ਰੱਖਿਆ ਮੰਤਰਾਲਾ

ਡਿਫੈਂਸ ਪਬਲਿਕ ਸੈਕਟਰ ਅਦਾਰਿਆਂ (ਡੀਪੀਐੱਸਯੂ) ਅਤੇਆਰਡਨੈਂਸ ਫੈਕਟਰੀ ਬੋਰਡ (ਓਐੱਫਬੀ) ਨੇ ਆਪਣੇ ਸੰਸਾਧਨਾਂ ਨੂੰ ਕੋਵਿਡ-19 ਮਹਾਮਾਰੀ ਖ਼ਿਲਾਫ਼ ਲੜਨ ਲਈ ਤਿਆਰ ਕੀਤਾ

Posted On: 18 APR 2020 10:20AM by PIB Chandigarh

ਡਿਫੈਂਸ ਪਬਲਿਕ ਸੈਕਟਰ ਅਦਾਰਿਆਂ (ਡੀਪੀਐੱਸਯੂ) ਅਤੇ ਆਰਡਨੈਂਸ ਫੈਕਟਰੀ ਬੋਰਡ (ਓਐੱਫਬੀ) ਨੇ ਕੋਵਿਡ-19 ਮਹਾਮਾਰੀ ਖਿਲਾਫ਼ ਲੜਾਈ ਵਿੱਚ ਨਾਗਰਿਕ ਪ੍ਰਸ਼ਾਸਨ ਦੀ ਸਹਾਇਤਾ ਵਿੱਚ ਆਪਣੀ ਭੂਮਿਕਾ ਨਿਭਾਈ ਹੈ। ਰੱਖਿਆ ਉਤਪਾਦਨ ਵਿਭਾਗ (ਡੀਡੀਪੀ), ਰੱਖਿਆ ਮੰਤਰਾਲੇ ਦੇ ਇਨ੍ਹਾਂ ਮਹੱਤਵਪੂਰਨ ਸੰਸਥਾਨਾਂ ਨੇ ਰਾਸ਼ਟਰ ਦੀ ਘਾਤਕ ਵਾਇਰਸ ਨੂੰ ਘੱਟ ਕਰਨ ਵਿੱਚ ਮਦਦ ਕਰਨ ਲਈ ਆਪਣੇ ਸੰਸਾਧਨਾਂ, ਤਕਨੀਕੀ ਗਿਆਨ ਅਤੇ ਜਨਸ਼ਕਤੀ ਨੂੰ ਸ਼੍ਰੇਣੀਬੱਧ ਕੀਤਾ ਹੈ। ਡੀਪੀਐੱਸਯੂਅਤੇ ਓਐੱਫਬੀ ਦੇ ਵਿਗਿਆਨੀਆਂ ਅਤੇ ਅਮਲੇਦੁਆਰਾ ਕੀਤੀਆਂ ਗਈਆਂ ਕੋਸ਼ਿਸ਼ਾਂ ਨਿਮਨਲਿਖਤ ਹਨ :

 

