ਰੱਖਿਆ ਮੰਤਰਾਲਾ

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਹਥਿਆਰਬੰਦ ਬਲ ਮੈਡੀਕਲ ਸੇਵਾਵਾਂ ਦੇ ਕੰਮ ਦੀ ਸਮੀਖਿਆ ਕੀਤੀ

Posted On: 17 APR 2020 3:04PM by PIB Chandigarh

ਰੱਖਿਆ ਮੰਤਰੀ, ਸ਼੍ਰੀ ਰਾਜਨਾਥ ਸਿੰਘ ਨੇ ਅੱਜ ਇੱਥੇ ਇੱਕ ਬੈਠਕ ਦੌਰਾਨ ਹਥਿਆਰਬੰਦ ਬਲ ਮੈਡੀਕਲ ਸੇਵਾਵਾਂ (ਏਐੱਫਐੱਮਐੱਸ) ਦੇ ਕੰਮਕਾਜ ਅਤੇ  ਉਨ੍ਹਾਂ ਦੁਆਰਾ ਕੋਵਿਡ -19 ਨੂੰ ਫੈਲਣ ਤੋਂ ਰੋਕਣ ਲਈ ਸਿਵਲੀਅਨ ਅਥਾਰਿਟੀਆਂ ਨੂੰ ਦਿੱਤੀ ਜਾ ਰਹੀ ਸਹਾਇਤਾ ਦੀ ਸਮੀਖਿਆ ਕੀਤੀ

ਬੈਠਕ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਰੱਖਿਆ ਸੱਕਤਰ ਡਾ. ਅਜੈ ਕੁਮਾਰ, ਡਾਇਰੈਕਟਰ ਜਨਰਲ ਏਐੱਫਐੱਮਐੱਸ ਲੈਫਟੀਨੈਂਟ ਜਨਰਲ ਅਨੂਪ ਬੈਨਰਜੀ, ਡਾਇਰੈਕਟਰ ਜਨਰਲ (ਸੰਗਠਨ ਅਤੇ ਅਮਲਾ) ਏਐੱਫਐੱਮਐੱਸ ਲੈਫਟੀਨੈਂਟ ਜਨਰਲ ਏਕੇ ਹੂਡਾ, ਡਾਇਰੈਕਟਰ ਜਨਰਲ ਮੈਡੀਕਲ ਸੇਵਾਵਾਂ (ਨੇਵੀ) ਸਰਜਨ ਵਾਈਸ ਐਡਮਿਰਲ ਐੱਮਵੀ ਸਿੰਘ ਅਤੇ ਡਾਇਰੈਕਟਰ ਜਨਰਲ ਮੈਡੀਕਲ ਸੇਵਾਵਾਂ (ਏਅਰ), ਏਅਰ ਮਾਰਸ਼ਲ ਐੱਮਐੱਸ ਬੁਟੋਲਾ ਸ਼ਾਮਲ ਹਨ।

ਉਨ੍ਹਾਂ ਨੇ ਰੱਖਿਆ ਮੰਤਰੀ ਨੂੰ ਹਥਿਆਰਬੰਦ ਸੈਨਾ ਦੇ ਜਵਾਨਾਂ ਨੂੰ ਅਡਵਾਈਜ਼ਰੀ ਜਾਰੀ ਕਰਨ, ਕੁਆਰੰਟੀਨ ਸੁਵਿਧਾਵਾਂ ਦੇ ਸਬੰਧ ਵਿੱਚ ਸਿਵਲੀਅਨ ਅਥਾਰਿਟੀਆਂ ਨੂੰ ਸਹਾਇਤਾ ਪ੍ਰਦਾਨ ਕਰਨ, ਹਸਪਤਾਲਾਂ ਦੀ ਵਿਵਸਥਾ ਅਤੇ ਮੌਜੂਦਾ ਸਥਿਤੀ ਵਿੱਚ ਸਿਹਤ ਸੰਭਾਲ਼ ਦੇ ਮਾਮਲੇ ਵਿੱਚ ਕੀਤੀਆਂ ਗਈਆਂ ਵੱਖ-ਵੱਖ ਕਾਰਵਾਈਆਂ ਬਾਰੇ ਵਿਸਥਾਰ ਨਾਲ ਦੱਸਿਆ।

