ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ–19 ਬਾਰੇ ਅੱਪਡੇਟ

Posted On: 15 APR 2020 6:32PM by PIB Chandigarh

ਭਾਰਤ ਸਰਕਾਰ ਦੇਸ਼ ਚ ਕੋਵਿਡ–19 ਦੀ ਰੋਕਥਾਮ, ਉਸ ਦਾ ਫੈਲਣਾ ਰੋਕਣ ਤੇ ਉਸ ਦੇ ਪ੍ਰਬੰਧ ਲਈ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਮਿਲ ਕੇ ਕਈ ਕਦਮ ਚੁੱਕ ਰਹੀ ਹੈ। ਇਨ੍ਹਾਂ ਦੀ ਨਿਯਮਿਤ ਤੌਰ ਤੇ ਉੱਚਪੱਧਰੀ ਸਮੀਖਿਆ ਤੇ ਨਿਗਰਾਨੀ ਕੀਤੀ ਜਾ ਰਹੀ ਹੈ।

ਜਿਵੇਂ ਕਿ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਆਪਣੇ ਰਾਸ਼ਟਰੀ ਸੰਬੋਧਨ ਚ ਕਿਹਾ ਸੀ, ਉਸੇ ਅਨੁਸਾਰ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵਿਸਤ੍ਰਿਤ ਹਿਦਾਇਤਾਂ ਜਾਰੀ ਕੀਤੀਆਂ ਹਨ।

ਕੋਵਿਡ–19 ਨਾਲ ਨਿਪਟਣ ਦੇ ਮੱਦੇਨਜ਼ਰ, ਦੇਸ਼ ਦੇ ਹਰੇਕ ਜ਼ਿਲ੍ਹੇ ਨੂੰ ਕੁਝ ਇਸ ਤਰੀਕੇ ਨਾਲ ਵੰਡਿਆ ਗਿਆ ਹੈ:

•          ਹੌਟਸਪੌਟ ਜ਼ਿਲ੍ਹੇ,

•          ਨੌਨਹੌਟਸਪੌਟ ਜ਼ਿਲ੍ਹੇ ਪਰ ਮਾਮਲੇ ਦਰਜ ਹੋਏ, ਅਤੇ

•          ਗ੍ਰੀਨ ਜ਼ੋਨ ਜ਼ਿਲ੍ਹੇ।

ਇਨ੍ਹਾਂ ਹੌਟਸਪੌਟ ਜ਼ਿਲ੍ਹਿਆਂ ਦਾ ਮੁੱਖ ਮਾਪਦੰਡ ਇਹੋ ਹੈ ਕਿ ਜਿੱਥੋਂ ਵੱਧ ਕੇਸ ਇਸ ਵੇਲੇ ਦਰਜ ਹੋ ਰਹੇ ਹਨ ਜਾਂ ਜਿੱਥੇ ਮਾਮਲੇ ਕੁਝ ਵਧੇਰੇ ਤੇਜ਼ੀ ਨਾਲ ਵਧ ਰਹੇ ਹਨ ਭਾਵ ਕੇਸਾਂ ਦੀ ਡਬਲਿੰਗ ਰੇਟ ਘੱਟ ਹੈ।

