ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ-ਨੈਸ਼ਨਲ ਏਅਰੋਸਪੇਸ ਲੈਬਾਰਟਰੀਸ (ਸੀਐੱਸਆਈਆਰ-ਐੱਨਏਐੱਲ) ਨੇ ਕੋਵਿਡ-19 ਦੀ ਰੋਕਥਾਮ ਲਈ ਨਿਜੀ ਸੁਰੱਖਿਆ ਕਵਚ ਵਿਕਸਿਤ ਕੀਤਾ

Posted On: 18 APR 2020 12:21PM by PIB Chandigarh

ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ-ਨੈਸ਼ਨਲ ਏਅਰੋਸਪੇਸ ਲੈਬਾਰਟਰੀਸ (ਸੀਐੱਸਆਈਆਰ-ਐੱਨਏਐੱਲ) ਨੇ ਐੱਮਏਐੱਫ ਕਲੋਦਿੰਗਸ ਪ੍ਰਾਈਵੇਟ ਲਿਮਿਟਿਡ   ਬੰਗਲੁਰੂ ਨਾਲ ਮਿਲ ਕੇ ਸੀਐੱਸਆਈਆਰ ਦੇ ਸੰਚਾਲਨ ਵਾਲੀ ਬੰਗਲੁਰੂ ਵਿਚਲੀ ਲੈਬ `ਚ ਸਮੁੱਚਾ ਸੁਰੱਖਿਆ ਕਵਚ ਵਿਕਸਿਤ ਅਤੇ ਪ੍ਰਮਾਣਿਤ ਕੀਤਾ ਹੈ।ਪੋਲੀਪ੍ਰੋਪਲੀਨ ਸਪੱਨ ਦੀ ਤਹਿ ਵਾਲੇ ਬਹੁ ਪਰਤੀ ਗ਼ੈਰ ਬੁਣੇ ਕੱਪੜੇ  `ਤੇ ਅਧਾਰਿਤ ਇਸ ਕਵਚ ਦੀ ਵਰਤੋਂ ਕੋਵਿਡ-19 ਦੀ ਰੋਕਥਾਮ ਲਈ 24 ਘੰਟੇ ਕੰਮ ਕਰ ਰਹੇ ਡਾਕਟਰਾਂ, ਨਰਸਾਂ, ਪੈਰਾਮੈਡੀਕਲ ਅਮਲੇ ਅਤੇ ਸਿਹਤ ਸੰਭਾਲ਼ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਕੀਤੀ ਜਾ ਸਕਦੀ ਹੈ।

ਡਾ. ਹਰੀਸ਼ ਸੀ. ਬਰਸੀਲਿਆ, ਡਾ. ਹੇਮੰਤ ਕੁਮਾਰ ਸ਼ੁਕਲਾ ਅਤੇ ਐੱਮਏਐੱਫ ਦੇ ਐੱਮ. ਜੇ. ਵਿਜੂ ਦੀ ਅਗਵਾਈ ਵਾਲੀ ਸੀਐੱਸਆਈਆਰ-ਐੱਨਏਐੱਲ ਦੀ ਟੀਮ ਨੇ ਦੇਸੀ ਸਮੱਗਰੀ ਅਤੇ ਨਵੀਨਤਮ ਨਿਰਮਾਣ ਪ੍ਰਕਿਰਿਆਵਾਂ ਦੀ ਪਛਾਣ ਕਰਕੇ ਸਮੱਸਿਆ ਦਾ ਹੱਲ ਲੱਭਣ ਲਈ ਤੇਜ਼ੀ ਨਾਲ ਕੰਮ ਕੀਤਾ ਹੈ।

ਇਹ ਕਵਚ ਕੋਇੰਬਟੂਰ  ਦੀ ਸਿਟਰਾ (SITRA)  ਦੇ ਸਖ਼ਤ ਪ੍ਰੀਖਣਾਂ ਵਿੱਚੋਂ ਲੰਘੇ ਹਨ ਅਤੇ ਵਰਤਣ ਦੇ ਯੋਗ ਹੋ ਚੁੱਕੇ ਹਨ। ਸੀਐੱਸਆਈਆਰ-ਐੱਨਏਐੱਲ ਅਤੇ ਐੱਮਏਐੱਫ ਵੱਲੋਂ ਚਾਰ ਹਫ਼ਤਿਆਂ ਵਿੱਚ ਉਤਪਾਦਨ ਸਮਰੱਥਾ ਨੂੰ 30,000 ਯੂਨਿਟ ਰੋਜ਼ਾਨਾ ਤੱਕ ਵਧਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ।

ਸੀਐੱਸਆਈਆਰ-ਐੱਨਏਐੱਲ  ਦੇ ਡਾਇਰੈਕਟਰ ਸ਼੍ਰੀ ਜਿਤੇਂਦਰ ਜੇ ਜਾਧਵ ਨੇ ਕਿਹਾ ਕਿ ਇਸ ਕਵਚ ਦਾ ਮੁੱਖ ਲਾਭ ਇਹ ਹੈ ਕਿ ਹੋਰ ਨਿਰਮਾਤਾਵਾਂ ਦੀ ਤੁਲਨਾ ਵਿੱਚ ਇਸ ਦੀ ਕੀਮਤ ਬਹੁਤ ਘੱਟ ਹੈ ਅਤੇ ਇਸ ਨੂੰ ਬਣਾਉਣ ਲਈ ਆਯਾਤ ਸਮੱਗਰੀ ਵੀ ਨਾ ਮਾਤਰ ਹੈ।ਉਨ੍ਹਾਂ  ਐੱਨਏਐੱਲ, ਐੱਮਏਐੱਫ ਅਤੇ ਸਿਟਰਾ ਦੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਕਵਚ ਨੂੰ ਵਿਕਸਿਤ ਕਰਨ ਅਤੇ ਪ੍ਰਮਾਣੀਕਰਨ ਪ੍ਰਕਿਰਿਆ ਨੂੰ ਤੇਜ਼ ਕਰਦਿਆਂ ਰਾਸ਼ਟਰੀ ਮਕਸਦ ਲਈ 24 ਘੰਟੇ ਕੰਮ ਕੀਤਾ।

Description: photo 7 Description: photo 2

                                     *****

 

ਕੇਜੀਐੱਸ/(ਡੀਐੱਸਟੀ- ਸੀਐੱਸਆਈਆਰ)



(Release ID: 1615734) Visitor Counter : 136