ਬਿਜਲੀ ਮੰਤਰਾਲਾ

ਬਿਜਲੀ ਮੰਤਰਾਲੇ ਦੇ ਸੀਪੀਐੱਸਯੂ ਐੱਨਟੀਪੀਸੀ ਆਪਣੇ ਸਾਰੇ 45 ਹਸਪਤਾਲਾਂ /ਸਿਹਤ ਯੂਨਿਟਾਂ ਦੀ ਵਰਤੋਂ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਕਰ ਰਿਹਾ ਹੈ

168 ਆਈਸੋਲੇਸ਼ਨ ਬੈੱਡ ਤਿਆਰ ਕੀਤੇ ਗਏ, 122 ਹੋਰ ਉਪਲਬਧ ਕਰਵਾਉਣ ਦੀ ਤਿਆਰੀ

ਮਹਾਰਤਨ ਪਬਲਿਕ ਸੈਕਟਰ ਅਦਾਰੇ (ਪੀਐੱਸਯੂ) ਨੇ ਕੋਵਿਡ-19 ਮਹਾਮਾਰੀ ਦੌਰਾਨ ਸਹਾਇਤਾ ਪ੍ਰਦਾਨ ਕਰਨ ਲਈ ਵਿਆਪਕ ਕਾਰਜ ਕੀਤੇ

ਪਬਲਿਕ ਸੈਕਟਰ ਅਦਾਰੇ (ਪੀਐੱਸਯੂ) ਨੇ ਦਿੱਲੀ ਅਤੇ ਓਡੀਸ਼ਾ ਵਿੱਚ ਕੋਵਿਡ ਕੇਸਾਂ ਦਾ ਇਲਾਜ ਕਰਨ ਲਈ 2 ਹਸਪਤਾਲ ਰਾਜ ਸਰਕਾਰਾਂ ਨੂੰ ਸਮਰਪਿਤ ਕੀਤੇ

Posted On: 16 APR 2020 3:27PM by PIB Chandigarh

ਕੇਂਦਰੀ ਬਿਜਲੀ ਅਤੇ ਨਵੀਂ ਤੇ ਅਖੁੱਟ ਊਰਜਾ ਮੰਤਰੀ, ਸ਼੍ਰੀ ਆਰ ਕੇ ਸਿੰਘ ਦੇ ਸੱਦੇ ਉੱਤੇ ਬਿਜਲੀ ਮੰਤਰਾਲੇ ਤਹਿਤ ਕਾਰਜਰਤ ਕੇਂਦਰੀ ਪਬਲਿਕ ਸੈਕਟਰ ਅਦਾਰਾ (ਪੀਐੱਸਯੂ) ਐੱਨਟੀਪੀਸੀ ਲਿਮਟਿਡ ਕੋਰੋਨਾ ਵਾਇਰਸ (ਕੋਵਿਡ-19) ਦੇ ਫੈਲਣ ਤੋਂ ਪਰੇਸ਼ਾਨ ਲੋਕਾਂ ਦੀਆਂ ਤਕਲੀਫਾਂ ਨੂੰ ਘੱਟ ਕਰਨ ਲਈ ਸਰਗਰਮ ਤੌਰ ‘ਤੇ ਕੰਮ ਕਰ ਰਿਹਾ ਹੈ ਇਹ ਪਬਲਿਕ ਸੈਕਟਰ ਅਦਾਰਾ (ਪੀਐੱਸਯੂ) ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਤੋਂ ਇਲਾਵਾ ਆਪਣੇ ਢਾਂਚੇ ਅਤੇ ਸੀਐੱਸਆਰ ਫੰਡਾਂ ਦੀ ਵਰਤੋਂ ਮਨੁੱਖਤਾ ਦੀ ਸਹਾਇਤਾ ਲਈ ਕਰ ਰਿਹਾ ਹੈ

 

