ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਮੰਤਰੀਆਂ ਦੇ ਗਰੁੱਪ (ਜੀਓਐੱਮ) ਨੇ ਕੋਵਿਡ–19 ਨਾਲ ਨਜਿੱਠਣ ਲਈ ਕੀਤੇ ਜਾ ਰਹੇ ਕਾਰਜਾਂ ਤੇ ਉਨ੍ਹਾਂ ਦੀ ਮੌਜੂਦਾ ਸਥਿਤੀ ਦੀ ਕੀਤੀ ਸਮੀਖਿਆ
ਸਮੇਂ ਸਿਰ ਹੱਲ ਉਪਲਬਧ ਹੋਣਾ ਬਹੁਤ ਜ਼ਰੂਰੀ: ਮੰਤਰੀਆਂ ਦਾ ਗਰੁੱਪ (ਜੀਓਐੱਮ)
ਡਾ. ਹਰਸ਼ ਵਰਧਨ ਨੇ ਕੋਵਿਡ–19 ਬਾਰੇ ਸਿਹਤ ਸਬੰਧੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤੁਰੰਤ ਹੱਲ ਉਪਲਬਧ ਕਰਵਾਉਣ ’ਤੇ ਦਿੱਤਾ ਜ਼ੋਰ, ਮੈਡੀਕਲ ਉਪਕਰਣਾਂ ਦੇ ਨਿਰਮਾਣ ’ਚ ਮਿਆਰ ਤੇ ਮਾਪਦੰਡਾਂ ਦੀ ਪਾਲਣਾ ਦਾ ਧਿਆਨ ਰੱਖਣ ਲਈ ਕਿਹਾ
Posted On:
17 APR 2020 5:30PM by PIB Chandigarh
ਕੋਵਿਡ–19 ਬਾਰੇ ਮੰਤਰੀਆਂ ਦੇ ਗਰੁੱਪ (ਜੀਓਐੱਮ) ਦੀ 12ਵੀਂ ਮੀਟਿੰਗ ਅੱਜ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਦੀ ਪ੍ਰਧਾਨਗੀ ਹੇਠ ਨਵੀਂ ਦਿੱਲੀ ’ਚ ਹੋਈ। ਮੀਟਿੰਗ ’ਚ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ, ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ, ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਇ, ਰਸਾਇਣ ਤੇ ਖਾਦਾਂ ਅਤੇ ਜਹਾਜ਼ਰਾਨੀ ਰਾਜ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ, ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਅਸ਼ਵਨੀ ਕੁਮਾਰ ਚੌਬੇ, ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵਿਨੋਦ ਪਾੱਲ ਅਤੇ ਰੱਖਿਆ ਮੁਖੀ ਬਿਪਿਨ ਰਾਵਤ ਮੌਜੂਦ ਸਨ।
