ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸੜਕੀ ਟਰਾਂਸਪੋਰਟ ਸੈਕਟਰ, ਲੌਕਡਾਊਨ ਦੀ ਮਿਆਦ ਦੇ ਦੌਰਾਨ ਆਮ ਲੋਕਾਂ ਦੀ ਮਦਦ ਕਰ ਰਿਹਾ ਹੈ

Posted On: 17 APR 2020 5:30PM by PIB Chandigarh

ਸੜਕੀ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੁਆਰਾ ਕੋਵਿਡ-19 ਦੇ ਕਾਰਨ ਰਾਸ਼ਟਰਵਿਆਪੀ ਲੌਕਡਾਊਨ ਦੇ ਦੌਰਾਨ ਸੜਕਾਂ 'ਤੇ ਲੋਕਾਂ ਦੀ ਮਦਦ ਕਰਨ ਦੀ ਸਮਾਜਿਕ ਜ਼ਿੰਮੇਵਾਰੀ ਉਠਾਈ ਗਈ ਹੈ। ਪ੍ਰਧਾਨ ਮੰਤਰੀ ਦੁਆਰਾ 24 ਮਾਰਚ ਨੂੰ ਲੌਕਡਾਊਨ ਦੇ ਐਲਾਨ ਤੋਂ ਉਰੰਤ ਬਾਅਦ, ਪੂਰੇ ਦੇਸ਼ ਵਿੱਚ ਮੰਤਰਾਲੇ ਦੀਆਂ ਫੀਲਡ ਇਕਾਈਆਂ ਨੂੰ ਤਾਕੀਦ ਕੀਤੀ ਗਈ ਕਿ ਉਹ ਆਪਣੇ ਵਰਕਰਾਂ/ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ।

ਮੰਤਰਾਲੇ ਦੀਆਂ ਸਾਰੀਆਂ ਫੀਲਡ ਇਕਾਈਆਂ ਅਤੇ ਦਫ਼ਤਰਾਂ ਦੇ ਨਾਲ-ਨਾਲ ਸਬੰਧਿਤ ਸੰਗਠਨਾਂ,ਐੱਨਐੱਚਏਆਈ ਅਤੇ ਐੱਨਐੱਚਆਈਡੀਸੀਐੱਲ, ਲੋਕਾਂ ਦੀਆਂ ਕਠਿਨਾਈਆਂ ਨੂੰ ਘੱਟ ਕਰਨ ਲਈ ਅੱਗੇ ਆਏ ਹਨ।ਦੇਸ਼ ਦੇ ਕਈਆਂ ਹਿੱਸਿਆਂ ਤੋਂ ਲਗਾਤਾਰ ਰਿਪੋਰਟਾਂ ਆ ਰਹੀਆਂ ਹਨ ਕਿ ਕਿਸ ਤਰ੍ਹਾਂ ਲੋਕਾਂ ਨੂੰ ਬੇਹਤਰ ਢੰਗ ਨਾਲ ਮਦਦ ਪ੍ਰਦਾਨ ਕੀਤੀ ਗਈ।

ਮਹਾਰਾਸ਼ਟਰ ਵਿੱਚ, ਜਦ ਇਸ ਹਫਤੇ ਦੇ ਅੰਤ ਵਿੱਚ ਵੱਡੀ ਗਿਣਤੀ ਵਿੱਚ ਲੋਕ ਰਾਜਸਥਾਨ,ਉੱਤਰਪ੍ਰਦੇਸ਼ ਅਤੇ ਹੋਰਨਾਂ ਰਾਜਾਂ ਵਿੱਚ ਆਪਣੇ ਮੂਲ ਸਥਾਨਾਂ ਦੀ ਤਰਫ ਜਾਣ ਦੇ ਲਈ ਕੜਕਦੀ ਧੁੱਪ ਵਿੱਚ ਬੱਚਿਆਂ ਅਤੇ ਪਰਿਵਾਰ ਦੇ ਨਾਲ ਅੱਗੇ ਵਧ ਰਹੇ ਸਨ, ਤਾਂ ਉਨ੍ਹਾਂ ਨੂੰ ਠਾਣੇ ਇਕਾਈ ਦੁਆਰਾ ਭੋਜਨ ਅਤੇ ਪਾਣੀ ਉਪਲੱਬਧ ਕਰਵਾਇਆ ਗਿਆ। ਭੋਜਨ ਦੇ ਪੈਕਟ ਵੰਡਣ ਵਿੱਚ ਮਦਦ ਕਰਨ ਦੇ ਲਈ ਇੱਕ ਸਥਾਨਕ ਗੈਰ ਸਰਕਾਰੀ ਸੰਗਠਨ 'ਸਮਤਾ ਵਿਚਾਰ ਪ੍ਰਸਾਰਕ ਸੰਸਥਾ' ਦਾ ਵੀ ਸਹਿਯੋਗ ਲਿਆ ਗਿਆ।

