ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਤੇ ਭੂਟਾਨ ਦੇ ਪ੍ਰਧਾਨ ਮੰਤਰੀ ਦਰਮਿਆਨ ਟੈਲੀਫ਼ੋਨ ’ਤੇ ਗੱਲਬਾਤ ਹੋਈ

Posted On: 16 APR 2020 7:53PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭੂਟਾਨ ਦੇ ਪ੍ਰਧਾਨ ਮੰਤਰੀ (ਲਿਓਨਛੇਨ- Lyonchhen) ਮਹਾਮਹਿਮ ਡਾ. ਲੋਟੇ ਸ਼ੇਰਿੰਗ ਨਾਲ ਫ਼ੋਨ ਉੱਤੇ ਗੱਲਬਾਤ ਕੀਤੀ।

ਦੋਵੇਂ ਪ੍ਰਧਾਨ ਮੰਤਰੀਆਂ ਨੇ ਕੋਵਿਡ–19 ਮਹਾਮਾਰੀ ਕਾਰਨ ਬਣੀ ਖੇਤਰੀ ਸਥਿਤੀ ਉੱਤੇ ਚਰਚਾ ਕੀਤੀ ਅਤੇ ਇੱਕਦੂਜੇ ਨੂੰ ਇਸ ਦੇ ਪ੍ਰਭਾਵਾਂ ਉੱਤੇ ਕਾਬੂ ਪਾਉਣ ਲਈ ਆਪੋਆਪਣੀਆਂ ਸਰਕਾਰਾਂ ਦੁਆਰਾ ਚੁੱਕੇ ਕਦਮਾਂ ਤੋਂ ਜਾਣੂ ਕਰਵਾਇਆ।

ਭੂਟਾਨ ਅੰਦਰ ਇਸ ਮਹਾਮਾਰੀ ਦੀ ਛੂਤ ਫੈਲਣਾ ਸੀਮਿਤ ਰੱਖਣ ਦੇ ਮੋਰਚੇ ਦੀ ਅਗਵਾਈ ਜਿਸ ਤਰ੍ਹਾਂ ਭੂਟਾਨ ਦੇ ਮਹਾਮਹਿਮ ਨਰੇਸ਼ ਅਤੇ ਲਿਓਨਛੇਨ ਡਾ. ਸ਼ੇਰਿੰਗ ਨੇ ਕੀਤੀ ਹੈ, ਪ੍ਰਧਾਨ ਮੰਤਰੀ ਨੇ ਉਸ ਦੀ ਸ਼ਲਾਘਾ ਕੀਤੀ।

ਖੇਤਰੀ ਪੱਧਰ ਤੇ ਕੋਵਿਡਵਿਰੋਧੀ ਤਾਲਮੇਲ ਨੂੰ ਉਤਸ਼ਾਹਿਤ ਕਰਨ ਦੀ ਅਗਵਾਈ ਸੰਭਾਲਣ ਲਈ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦਾ ਲਿਓਨਛੇਨ ਡਾ. ਸ਼ੇਰਿੰਗ ਨੇ ਧੰਨਵਾਦ ਕੀਤਾ, ਜਦ ਕਿ ਸ਼੍ਰੀ ਮੋਦੀ ਖੁਦ ਭਾਰਤ ਜਿਹੇ ਵਿਸ਼ਾਲ ਤੇ ਜਟਿਲ ਦੇਸ਼ ਵਿੱਚ ਇਸ ਮਹਾਮਾਰੀ ਨਾਲ ਜੂਝ ਰਹੇ ਹਨ।

ਆਗੂਆਂ ਨੇ ਸਾਰਕ ਦੇਸ਼ਾਂ ਦੇ ਆਗੂਆਂ ਵਿਚਾਲੇ 15 ਮਾਰਚ ਨੂੰ ਹੋਈ ਸਹਿਮਤੀ ਦੀਆਂ ਵਿਸ਼ੇਸ਼ ਵਿਵਸਥਾਵਾਂ ਲਾਗੂ ਕਰਨ ਵਿੱਚ ਹੋਈ ਪ੍ਰਗਤੀ ਉੱਤੇ ਖੁਸ਼ੀ ਪ੍ਰਗਟਾਈ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਭਾਰਤਭੂਟਾਨ ਸਬੰਧਾਂ ਨੂੰ ਅਨੰਤ ਕਾਲ ਪੁਰਾਣੇ ਤੇ ਵਿਸ਼ੇਸ਼ ਪ੍ਰਕਿਰਤੀ ਦੇ ਦੱਸਿਆ ਅਤੇ ਸ਼੍ਰੀ ਲਿਓਨਛੇਨ ਨੂੰ ਭਰੋਸਾ ਦਿਵਾਇਆ ਕਿ ਭਾਰਤ ਇਸ ਆਲਮੀ ਮਹਾਮਾਰੀ ਦੇ ਸਿਹਤ ਤੇ ਆਰਥਿਕ ਹਾਲਾਤ ਤੇ ਪੈਣ ਵਾਲੇ ਅਸਰ ਨੂੰ ਘਟਾਉਣ ਲਈ ਭੂਟਾਨ ਨੂੰ ਹਰ ਸੰਭਵ ਮਦਦ ਯਕੀਨੀ ਬਣਾਏਗਾ।

ਪ੍ਰਧਾਨ ਮੰਤਰੀ ਨੇ ਮਹਾਮਹਿਮ ਭੂਟਾਨ ਨਰੇਸ਼, ਲਿਓਨਛੇਨ ਡਾ. ਸ਼ੇਰਿੰਗ ਤੇ ਡ੍ਰੱਕ ਯੂਲ ਦੇ ਦੋਸਤਾਨਾ ਲੋਕਾਂ ਦੀ ਚੰਗੀ ਸਿਹਤ ਤੇ ਸਲਾਮਤੀ ਲਈ ਸ਼ੁਭਕਾਮਨਾਵਾਂ ਦਿੱਤੀਆਂ।

*****

ਵੀਆਰਆਰਕੇ/ਕੇਪੀ


(Release ID: 1615265) Visitor Counter : 190