ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਸਟਾਫ ਸਿਲੈਕਸ਼ਨ ਕਮਿਸ਼ਨ (ਐੱਸਐੱਸਸੀ) ਨੇ ਪ੍ਰੀਖਿਆ ਪ੍ਰੋਗਰਾਮ ਦਾ ਐਲਾਨ ਕੀਤਾ ਸਟਾਫ ਸਿਲੈਕਸ਼ਨ ਕਮਿਸ਼ਨ (ਐੱਸਐੱਸਸੀ) ਦੇ ਸਾਰੇ ਅਧਿਕਾਰੀ ਅਤੇ ਸਟਾਫ ਮੈਂਬਰ ਪੀਐੱਮ ਕੇਅਰਸ ਫੰਡ ਵਿੱਚ ਇੱਕ ਦਿਨ ਦੀ ਤਨਖ਼ਾਹ ਦਾ ਯੋਗਦਾਨ ਦੇਣਗੇ

Posted On: 16 APR 2020 12:47PM by PIB Chandigarh

ਕੋਰੋਨਾ ਵਾਇਰਸ ਮਹਾਮਾਰੀ ਤੋਂ ਉਤਪੰਨ ਸਥਿਤੀ ਦੀ ਸਮੀਖਿਆ ਲਈ ਸਟਾਫ ਸਿਲੈਕਸ਼ਨ ਕਮਿਸ਼ਨ (ਐੱਸਐੱਸਸੀ) ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ।

 

ਸੋਸ਼ਲ ਡਿਸਟੈਂਸਿੰਗ ਸਮੇਤ ਚਲ ਰਹੇ ਲੌਕਡਾਊਨ ਨੂੰ ਦੇਖਦੇ ਹੋਏ ਫੈਸਲਾ ਕੀਤਾ ਗਿਆ ਕਿ ਸਾਰੀਆਂ ਪ੍ਰੀਖਿਆਵਾਂ ਜਿਨ੍ਹਾਂ ਲਈ ਉਮੀਦਵਾਰਾਂ ਨੂੰ ਦੇਸ਼ ਦੇ ਸਾਰੇ ਭਾਗਾਂ ਦਾ ਸਫ਼ਰ ਕਰਨ ਦੀ ਲੋੜ ਪੈਂਦੀ ਸੀ, ਦੀ ਮਿਤੀ ਦੀ ਸਮੇਂ-ਸਮੇਂ ਤੇ ਸਮੀਖਿਆ ਕੀਤੀ ਜਾਵੇਗੀ। ਕੰਬਾਇੰਡ ਹਾਇਰ ਸੈਕੰਡਰੀ (10+2) ਪੱਧਰ ਦੀ ਪ੍ਰੀਖਿਆ (ਟਿਯਰ-1) 2019, ਜੂਨੀਅਰ ਇੰਜੀਨੀਅਰ (ਪੇਪਰ-1) ਪ੍ਰੀਖਿਆ 2019, ਸਟੈਨੋਗ੍ਰਾਫਰ ਗ੍ਰੇਡ ਸੀਅਤੇ ਡੀਪ੍ਰੀਖਿਆ, 2019 ਅਤੇ ਕੰਬਾਇੰਡ ਹਾਇਰ ਸੈਕੰਡਰੀ ਪੱਧਰ ਦੀ ਪ੍ਰੀਖਿਆ 2018 ਲਈ ਹੁਨਰ ਪ੍ਰੀਖਿਆ ਲੌਕਡਾਊਨ ਦੇ ਦੂਜੇ ਪੜਾਅ ਦਾ ਪਾਲਣ ਕਰਦੇ ਹੋਏ 3 ਮਈ, 2020 ਤੋਂ ਬਾਅਦ ਲਈ ਜਾਵੇਗੀ।

 

ਇਨ੍ਹਾਂ ਪ੍ਰੀਖਿਆਵਾਂ ਦੀਆਂ ਦੁਬਾਰਾ ਨਿਰਧਾਰਿਤ ਮਿਤੀਆਂ ਕਮਿਸ਼ਨ ਅਤੇ ਇਸ ਦੇ ਰੀਜਨਲ/ਸਬ ਰੀਜਨਲ ਦਫ਼ਤਰਾਂ ਦੀਆਂ ਵੈੱਬਸਾਈਟਾਂ ਤੇ ਅਧਿਸੂਚਿਤ ਕੀਤੀਆਂ ਜਾਣਗੀਆਂ। ਹੋਰ ਪ੍ਰੀਖਿਆਵਾਂ ਸਬੰਧੀ ਕਮਿਸ਼ਨ ਦੁਆਰਾ ਅਧਿਸੂਚਿਤ ਪ੍ਰੀਖਿਆਵਾਂ ਦੇ ਸਲਾਨਾ ਕੈਲੰਡਰ ਦੀ ਵੀ ਸਮੀਖਿਆ ਕੀਤੀ ਜਾਵੇਗੀ।

 

ਇਸ ਦੇ ਇਲਾਵਾ, ਇਹ ਫੈਸਲਾ ਵੀ ਕੀਤਾ ਗਿਆ ਕਿ ਸਟਾਫ ਸਿਲੈਕਸ਼ਨ ਕਮਿਸ਼ਨ (ਐੱਸਐੱਸਸੀ) ਦੇ ਸਾਰੇ ਅਧਿਕਾਰੀ ਅਤੇ ਸਟਾਫ ਮੈਂਬਰ ਪ੍ਰਧਾਨ ਮੰਤਰੀ ਦੇ ਐਮਰਜੈਂਸੀ ਸਥਿਤੀ ਵਿੱਚ ਨਾਗਰਿਕ ਸਹਾਇਤਾ ਅਤੇ ਰਾਹਤ ਫੰਡ (ਪੀਐੱਮ ਕੇਅਰਸ ਫੰਡ) ਵਿੱਚ ਇੱਕ ਦਿਨ ਦੀ ਤਨਖ਼ਾਹ ਦਾ ਯੋਗਦਾਨ ਦੇਣਗੇ।

 

                                                          ********

 

ਵੀਜੀ/ਐੱਸਐੱਨਸੀ



(Release ID: 1614999) Visitor Counter : 164