ਰੇਲ ਮੰਤਰਾਲਾ

ਕੋਵਿਡ- 19 ਖ਼ਿਲਾਫ਼ ਲੜਾਈ ਵਿੱਚ ਹੈਲਥ ਕੇਅਰ ਪ੍ਰੋਫੈਸ਼ਨਲਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਇੱਕ ਵੱਡੇ ਪ੍ਰੋਤਸਾਹਨ ਵਿੱਚ, ਭਾਰਤੀ ਰੇਲਵੇ ਨੇ ਅਪ੍ਰੈਲ 2020 ਵਿੱਚ 30,000 ਤੋਂ ਵੱਧ ਕਵਰਆਲ (ਪੀਪੀਈਜ਼) ਤਿਆਰ ਕਰਨ ਦੀ ਯੋਜਨਾ ਬਣਾਈ

ਮਿਸ਼ਨ ਮੋਡ ਵਿੱਚ, ਰੇਲਵੇ ਨੇ ਮਈ 2020 ‘ਚ 1,00,000 ਕਵਰਆਲਾਂ ਦਾ ਉਤਪਾਦਨ ਕਰਨ ਦੀ ਯੋਜਨਾ ਬਣਾਈ

ਹੋਰਨਾਂ ਹਿਤਧਾਰਕਾਂ ਲਈ ਹੈਲਥ ਵਰਕਰਾਂ ਵਾਸਤੇ ਅਜਿਹੇ ਸੁਰੱਖਿਆ ਕਵਰਆਲ ਤਿਆਰ ਕਰਨ ਦੀ ਮਿਸਾਲ ਕਾਇਮ ਕਰੇਗਾ

ਭਾਰਤੀ ਰੇਲਵੇ ਦੀਆਂ ਉਤਪਾਦਨ ਇਕਾਈਆਂ, ਜ਼ੋਨਲ ਰੇਲਵੇ ਵਰਕਸ਼ਾਪਾਂ ਅਤੇ ਫੀਲਡ ਇਕਾਈਆਂ ਨੇ ਵੱਡੀ ਗਿਣਤੀ ਵਿੱਚ ਪੀਪੀਈ ਕਵਰਆਲ ਦੇ ਨਿਰਮਾਣ ਦੀ ਤਿਆਰੀ ਕਰ ਲਈ ਹੈ

Posted On: 15 APR 2020 2:23PM by PIB Chandigarh

ਭਾਰਤੀ ਰੇਲਵੇ ਦੀਆਂ  ਉਤਪਾਦਨ ਇਕਾਈਆਂ, ਵਰਕਸ਼ਾਪਾਂ ਅਤੇ ਫੀਲਡ ਇਕਾਈਆਂ ਨੇ ਉਨ੍ਹਾਂ ਮੈਡੀਕਲ ਅਤੇ ਹੈਲਥ ਕੇਅਰ ਕਰਮੀਆਂ ਲਈ ਨਿਜੀ ਸੁਰੱਖਿਆ ਉਪਕਰਣ (ਪੀਪੀਈ) ਕਵਰਆਲ ਬਣਾਉਣੇ ਸ਼ੁਰੂ ਕਰ ਦਿੱਤੇ ਹਨ ਜੋ ਸੰਕ੍ਰਮਿਤ ਮਰੀਜ਼ਾਂ ਦਰਮਿਆਨ ਕੰਮ ਕਰਦੇ ਸਮੇਂ ਕੋਵਿਡ -19 ਬਿਮਾਰੀ ਦਾ ਸਿੱਧਾ ਸਾਹਮਣਾ ਕਰਦੇ ਹਨ।

