ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਨੇ ਲੌਕਡਾਊਨ ਸ਼ੁਰੂ ਹੋਣ ਦੇ ਬਾਅਦ ਤੋਂ 1.27 ਕਰੋੜ ਤੋਂ ਅਧਿਕ ਬੇਸਹਾਰਾ/ਭਿਖਾਰੀ/ਬੇਘਰ ਲੋਕਾਂ ਲਈ ਮੁਫ਼ਤ ਭੋਜਨ ਦੀ ਵਿਵਸਥਾ ਕੀਤੀ

Posted On: 15 APR 2020 5:48PM by PIB Chandigarh

ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ ਨੇ ਪ੍ਰਮੁੱਖ ਨਗਰ ਨਿਗਮਾਂ ਨਾਲ ਮਿਲ ਕੇ ਲੌਕਡਾਊਨ ਸ਼ੁਰੂ ਹੋਣ ਦੇ ਬਾਅਦ ਤੋਂ (10.04.2020 ਤੱਕ) 1.27 ਕਰੋੜ ਤੋਂ ਅਧਿਕ ਬੇਸਹਾਰਾ/ਭਿਖਾਰੀ/ਬੇਘਰ ਲੋਕਾਂ ਲਈ ਮੁਫ਼ਤ ਭੋਜਨ ਦੀ ਵਿਵਸਥਾ ਕੀਤੀ ਹੈ।  ਮੰਤਰਾਲਾ ਇੱਕ ਪ੍ਰੋਜੈਕਟ ਤਹਿਤ ਭਿਖਾਰੀ ਲੋਕਾਂ ਦੇ ਪੁਨਰਵਾਸ ਲਈ ਪਹਿਲਾਂ ਤੋਂ ਹੀ ਇੱਕ ਵਿਆਪਕ ਯੋਜਨਾ ਲਾਗੂ ਕਰਨ ਲਈ ਦਸ  (10)  ਸ਼ਹਿਰਾਂ ਦਿੱਲੀਮੁੰਬਈ ਕੱਲਕਾਤਾ ਚੇਨਈ ਹੈਦਰਾਬਾਦ ਬੰਗਲੁਰੂ ਲਖਨਊ ਨਾਗਪੁਰ ਪਟਨਾ ਅਤੇ ਇੰਦੌਰ ਨੂੰ ਸਿਲੈਕਟ ਕਰ ਚੁਕਿਆ ਹੈ।  ਇਸ ਯੋਜਨਾ ਤਹਿਤ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ/ਸਥਾਨਿਕ ਸ਼ਹਿਰੀ ਸੰਸਥਾਵਾਂ ਅਤੇ ਸਵੈ-ਇੱਛਾ ਸੰਗਠਨਾਂਸੰਸਥਾਨਾਂ ਆਦਿ ਦੇ ਸਹਿਯੋਗ ਨਾਲ ਅਜਿਹੇ ਲੋਕਾਂ ਦੀ ਪਹਿਚਾਣਪੁਨਰਵਾਸਮੈਡੀਕਲ ਸੁਵਿਧਾਵਾਂਪਰਾਮਰਸ਼ਸਿੱਖਿਆਕੌਸ਼ਲ ਵਿਕਾਸ ਦਾ ਪ੍ਰਾਵਧਾਨ ਸ਼ਾਮਲ ਹੋਵੇਗਾ। ਇਸ ਯੋਜਨਾ ਤਹਿਤ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਸ ਦੇ ਲਾਗੂਕਰਨ ਲਈ 100%  ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ।