ਇੱਕ ਰੱਖਿਆ ਪਬਲਿਕ ਸੈਕਟਰ ਅਦਾਰੇ, ਹਿੰਦੁਸਤਾਨ ਏਅਰਨੌਟਿਕਸ ਲਿਮਿਟਿਡ (ਐੱਚਏਐੱਲ) ਬੰਗਲੁਰੂਨੇ ਇਨਸੈਂਟਿਵ ਕੇਅਰ ਯੂਨਿਟ ਵਿੱਚ ਤਿੰਨ ਬੈੱਡਾਂ ਵਾਲਾ ਆਈਸੋਲੇਸ਼ਨ ਵਾਰਡ ਅਤੇ 30 ਬੈੱਡਾਂ ਵਾਲੇ ਵਾਰਡ ਦੀ ਸੁਵਿਧਾ ਸਥਾਪਿਤ ਕੀਤੀ ਹੈ। ਇਸ ਦੇ ਇਲਾਵਾ 30 ਕਮਰਿਆਂ ਵਾਲੀ ਇੱਕ ਇਮਾਰਤ ਤਿਆਰ ਕੀਤੀ ਹੈ। ਕੁੱਲ ਮਿਲਾ ਕੇ 93 ਵਿਅਕਤੀਆਂ ਨੂੰ ਐੱਚਏਐੱਲ ਸੁਵਿਧਾ ਵਿੱਚ ਠਹਿਰਾਇਆ ਜਾ ਸਕਦਾ ਹੈ। ਐੱਚਏਐੱਲ ਨੇ ਬੰਗਲੁਰੂ ਦੇ ਵਿਭਿੰਨ ਹਸਪਤਾਲਾਂ ਵਿੱਚ ਕੋਵਿਡ-19 ਦੇ ਇਲਾਜ ਲਈ ਅਧਿਕਾਰਿਤ ਡਾਕਟਰਾਂ ਲਈ 25 ਪੀਪੀਈ ਬਣਾਏ ਅਤੇ ਵੰਡੇ ਹਨਇਸਨੇ 160 ਏਅਰੋਸੋਲ ਬਾਕਸ ਵੀ ਬਣਾਏ ਹਨ ਜੋ ਬੰਗਲੁਰੂ, ਮੈਸੂਰ, ਮੁੰਬਈ, ਪੁਣੇ, ਉੱਤਰ ਪ੍ਰਦੇਸ਼, ਤੇਲੰਗਾਨਾ, ਆਂਧਰ ਪ੍ਰਦੇਸ਼ ਅਤੇ ਤਮਿਲ ਨਾਡੂ ਦੇ ਵਿਭਿੰਨ ਸਰਕਾਰੀ ਹਸਪਤਾਲਾਂ ਵਿੱਚ ਵੰਡੇ ਗਏ ਹਨ।

 

ਭਾਰਤ ਇਲੈਕਟ੍ਰੌਨਿਕ ਲਿਮਟਿਡ (ਬੀਈਐੱਲ) ਦੇਸ਼ ਵਿੱਚ ਆਈਸੀਯੂ ਲਈ ਦੋ ਮਹੀਨਿਆਂ ਦੇ ਅੰਦਰ 30,000 ਵੈਂਟੀਲੇਟਰ ਬਣਾਉਣ ਅਤੇ ਸਪਲਾਈ ਕਰਨ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਨਿਰਦੇਸ਼ਾਂ ਤਹਿਤ ਅੱਗੇ ਆਇਆ ਹੈ। ਇਨ੍ਹਾਂ ਵੈਂਟੀਲੇਟਰਾਂ ਦਾ ਡਿਜ਼ਾਇਨ ਮੂਲ ਰੂਪ ਨਾਲ ਰੱਖਿਆ ਖੋਜ ਤੇ ਵਿਕਾਸ ਸੰਗਠਨ(ਡੀਆਰਡੀਓ)ਦੁਆਰਾ ਵਿਕਸਿਤ ਕੀਤਾ ਗਿਆ ਸੀ ਜੋ ਮੈਸਰਜ਼ ਸਕੈਨਰੇ, ਮੈਸੂਰ ਦੁਆਰਾ ਸੋਧਿਆ ਗਿਆ ਸੀ, ਜਿਸ ਨਾਲ ਬੀਈਐੱਲ ਨੇ ਸਹਿਯੋਗ ਕੀਤਾ ਹੈ। ਬੀਈਐੱਲ ਦੁਆਰਾ20-24 ਅਪ੍ਰੈਲ, 2020 ਵਿਚਕਾਰ ਵੈਂਟੀਲੇਟਰਾਂ ਦਾ ਨਿਰਮਾਣ ਸ਼ੁਰੂ ਕਰਨ ਦੀ ਸੰਭਾਵਨਾ ਹੈ। ਬਦਲਵੇਂ ਪ੍ਰੋਗਰਾਮ ਅਨੁਸਾਰ ਬੀਈਐੱਲ ਦੁਆਰਾ ਅਪ੍ਰੈਲ ਵਿੱਚ 5,000 ਯੂਨਿਟ, ਮਈ ਵਿੱਚ 10,000 ਅਤੇ ਜੂਨ, 2020 ਵਿੱਚ 15,000 ਦਾ ਨਿਰਮਾਣ ਕਰਨ ਦੀ ਉਮੀਦ ਹੈ। ਇਹ ਡੀਆਰਡੀਓ ਦੀ ਮਦਦ ਨਾਲ ਇਨ੍ਹਾਂ ਹਿੱਸਿਆਂ ਨੂੰ ਸਵਦੇਸ਼ੀ ਰੂਪ ਵਿੱਚ ਬਣਾਉਣ ਲਈ ਕੋਸ਼ਿਸ਼ ਕਰ ਰਿਹਾ ਹੈ।