ਕੋਵਿਡ-19 ਮਹਾਮਾਰੀ ਖ਼ਿਲਾਫ਼ ਆਪਣੀ ਚੌਕਸੀ ਵਧਾਉਂਦੇ ਹੋਏ ਐੱਨਟੀਪੀਸੀ ਨੇ ਆਪਣੇ ਤਹਿਤ ਕੰਮ ਕਰਦੇ 45 ਹਸਪਤਾਲਾਂ /ਸਿਹਤ ਯੂਨਿਟਾਂ ਦੀ ਵਰਤੋਂ ਆਈਸੋਲੇਸ਼ਨ ਸੁਵਿਧਾਵਾਂ ਦਾ ਵਿਕਾਸ ਕਰਨ ਲਈ ਕੀਤੀ ਹੈ ਅਤੇ ਅਜਿਹੇ ਕੇਸਾਂ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ ਜ਼ਰੂਰੀ ਉਪਕਰਣਾਂ ਅਤੇ ਮੈਡੀਕਲ ਸਟਾਫ ਦਾ ਪ੍ਰਬੰਧ ਕੀਤਾ ਹੈ ਤਕਰੀਬਨ 168 ਆਈਸੋਲੇਸ਼ਨ ਬੈੱਡ, ਜਿਨ੍ਹਾਂ ਉੱਤੇ ਆਕਸੀਜਨ ਸਪਲਾਈ ਦਾ ਪ੍ਰਬੰਧ ਹੈ, ਸਾਰੇ ਹਸਪਤਾਲਾਂ /ਸਿਹਤ ਯੂਨਿਟਾਂ ਵਿੱਚ ਤਿਆਰ ਕੀਤੇ ਗਏ ਹਨ ਅਤੇ 122 ਅਜਿਹੇ ਹੋਰ ਬੈੱਡ ਲੋੜ ਦੇ ਅਧਾਰ ਤੇ ਪ੍ਰਦਾਨ ਕੀਤੇ ਜਾ ਸਕਣਗੇ ਕੋਵਿਡ-19 ਕੇਸਾਂ ਲਈ 2 ਰਾਜ ਸਰਕਾਰਾਂ ਨੂੰ ਦੋ ਹਸਪਤਾਲ ਪ੍ਰਦਾਨ ਕੀਤੇ ਗਏ ਹਨ ਜੋ ਕਿ ਦਿੱਲੀ ਦੇ ਬਦਰਪੁਰ ਅਤੇ ਓਡੀਸ਼ਾ ਦੇ ਸੁੰਦਰਗੜ੍ਹ ਦੇ ਮੈਡੀਕਲ ਕਾਲਜ ਹਨ

 

ਢੁਕਵੇਂ ਸਿਹਤ ਸੰਭਾਲ਼ ਉਪਕਰਣਾਂ ਦੀ ਮੌਜੂਦਗੀ ਅਤੇ ਪਹੁੰਚ ਇਸ ਵੇਲੇ ਸਮੇਂ ਦੀ ਲੋੜ ਹੈ ਇਨ੍ਹਾਂ ਉਪਕਰਣਾਂ ਨੂੰ ਹਾਸਲ  ਕਰਨ ਲਈ 3 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਇਸ ਵੇਲੇ ਐੱਨਟੀਪੀਸੀ ਦੇ ਪ੍ਰੋਜੈਕਟ ਹਸਪਤਾਲਾਂ ਵਿੱਚ 7 ਵੈਂਟੀਲੇਟਰ ਮੌਜੂਦ ਹਨ, 18 ਅਡਵਾਂਸ ਪੱਧਰ ਦੀਆਂ ਐਂਬੂਲੈਂਸਾਂ, ਜਿਨ੍ਹਾਂ ਵਿੱਚ ਵੈਂਟੀਲੇਟਰ ਵੀ ਮੌਜੂਦ ਹਨ, ਤੋਂ ਇਲਾਵਾ 18 ਹੋਰ ਵੈਂਟੀਲੇਟਰ ਅਤੇ 520 ਆਈਆਰ ਥਰਮਾਮੀਟਰ ਵੱਖ-ਵੱਖ ਹਸਪਤਾਲਾਂ ਤੋਂ ਹਾਸਲ  ਕਰਨ ਦਾ ਅਮਲ ਚਲ ਰਿਹਾ ਹੈ

 