ਕੋਵਿਡ-19 ਮਹਾਮਾਰੀ ਦੇ ਪ੍ਰਕੋਪ ਅਤੇ ਲੌਕਡਾਊਨ ਦੇ ਕਾਰਨ ਦੇਸ਼ ਭਰ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਇਸ ਗੱਲ ਦੀ ਆਸ਼ੰਕਾ ਸੀ ਕਿ ਗੰਭੀਰ ਕਠਿਨਾਈਆਂ ਦੇ ਕਾਰਨ ਅਨੇਕ ਭਿਖਾਰੀਆਂਖਾਨਾਬਦੋਸ਼ ਲੋਕਾਂ ਦੇ ਭੁੱਖੇ ਮਰਨ ਦੀ ਨੌਬਤ ਆ ਚੁੱਕੀ ਹੋਵੇਗੀ। ਇਸ ਦੇ ਮੱਦੇਨਜ਼ਰ ਦਸ ਸ਼ਹਿਰਾਂ ਦੇ ਨਗਰ ਨਿਗਮਾਂ ਨੂੰ ਨਿਰਦੇਸ਼ ਦਿੱਤੇ ਗਏ ਕਿ ਲੌਕਡਾਊਨ ਨੂੰ ਦੇਖਦੇ ਹੋਏ ਉਹ ਭਿਖਾਰੀਆਂਖਾਨਾਬਦੋਸ਼ ਲੋਕਾਂ ਨੂੰ ਪੱਕਿਆ ਹੋਇਆ ਭੋਜਨ ਮੁਫ਼ਤ ਉਪਲੱਬ‍ਧ ਕਰਵਾਉਣ ਲਈ ਤਤ‍ਕਾਲ ਪ੍ਰਭਾਵ ਨਾਲ ਆਹਾਰ ਕੇਂਦਰਾਂ ਦੀ ਸ‍ਥਾਪਨਾ ਕਰਨ। ਇਸ ਵਿਵਸਥਾ ਨਾਲ ਭਵਿੱਖ ਵਿੱਚ ਪੂਰੀ ਰਾਸ਼‍ਟਰੀ ਪ੍ਰੋਜੈਕਟ ਵਿੱਚ ਸ਼ਾਮਲ ਕੀਤੇ ਜਾ ਸਕਣ ਵਾਲੇ ਲੋਕਾਂ ਦੀ ਪਹਿਚਾਣ ਕਰਨ ਵਿੱਚ ਵੀ ਮਦਦ ਮਿਲੇਗੀ ।

 

ਜਿਨ੍ਹਾਂ ਬੇਸਹਾਰਾ/ਭਿਖਾਰੀ/ਬੇਘਰ ਲੋਕਾਂ ਨੂੰ ਪੱਕਿਆ ਹੋਇਆ ਭੋਜਨ ਮੁਫ਼ਤ ਉਪਲੱਬ‍ਧ ਕਰਵਾਇਆ ਜਾ ਰਿਹਾ ਹੈ ਉਨ੍ਹਾਂ ਦਾ ਸ਼ਹਿਰ ਵਾਰ ਵਰਣਨ ਨਿਮ‍ਨਲਿਖਿਤ ਹੈ : 

 

ਸੀਰੀਅਲ ਨੰਬਰ

ਸ਼ਹਿਰ ਦਾ ਨਾਮ

ਲੋਕਾਂ ਦੀ ਸੰਖਿਆ ਜਿਨ੍ਹਾਂ ਨੂੰ ਮੁਫ਼ਤ ਭੋਜਨ ਉਪਲੱਬ‍ਧ ਕਰਵਾਇਆ ਗਿਆ (ਲੱਖਾਂ ਵਿੱਚ)

 

1.

ਦਿੱਲੀ

75.0

2.

ਮੁੰਬਈ

9.8

3.

ਕੋਲਕਾਤਾ

1.3

4.

ਚੇਨਈ  

3.5

5.

ਬੰਗਲੁਰੂ  

14.0

6.

ਹੈਦਰਾਬਾਦ 

7.0

7.

ਨਾਗਪੁਰ

0.8

8.

ਇੰਦੌਰ

8.4

9.

ਲਖਨਊ  

7.0

10.

ਪਟਨਾ

0.5

 

ਕੁੱਲ

127.30

 

 

*****

ਐੱਨਬੀ/ਐੱਸਕੇ
 


(Release ID: 1614960)