 

ਭਾਰਤ ਡਾਇਨਾਮਿਕਸ ਲਿਮਟਿਡ (ਬੀਡੀਐੱਲ) ਵੈਂਟੀਲੇਟਰ ਦਾ ਇੱਕ ਪ੍ਰੋਟੋਟਾਈਪ ਵਿਕਸਿਤ ਕਰ ਰਹੀ ਹੈ ਜਿਸਦੇ ਨਿਰਮਾਣ ਦੀ ਸ਼ੁਰੂਆਤ ਮਈ ਦੇ ਪਹਿਲੇ ਹਫ਼ਤੇ ਤੱਕ ਜਾਂਚ ਅਤੇ ਪ੍ਰਮਾਣਿਤ ਹੋ ਕੇ ਹੋਣ ਦੀ ਸੰਭਾਵਨਾ ਹੈ। ਇਹ ਪੁਣੇ ਦੇ ਇੱਕ ਪ੍ਰਾਈਵੇਟ ਸਟਾਰਟ-ਅੱਪ ਦੀ ਮਦਦ ਨਾਲ ਇਸ ਪ੍ਰੋਜੈਕਟ ਤੇ ਕੰਮ ਕਰ ਰਿਹਾ ਹੈ। ਡਿਫੈਂਸ ਪਬਲਿਕ ਸੈਕਟਰ ਅਦਾਰਾ (ਡੀਪੀਐੱਸਯੂ) ਮੈਸਰਜ਼ ਬੀਈਐੱਲ ਵੈਂਟੀਲੇਟਰ ਦੇ ਵੱਡੇ ਪੈਮਾਨੇ ਤੇ ਉਤਪਾਦਨ ਯਤਨਾਂ ਵਿੱਚ ਸ਼ਾਮਲ ਹੋ ਗਿਆ ਹੈ। ਭਾਰਤ ਅਰਥ ਮੂਵਰਸ ਲਿਮਟਿਡ (ਬੀਈਐੱਮਐੱਲ) ਨੇ ਮੈਸਰਜ਼ ਸਕੈਨਰੇ, ਮੈਸੂਰ ਲਈ ਉਨ੍ਹਾਂ ਦੁਆਰਾ ਵੈਂਟੀਲੇਟਰ ਦੇ ਨਿਰਮਾਣ ਲਈ ਪੰਜ ਹਿੱਸਿਆਂ ਦੇ 25 ਸੈੱਟਾਂ ਦਾ ਨਿਰਮਾਣ ਕੀਤਾ ਹੈ।

 