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਪ੍ਰਾਪਤ ਬੇਨਤੀ ਦੇ ਅਧਾਰ 'ਤੇ, ਸਿਵਲੀਅਨਜ਼ ਲਈ ਕੁਆਰੰਟੀਨ ਸੁਵਿਧਾਵਾਂ ਤਿਆਰ ਕੀਤੀਆਂ ਗਈਆਂ ਸਨ ਅਤੇ ਵਰਤਮਾਨ  ਵਿੱਚ ਇਟਲੀ, ਇਰਾਨ, ਚੀਨ, ਮਲੇਸ਼ੀਆ ਅਤੇ ਜਪਾਨ ਵਿੱਚੋਂ ਕੱਢ ਕੇ ਲਿਆਂ ਦੇ ਨਾਗਰਿਕਾਂ  ਵਾਲੇ ਛੇ ਸਟੇਸ਼ਨਾਂਲਈ ਕੰਮ ਕਰ ਰਹੀਆਂ ਹਨ। ਹੋਰ ਸਟੇਸ਼ਨਾਂ 'ਤੇ ਵਿਕਲਪਿਕ ਕੁਆਰੰਟੀਨ ਸੁਵਿਧਾਵਾਂ ਵੀ ਤਿਆਰ ਕੀਤੀਆਂ ਗਈਆਂ ਹਨ। ਫਰਵਰੀ 1, 2020 ਤੋਂ ਲੈ ਕੇ ਇਨ੍ਹਾਂ ਸੁਵਿਧਾਵਾਂ ਵਿੱਚ 1,738 ਵਿਅਕਤੀ ਰੱਖੇ ਗਏ ਹਨ।

ਆਈਸੀਐੱਮਆਰ ਦੀ ਸਹਾਇਤਾ ਨਾਲ ਛੇ ਵਾਇਰਲ ਟੈਸਟਿੰਗ ਲੈਬਾਂ ਸਥਾਪਿਤ ਕੀਤੀਆਂ ਜਾ ਚੁੱਕੀਆਂ ਹਨ ਜੋ ਏਐੱਫਐੱਮਐੱਸ ਦੇ ਵੱਖ-ਵੱਖ ਹਸਪਤਾਲਾਂ ਵਿੱਚ ਕੰਮ ਕਰ ਰਹੀਆਂ ਹਨ। ਲੈਫਟੀਨੈਂਟ ਜਨਰਲ ਅਨੂਪ ਬੈਨਰਜੀ, ਡੀਜੀ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ ਨੇ ਜਾਣਕਾਰੀ ਦਿੱਤੀ ਹੈ ਕਿ ਰੱਖਿਆ ਮੰਤਰੀ ਦੁਆਰਾ ਡੀਜੀਜ਼ ਐੱਮਐੱਸ ਨੂੰ ਅਤੇ ਪਦਅਨੁਕ੍ਰਮ ਵਿੱਚ ਹੋਰ ਅਧਿਕਾਰੀਆਂ ਨੂੰ ਦਿੱਤੀਆਂ ਗਈਆਂ ਐੱਮਰਜੈਂਸੀ ਵਿੱਤੀ ਸ਼ਕਤੀਆਂ ਉਪਰੰਤ ਜ਼ਰੂਰੀ ਸਿਹਤ ਉਪਕਰਣ, ਜਿਵੇਂ ਕਿ ਫੇਸ ਮਾਸਕ, ਸੈਨੀਟਾਈਜ਼ਰਜ਼, ਪਰਸਨਲ ਪ੍ਰੋਟੈਕਟਿਵ ਉਪਕਰਣ (ਪੀਪੀਈਜ਼), ਵੈਂਟੀਲੇਟਰਾਂ ਦੀ ਖਰੀਦ , ਆਦਿ  ਦਾ ਕੰਮ ਨਿਰਵਿਘਨ ਅਤੇ ਤੇਜ਼ ਰਫਤਾਰ ਨਾਲ ਚਲ ਰਿਹਾ ਹੈ।

