ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਦੇਸ਼ ਭਰ ਵਿੱਚ ਲੌਕਡਾਊਨ ਦੌਰਾਨ 418 ਟਨ ਮੈਡੀਕਲ ਸਪਲਾਈ ਪਹੁੰਚਾਉਣ ਲਈ 247 ਲਾਈਫਲਾਈਨ ਉਡਾਨਾਂ ਭਰੀਆਂ ਗਈਆਂ

Posted On: 16 APR 2020 7:26PM by PIB Chandigarh


ਦੇਸ਼ ਦੇ ਦੂਰ-ਦਰਾਜ ਦੇ ਇਲਾਕਿਆਂ ਵਿੱਚ ਜ਼ਰੂਰੀ ਦਵਾਈਆਂ ਪਹੁੰਚਾਉਣ ਲਈ ਐੱਮਓਸੀਏ ਕੋਰ ਗਰੁੱਪ  ਕਾਇਮ ਕੀਤਾ ਗਿਆ ਹੈ ਜਿਸ ਵਿੱਚ ਅਹਿਮ ਪ੍ਰਤੀਭਾਗੀਆਂ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ। ਇਹ  ਪਹਿਲਕਦਮੀ ਲਾਈਫਲਾਈਨ ਯੂਡੀਐੱਨ  ਦੁਆਰਾ ਕੀਤੀ ਗਈ ਹੈ ਤਾਕਿ ਕੋਵਿਡ-19 ਖ਼ਿਲਾਫ਼ ਚਲ ਰਹੀ ਜੰਗ ਵਿੱਚ  ਮਦਦ  ਹੋ ਸਕੇ। ਹੱਬ ਐਂਡ ਸਪੋਕ ਲਾਈਫਲਾਈਨ ਸਰਵਿਸਿਜ਼ ਦੁਆਰਾ ਇਹ ਪਹਿਲਕਦਮੀ 26 ਮਾਰਚ,  2020 ਨੂੰ  ਕੀਤੀ ਗਈ। ਇਹ ਜਾਣਕਾਰੀ ਐੱਮਓਸੀਏ ਦੇ ਏਡੀਜੀ (ਮੀਡੀਆ) ਸ਼੍ਰੀ ਰਾਜੀਵ ਜੈਨ ਨੇ ਇੱਥੇ ਇੱਕ ਪ੍ਰੈੱਸ ਵਾਰਤਾ ਵਿੱਚ ਦਿੱਤੀ । ਉਨ੍ਹਾਂ  ਕਿਹਾ ਕਿ ਲੌਕਡਾਊਨ ਦੌਰਾਨ  247 ਉਡਾਨਾਂ ਏਅਰ  ਇੰਡੀਆ, ਅਲਾਇੰਸ ਏਅਰ, ਭਾਰਤੀ ਵਾਯੂ ਸੈਨਾ (ਆਈਏਐੱਫ), ਅਤੇ ਪ੍ਰਾਈਵੇਟ ਕੰਪਨੀਆਂ ਦੇ ਜਹਾਜ਼ਾਂ ਦੁਆਰਾ ਭਰੀਆਂ ਗਈਆਂ। ਇਨ੍ਹਾਂ ਵਿਚੋਂ 154 ਉਡਾਨਾਂ ਏਅਰ ਇੰਡੀਆ ਅਤੇ ਅਲਾਇੰਸ ਏਅਰ ਦੁਆਰਾ ਭਰੀਆਂ ਗਈਆਂ।  ਅੱਜ ਤੱਕ 418 ਟਨ ਤੋਂ ਵੱਧ ਮਾਲ ਦੀ ਢੁਆਈ ਕੀਤੀ ਗਈ। ਲਾਈਫਲਾਈਨ ਉਡਾਨ ਫਲਾਈਟਸ ਦੁਆਰਾ ਇਨ੍ਹਾਂ ਉਡਾਨਾਂ ਦੌਰਾਨ ਕੁੱਲ 2.45 ਲੱਖ ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕੀਤੀ ਗਈ।