ਇਸ ਮੀਟਿੰਗ ’ਚ ਕੋਵਿਡ–19 ਦਾ ਫੈਲਣਾ ਕਾਬੂ ਕਰਨ ਉੱਤੇ ਵਿਸਤਾਰਪੂਰਬਕ ਚਰਚਾ ਕੀਤੀ ਗਈ। ਮੰਤਰੀਆਂ ਦੇ ਗਰੁੱਪ (ਜੀਓਐੱਮ) ਨੇ ਇਸ ਦਿਸ਼ਾ ’ਚ ਹੁਣ ਤੱਕ ਕੀਤੇ ਗਏ ਜਤਨਾਂ ਤੇ ਉਨ੍ਹਾਂ ਦੀ ਮੌਜੂਦਾ ਸਥਿਤੀ ਦੇ ਨਾਲ ਹੀ ਰੋਗ ਦੀ ਰੋਕਥਾਮ ਲਈ ਕੇਂਦਰ ਤੇ ਰਾਜ ਸਰਕਾਰਾਂ ਦੁਆਰਾ ਬਣਾਈ ਗਈ ਰਣਨੀਤੀ ਉੱਤੇ ਵੀ ਚਰਚਾ ਕੀਤੀ। ਮੰਤਰੀਆਂ ਦੇ ਗਰੁੱਪ (ਜੀਓਐੱਮ) ਨੇ ਇਸ ਦਿਸ਼ਾ ’ਚ ਹੁਣ ਤੱਕ ਕੀਤੇ ਗਏ ਜਤਨਾਂ ਤੇ ਉਨ੍ਹਾਂ ਦੀ ਮੌਜੂਦਾ ਸਥਿਤੀ ਦੇ ਨਾਲ ਹੀ ਰੋਗ ਦੀ ਰੋਕਥਾਮ ਲਈ ਸਮਾਜਿਕ–ਦੁਰੀ ਬਣਾਈ ਰੱਖਣ ਦੀ ਮੌਜੂਦਾ ਸਥਿਤੀ ਦੇ ਨਾਲ ਹੀ ਕੇਂਦਰ ਤੇ ਰਾਜ ਸਰਕਾਰਾਂ ਦੁਆਰਾ ਰੋਗ ਦਾ ਫੈਲਣਾ ਰੋਕਣ ਦੇ ਉਪਾਅ ਸਖ਼ਤੀ ਨਾਲ ਲਾਗੂ ਕਰਨ ਲਈ ਚੁੱਕੇ ਕਦਮਾਂ ਉੱਤੇ ਵੀ ਚਰਚਾ ਕੀਤੀ।
ਮੰਤਰੀਆਂ ਦੇ ਗਰੁੱਪ (ਜੀਓਐੱਮ) ਨੂੰ ਸੂਚਿਤ ਕੀਤਾ ਗਿਆ ਕਿ ਸਾਰੇ ਜ਼ਿਲ੍ਹਿਆਂ ਨੂੰ ਕੋਵਿਡ–19 ਦਾ ਮੁਕਾਬਲਾ ਕਰਨ ਲਈ ਆਪਣੀ ਅਚਾਨਕ ਯੋਜਨਾ ਤਿਆਰ ਕਰਨ ਤੇ ਉਸ ਨੂੰ ਮਜ਼ਬੂਤ ਕਰਨ ਲਈ ਕਿਹਾ ਗਿਆ ਹੈ। ਰਾਜਾਂ ਦੁਆਰਾ ਕੋਵਿਡ–19 ਲਈ ਖਾਸ ਤੌਰ ’ਤੇ ਬਣਾਏ ਹਸਪਤਾਲਾਂ ਤੇ ਮੈਡੀਕਲ ਸੰਸਥਾਨਾਂ ਨੂੰ ਪੀਪੀਈ, ਵੈਂਟੀਲੇਟਰ ਤੇ ਅਜਿਹੇ ਹੀ ਹੋਰ ਮੈਡੀਕਲ ਉਪਕਰਣ ਉਪਲਬਧ ਕਰਵਾਉਣ ਲਈ ਆਪਣੇ ਵਸੀਲਿਆਂ ਦੀ ਪੂਰੀ ਵਰਤੋਂ ਕੀਤੇ ਜਾਣ ਬਾਰੇ ਵੀ ਮੀਟਿੰਗ ’ਚ ਚਰਚਾ ਕੀਤੀ ਗਈ।