ਆਰਮੀ ਮੈਡੀਕਲ ਕੋਰ ਫਿਲਹਾਲ ਨਰੇਲਾ, ਨਵੀਂ ਦਿੱਲੀ ਵਿਖੇ ਕੁਆਰੰਟੀਨ ਕੈਂਪ ਨੂੰ ਮੈਡੀਕਲ ਕਵਰ ਵੀ ਪ੍ਰਦਾਨ ਕਰ ਰਿਹਾ ਹੈ ਜਿੱਥੇ ਕਿ ਛੇ ਮੈਡੀਕਲ ਅਫਸਰਾਂ ਅਤੇ 18 ਪੈਰਾ ਮੈਡੀਕਲ ਸਟਾਫ ਦੀ ਟੀਮ ਤਾਇਨਾਤ ਕੀਤੀ ਗਈ ਹੈ।

ਕੋਵਿਡ-19 ਮਾਮਲਿਆਂ ਲਈ ਆਈਸੋਲੇਸ਼ਨ ਅਤੇ ਇਲਾਜ (ਆਈਸੀਯੂ ਅਧਾਰਿਤ ਦੇਖਭਾਲ਼ ਸਮੇਤ) ਦੀ ਪੂਰਤੀ ਲਈ ਏਐੱਫਐੱਮਐੱਸ ਦੇ 50 ਹਸਪਤਾਲਾਂ ਨੂੰ ਸਮਰਪਿਤ ਕੋਵਿਡ ਹਸਪਤਾਲਾਂ ਅਤੇ ਮਿਕਸਡ ਕੋਵਿਡ ਹਸਪਤਾਲਾਂ ਵਜੋਂ ਅਧਿਸੂਚਿਤ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਦੋਹਾਂ ਹਸਪਤਾਲਾਂ ਵਿੱਚ 9,038 ਮਰੀਜ਼ਾਂ ਨੂੰ ਰੱਖਣ ਦੀ ਵਿਵਸਥਾ  ਹੈ। ਸਿਵਲੀਅਨ ਕੋਵਿਡ -19  ਕੇਸਾਂ ਨੂੰ ਵੀ ਹਸਪਤਾਲਾਂ ਵਿੱਚ ਦਾਖਲ ਕੀਤਾ ਜਾਵੇਗਾ। ਇਹ ਸੁਵਿਧਾ ਇਸ ਲਈ ਦਿੱਤੀ ਜਾ ਰਹੀ ਹੈ ਤਾਕਿ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਸਿਹਤ ਸੁਵਿਧਾਵਾਂ ਵਿੱਚਵਾਧਾ ਕੀਤਾ ਜਾ ਸਕੇ।