ਇਸੇ ਤਰ੍ਹਾਂ, ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲ੍ਹੇ ਵਿੱਚ ਲੌਕਡਾਊਨ ਦੇ ਕਾਰਨ ਕਈ ਮਜ਼ਦੂਰ ਅਤੇ ਟਰੱਕ ਡਰਾਈਵਰ ਹਾਈਵੇ 'ਤੇ ਫਸੇ ਹੋਏ ਸਨ। ਉਹ ਬਿਨਾ ਭੋਜਨ ਅਤੇ ਪਾਣੀ ਸਨ। ਅਜਿਹੀ ਸਥਿਤੀ ਵਿੱਚ ਪ੍ਰੋਜੈਕਟ ਡਾਇਰੈਕਟੋਰੇਟ ਨੇ ਖੁਦ ਹੀ ਉਨ੍ਹਾਂ ਨੂੰ ਖਾਣਾ ਖਿਲਾਉਣ ਦੀ ਜ਼ਿੰਮੇਵਾਰੀ ਸੰਭਾਲੀ। ਡਾਇਰੈਕਟੋਰੇਟ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੁਆਰਾ ਜ਼ਿੰਮੇਵਾਰੀ ਸੰਭਾਲਣ ਦੇ ਕਾਰਨ ਪਰਉਪਕਾਰ ਦਾ ਇਹ ਕੰਮ ਲਗਾਤਾਰ ਜਾਰੀ ਹੈ।ਠੀਕ ਅਜਿਹੀ ਹੀ ਘਟਨਾ ਦੀ ਜਾਣਕਾਰੀ ਯੂਪੀ ਦੇ ਫਤਿਹਪੁਰ ਜ਼ਿਲ੍ਹੇ ਤੋਂ ਸਾਹਮਣੇ ਆਈ,ਜਿੱਥੇ ਵੱਡੀ ਗਿਣਤੀ ਵਿੱਚ ਲੋਕ ਅਤੇ ਟਰੱਕ ਡਰਾਈਵਰ ਫਸੇ ਹੋਏ ਸਨ, ਅਤੇ ਸੜਕ ਕਿਨਾਰੇ ਰੈਸਟੋਰੈਂਟ ਦੇ ਬੰਦ ਹੋਣ ਦੇ ਕਾਰਨ ਖਾਣਾ ਉਪਲੱਬਧ ਨਹੀਂ ਸੀ। ਸਥਾਨਕ ਫੀਲਡ ਦਫਤਰ ਨੇ ਅੱਗੇ ਵਧ ਕੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਘੱਟ ਕਰਨ ਦੇ ਲਈ ਭੋਜਨ ਅਤੇ ਪਾਣੀ ਉਪਲੱਬਧ ਕਰਵਾਇਆ।

ਤਮਿਲ ਨਾਡੂ ਦੇ ਤ੍ਰਿਚੀ (Trichi ) ਜ਼ਿਲ੍ਹੇ ਵਿੱਚ, ਐੱਨਐੱਚਏਆਈ ਦੀ ਪੈਟਰੋਲਿੰਗ ਟੀਮ ਨੂੰ ਨੈਸ਼ਨਲ ਹਾਈਵੇ ਨੰਬਰ 45 'ਤੇ ਪਲੂਰ ਵਿੱਚ ਪੰਜ ਲੋਕ ਮਿਲੇ। ਉਨ੍ਹਾਂ ਲਈ ਤੁਰੰਤ ਖਾਣਾ ਅਤੇ ਪਾਣੀ ਦਾ ਇੰਤਜ਼ਾਮ ਕੀਤਾ ਗਿਆ ਅਤੇ ਉਨ੍ਹਾਂ ਦੀ ਸੁਰੱਖਿਆ ਦੇ ਲਈ ਫੇਸ ਮਾਸਕ ਦਿੱਤਾ ਗਿਆ। ਇਸ ਦੇ ਬਾਅਦ ਉਨ੍ਹਾਂ ਨੂੰ ਨਜ਼ਦੀਕ ਦੇ ਸ਼ੈਲਟਰ ਵਿੱਚ ਲਿਜਾਇਆ ਗਿਆ,ਜਿੱਥੇ ਅੱਜ ਵੀ ਉਨ੍ਹਾਂ ਦੀ ਚੰਗੀ ਤਰ੍ਹਾਂ ਨਾਲ ਦੇਖਭਾਲ਼ ਹੋ ਰਹੀ ਹੋ ਰਹੀ ਹੈ।

ਮਹਾਰਾਸ਼ਟਰ ਦੇ ਵਰਧਾ ਵਿੱਚ ਐੱਨਐੱਚਏਆਈ ਅਨੁਦਾਨ-ਗ੍ਰਾਹੀ (concessionaire), ਲੌਕਡਾਊਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਲਗਭਗ 50 ਲੋਕਾਂ ਨੂੰ ਪਨਾਹ ਦੇ ਰਿਹਾ ਹੈ। ਸੜਕ ਦੇ ਕਿਨਾਰੇ ਢਾਬਾ,ਰੈਸਟੋਰੈਟ ਬੰਦ ਹੋਣ ਦੇ ਕਾਰਨ ਜ਼ਰੂਰੀ ਕਾਰਜਾਂ ਵਿੱਚ ਲੱਗੇ ਡਰਾਈਵਰਾਂ ਅਤੇ ਯਾਤਰੀਆਂ ਨੂੰ ਭੋਜਨਾ ਤੇ ਪਾਣੀ ਨਾ ਮਿਲਣ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸਮਾਜਿਕ ਦੂਰੀ ਅਤੇ ਸਵੱਛਤਾ ਦਾ ਧਿਆਨ ਰੱਖਦੇ ਹੋਏ ਨਿਯਮਿਤ ਰੂਪ ਵਿੱਚ ਇਨ੍ਹਾਂ ਲੋਕਾਂ ਨੂੰ ਭੋਜਨ,ਪਾਣੀ,ਹੱਥ ਧੋਣ ਦੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।

***

ਆਰਸੀਜੇ/ਐੱਮਐੱਸ/ਜੇਕੇ



(Release ID: 1615588) Visitor Counter : 105