ਮੰਤਰੀਆਂ ਦੇ ਗਰੁੱਪ (ਜੀਓਐੱਮ) ਨੂੰ ਇਹ ਜਾਣਕਾਰੀ ਵੀ ਦਿੱਤੀ ਗਈ ਕਿ ਦੇਸ਼ ’ਚ ਕੋਵਿਡ–19 ਦੀ ਲਾਗ ਨਾਲ ਹੁਣ ਮੌਤ ਦਰ ਲਗਭਗ 3 % ਹੈ, ਜਦ ਕਿ ਠੀਕ ਹੋਣ ਦੀ ਦਰ ਲਗਭਗ 12 % ਹੈ, ਜੋ ਕਿ ਜ਼ਿਆਦਾਤਰ ਦੇਸ਼ਾਂ ਦੇ ਮੁਕਾਬਲੇ ਕਾਫ਼ੀ ਬਿਹਤਰ ਹੈ। ਇਸ ਨੂੰ ਸਮੂਹ ਪ੍ਰਬੰਧ ਦੇ ਨਾਲ ਦੇਸ਼ ਵਿੱਚ ਲੌਕਡਾਊਨ ਦੇ ਹਾਂ–ਪੱਖੀ ਪ੍ਰਭਾਵ ਦੇ ਰੂਪ ਵਿੱਚ ਲਿਆ ਜਾ ਸਕਦਾ ਹੈ। ਮੰਤਰੀਆਂ ਦੇ ਗਰੁੱਪ (ਜੀਓਐੱਮ) ਨੇ ਮੀਟਿੰਗ ’ਚ ਦੇਸ਼ ਭਰ ਵਿੱਚ ਜਾਂਚ ਕਿ$ਟ ਦੀ ਉਪਲਬਧਤਾ ਦੇ ਨਾਲ ਹੀ ਜਾਂਚ ਦੀ ਰਣਨੀਤੀ ਤੇ ਸਮੂਹਾਂ ਅਤੇ ਹੌਟ–ਸਪੌਟ ਦੇ ਪ੍ਰਬੰਧ ਦੀ ਵੀ ਸਮੀਖਿਆ ਕੀਤੀ। ਉਸ ਨੂੰ ਦੱਸਿਆ ਗਿਆ ਕਿ ਦੇਸ਼ ਭਰ ਦੇ 170 ਜ਼ਿਲ੍ਹਿਆਂ ਨੂੰ ਹੌਟ–ਸਪੌਟ ਖੇਤਰ ਵਜੋਂ ਚਿੰਨ੍ਹਿਤ ਕੀਤਾ ਗਿਆ ਹੈ ਤੇ ਇਨ੍ਹਾਂ ਨੂੰ ਰੈੱਡ ਜ਼ੋਨ ’ਚ ਰੱਖਿਆ ਗਿਆ ਹੈ। ਇਹ ਜਾਣਕਾਰੀ ਵੀ ਦਿੱਤੀ ਗਈ ਕਿ ਦੇਸ਼ ਭਰ ’ਚ ਕਲੱਸਟਰਾਂ ਵਾਲੇ 207 ਅਜਿਹੇ ਜ਼ਿਲ੍ਹੇ ਹਨ, ਜਿਨ੍ਹਾਂ ਵਿੱਚ ਇੱਕ ਵੀ ਹੌਟ–ਸਪੌਟ ਨਹੀਂ ਹੈ। ਇਸ ਦੇ ਨਾਲ ਹੀ 353 ਜ਼ਿਲ੍ਹੇ ਅਜਿਹੇ ਹਨ, ਜਿਨ੍ਹਾਂ ਨੂੰ ਗ੍ਰੀਨ–ਜ਼ੋਨ ’ਚ ਰੱਖਿਆ ਗਿਆ ਹੈ ਕਿਉਂਕਿ ਉੱਥੇ ਮਹਾਮਾਰੀ ਦੀ ਕੋਈ ਵੀ ਲਾਗ ਨਹੀਂ ਪਾਈ ਗਈ। ਕਲੱਸਟਰ ਦੇ ਨਾਲ 207 ਗ਼ੈਰ–ਹੌਟ–ਸਪੌਟ ਜ਼ਿਲ੍ਹੇ ਹਨ ਤੇ 353 ਜ਼ਿਲ੍ਹੇ ਹਨ, ਜਿਨ੍ਹਾਂ ਨੂੰ ਗ੍ਰੀਨ–ਜ਼ੋਨ ਵਿੱਚ ਰੱਖਿਆ ਗਿਆ ਹੈ ਕਿਉਂਕਿ ਉਹ ਵੀ ਛੂਤ ਤੋਂ ਮੁਕਤ ਹਨ। ਜੇ ਪਿਛਲੇ 14 ਦਿਨਾਂ ’ਚ ਛੂਤ ਦਾ ਕੋਈ ਮਾਮਲਾ ਨਹੀਂ ਪਾਇਆ ਜਾਵੇਗਾ, ਤਾਂ ਉਨ੍ਹਾਂ ਨੂੰ ਗ੍ਰੀਨ ਜ਼ੋਨ ਦੇ ਵਰਗ ਵਿੱਚ ਲਿਆਂਦਾ ਜਾਵੇਗਾ।
