ਉਪ ਰਾਸ਼ਟਰਪਤੀ ਸਕੱਤਰੇਤ

ਲੌਕਡਾਊਨ ਦੌਰਾਨ ਕਿਸਾਨਾਂ ਤੇ ਖੇਤੀਬਾੜੀ ਨੂੰ ਸਭ ਤੋਂ ਵੱਧ ਤਰਜੀਹ ਦੇਵੋ – ਉਪ ਰਾਸ਼ਟਰਪਤੀ ਨੇ ਕੇਂਦਰ ਅਤੇ ਰਾਜਾਂ ਨੂੰ ਕਿਹਾ

ਖੇਤੀ–ਉਤਪਾਦਕਾਂ ਦੇ ਨਾਲ–ਨਾਲ ਖਪਤਕਾਰਾਂ ਦੇ ਹਿਤਾਂ ਦੀ ਰਾਖੀ ਕਰੋ – ਉਪ ਰਾਸ਼ਟਰਪਤੀ

ਕਿਸਾਨਾਂ ਤੋਂ ਖੇਤੀ–ਉਤਪਾਦਾਂ ਦੀ ਸਿੱਧੀ ਖ਼ਰੀਦ ਯਕੀਨੀ ਬਣਾਉਣ ਲਈ ਏਪੀਐੱਮਸੀ ਕਾਨੂੰਨ ਸੋਧਣ ਦਾ ਸੁਝਾਅ ਦਿੱਤਾ

ਉਪ ਰਾਸ਼ਟਰਪਤੀ ਨੇ ਸਰਕਾਰਾਂ ਨੂੰ ਰਾਜ/ਜ਼ਿਲ੍ਹੇ ਦੀਆਂ ਸਰਹੱਦਾਂ ’ਤੇ ਖੇਤੀ–ਉਤਪਾਦਾਂ ਦੀ ਆਵਾਜਾਈ ਬਿਨਾ ਕਿਸੇ ਅੜਿੱਕੇ ਦੇ ਯਕੀਨੀ ਬਣਾਉਣ ਲਈ ਕਿਹਾ

ਉਪ ਰਾਸ਼ਟਰਪਤੀ ਨੇ ਲੌਕਡਾਊਨ ਦੌਰਾਨ ਕਿਸਾਨਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਕਰਨ ਲਈ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਗੱਲਬਾਤ ਕੀਤੀ

ਖੇਤੀਬਾੜੀ ਮੰਤਰੀ ਨੇ ਕਿਸਾਨਾਂ ਦੀ ਮਦਦ ਲਈ ਸਰਕਾਰ ਵੱਲੋਂ ਚੁੱਕੇ ਕਦਮਾਂ ਤੋਂ ਉਪ ਰਾਸ਼ਟਰਪਤੀ ਨੂੰ ਜਾਣੂ ਕਰਵਾਇਆ

Posted On: 15 APR 2020 5:53PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕੱਈਆ ਨਾਇਡੂ ਨੇ ਅੱਜ ਕੇਂਦਰ ਤੇ ਰਾਜ ਸਰਕਾਰਾਂ ਨੂੰ ਲੌਕਡਾਊਨ ਦੌਰਾਨ ਕਿਸਾਨਾਂ ਤੇ ਖੇਤੀਬਾੜੀ ਨੂੰ ਸਭ ਤੋਂ ਵੱਧ ਤਰਜੀਹ ਦੇਣ ਲਈ ਕਿਹਾ ਅਤੇ ਸਲਾਹ ਦਿੱਤੀ ਕਿ ਇਸ ਸਮੇਂ ਦੌਰਾਨ ਖੇਤੀਬਾੜੀ ਨਾਲ ਸਬੰਧਿਤ ਗਤੀਵਿਧੀਆਂ ਅਤੇ ਖੇਤੀਉਤਪਾਦਾਂ ਦੀ ਆਵਾਜਾਈ ਨੂੰ ਸੁਖਾਵੇਂ ਢੰਗ ਨਾਲ ਚੱਲਦਾ ਰੱਖਿਆ ਜਾਵੇ।

ਉਪ ਰਾਸ਼ਟਰਪਤੀ ਭਵਨ ਚ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨਾਲ ਗੱਲਬਾਤ ਦੌਰਾਨ, ਉਪ ਰਾਸ਼ਟਰਪਤੀ ਨੇ ਖੇਤੀ ਮੰਤਰਾਲੇ ਵੱਲੋਂ ਖੇਤੀ ਖੇਤਰ ਦੀ ਸੁਰੱਖਿਆ ਲਈ ਚੁੱਕੇ ਗਏ ਵਿਭਿੰਨ ਕਦਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਤਪਾਦਕਾਂ ਤੇ ਖਪਤਕਾਰਾਂ ਦੋਵਾਂ ਦੇ ਹਿਤਾਂ ਦੀ ਰਾਖੀ ਹੋਣੀ ਚਾਹੀਦੀ ਹੈ।