ਲਖਨਊ ਦੇ ਸਾਰੇ ਏਐੱਮਸੀ ਕੇਂਦਰਾਂ ਅਤੇ ਕਾਲਜਾਂ, ਪੁਣੇ ਸਥਿੱਤ ਆਰਮਡ ਫੋਰਸਿਜ਼ ਮੈਡੀਕਲ ਕਾਲਜ (ਏਐੱਫਐੱਮਸੀ)  ਵਿਖੇ ਸਿਖਲਾਈ ਦੀਆਂ ਗਤੀਵਿਧੀਆਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਏਐੱਫਐੱਮਸੀ ਵਿਖੇ ਪੋਸਟ ਗ੍ਰੈਜੂਏਟ ਟ੍ਰੇਨਿੰਗ ਲੈ ਰਹੇ ਤਕਰੀਬਨ 650 ਮੈਡੀਕਲ ਅਫਸਰਾਂ ਨੂੰ ਤੇਜ਼ੀ ਨਾਲ ਵਧਦੀਆਂ ਜ਼ਰੂਰਤਾਂ ਦੇ ਅਧਾਰ ਤੇ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਲਈ ਵਾਪਸ ਉਨ੍ਹਾਂ ਦੇ ਯੂਨਿਟਸ ਵਿੱਚ  ਭੇਜਿਆ ਜਾਵੇਗਾ। ਇਸ ਤੋਂ ਇਲਾਵਾ, ਭਰਤੀ ਸੰਗਠਨਾਂ ਦੇ 100 ਮੈਡੀਕਲ ਅਫਸਰਾਂ ਨੂੰ ਹਸਪਤਾਲਾਂ ਵਿੱਚ ਕੰਮ ਕਰਨ ਲਈ ਤਿਆਰ ਕੀਤਾ ਜਾ ਰਿਹਾ ਹੈ ਜਿੱਥੇ ਕਿ ਕੋਵਿਡ ਵਾਰਡ ਸਥਾਪਿਤ ਕੀਤੇ ਜਾ ਰਹੇ ਹਨ।

ਸੇਵਾਮੁਕਤ ਏਐੱਮਸੀ ਅਧਿਕਾਰੀਆਂ ਅਤੇ ਪੈਰਾ ਮੈਡੀਕਲ ਸਟਾਫ ਦੀ ਇੱਕ ਸੂਚੀ ਤਿਆਰ ਕਰ ਲਈ ਗਈ ਹੈ ਜੋ ਲੋੜ ਪੈਣ 'ਤੇ ਆਪਣੇ ਮੌਜੂਦਾ ਹੋਮ ਸਟੇਸ਼ਨਾਂ ਦੇ ਏਐੱਫਐੱਮਐੱਸ ਹਸਪਤਾਲਾਂ ਵਿੱਚ ਕੰਮ ਕਰਨ ਲਈ ਸਵੈਇੱਛਾ ਨਾਲ  ਆ ਸਕਦੇ ਹਨ। ਹੁਣ ਤੱਕ ਤਰਤਾਲੀ ਅਧਿਕਾਰੀਆਂ ਅਤੇ 990 ਪੈਰਾ ਮੈਡੀਕਸ ਨੇ ਸਵੈ-ਇੱਛਾ ਨਾਲ ਆਪਣੀਆਂ ਸੇਵਾਵਾਂ ਦਿੱਤੀਆਂ ਹਨ।

ਕੋਵਿਡ-19 ਨਾਲ ਨਿਪਟਣ ਲਈ ਰਣਨੀਤੀ ਤਿਆਰ ਕਰਨ ਵਿੱਚ ਕੁਵੈਤ ਸਰਕਾਰ ਦੀ ਮਦਦ ਲਈ 15 ਮੈਂਬਰਾਂ ਦੀ ਮੈਡੀਕਲ ਟੀਮ ਨੂੰ ਇੱਕ ਪੀਸੀਆਰ ਮਸ਼ੀਨ ਅਤੇ ਡਾਇਗਨੌਸਟਿਕ ਕਿਟਸਸਹਿਤ ਕੁਵੈਤ ਭੇਜਿਆ ਗਿਆ ਹੈ।

ਸ਼੍ਰੀ ਰਾਜਨਾਥ ਸਿੰਘ ਨੇ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ ਦੁਆਰਾ ਸ਼ੁਰੂ ਕੀਤੇ ਗਏ ਵੱਖ-ਵੱਖ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ, ਉਨ੍ਹਾਂ ਨੂੰ ਕੋਵਿਡ -19 ਦੀਆਂ ਚੁਣੌਤੀਆਂ ਨੂੰ ਦੂਰ ਕਰਨ ਲਈ ਸਿਵਿਲ ਅਥਾਰਿਟੀਆਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਨਿਰਦੇਸ਼ ਦਿੱਤਾ।

 

*****

ਏਐੱਮ / ਐੱਮਐੱਸ



(Release ID: 1615525) Visitor Counter : 189