ਮੰਤਰੀਆਂ ਦੇ ਗਰੁੱਪ (ਜੀਓਐੱਮ) ਨੂੰ ਜ਼ਰੂਰਤ ਅਨੁਸਾਰ ਪੀਪੀਈ, ਮਾਸਕ, ਵੈਂਟੀਲੇਟਰ, ਦਵਾਈਆਂ ਤੇ ਹੋਰ ਜ਼ਰੂਰੀ ਉਪਕਰਣਾਂ ਦੀ ਵਾਜਬ ਮਾਤਰਾ ਵਿੱਚ ਉਪਲਬਧਤਾ ਬਾਰੇ ਜਾਣੂ ਕਰਵਾਇਆ ਗਿਆ। ਉਸ ਨੂੰ ਸੂਚਿਤ ਕੀਤਾ ਗਿਆ ਕਿ ਪੀਪੀਈ ਦੇ ਉਤਪਾਦਨ ਲਈ ਘਰੇਲੂ ਨਿਰਮਾਣ ਕੰਪਨੀਆਂ ਦੀ ਸ਼ਨਾਖ਼ਤ ਕੀਤੀ ਗਈ ਤੇ ਇਨ੍ਹਾਂ ਨੂੰ ਆਰਡਰ ਦੇ ਦਿੱਤੇ ਗਏ ਹਨ। ਇਸ ਤੋਂ ਇਲਾਵਾ ਵੈਂਟੀਲੇਟਰ ਬਣਾਉਣ ਦੇ ਆਰਡਰ ਵੀ ਦੇ ਦਿੱਤੇ ਗਏ ਹਨ। ਮੰਤਰੀਆਂ ਦੇ ਗਰੁੱਪ (ਜੀਓਐੱਮ) ਨੂੰ ਇਸ ਵੇਲੇ ਕੋਵਿਡ–19 ਦੀ ਜਾਂਚ ਸੁਵਿਧਾ ਵਾਲੀਆਂ ਨਿਜੀ ਪ੍ਰਯੋਗਸ਼ਾਲਾਵਾਂ ਦੀ ਗਿਣਤੀ ਬਾਰੇ ਵੀ ਜਾਣਕਾਰੀ ਦਿੱਤੀ ਗਈ, ਇਸ ਦੇ ਨਾਲ ਹੀ ਪ੍ਰਯੋਗਸ਼ਾਲਾਵਾਂ ਦੇ ਇਸ ਨੈੱਟਵਰਕ ਦੇ ਮਾਧਿਅਮ ਜ਼ਰੀਏ ਹਰ ਦਿਨ ਕੀਤੇ ਜਾਣ ਵਾਲੇ ਪਰੀਖਣਾਂ (ਟੈਸਟਾਂ) ਦੀ ਗਿਣਤੀ ਬਾਰੇ ਵੀ ਜਾਣੂ ਕਰਵਾਇਆ ਗਿਆ।
ਮੀਟਿੰਗ ’ਚ ਵਿਗਿਆਨ ਤੇ ਟੈਕਨੋਲੋਜੀ ਵਿਭਾਗ (ਡੀਐੱਸਟੀ), ਜੈਵ–ਟੈਕਨੋਲੋਜੀ ਵਿਭਾਗ (ਡੀਬੀਟੀ) ਅਤੇ ਵਿਗਿਆਨਕ ਤੇ ਉਦਯੋਗਿਕ ਖੋਜ ਕੌਂਸਲ (ਸੀਐੱਸਆਈਆਰ) ਨੇ ਕੋਵਿਡ ਦੇ ਡਾਇਓਗਨੋਸਿਸ ਲਈ ਦਵਾਈਆਂ ਅਤੇ ਟੀਕਾ (ਵੈਕਸੀਨ) ਵਿਕਸਿਤ ਕਰਨ ਬਾਰੇ ਮੰਤਰੀਆਂ ਦੇ ਗਰੁੱਪ (ਜੀਓਐੱਮ) ਸਾਹਵੇਂ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ ਅਤੇ ਇਹ ਵੀ ਦੱਸਿਆ ਕਿ ਆਈਸੀਐੱਮਆਰ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨਾਲ ਕੋਵਿਡ ਦਾ ਹੱਲ ਲੱਭਣ ਲਈ ਉਹ ਕਿਵੇਂ ਮਿਲ ਕੇ ਕੰਮ ਕਰ ਰਹੇ ਹਨ।