ਭਾਰਤੀ ਰੇਲਵੇ ਅਪ੍ਰੈਲ, 2020 ਵਿੱਚ 30,000 ਤੋਂ ਵੱਧ   ਅਜਿਹੇ ਕਵਰਆਲ ਤਿਆਰ ਕਰੇਗਾ ਅਤੇ ਮਈ, 2020 ਵਿੱਚ ਹੋਰ 1,00,000 ਤਿਆਰ ਕਰਨ ਦੀ ਯੋਜਨਾ ਹੈ। ਪ੍ਰੋਟੋਟਾਈਪ ਕਵਰਆਲ ਲਈ ਨਿਰਧਾਰਿਤ ਟੈਸਟ ਪਹਿਲਾਂ ਹੀ ਗਵਾਲੀਅਰ ਦੀ ਅਧਿਕਾਰਿਤ ਡੀਆਰਡੀਓ ਪ੍ਰਯੋਗਸ਼ਾਲਾ ਨੇ ਉੱਚਤਮ ਗਰੇਡਾਂ ਦੇ ਨਾਲ ਪਾਸ ਕਰ ਦਿੱਤੇ ਹਨ।

ਭਾਰਤੀ ਰੇਲਵੇ ਦੇ ਡਾਕਟਰ, ਮੈਡੀਕਲ ਪ੍ਰੋਫੈਸ਼ਨਲ ਅਤੇ ਹੋਰ ਹੈਲਥ ਕੇਅਰ ਵਰਕਰ ਕੋਵਿਡ -19 ਬਿਮਾਰੀ ਨਾਲ ਲੜਨ ਲਈ ਅਣਥੱਕ ਮਿਹਨਤ ਕਰ ਰਹੇ ਹਨ। ਸੰਕ੍ਰਮਿਤ ਮਰੀਜ਼ਾਂ ਵਿੱਚ ਕੰਮ ਕਰਦੇ ਸਮੇਂ ਇਹ ਸਾਰੇ ਕਰਮਚਾਰੀ ਸਿੱਧੇ ਤੌਰ 'ਤੇ ਕੋਵਿਡ -19 ਬਿਮਾਰੀ ਦਾ ਸਾਹਮਣਾ ਕਰਦੇ ਹਨ। ਨੋਵੇਲ ਕੋਰੋਨਾਵਾਇਰਸ ਸੰਕ੍ਰਮਣ ਦੇ ਖ਼ਿਲਾਫ਼  ਬਚਾਅ ਦੀ ਫਰੰਟ ਲਾਈਨ ਵਜੋਂ , ਉਨ੍ਹਾਂ ਨੂੰ ਇੱਕ ਵਿਸ਼ੇਸ਼ ਕਿਸਮ ਦਾ ਅਪੋਹ (impervious) ਕਵਰਆਲ ਪ੍ਰਦਾਨ ਕਰਨ ਦੀ ਜ਼ਰੂਰਤ ਹੈ ਜੋ ਵਾਇਰਸ ਨੂੰ ਰੋਕਣ ਦੇ ਨਾਲ-ਨਾਲ ਦ੍ਰਵ ਲਿਜਾਣ ਵਾਲੀ ਹੋਰ ਬਿਮਾਰੀ ਨੂੰ ਵੀ ਰੋਕਣ ਦਾ ਕੰਮ ਕਰੇ।

ਕਿਉਂਕਿ ਇਸ ਤਰ੍ਹਾਂ ਦੇ ਹਰੇਕ ਕਵਰਆਲ ਦੀ ਵਰਤੋਂ ਸਿਰਫ਼ ਇੱਕ ਵਾਰ ਕੀਤੀ ਜਾ ਸਕਦੀ ਹੈ, ਇਸ ਲਈ ਉਨ੍ਹਾਂ ਦੀ ਬਹੁਤ ਵੱਡੀ ਗਿਣਤੀ ਵਿੱਚ ਲੋੜ ਪੈਂਦੀ ਹੈ। ਜਿਵੇਂ-ਜਿਵੇਂ ਕੋਵਿਡ -19 ਬਿਮਾਰੀ ਦੀਆਂ ਘਟਨਾਵਾਂ ਵਧਦੀਆਂ ਹਨ, ਭਾਵੇਂ  ਮੁਕਾਬਲਤਨ ਨਿਯੰਤਰਿਤ ਢੰਗ ਨਾਲ ਹੀ ਵਧਣ, ਪੀਪੀਈ ਕਵਰਆਲ ਦੀ ਜ਼ਰੂਰਤ ਵੀ ਕਈ ਗੁਣਾ ਵਧ ਰਹੀ ਹੈ।