ਕੈਬਿਨੇਟ ਸਕੱਤਰ ਨੇ ਅੱਜ ਵੀਡੀਓ ਕਾਨਫ਼ਰੰਸ ਰਾਹੀਂ ਸਾਰੇ ਮੁੱਖ ਸਕੱਤਰਾਂ, ਸਿਹਤ ਸਕੱਤਰਾਂ, ਡੀਜੀਪੀਜ਼, ਜ਼ਿਲ੍ਹਾ ਕੁਲੈਕਟਰਾਂ, ਨਗਰ ਕੌਂਸਲਰਾਂ, ਐੱਸਪੀਜ਼, ਸੀਐੱਮਓਜ਼ ਤੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੋਰ ਅਧਿਕਾਰੀਆਂ ਨੇ ਇੱਕ ਉੱਚਪੱਧਰੀ ਸਮੀਖਿਆ ਮੀਟਿੰਗ ਕੀਤੀ। ਵਿਡੀਓ ਕਾਨਫ਼ਰੰਸ ਦੌਰਾਨ ਹੌਟਸਪੌਟਸ ਤੇ ਕੰਟੇਨਮੈਂਟ (ਇਲਾਕੇ ਸੀਲ ਕਰਨ ਸਬੰਧੀ) ਰਣਨੀਤੀਆਂ ਬਾਰੇ ਇੱਕ ਵਿਸਤ੍ਰਿਤ ਵਿਚਾਰ ਬਣਾਇਆ ਗਿਆ। ਇਸ ਦੇ ਨਾਲ ਹੀ ਮਹਾਮਾਰੀ ਦੇ ਵੱਡੇ ਪੱਧਰ ਤੇ ਫੈਲਣ ਤੋਂ ਰੋਕਣ ਦੀਆਂ ਅਤੇ ਸਮੂਹਾਂ ਵਿੱਚ ਕੰਟੇਨਮੈਂਟ ਦੀਆਂ ਰਣਨੀਤੀਆਂ ਬਾਰੇ ਵਿਸਥਾਰਪੂਰਬਕ ਵਿਚਾਰਵਟਾਂਦਰਾ ਕੀਤਾ ਗਿਆ। ਇਨ੍ਹਾਂ ਕੰਟੇਨਮੈਂਟ ਰਣਨੀਤੀਆਂ ਚ ਵਰਣਨ ਕੀਤਾ ਗਿਆ ਹੈ ਕਿ ਕੰਟੇਨਮੈਂਟ ਜ਼ੋਨ ਤੇ ਬਫ਼ਰ ਜੋਨ ਦੀ ਨਿਸ਼ਾਨਦੇਹੀ ਕਿਵੇਂ ਕਰਨੀ ਹੈ। ਇਨ੍ਹਾਂ ਕੰਟੇਨਮੈਂਟ ਜ਼ੋਨਾਂ ਵਿੱਚ, ਜ਼ਰੂਰੀ ਵਸਤਾਂ ਨੂੰ ਛੱਡ ਕੇ ਹੋਰ ਹਰ ਤਰ੍ਹਾਂ ਦੀ ਹਿੱਲਜੁੱਲ ਤੇ ਗਤੀਵਿਧੀਆਂ ਤੇ ਮੁਕੰਮਲ ਪਾਬੰਦੀ ਰਹੇਗੀ। ਅਜਿਹੇ ਕੇਸਾਂ ਉੱਤੇ ਸਰਗਰਮ ਨਿਗਰਾਨੀ ਰੱਖੀ ਜਾਵੇਗੀ ਤੇ ਕੰਟੇਨਮੈਂਟ ਜ਼ੋਨ ਵਿੱਚ ਸੈਂਪਲਿੰਗ ਦੇ ਮਾਪਦੰਡ ਅਨੁਸਾਰ ਸਪੈਸ਼ਲ ਟੀਮਾਂ ਦਾ ਸਰਵੇਖਣ ਕੀਤਾ ਜਾਵੇਗਾ। ਇਨ੍ਹਾਂ ਜ਼ੋਨਾਂ ਵਿੱਚ, ਸੈਂਪਲ ਇਕੱਠੇ ਕਰ ਕੇ ਉਨ੍ਹਾਂ ਦੇ ਟੈਸਟ ਕੀਤੇ ਜਾਣਗੇ। ਇਸ ਤੋਂ ਇਲਾਵਾ, ਬਫ਼ਰ ਜ਼ੋਨਾਂ ਵਿੱਚ ILI (ਇਨਫ਼ਲੂਐਂਜ਼ਾ ਜਿਹਾ ਰੋਗ) ਦੇ ਕਿਸੇ ਮਾਮਲਿਆਂ ਤੇ ਐੱਸਏਆਰਆਈ (ਸਾਰੀ – SARI) (ਸਵੀਅਰ ਐਕਿਯੂਟ ਰੈਸਪੀਰੇਟਰੀ ਇਲਨੈੱਸ ਤੇਜ਼ੀ ਨਾਲ ਹੋਇਆ ਸਾਹ ਦਾ ਗੰਭੀਰ ਰੋਗ) ਲਈ ਹਰ ਕਿਸਮ ਦੀਆਂ ਸਿਹਤ ਸਹੂਲਤਾਂ ਮੌਜੂਦ ਰਹਿਣਗੀਆਂ।

