨੂੰ ਡਾਕ ਸਪੁਰਦਗੀ, ਪੋਸਟ ਆਫਿਸ ਸੇਵਿੰਗ ਬੈਂਕ, ਡਾਕ ਲਾਈਫ ਇੰਸ਼ੋਰੈਂਸ, ਏਈਪੀਐੱਸ ਸਹੂਲਤ ਅਧੀਨ ਕਿਸੇ ਵੀ ਬੈਂਕ ਅਤੇ ਏਈਪੀਐੱਸ ਸੁਵਿਧਾ ਅਧੀਨ ਕਿਸੇ ਵੀ ਸ਼ਾਖਾ ਤੋਂ ਪੈਸੇ ਕਢਵਾਉਣ ਦੀ ਸਹੂਲਤ ਪ੍ਰਦਾਨ ਕਰਨ ਲਈ ਵੱਖ-ਵੱਖ ਡਿਊਟੀਆਂ ਨਿਭਾ ਰਹੇ ਹਨ। ਇਸ ਤੋਂ ਇਲਾਵਾ, ਡਾਕ ਘਰ ਰਾਜ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨਾਲ ਰਾਬਤਾ ਬਣਾ ਕੇ ਦੇਸ਼ ਭਰ ਵਿੱਚ ਕੋਵਿਡ -19 ਕਿੱਟਾਂ, ਭੋਜਨ ਪੈਕਟ, ਰਾਸ਼ਨ ਅਤੇ ਜ਼ਰੂਰੀ ਦਵਾਈਆਂ ਆਦਿ ਪ੍ਰਦਾਨ ਕਰ ਰਿਹਾ ਹੈ। ਇਸ ਤਰ੍ਹਾਂ, ਪੋਸਟ ਆਫਿਸ ਵਿਭਾਗੀ ਡਿਊਟੀਆਂ ਨਿਭਾਅ ਰਿਹਾ ਹੈ ਅਤੇ ਨਾਲ ਹੀ ਕੋਵਿਡ-19 ਸੰਕਟ ਸਮੇਂ ਸਮਾਜਿਕ ਉਦੇਸ਼ ਦੀ ਪੂਰਤੀ ਲਈ ਸੇਵਾਵਾਂ ਵੀ ਪ੍ਰਦਾਨ ਕਰ ਰਿਹਾ ਹੈ।

ਕੋਵਿਡ -19 ਹਾਲਾਤ ਦੇ ਸੰਦਰਭ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਡਿਊਟੀ ਤੇ ਹਾਜ਼ਰ ਗ੍ਰਾਮੀਣ ਡਾਕ ਸੇਵਕਾਂ (ਜੀਡੀਐੱਸ) ਸਮੇਤ ਸਾਰੇ ਡਾਕ ਕਰਮਚਾਰੀਆਂ ਦੀ ਇਸ ਬਿਮਾਰੀ ਕਾਰਨ ਮੌਤ ਹੋ ਜਾਵੇ ਤਾਂ ਉਨ੍ਹਾਂ  ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਉਕਤ ਦਿਸ਼ਾ- ਨਿਰਦੇਸ਼ ਤੁਰੰਤ ਪ੍ਰਭਾਵ ਵਿੱਚ ਆਉਣਗੇ ਅਤੇ ਕੋਵਿਡ -19 ਸੰਕਟ ਸਮਾਪਤ ਹੋਣ ਤੱਕ ਪੂਰਨ ਤੌਰ ਤੇ ਲਾਗੂ ਰਹਿਣਗੇ।

********

ਆਰਜੇ/ਆਰਪੀ



(Release ID: 1615735) Visitor Counter : 159