ਪੀਪੀਈਜ਼ ਦੀ ਉਪਲੱਬਧਤਾ ਅਤੇ ਜ਼ਰੂਰਤਾਂ ਵਿਚਲੇ ਅੰਤਰ ਨੂੰ ਭਰਨ ਲਈ, ਉੱਤਰੀ ਰੇਲਵੇ ਦੀ ਜਗਾਧਰੀ ਵਰਕਸ਼ਾਪ ਨੇ ਇੱਕ ਪ੍ਰੋਟੋਟਾਈਪ ਪੀਪੀਈ ਕਵਰਆਲ ਡਿਜ਼ਾਈਨ ਕਰਨ ਅਤੇ ਬਣਾਉਣ ਦੀ ਪਹਿਲ ਕੀਤੀ ਸੀ। ਪ੍ਰੋਟੋਟਾਈਪ ਕਵਰਆਲ ਦਾ ਡੀਆਰਡੀਓ ਦੀ ਗਵਾਲੀਅਰ ਵਿਖੇ ਰੱਖਿਆ ਖੋਜ ਵਿਕਾਸ ਪ੍ਰਤਿਸ਼ਠਾਨ ਪ੍ਰਯੋਗਸ਼ਾਲਾ ਦੁਆਰਾ ਟੈਸਟ ਕੀਤਾ ਗਿਆ ਸੀ, ਜੋ ਕਿ ਅਜਿਹੇ ਟੈਸਟ ਕਰਨ ਲਈ ਅਧਿਕਾਰਿਤ ਹੈ। ਕਵਰਆਲ ਨਮੂਨੇ, ਡੀਆਰਡੀਈ ਦੁਆਰਾ ਲਏ ਸਾਰੇ ਟੈਸਟਾਂ ਵਿੱਚ  ਉੱਚਤਮ ਗ੍ਰੇਡ ਨਾਲ ਪਾਸ ਹੋਏ।

ਇਸ ਪਹਿਲ ਨੂੰ ਅੱਗੇ ਤੋਰਦਿਆਂ, ਭਾਰਤੀ ਰੇਲਵੇ ਇਸ ਮਹੀਨੇ (ਅਪ੍ਰੈਲ 2020) ਵਿੱਚ 30,000 ਤੋਂ ਵੱਧ ਪੀਪੀਈ ਕਵਰਆਲ ਤਿਆਰ ਕਰਨ ਲਈ ਲੋੜੀਂਦੀ ਕੱਚੀ ਸਮੱਗਰੀ ਆਪਣੀਆਂ ਵਰਕਸ਼ਾਪਾਂ ਅਤੇ ਹੋਰ ਇਕਾਈਆਂ ਲਈ ਖਰੀਦਣ ਅਤੇ ਵੰਡਣ ਦੇ ਸਮਰੱਥ ਹੋ ਗਿਆ ਹੈ।

ਉਤਪਾਦਨ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਉਤਪਾਦਨ ਵਧਣ ਦੇ ਨਾਲ ਹੀ ਭਾਰਤੀ ਰੇਲਵੇ ਦੇ ਆਪਣੇ ਡਾਕਟਰਾਂ,ਜੋ ਇਨ੍ਹਾਂ ਕਵਰਆਲ ਦੇ ਅਸਲ ਉਪਭੋਗਤਾ ਹਨ, ਨੂੰ ਵੀ ਇਨ੍ਹਾਂ ਕਵਰਆਲ ਨੂੰ ਪਰਖਣ ਵਿੱਚ ਸ਼ਾਮਲ ਕੀਤਾ ਗਿਆ ਹੈ। ਵਧ ਰਹੀ ਜ਼ਰੂਰਤ ਨੂੰ ਪੂਰਾ ਕਰਨ ਲਈ, ਭਾਰਤੀ ਰੇਲਵੇ ਨੇ ਮਈ, 2020 ਦੇ ਮਹੀਨੇ ਵਿੱਚ ਹੋਰ 1,00,000 ਪੀਪੀਈ ਕਵਰਆਲ ਤਿਆਰ ਕਰਨ ਦਾ ਟੀਚਾ ਰੱਖਿਆ ਹੈ, ਅਤੇ  ਲੋੜੀਂਦਾ ਕੱਚਾ ਮਾਲ ਜੁਟਾ ਰਿਹਾ ਹੈ।