ਖਤਰਨਾਕ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ ਅਤੇ ਹੈਂਡ ਸੈਨੇਟਾਈਜੇਸ਼ਨ ਸਭ ਤੋਂ ਵਿਸ਼ਾਲ ਇਹਤਿਹਾਤੀ ਢਾਂਚੇ ਵਜੋਂ ਉੱਭਰੇ ਹਨ ਇਸ ਲਈ ਐੱਨਟੀਪੀਸੀ ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਟੈਸਟਿੰਗ, ਇਲਾਜ ਅਤੇ ਟ੍ਰਾਂਸਪੋਰਟ ਸੁਵਿਧਾਵਾਂ ਸਾਰੇ ਸੀਐੱਮਓਜ਼ ਨਾਲ ਸਾਂਝੀਆਂ ਕੀਤੀਆਂ ਹਨ ਮੈਡੀਕਲ ਸਟਾਫ ਨੂੰ ਵੀਡੀਓ ਕਾਲ ਰਾਹੀਂ  ਪੀਪੀਈਜ਼ ਦੀ ਵਰਤੋਂ ਲਈ ਟ੍ਰੇਂਡ ਕੀਤਾ ਗਿਆ ਹੈ ਇਸ ਤੋਂ ਇਲਾਵਾ 1200 ਪੀਪੀਈ ਕਿੱਟਾਂ, 1,20,000 ਸਰਜੀਕਲ ਮਾਸਕ ਅਤੇ 33,000 ਤੋਂ ਵੱਧ ਦਸਤਾਨੇ, 5,000 ਐਪਰਨ, 8,000 ਸ਼ੂ-ਕਵਰ ਅਤੇ 535 ਲਿਟਰ ਸੈਨੇਟਾਈਜ਼ਰ ਸਾਰੇ ਪ੍ਰੋਜੈਕਟਾਂ ਅਤੇ ਸਟੇਸ਼ਨਾਂ ਉੱਤੇ ਭੇਜ ਦਿੱਤਾ ਗਿਆ ਹੈ

 

ਕਿਉਂਕਿ ਇਸ ਮੌਕੇ ਉੱਤੇ ਇਹਤਿਹਾਤ ਬਹੁਤ ਹੀ ਜ਼ਰੂਰੀ ਹੈ, ਐੱਨਟੀਪੀਸੀ ਦੇ ਕਈ ਯੂਨਿਟਾਂ ਨੇ ਇਹਤਿਹਾਤ ਅਤੇ ਸਹਾਇਤਾ ਸਰਗਰਮੀਆਂ ਹੱਥ ਵਿੱਚ ਲਈਆਂ ਹਨ ਅਤੇ ਇਸ ਉਦੇਸ਼ ਲਈ ਹੁਣ ਤੱਕ 3.50 ਕਰੋੜ ਰੁਪਏ ਦੀ ਰਕਮ ਦਾ ਵਾਅਦਾ ਕੀਤਾ ਗਿਆ ਹੈ

 

ਕੋਰੋਨਾ ਵਾਇਰਸ ਨਾਲ ਮੁਕਾਬਲਾ ਕਰਨ ਲਈ ਰਾਜ ਸਰਕਾਰਾਂ ਨੂੰ ਸਹਾਇਤਾ ਦੇ ਇੱਕ ਹਿੱਸੇ ਵਜੋਂ ਐੱਨਟੀਪੀਸੀ ਦੁਆਰਾ ਓਡੀਸ਼ਾ ਸਰਕਾਰ ਨੂੰ ਸਹਾਇਤਾ ਦਾ ਵਾਅਦਾ ਕੀਤਾ ਗਿਆ ਹੈ ਅਤੇ ਇਸ ਦੇ ਲਈ ਹਰ ਮਹੀਨੇ 35 ਲੱਖ ਰੁਪਏ ਭਦਰਕ ਵਿਖੇ 120 ਬਿਸਤਰਿਆਂ ਦੇ ਸਲਾਂਦੀ ਹਸਪਤਾਲ ਦੀ ਇਮਾਰਤ ਦੇ ਕਿਰਾਏ ਵਜੋਂ ਅਤੇ ਨਾਲ ਹੀ ਕੋਵਿਡ-19 ਕੇਅਰ ਸੈਂਟਰ ਨੂੰ ਸਹੀ ਢੰਗ ਨਾਲ ਚਲਾਉਣ ਲਈ ਪੈਰਾਮੈਡੀਕਲ ਸਟਾਫ ਦੇ ਰਹਿਣ ਅਤੇ ਖਾਣੇ ਵਜੋਂ ਦੇਣ ਦਾ ਫੈਸਲਾ ਕੀਤਾ ਹੈ ਇਹ ਵਿੱਤੀ ਸਹਾਇਤਾ 3 ਮਹੀਨਿਆਂ ਲਈ ਜਾਰੀ ਰਹੇਗੀ ਅਤੇ ਕੁੱਲ 1.05 ਕਰੋੜ ਰੁਪਏ ਕੋਵਿਡ-19 ਕੇਅਰ ਸੈਂਟਰ ਨੂੰ ਚਲਾਉਣ ਅਤੇ ਉਸ ਦੀ ਸਾਂਭ-ਸੰਭਾਲ਼ ਲਈ ਦਿੱਤੇ ਜਾਣਗੇ