ਆਰਡਨੈਂਸ ਫੈਕਟਰੀ ਬੋਰਡ ਜੋ ਦੇਸ਼ ਵਿੱਚ 40 ਆਰਡਨੈਂਸ ਫੈਕਟਰੀਆਂ ਦਾ ਪ੍ਰਮੁੱਖ ਹੈ, ਨੇ ਆਈਐੱਸਓ ਕਲਾਸ 3 ਐਕਸਪੋਜਰ ਮਿਆਰਾਂ ਅਨੁਸਾਰ ਕਵਰਆਲਸ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ। ਐੱਸਐੱਲਐੱਲ ਲਾਈਫਕੇਅਰ ਲਿਮਟਿਡ (ਐੱਚਐੱਲਐੱਲ) ਦੁਆਰਾ1.10 ਲੱਖ ਦੇ ਸ਼ੁਰੂਆਤੀ ਆਰਡਰ ਦਾ ਨਿਰਮਾਣ ਜ਼ੋਰਾਂ ਤੇ ਹੈ। ਇਹ ਆਰਡਰ 40 ਦਿਨਾਂ ਵਿੱਚ ਪੂਰਾ ਹੋਵੇਗਾ।

 

ਕਾਨਪੁਰ, ਸ਼ਾਹਜਹਾਂਪੁਰ, ਹਜ਼ਰਤਪੁਰ (ਫਿਰੋਜ਼ਾਬਾਦ) ਅਤੇ ਚੇਨਈ ਵਿੱਚ ਸਥਿਤੀ ਫੈਕਟਰੀਆਂ ਦੇ ਪੰਜ ਆਰਡਨੈਂਸ ਉਪਕਰਣ ਸਮੂਹ ਕਵਰਆਲਸ ਦੇ ਨਿਰਮਾਣ ਵਿੱਚ ਲੱਗੇ ਹੋਏ ਹਨ। ਮੌਜੂਦਾ ਉਤਪਾਦਨ ਦਰ ਪ੍ਰਤੀ ਦਿਨ 800 ਹੈ। ਇਨ੍ਹਾਂ ਨੂੰ1500 ਰੋਜ਼ਾਨਾ ਦੇ ਪੱਧਰ ਤੱਕ ਮਜ਼ਬੂਤ ਕੀਤਾ ਜਾ ਰਿਹਾ ਹੈ। ਕਵਰਆਲਸ ਅਤੇ ਮਾਸਕ ਦੀ ਪ੍ਰਭਾਵਸ਼ੀਲਤਾ ਦੀ ਜਾਂਚ ਲਈ ਇਸਨੇ ਤਿੰਨ ਮਸ਼ੀਨਾਂ ਵਿਕਸਿਤ ਕੀਤੀਆਂ ਹਨ ਜਿਨ੍ਹਾਂ ਨੂੰ ਦੱਖਣ ਭਾਰਤ ਕੱਪੜਾ ਖੋਜ ਸੰਘ (ਐੱਸਆਈਟੀਆਰਏ) ਦੁਆਰਾ ਪ੍ਰਵਾਨਿਤ ਕੀਤਾ ਗਿਆ ਹੈ ਅਤੇ ਮਿਆਰਾਂ ਨੂੰ ਬਣਾਈ ਰੱਖਣ ਲਈ ਉਤਪਾਦਨ ਵਿੱਚ ਉਪਯੋਗ ਕੀਤਾ ਜਾਣਾ ਹੈ। ਆਰਡਨੈਂਸ ਫੈਕਟਰੀ ਬੋਰਡ (ਓਐੱਫਬੀ) ਨੇ 5,870 ਪੀਪੀਈ ਦਾ ਵੀ ਨਿਰਮਾਣ ਕੀਤਾ ਹੈ ਜੋ ਐੱਚਆਰਐੱਲ, ਸੀਐੱਮਓ, ਫਿਰੋਜ਼ਾਬਾਦ ਨੂੰ ਵੰਡੇ ਗਏ ਹਨ। ਇਸਦੇ ਇਲਾਵਾ ਆਰਡਨੈਂਸ ਫੈਕਟਰੀਆਂ ਵਿੱਚ ਇਸਦੇ ਆਪਣੇ ਹਸਪਤਾਲ ਹਨ।