ਡਾ. ਹਰਸ਼ ਵਰਧਨ ਨੇ ਪਿੱਛੇ ਜਿਹੇ ਸੀਐੱਸਆਈਆਰ ਦੇ ਮੈਨੇਜਿੰਗ ਡਾਇਰੈਕਟਰ ਡਾ. ਸ਼ੇਖਰ ਸੀ. ਮਾਂਡੇ ਅਤੇ ਸੀਐੱਸਆਈਆਰ ਨਾਲ ਜੁੜੀਆਂ ਪ੍ਰਯੋਗਸ਼ਾਲਾਵਾਂ ਨਾਲ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਸਮੀਖਿਆ ਮੀਟਿੰਗ ਕੀਤੀ ਸੀ। ਇਸ ਵਿੱਚ ਦੇਸ਼ ’ਚ ਕੋਵਿਡ–19 ਦੇ ਕਹਿਰ ਨਾਲ ਨਜਿੱਠਣ ਲਈ ਤਕਨੀਕੀ ਹੱਲ ਵਿਕਸਿਤ ਕਰਨ ਦੀ ਦਿਸ਼ਾ ’ਚ ਕੀਤੇ ਜਾ ਰਹੇ ਜਤਨਾਂ ਬਾਰੇ ਚਰਚਾ ਕੀਤੀ ਗਈ। ਸੀਐੱਸਆਈਆਰ ਨੇ ਸੁਝਾਅ ਦਿੱਤਾ ਕਿ ਕੋਵਿਡ ਨਾਲ ਨਜਿੱਠਣ ਲਈ ਸਮੇਂ ਸਿਰ ਹੱਲ ਉਪਲਬਧ ਕਰਵਾਉਣਾ ਪ੍ਰਮੁੱਖ ਹੈ।
ਡਾ. ਹਰਸ਼ ਵਰਧਨ ਨੇ ਹਿਦਾਇਤ ਕੀਤੀ ਕਿ ਪੀਪੀਈ, ਮਾਸਕ, ਵੈਂਟੀਲੇਟਰ ਅਤੇ ਹੋਰ ਉਪਕਰਣਾਂ ਦੇ ਨਿਰਮਾਣ ’ਚ ਮਿਆਰ ਤੇ ਮਾਪਦੰਡਾਂ ਦਾ ਪੂਰਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਪੀਪੀਈ, ਮਾਸਕ ਤੇ ਵੈਂਟੀਲੇਟਰ ਦਾ ਨਿਰਮਾਣ ਕਰਦੇ ਸਮੇਂ ਮਿਆਰ ਦੇ ਮਾਪਦੰਡਾਂ / ਪ੍ਰੋਟੋਕੋਲ ਨੂੰ ਕਿਸੇ ਵੀ ਤਰ੍ਹਾਂ ਅੱਖੋਂ ਪ੍ਰੋਖੇ ਕੀਤੇ ਜਾਣ ਦੇ ਮਾਮਲੇ ’ਚ ਨਿਰਮਾਤਾਵਾਂ ਲਈ ਸਖ਼ਤ ਸਜ਼ਾ ਰੱਖੀ ਜਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਕਿਸ ਪ੍ਰਕਾਰ ਦੇ ਮਾਸਕ ਕਿਸ ਨੂੰ ਅਤੇ ਕਿਹੜੇ ਲੋਕਾਂ ਨੂੰ ਪੀਪੀਈ ਦੀ ਵਰਤੋਂ ਕਰਨੀ ਚਾਹੀਦੀ ਹੈ, ਇਸ ਲਈ ਵਿਸਤ੍ਰਿਤ ਦਿਸ਼ਾ–ਨਿਰਦੇਸ਼ ਮੰਤਰਾਲੇ ਦੀ ਵੈੱਬਸਾਈਟ ਉੱਤੇ ਪੋਸਟ ਕੀਤੇ ਗਏ ਹਨ ਤੇ ਇਸ ਬਾਰੇ ਜਾਗਰੂਕਤਾ ਆਈਈਸੀ ਮੁਹਿੰਮਾਂ ਜ਼ਰੀਏ ਬਣਾਈ ਜਾ ਰਹੀ ਹੈ। ਉਨ੍ਹਾਂ ਕੋਵਿਡ–19 ਨਾਲ ਨਜਿੱਠਣ ਲਈ ਸਮਾਜਿਕ–ਦੂਰੀ ਨੂੰ ਸਭ ਤੋਂ ਪ੍ਰਭਾਵਸ਼ਾਲੀ ਟੀਕਾ ਦੱਸਿਆ ਤੇ ਸਭ ਨੂੰ ਵਿਅਕਤੀਗਤ ਸਵੱਛਤਾ ਤੇ ਸਾਹ ਸਬੰਧੀ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਅਪੀਲ ਕੀਤੀ।
ਮੀਟਿੰਗ ’ਚ ਸਿਹਤ ਤੇ ਪਰਿਵਾਰ ਭਲਾਈ ਸਕੱਤਰ ਸੁਸ਼੍ਰੀ ਪ੍ਰੀਤੀ ਸੂਦਨ ਤੋਂ ਇਲਾਵਾ ਕੱਪੜਾ, ਸ਼ਹਿਰੀ ਹਵਾਬਾਜ਼ੀ, ਫ਼ਾਰਮਾਸਿਊਟੀਕਲਜ਼, ਜੈਵ–ਟੈਕਨੋਲੋਜੀ, ਵਿਗਿਆਨ ਤੇ ਟੈਕਨੋਲੋਜੀ ਦੇ ਸਕੱਤਰਾਂ ਤੋਂ ਇਲਾਵਾ ਸੀਐੱਸਆਈਆਰ ਦੇ ਡਾਇਰੈਕਟਰ ਜਨਰਲ ਰਮਨ ਆਰ. ਗੰਗਾਖੇੜਕਰ ਅਤੇ ਕਈ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹਾਸਲ ਕਰਨ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ + 91-11-23978046 ਜਾਂ 1075 (ਟੋਲ–ਫ਼੍ਰੀ) ਨੰਬਰ ਉੱਤੇ ਸੰਪਰਕ ਕਰੋ। ਕੋਵਿਡ ਬਾਰੇ ਜਾਣਕਾਰੀ ਹਾਸਲ ਕਰਨ ਲਈ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ https://www.mohfw.gov.in/pdf/coronvavirushelplinenumber.pdf
ਉੱਤੇ ਵੀ ਉਪਲਬਧ ਹੈ।
*****
ਐੱਮਵੀ/ਐੱਮਆਰ
(Release ID: 1615592)
Visitor Counter : 175
Read this release in:
English
,
Gujarati
,
Urdu
,
Marathi
,
Hindi
,
Assamese
,
Bengali
,
Odia
,
Tamil
,
Telugu
,
Kannada
,
Malayalam