ਖੇਤੀਬਾੜੀ ਮੰਤਰਾਲਾ
ਖੇਤੀਬਾੜੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਲੌਕਡਾਊਨ ਦੌਰਾਨ ਛੇਤੀ ਖਰਾਬ ਹੋ ਜਾਣ ਵਾਲੀਆਂ ਵਸਤਾਂ ਦੇ ਅੰਤਰਾਰਾਜੀ ਆਵਾਗਵਨ ਦੀ ਸੁਵਿਧਾ ਲਈ ਆਲ ਇੰਡੀਆ ਐਗਰੀ ਟਰਾਂਸਪੋਰਟ ਕਾਲ ਸੈਂਟਰ ਨੰਬਰ 18001804200 ਅਤੇ 14488 ਲਾਂਚ ਕੀਤੇ
Posted On:
15 APR 2020 1:28PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਕ੍ਰਿਸ਼ੀ ਭਵਨ ਵਿੱਚ ਇੱਕ ਸਮਾਰੋਹ ਵਿੱਚ ਆਲ ਇੰਡੀਆ ਐਗਰੀ ਟਰਾਂਸਪੋਰਟ ਕਾਲ ਸੈਂਟਰ ਦਾ ਉਦਘਾਟਨ ਕੀਤਾ ਜਿਸ ਵਿੱਚ ਕੋਵਿਡ-19 ਦੇ ਖਤਰੇ ਦੇ ਕਾਰਨ ਲੌਕਡਾਊਨ ਦੀ ਮੌਜੂਦਾ ਸਥਿਤੀ ਵਿੱਚ ਛੇਤੀ ਖਰਾਬ ਹੋ ਜਾਣ ਵਾਲੀਆਂ ਵਸਤਾਂ ਦੇ ਅੰਤਰਾਰਾਜੀ ਆਵਾਗਵਨ ਦੀ ਸੁਵਿਧਾ ਦਿੱਤੀ ਜਾ ਸਕੇ। ਕਾਲ ਸੈਂਟਰ ਦੇ ਨੰਬਰ 18001804200 ਅਤੇ 14488 ਹਨ। ਇਨ੍ਹਾਂ ਨੰਬਰਾਂ 'ਤੇ ਦਿਨ ਜਾਂ ਰਾਤ ਦੇ ਕਿਸੇ ਵੀ ਸਮੇਂ ਮੋਬਾਈਲ ਅਤੇ ਲੈਂਡਲਾਈਨ ਫੋਨ ਤੋਂ ਕਾਲ ਕੀਤੀ ਜਾ ਸਕਦੀ ਹੈ।
ਛੇਤੀ ਖਰਾਬ ਹੋ ਜਾਣ ਵਾਲੇ ਪਦਾਰਥਾਂ-ਸਬਜ਼ੀਆਂ ਤੇ ਫਲਾਂ,ਖੇਤੀ ਇਨਪੁੱਟਸ ਬੀਜਾਂ,ਕੀਟਨਾਸ਼ਕਾਂ ਅਤੇ ਖਾਦਾਂ ਆਦਿ ਦੇ ਅੰਤਰਾਰਾਜੀ ਆਵਾਗਮਨ ਲਈ ਰਾਜਾਂ ਦਰਮਿਆਨ ਤਾਲਮੇਲ ਵਾਸਤੇ ਆਲ ਇੰਡੀਆ ਐਗਰੀ ਟਰਾਂਸਪੋਰਟ ਕਾਲ ਸੈਂਟਰ, ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ, ਭਾਰਤ ਸਰਕਾਰ ਦੀ ਇਹ ਚੌਵੀ ਘੰਟੇ (24x7) ਸੇਵਾ ਵਾਲੀ ਪਹਿਲ ਹੈ।
ਟਰੱਕ ਡਰਾਈਵਰ ਅਤੇ ਹੈਲਪਰ,ਵਪਾਰੀ,ਪ੍ਰਚੂਨ ਵਿਕਰੇਤਾ,ਟਰਾਂਸਪੋਰਟਰ ਕਿਸਾਨ,ਨਿਰਮਾਤਾ ਜਾਂ ਕੋਈ ਹੋਰ ਹਿੱਸੇਦਾਰ ਜੋ ਬੀਜਾਂ,ਖਾਦਾਂ ਤੋਂ ਇਲਾਵਾ ਖੇਤੀਬਾੜੀ,ਬਾਗਵਾਨੀ ਜਾਂ ਕਿਸੇ ਛੇਤੀ ਖਰਾਬ ਹੋ ਜਾਣ ਵਾਲੇ ਵਸਤਾਂ ਦੇ ਅੰਤਰਰਾਜੀ ਆਵਾਗਮਨ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰ ਰੇ ਹਨ, ਕਾਲ ਸੈਂਟਰ 'ਤੇ ਕਾਲ ਕਰਕੇ ਸਹਾਇਤਾ ਲੈ ਸਕਦੇ ਹਨ। ਕਾਲ ਸੈਂਟਰ ਦੇ ਐਗਜ਼ੀਕਿਊਟਿਵ ਮਾਮਲਿਆਂ ਦੇ ਹੱਲ ਲਈ ਰਾਜ ਸਰਕਾਰ ਦੇ ਅਧਿਕਾਰੀਆਂ ਨੂੰ ਲੋੜੀਂਦੀ ਸਹਾਇਤਾ ਦੇ ਨਾਲ ਵਾਹਨ ਅਤੇ ਖੇਪ ਦੇ ਵੇਰਵੇ ਭੇਜਣਗੇ।