ਲੋੜੀਂਦੇ  ਕੱਚੇ ਮਾਲ ਦੇ ਨਾਲ-ਨਾਲ ਪੀਪੀਈ ਕਵਰਆਲ ਤਿਆਰ ਕਰਨ ਵਾਲੀ ਮਸ਼ੀਨਰੀ ਦੀ ਵਿਸ਼ਵ ਵਿੱਚ ਘਾਟ ਦੇ ਬਾਵਜੂਦ  ਇਹ ਸਭ ਕੀਤਾ ਗਿਆ ਹੈ। ਇਸ ਪ੍ਰਯਤਨ ਦੇ ਪਿੱਛੇਵਿਸ਼ਵ ਦੇ ਕੁਝ ਅਤੀ ਸੁਰੱਖਿਅਤ ਰੇਲਵੇ ਰੋਲਿੰਗ ਸਟਾਕ ਦਾ ਨਿਰਮਾਣ ਅਤੇ ਪ੍ਰਬੰਧ ਕਰਨ  ਵਾਲੀਆਂ ਭਾਰਤੀ ਰੇਲਵੇ ਦੀਆਂ ਵਰਕਸ਼ਾਪਾਂ ਅਤੇ ਉਤਪਾਦਨ ਇਕਾਈਆਂ ਦੀਲੋੜ ਦੇ ਵਕਤ ਪਰਖੀ ਹੋਈ ਯੋਗਤਾ ਹੈ। ਉਹ ਹੀ ਸਮਰੱਥਾਵਾਂ, ਮੁਹਾਰਤ, ਪ੍ਰੋਟੋਕਾਲਜ਼ ਅਤੇ ਪ੍ਰਕਿਰਿਆਵਾਂ ਜੋ ਆਮ ਤੌਰ ਤੇ ਡਿਜ਼ਾਈਨ, ਨਿਰਮਾਣ ਅਤੇ ਰੋਲਿੰਗ ਸਟਾਕ ਦੀ ਵਰਤੋਂ ਲਈ ਵਰਤੀਆਂ ਜਾਂਦੀਆਂ ਹਨ, ਦਾ ਉਪਯੋਗ  ਫੀਲਡ ਯੂਨਿਟਾਂ ਅਤੇ ਵਰਕਸ਼ਾਪਾਂ ਨੂੰ ਉੱਚ ਗੁਣਵੱਤਾ ਵਾਲੇ ਪੀਪੀਈ ਕਵਰਆਲ ਨੂੰ ਇੰਨੀ ਤੇਜ਼ੀ ਨਾਲ ਤਿਆਰ ਕਰਨ ਦੇ ਯੋਗ ਬਣਾਉਣ ਲਈ ਕੀਤਾ ਗਿਆ ਹੈ।

ਇਸ ਗੱਲ 'ਤੇ ਧਿਆਨ ਦੇਣਾ ਮਹੱਤਵਪੂਰਨ ਹੈ ਕਿ ਇਹੀ ਸਮਰਪਣ ਪਹਿਲਾਂ ਵੀ ਭਾਰਤੀ ਰੇਲਵੇ ਨੂੰ ਬਹੁਤ ਘੱਟ ਸਮੇਂ ਵਿੱਚ ਆਪਣੇ 5000 ਤੋਂ ਵੱਧ ਯਾਤਰੀ ਕੋਚਾਂ ਨੂੰ  ਮੋਬਾਈਲ ਕੁਆਰੰਟੀਨ / ਆਈਸੋਲੇਸ਼ਨ ਸੁਵਿਧਾਵਾਂ ਵਿੱਚ ਤਬਦੀਲ ਕਰਦਿਆਂ  ਦੇਖਿਆ ਗਿਆ ਹੈ।

*****

 

ਐੱਸਜੀ/ਐੱਮਕੇਵੀ(Release ID: 1614789) Visitor Counter : 184