 

ਫੈਕਟਰੀਜ਼ ਬੋਰਡ ਨੇ ਵਿਸ਼ੇਸ਼ ਦੋ ਮੀਟਰ ਟੈਂਟ ਵੀ ਵਿਕਸਿਤ ਕੀਤਾ ਹੈ ਜਿਨ੍ਹਾਂ ਦਾ ਉਪਯੋਗ ਮੈਡੀਕਲ ਐਮਰਜੈਂਸੀ, ਸਕ੍ਰੀਨਿੰਗ, ਹਸਪਤਾਲ ਦੇ ਟ੍ਰਾਈਏਜ਼ ਅਤੇ ਕੁਆਰੰਟੀਨ ਉਦੇਸ਼ਾਂ ਲਈ ਕੀਤਾ ਜਾ ਸਕਦਾ ਹੈ। ਇਹ ਵਾਟਰਪਰੂਫ ਕੱਪੜੇ, ਹਲਕੇ ਸਟੀਲ ਅਤੇ ਐਲੂਮੀਨੀਅਮ ਮਿਸ਼ਰਤ ਧਾਤੂ ਤੋਂ ਬਣੇ ਹੁੰਦੇ ਹਨ। ਇਨ੍ਹਾਂ ਦੀ ਸਪਲਾਈ ਸ਼ੁਰੂ ਹੋ ਚੁੱਕੀ ਹੈ। ਦੇਹਰਾਦੂਨ, ਡੀਐੱਮਏ, ਅਰੁਣਾਚਲ ਪ੍ਰਦੇਸ਼ ਅਤੇ ਪੰਜਾਬ ਪੁਲਿਸ, ਚੰਡੀਗੜ੍ਹ, ਓਡੀਸ਼ਾ ਰਾਜ ਮੈਡੀਕਲ ਨਿਗਮ, ਜੋਲੀ ਗ੍ਰਾਂਟ ਹਸਪਤਾਲ ਵਿੱਚ ਵਿਭਿੰਨ ਪ੍ਰਕਾਰ ਦੇ ਲਗਭਗ 420 ਟੈਂਟ ਵੰਡੇ ਗਏ ਹਨ। ਓਐੱਫਬੀ ਨੇ ਵੈਂਟੀਲੇਟਰ ਦੀ ਮੁਰੰਮਤ ਵੀ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਇਹ ਲਗਭਗ 53 ਵੈਂਟੀਲੇਟਰਾਂ ਦੀ ਮੁਰੰਮਤ ਕਰ ਚੁੱਕਿਆ ਹੈ ਅਤੇ ਟੀਐੱਸਆਈਐੱਮਡੀਸੀ, ਤੇਲੰਗਾਨਾ ਨੂੰ ਦਿੱਤੇ ਹਨ।

 