ਇਫਕੋ ਕਿਸਾਨ ਸੰਚਾਰ ਲਿਮਿਟਿਡ (ਆਈਕੇਐੱਸਐੱਲ) ਵੱਲੋਂ ਫਰੀਦਾਬਾਦ,ਹਰਿਆਣਾ ਵਿਖੇ ਆਪਣੇ ਦਫ਼ਤਰਾਂ ਤੋਂ ਸੰਚਾਲਿਤ ਕਾਲ ਸੈਂਟਰ ਨੂੰ ਸ਼ੁਰੂ ਵਿੱਚ 10 ਗ੍ਰਾਹਕ ਐਗਜ਼ੀਕਿਊਟਿਵ ਦੁਆਰਾ ਚੌਵੀ ਘੰਟੇ 8 ਘੰਟੇ ਦੀਆ ਤਿੰਨ ਸਿਫਟਾਂ ਵਿੱਚ ਚਲਾਇਆ ਜਾਵੇਗਾ। ਲੋੜਾਂ ਦੇ ਅਧਾਰ 'ਤੇ ਕਾਲ ਸੈਂਟਰ ਸੇਵਾ 20 ਸੀਟਾਂ ਦੀ ਪੂਰੀ ਸਮਰੱਥਾ ਤੱਕ ਵਧਾਈ ਜਾ ਸਕਦੀ ਹੈ। ਕਾਲ ਸੈਂਟਰ ਦੇ ਐਗਜ਼ੀਕਿਊਟਿਵ ਰਿਕਾਰਡ ਰੱਖਣਗੇ ਅਤੇ ਕੇਸ ਵਿੱਚ ਹੋਣ ਵਾਲੀ ਕਿਸੇ ਵੀ ਸਮੱਸਿਆ ਦੇ ਨਿਪਟਾਰੇ ਦੀ ਪੁਸ਼ਟੀ ਕਰਨਗੇ।
ਆਲ ਇੰਡੀਆ ਐਗਰੀ ਟਰਾਂਸਪੋਰਟ ਕਾਲ ਸੈਂਟਰ ਦੇ ਉਦਘਾਟਨ ਸਮਾਰੋਹ ਦੌਰਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ, ਸ਼੍ਰੀ ਪਰਸੋਤਮ ਰੁਪਾਲਾ ਅਤੇ ਸ਼੍ਰੀ ਕੈਲਾਸ਼ ਚੌਧਰੀ, ਸਕੱਤਰ (ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ), ਸ਼੍ਰੀ ਸੰਜੈ ਅਗਰਵਾਲ ਅਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਚੌਵੀ ਘੰਟੇ (24x7) ਕਾਲ ਸੈਂਟਰ ਸੇਵਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੁਆਰਾ ਲੌਕਡਾਊਨ ਮਿਆਦ ਦੇ ਦੌਰਾਨ ਫੀਲਡ ਪੱਧਰ 'ਤੇ ਕਿਸਾਨਾਂ ਅਤੇ ਖੇਤੀਬਾੜੀ ਦੀ ਗਤੀਵਿਧੀਆਂ ਦੀ ਸੁਵਿਧਾ ਲਈ ਉਠਾਏ ਗਏ ਕਈ ਕਦਮਾਂ ਦਾ ਹਿੱਸਾ ਹੈ।
*****
ਏਪੀਐੱਸ/ਪੀਕੇ/ਐੱਮਐੱਸ/ਬੀਏ
(Release ID: 1614784)
Visitor Counter : 162
Read this release in:
English
,
Urdu
,
Hindi
,
Marathi
,
Bengali
,
Assamese
,
Gujarati
,
Tamil
,
Telugu
,
Kannada
,
Malayalam