 

ਇਸ ਤੋਂ ਇਲਾਵਾ ਐੱਨਟੀਪੀਸੀ ਦੁਆਰਾ 6.36 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜ਼ਿਲ੍ਹਾ ਪ੍ਰਸ਼ਾਸਨ /ਸਥਾਨਕ ਅਧਿਕਾਰੀਆਂ ਨੂੰ ਇਸ ਮਹਾਮਾਰੀ ਨਾਲ ਨਜਿੱਠਣ, ਮੈਡੀਕਲ ਸਹਾਇਤਾ ਦਾ ਪ੍ਰਬੰਧ ਕਰਨ ਅਤੇ ਪੀਪੀਈਜ਼, ਖੁਰਾਕ ਪੈਕੇਟ ਪ੍ਰਦਾਨ ਕਰਨ ਲਈ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਦੇ ਹਿੱਸੇ ਵਜੋਂ ਐੱਨਟੀਪੀਸੀ ਰਿਹੰਗ ਨੇ ਅਨਾਜ ਅਤੇ ਖੁਰਾਕੀ ਵਸਤਾਂ ਦੀਆਂ 2800 ਬੋਰੀਆਂ, ਜਿਨ੍ਹਾਂ ਦੀ ਕੀਮਤ 17 ਲੱਖ ਰੁਪਏ ਹੈ, ਜ਼੍ਹਿਲਾ ਪ੍ਰਸ਼ਾਸਨ ਨੂੰ ਕਮਜ਼ੋਰ ਪਰਿਵਾਰਾਂ ਨੂੰ ਵੰਡਣ ਲਈ ਪ੍ਰਦਾਨ ਕੀਤੀਆਂ ਹਨ ਐੱਨਟੀਪੀਸੀ ਵਿੰਧਿਆਚਲ ਨੇ ਇੰਡੀਅਨ ਰੈੱਡ ਕਰਾਸ ਸੁਸਾਇਟੀ, ਸਿੰਗਰੌਲੀ ਨੂੰ 25 ਲੱਖ ਰੁਪਏ ਦੀ ਸਹਾਇਤਾ ਪ੍ਰਦਾਨ ਕਰਨ ਦਾ ਵਾਅਦਾ ਕੀਤਾ

 

ਭਾਰਤ ਸਰਕਾਰ ਦੁਆਰਾ ਕੋਵਿਡ-19 ਨਾਲ ਨਜਿੱਠਣ ਲਈ ਜਾਰੀ ਸੀਐੱਸਆਰ ਫੰਡ ਦੀ ਵਰਤੋਂ ਦੇ ਮੌਕੇ ਦਾ ਲਾਭ ਉਠਾਉਂਦੇ ਹੋਏ ਐੱਨਟੀਪੀਸੀ ਨੇ ਕੋਵਿਡ-19 ਮਹਾਮਾਰੀ ਖ਼ਿਲਾਫ਼ ਆਪਣੀ ਚੌਕਸੀ ਵਧਾ ਦਿੱਤੀ ਹੈ ਅਤੇ ਪੀਐੱਮ-ਕੇਅਰਸ ਫੰਡ ਲਈ 250 ਕਰੋੜ ਰੁਪਏ ਦਾ ਦਾਨ ਦਿੱਤਾ ਹੈ ਇਸ ਤੋਂ ਇਲਾਵਾ ਕੰਪਨੀ ਦੇ ਮੁਲਾਜ਼ਮਾਂ ਦੀ ਤਨਖਾਹ ਦੇ ਹਿੱਸੇ ਵਜੋਂ 7.50 ਕਰੋੜ ਰੁਪਏ ਪੀਐੱਮ-ਕੇਅਰਸ ਫੰਡ ਵਿੱਚ ਜਮ੍ਹਾਂ ਕਰਵਾਏ ਗਏ ਹਨ

 

****

 

ਆਰਸੀਜੇ/ਐੱਮ



(Release ID: 1615108) Visitor Counter : 220