ਸ਼੍ਰੀ ਨਾਇਡੂ ਨੇ ਕਿਹਾ,‘ਖੇਤੀਬਾੜੀ ਵਿੱਚ ਉਤਪਾਦਕ ਜੱਥੇਬੰਦ ਨਹੀਂ ਹਨ ਤੇ ਉਨ੍ਹਾਂ ਦੇ ਵਿਚਾਰ ਅਕਸਰ ਅਣਸੁਣੇ ਰਹਿ ਜਾਂਦੇ ਹਨ। ਇਸੇ ਲਈ ਉਨ੍ਹਾਂ ਦੇ ਹਿਤਾਂ ਦੀ ਰਾਖੀ ਕਰਨਾ ਸਰਕਾਰਾਂ ਦਾ ਫ਼ਰਜ਼ ਹੈ।ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਇਹ ਮੁੱਖ ਤੌਰ ਤੇ ਰਾਜਾਂ ਦਾ ਫ਼ਰਜ਼ ਹੈ ਪਰ ਫਿਰ ਵੀ ਕੇਂਦਰ ਨੂੰ ਉਨ੍ਹਾਂ ਦਾ ਮਾਰਗਦਰਸ਼ਨ ਕਰਨਾ ਚਾਹੀਦਾ ਹੈ ਤੇ ਸਮੇਂਸਮੇਂ ਤੇ ਇਸ ਬਾਰੇ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।

ਉਪ ਰਾਸ਼ਟਰਪਤੀ ਨੇ ਫਲਾਂ ਤੇ ਸਬਜ਼ੀਆਂ ਜਿਹੇ ਛੇਤੀ ਖ਼ਰਾਬ ਹੋਣ ਵਾਲੇ ਖੇਤੀਉਤਪਾਦਾਂ ਉੱਤੇ ਵੱਧ ਧਿਆਨ ਕੇਂਦ੍ਰਿਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਛੇਤੀ ਨਸ਼ਟ ਹੋਣ ਯੋਗ ਅਜਿਹੀਆਂ ਵਸਤਾਂ ਦੇ ਭੰਡਾਰਣ ਤੇ ਮੰਡੀਕਰਣ ਦਾ ਖਾਸ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਸੁਝਾਅ ਵੀ ਦਿੱਤਾ ਕਿ ਕਿਸਾਨਾਂ ਤੋਂ ਖੇਤੀਉਤਪਾਦ ਸਿੱਧੇ ਖ਼ਰੀਦਣ ਦੀ ਸੁਵਿਧਾ ਲਈ ਏਪੀਐੱਮਸੀ ਕਾਨੂੰਨ ਵਿੱਚ ਢੁਕਵੀਂ ਸੋਧ ਕੀਤੀ ਜਾਣੀ ਚਾਹੀਦੀ ਹੈ ਕਿ ਤਾਂ ਜੋ ਕਿਸੇ ਨੂੰ ਮੰਡੀ ਚ ਜਾਣ ਲਈ ਮਜਬੂਰ ਨਾ ਕੀਤਾ ਜਾਵੇ। ਸ਼੍ਰੀ ਨਾਇਡੂ ਨੇ ਕਿਹਾ ਕਿ ਇਸ ਨਾਲ ਖਪਤਕਾਰਾਂ ਨੂੰ ਫਲ, ਸਬਜ਼ੀਆਂ ਤੇ ਹੋਰ ਖੇਤੀਵਸਤਾਂ ਉਚਿਤ ਮਾਤਰਾ ਵਿੱਚ ਯਕੀਨੀ ਤੌਰ ਤੇ ਉਪ ਲਬਧ ਹੋ ਸਕਣਗੀਆਂ।

ਉਪ ਰਾਸ਼ਟਰਪਤੀ ਨੇ ਖੇਤੀਉਤਪਾਦਾਂ ਦੀ ਆਵਾਜਾਈ ਸੁਖਾਵੇਂ ਢੰਗ ਨਾਲ ਕਰਵਾਉਣ ਦੀ ਲੋੜ ਤੇ ਜ਼ੋਰ ਦਿੰਦਿਆਂ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਅਜਿਹੀ ਆਵਾਜਾਈ ਦੌਰਾਨ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਵੇ। ਵਾਢੀ ਦੇ ਮੌਜੂਦਾ ਮੌਸਮ ਨੂੰ ਉਜਾਗਰ ਕਰਦਿਆਂ ਉਨ੍ਹਾਂ ਖੇਤੀਬਾੜੀ ਨਾਲ ਸਬੰਧਿਤ ਮਸ਼ੀਨਰੀ ਤੇ ਉਪਕਰਣਾਂ ਦੀ ਖੁੱਲ੍ਹੀ ਆਵਾਜਾਈ ਦਾ ਵੀ ਸੱਦਾ ਦਿੱਤਾ।

ਖੇਤੀ ਮੰਤਰੀ ਨੇ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਚੁੱਕੇ ਕਦਮਾਂ ਬਾਰੇ ਵਿਸਥਾਰਪੂਰਬਕ ਜਾਣਕਾਰੀ ਦਿੱਤੀ। ਸ਼੍ਰੀ ਤੋਮਰ ਨੇ ਕਿਹਾ ਕਿ ਕੇਂਦਰੀ ਖੇਤੀ ਮੰਤਰਾਲਾ ਇਸ ਸਬੰਧੀ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਪੂਰਾ ਤਾਲਮੇਲ ਰੱਖ ਰਿਹਾ ਹੈ ਅਤੇ ਉਨ੍ਹਾਂ ਉਪ ਰਾਸ਼ਟਰਪਤੀ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਸੰਕਟ ਦੀ ਇਸ ਘੜੀ ਚ ਕਿਸਾਨਾਂ ਦੀ ਮਦਦ ਲਈ ਹਰ ਤਰ੍ਹਾਂ ਦੇ ਲੋੜੀਂਦੇ ਕਦਮ ਚੁੱਕੇਗੀ।

 

****

 

ਵੀਆਰਆਰਕੇ/ ਐੱਮਐੱਸ/ਐੱਮਐੱਸਵਾਈ/ਆਰਕੇ


(Release ID: 1614804) Visitor Counter : 144