ਏਅਰ ਇੰਡੀਆ, ਅਲਾਇੰਸ ਏਅਰ ਅਤੇ ਪ੍ਰਾਈਵੇਟ ਕੰਪਨੀਆਂ ਇਹ ਉਡਾਨਾਂ ਜ਼ਰੂਰੀ ਵਸਤਾਂ,  ਜਿਨ੍ਹਾਂ ਵਿੱਚ ਮੈਡੀਕਲ ਸਪਲਾਈ ਵੀ ਸ਼ਾਮਲ ਹੈ, ਪਹੁੰਚਾਉਣ ਲਈ ਭਰੀਆਂ ਗਈਆਂ। ਇਸ ਵਿੱਚ ਮੁੱਖ ਧਿਆਨ ਉੱਤਰ-ਪੂਰਬੀ ਖੇਤਰ, ਆਈਲੈਂਡ ਖੇਤਰਾਂ ਅਤੇ ਪਹਾੜ੍ਹੀ ਰਾਜਾਂ ਵਿੱਚ ਸਮਾਨ ਪਹੁੰਚਾਉਣ ਉੱਤੇ ਦਿੱਤਾ ਜਾ ਰਿਹਾ ਹੈ। ਏਅਰ ਇੰਡੀਆ ਅਤੇ ਆਈਏਐੱਫ ਨੇ ਮੁੱਖ ਤੌਰ ‘ਤੇ ਜੰਮੂ-ਕਸ਼ਮੀਰ, ਲੱਦਾਖ, ਉੱਤਰ-ਪੂਰਬ ਅਤੇ ਹੋਰ ਟਾਪੂ ਵਾਲੇ ਖੇਤਰਾਂ  ਵਿੱਚ ਮਾਲ ਪਹੁੰਚਾਉਣ ਲਈ ਆਪਸ ਵਿੱਚ ਸਹਿਯੋਗ ਕੀਤਾ। ਹੈਲੀਕੌਪਟਰ ਸੇਵਾਵਾਂ,  ਜਿਨ੍ਹਾਂ ਵਿੱਚ ਪਵਨ ਹੰਸ ਲਿਮਿਟਿਡ ਵੀ ਸ਼ਾਮਲ ਹੈ, ਦੁਆਰਾ  ਜੰਮੂ ਕਸ਼ਮੀਰ, ਲੱਦਾਖ ਅਤੇ ਉੱਤਰ -ਪੂਰਬ ਖੇਤਰ ਵਿੱਚ ਨਾਜ਼ੁਕ ਮੈਡੀਕਲ ਸਮੱਗਰੀ ਅਤੇ ਮਰੀਜ਼ਾਂ ਨੂੰ ਪਹੁੰਚਾਇਆ ਜਾ ਰਿਹਾ ਹੈ।

ਅੰਤਰਰਾਸ਼ਟਰੀ  ਖੇਤਰ ਵਿੱਚ ਚੀਨ  ਨਾਲ 4 ਅਪ੍ਰੈਲ 2020 ਤੋਂ ਇੱਕ ਹਵਾਈ ਪੁਲ਼ ਫਾਰਮਾਸਿਊਟੀਕਲਸ, ਮੈਡੀਕਲ ਉਪਕਰਣਾਂ ਅਤੇ ਕੋਵਿਡ-19 ਤੋਂ ਬਚਾਅ ਦੀ ਸਮੱਗਰੀ ਦੀ ਢੁਆਈ ਲਈ ਕਾਇਮ ਕੀਤਾ ਗਿਆ ਹੈ। ਦੱਖਣੀ ਏਸ਼ੀਆ ਵਿੱਚ  ਏਅਰ ਇੰਡੀਆ ਨੇ ਕੋਲੰਬੋ ਨੂੰ ਮੈਡੀਕਲ ਸਪਲਾਈ ਪਹੁੰਚਾਈ।  

ਏਅਰ ਇੰਡੀਆ ਨੇ ਆਪਣੀ  ਪਹਿਲੀ ਉਡਾਨ 13 ਅਪ੍ਰੈਲ 2020 ਨੂੰ ਮੁੰਬਈ ਅਤੇ ਲੰਦਨ ਦਰਮਿਆਨ ਚਲਾਈ ਜਿਸ ਵਿੱਚ 29 ਟਨ ਫਲ ਅਤੇ ਸਬਜ਼ੀਆਂ ਲੰਦਨ  ਭੇਜੀਆਂ ਗਈਆਂ ਅਤੇ ਵਾਪਸੀ ਉੱਤੇ ਇਹ ਜ਼ਹਾਜ਼ 15.6 ਟਨ ਆਮ ਸਮੱਗਰੀ ਲੈ ਕੇ ਆਇਆ। ਏਅਰ ਇੰਡੀਆ ਨੇ ਆਪਣੀ ਦੂਸਰੀ ਉਡਾਨ 15 ਅਪ੍ਰੈਲ ਨੂੰ ਕ੍ਰਿਸ਼ੀ ਉਡਾਨ ਪ੍ਰੋਗਰਾਮ ਤਹਿਤ ਮੁੰਬਈ ਅਤੇ ਫਰੈਂਕਫਰਟ ਦਰਮਿਆਨ ਚਲਾਈ ਜਿਸ ਵਿੱਚ 27 ਟਨ ਮੌਸਮੀ ਫਲ ਅਤੇ ਸਬਜ਼ੀਆਂ ਭੇਜੀਆਂ ਗਈਆਂ ਅਤੇ ਵਾਪਸੀ ਉਤੇ ਇਸ ਉਡਾਨ ਵਿੱਚ 10 ਟਨ ਆਮ ਸਮੱਗਰੀ ਆਈ। 

*****

ਆਰਜੇ/ਐੱਨਜੀ


(Release ID: 1615279) Visitor Counter : 127