ਸਾਰੇ ਸੰਪਰਕਾਂ ਦਾ ਪਤਾ ਲਾਉਣ ਤੇ ਘਰੋਂਘਰੀਂ ਸਰਵੇਖਣ ਕਰਨ ਵਾਲੀਆਂ ਖਾਸ ਟੀਮਾਂ ਬਣਾਈਆਂ ਜਾਣਗੀਆਂ। ਇਨ੍ਹਾਂ ਟੀਮਾਂ ਚ ਸਿਹਤ ਸਟਾਫ਼, ਸਥਾਨਕ ਰੈਵੇਨਿਊ ਸਟਾਫ਼, ਸਹਿਕਾਰਤਾ ਸਟਾਫ਼, ਰੈੱਡ ਕ੍ਰਾਸ, ਐੱਨਐੱਸਐੱਸ, ਐੱਨਵਾਇਕੇ ਤੇ ਹੋਰ ਵਲੰਟੀਅਰ ਸ਼ਾਮਲ ਹੋਣਗੇ।

ਜ਼ਿਲ੍ਹਿਆਂ ਨੂੰ ਵੀ ਹਸਪਤਾਲਾਂ ਦਾ ਵਰਗੀਕਰਣ ਕੁਝ ਇਸ ਤਰੀਕੇ ਕਰਨ ਲਈ ਆਖ ਦਿੱਤਾ ਗਿਆ ਹੈ:

•          ਮਾਮੂਲੀ ਜਾਂ ਬਹੁਤ ਮਾਮੂਲੀ ਕੇਸਾਂ ਲਈ ਕੋਵਿਡ ਕੇਅਰ ਸੈਂਟਰਜ਼,

•          ਆਕਸੀਜਨ ਸਪੋਰਟ ਦੀ ਜ਼ਰੂਰਤ ਵਾਲੇ ਕਲੀਨਿਕ ਤੌਰ ਤੇ ਦਰਮਿਆਨੇ ਮਾਮਲਿਆਂ ਲਈ ਕੋਵਿਡ ਹੈਲਥ ਸੈਂਟਰਜ਼ ਅਤੇ

•          ਗੰਭੀਰ ਤੇ ਨਾਜ਼ੁਕ ਕੇਸਾਂ ਲਈ ਕੋਵਿਡ ਸਮਰਪਿਤ ਹਸਪਤਾਲ, ਵੈਂਟੀਲੇਟਰ ਦੀ ਸਹੂਲਤ ਨਾਲ

ਰਾਜਾਂ ਤੇ ਜ਼ਿਲ੍ਹਿਆਂ ਨੂੰ ਖਾਸ ਤੌਰ ਉੱਤੇ ਪੁਸ਼ਟੀ ਹੋਏ ਪਾਜ਼ਿਟਿਵ ਕੋਵਿਡ ਮਰੀਜ਼ਾਂ ਦੇ ਕਲੀਨਿਕਲ ਪ੍ਰਬੰਧ ਤੇ ਧਿਆਨ ਕੇਂਦ੍ਰਿਤ ਕਰਨ ਲਈ ਕਿਹਾ ਗਿਆ ਹੈ। ਏਮਸ ਕਾਲ ਸੈਂਟਰਾਂ ਦੇ ਤਾਲਮੇਲ ਨਾਲ ਹਰੇਕ ਮਰੀਜ਼ ਦੇ ਕਲੀਨਿਕਲ ਪ੍ਰਬੰਧ ਤੇ ਰੋਜ਼ਾਨਾ ਉਨ੍ਹਾਂ ਵੱਲੋਂ ਜ਼ਿਲ੍ਹਾ ਪੱਧਰ ਉੱਤੇ ਨਿਗਰਾਨੀ ਰੱਖੀ ਜਾਵੇਗੀ। ਫ਼ਾਰਮਾਸਿਊਟੀਕਲ ਦਖ਼ਲਾਂ ਤੋਂ ਇਲਾਵਾ, ਜ਼ਿਲ੍ਹਿਆਂ ਨੂੰ ਸਮਾਜਕਦੂਰੀ, ਹੱਥ ਧੋਣ ਦੇ ਤਰੀਕਿਆਂ ਤੇ ਸਾਫ਼ਸਫ਼ਾਈ ਰੱਖਣ ਦੇ ਉਪਾਵਾਂ ਬਾਰੇ ਗ਼ੈਰਫ਼ਾਰਮਾਸਿਊਟੀਕਲ ਦਖ਼ਲਾਂ ਚ ਵੀ ਪੂਰੀ ਤਰ੍ਹਾਂ ਜਾਣੂ ਕਰਵਾਇਆ ਜਾਵੇਗਾ।