ਆਰਡਨੈਂਸ ਫੈਕਟਰੀਆਂ (ਓਐੱਫਐੱਸ) ਮੌਜੂਦਾ ਸਮੇਂ ਵਿੱਚ ਕੇਂਦਰੀਕ੍ਰਿਤ ਖਰੀਦ ਲਈ ਭਾਰਤ ਸਰਕਾਰ ਦੁਆਰਾ ਨਿਯੁਕਤ ਨੋਡਲ ਏਜੰਸੀ ਐੱਚਐੱਲਐੱਲ ਤੋਂ 28,000 ਲੀਟਰ ਸੈਨੇਟਾਈਜ਼ਰ ਦੇ ਇੱਕ ਆਰਡਰ ਤੇ 7,500 ਲੀਟਰ ਦਾ ਉਤਪਾਦਨ ਕਰ ਰਿਹਾ ਹੈ। ਓਐੱਫਐੱਲ ਨੇ 5,148 ਲੀਟਰ ਦੀ ਸਪਲਾਈ ਕੀਤੀ ਹੈ, ਇੱਕ ਹੋਰ 15,000 ਲੀਟਰ ਐੱਚਐੱਲਐੱਲ ਦੇ ਆਰਡਰ ਦੀ ਸਪਲਾਈ ਲਈ ਤਿਆਰ ਹੈ। ਹੁਣ ਤੱਕ ਓਐੱਫਬੀ ਨੇ 60,230 ਲੀਟਰ ਸੈਨੇਟਾਈਜ਼ਰ ਦਾ ਨਿਰਮਾਣ ਕੀਤਾ ਹੈ ਜੋ ਇੰਦੌਰ, ਬੇਲਗਾਵੀ, ਤਿਰੂਵਨੰਤਪੁਰਮ, ਮੱਧ ਰੇਲਵੇ, ਐੱਮਈਸੀਐੱਲ, ਨਾਗਪੁਰ ਜ਼ਿਲ੍ਹਾ ਪ੍ਰਸ਼ਾਸਨ, ਉੱਤਰਾਖੰਡ, ਬਿਹਾਰ, ਕੰਟੋਨਮੈਂਟ ਬੋਰਡ ਵਿਲਿੰਗਟਨ, ਡੀਐੱਮ ਨਾਗਪੁਰ, ਡੀਆਰਐੱਮ ਸੋਲਾਪੁਰ ਵਿੱਚ ਆਪਣੇ ਖੁਦ ਦੇ ਹਸਪਤਾਲਾਂ ਤੋਂ ਇਲਾਵਾ ਐੱਚਐੱਲਐੱਲ ਦੀਆਂ ਇਕਾਈਆਂ ਨੂੰ ਵੰਡਿਆ ਗਿਆ ਹੈ। ਬਲੱਡ ਪੈਨੀਟ੍ਰੇਸ਼ਨ ਦੀ ਜਾਂਚ ਲਈ ਦੋ ਜਾਂਚ ਸੁਵਿਧਾਵਾਂ ਸਥਾਪਿਤ ਕੀਤੀਆਂ ਗਈਆਂ ਹਨ ਇੱਕ ਚੇਨਈ ਅਤੇ ਦੂਜੀ ਕਾਨਪੁਰ ਵਿੱਚ।

 

ਓਐੱਫਬੀ ਨੇ ਹੁਣ ਤੱਕ 1,11,405 ਮਾਸਕਾਂ ਦਾ ਨਿਰਮਾਣ ਕੀਤਾ ਹੈ ਜਿਨ੍ਹਾਂ ਵਿੱਚੋਂ 38,529 3-ਪਲਾਈ ਮੈਡੀਕਲ ਮਾਸਕ ਸ਼ਾਮਲ ਹਨ। ਇਹ ਫਿਰੋਜ਼ਾਬਾਦ ਅਤੇ ਆਗਰਾ ਵਿੱਚ ਤਮਿਲਨਾਡੂ ਪੁਲਿਸ, ਜ਼ਿਲ੍ਹਾ ਸਿਵਲ ਅਧਿਕਾਰੀਆਂ ਅਤੇ ਪੁਲਿਸ ਅਧਿਕਾਰੀਆਂ, ਕੰਟੋਨਮੈਂਟ ਬੋਰਡ ਸ਼ਾਹਜਹਾਂਪੁਰ, ਉੱਤਰਾਖੰਡ ਸਰਕਾਰ, ਜ਼ਿਲ੍ਹਾ ਸਿਹਤ ਅਧਿਕਾਰੀ ਸ਼ਾਹਜਹਾਂਪੁਰ, ਮਿਲਟਰੀ ਖੁਫੀਆ ਵਿੰਗ ਆਦਿ ਨੂੰ ਵੰਡੇ ਗਏ ਹਨ।

 

*****

 

ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ


(Release ID: 1615661) Visitor Counter : 242