ਜਿਹੜੇ ਜ਼ਿਲ੍ਹਿਆਂ ਚ ਹਾਲੇ ਕੋਈ ਕੇਸ ਸਾਹਮਣੇ ਨਹੀਂ ਆਏ, ਉਨ੍ਹਾਂ ਨੂੰ ਵੀ ਸਮੂਹਾਂ ਵਿੱਚ ਕੰਟੇਨਮੈਂਟ ਯੋਜਨਾਵਾਂ ਉੱਤੇ ਕੰਮ ਕਰਨ ਦੀ ਹਦਾਇਤ ਜਾਰੀ ਕੀਤੀ ਗਈ ਹੈ। ਮਹਾਮਾਰੀ ਦੀ ਲਾਗ ਫੈਲਣ ਦੀ ਲੜੀ ਤੋੜਨ ਲਈ, ਪਾਜ਼ਿਟਿਵ ਮਰੀਜ਼ ਦੇ ਸੰਪਰਕ ਚ ਆਏ ਵਿਅਕਤੀਆਂ ਦਾ ਪਤਾ ਲਾਉਣ, ਉਨ੍ਹਾਂ ਦੀ ਨਿਗਰਾਨੀ ਰੱਖਣ ਤੇ ਕਲੀਨਿਕਲ ਪ੍ਰਬੰਧ ਉੱਤੇ ਧਿਆਨ ਕੇਂਦ੍ਰਿਤ ਕਰਨ ਲਈ ਕਿਹਾ ਗਿਆ ਹੈ। ਪੂਰੇ ਦੇਸ਼ ਵਿੱਚ ਰਾਜਾਂ ਨੂੰ ਹਰੇਕ ਜ਼ਿਲ੍ਹੇ ਵਿੱਚ ਕੰਟੇਨਮੈਂਟ ਯੋਜਨਾ ਇੱਕਸਮਾਨ ਢੰਗ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ।

ਔਨਲਾਈਨ ਟ੍ਰੇਨਿੰਗ ਸਮੱਗਰੀ iGOT (ਆਇਗੌਟ) ਪਲੇਟਫ਼ਾਰਮ ਉੱਤੇ ਉਪਲਬਧ ਹੈ ਤੇ ਇਹ ਕੋਵਿਡ–19 ਉੱਤੇ ਕੰਮ ਕਰਦੇ ਸਟਾਫ਼ ਦੇ ਸਮਰੱਥਾਨਿਰਮਾਣ ਵਿੱਚ ਸਹਾਇਕ ਹੋਵੇਗੀ।

ਕੱਲ੍ਹ 1,076 ਨਵੇਂ ਕੇਸ ਦਰਜ ਹੋਏ ਸਨ ਤੇ ਇੰਝ ਪੁਸ਼ਟੀ ਹੋਏ ਕੁੱਲ ਕੇਸਾਂ ਦੀ ਗਿਣਤੀ ਵਧ ਕੇ 11,439 ਹੋ ਗਈ ਹੈ ਤੇ ਦੇਸ਼ ਵਿੱਚ ਹੁਣ ਤੱਕ ਕੋਵਿਡ–19 ਕਾਰਨ 377 ਮੌਤਾਂ ਹੋ ਚੁੱਕੀਆਂ ਹਨ। ਹੁਣ ਤੱਕ 1306 ਵਿਅਕਤੀ ਠੀਕ ਹੋ ਚੁੱਕੇ ਹਨ / ਇਲਾਜ ਤੋਂ ਬਾਅਦ ਡਿਸਚਾਰਜ ਹੋ ਚੁੱਕੇ ਹਨ।

ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ਤੇ ਹਰ ਤਰ੍ਹਾਂ ਦੀ ਸਹੀ ਤੇ ਅਪਡੇਟਡ (ਤਾਜ਼ਾ) ਜਾਣਕਾਰੀ ਅਤੇ ਐਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ਚ ਇੱਥੇ ਜਾਓ: https://www.mohfw.gov.in/

ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲਫ਼੍ਰੀ) ਜਾਂ 1075 (ਟੋਲਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf

 

*****

ਐੱਮਵੀ



(Release ID: 1614870) Visitor Counter : 140