ਰੇਲ ਮੰਤਰਾਲਾ

ਪਾਰਸਲ ਟ੍ਰੇਨਾਂ ਰੇਲਵੇ ਲਈ ਮਾਲੀਆ ਲਿਆਉਣ ਲੱਗੀਆਂ, ਲੌਕਡਾਊਨ ਸ਼ੁਰੂ ਹੋਣ ਤੋਂ ਬਾਅਦ 20,400 ਟਨ ਸਮਾਨ ਦੀ ਢੁਆਈ ਹੋਈ ਅਤੇ ਲਗਭਗ 7.54 ਕਰੋੜ ਦੀ ਕਮਾਈ ਹੋਈ

ਭਾਰਤੀ ਰੇਲਵੇ ਨੇ ਜ਼ਰੂਰੀ ਵਸਤਾਂ ਦੀ ਤੇਜ਼ ਟ੍ਰਾਂਸਪੋਰਟੇਸ਼ਨ ਲਈ ਛੋਟੇ ਪਾਰਸਲਾਂ ਦੀ ਪਾਰਸਲ ਵੈਨਾਂ ਰਾਹੀਂ ਢੁਆਈ ਸ਼ੁਰੂ ਕੀਤੀ ਤਾਕਿ ਲੌਕਡਾਊਨ ਦੌਰਾਨ ਸਪਲਾਈ ਚੇਨ ਵਿੱਚ ਮਦਦ ਕੀਤੀ ਜਾਵੇ

ਇਸ ਵੇਲੇ ਇਹ ਟ੍ਰੇਨਾਂ 65 ਰੂਟਾਂ ਉੱਤੇ ਚਲ ਰਹੀਆਂ ਹਨ, 14 ਅਪ੍ਰੈਲ ਤੱਕ ਕੁੱਲ 507 ਟ੍ਰੇਨਾਂ ਚਲੀਆਂ

Posted On: 15 APR 2020 3:46PM by PIB Chandigarh

ਮੈਡੀਕਲ ਸਪਲਾਈ, ਮੈਡੀਕਲ ਉਪਕਰਣ, ਅਨਾਜ ਆਦਿ ਜਿਹੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਛੋਟੇ ਸਾਈਜ਼ ਦੇ ਪਾਰਸਲਾਂ ਵਿੱਚ ਢੁਆਈ ਕੋਵਿਡ-19 ਲੌਕਡਾਊਨ ਦੌਰਾਨ ਅਹਿਮ ਹੁੰਦੀ ਜਾ ਰਹੀ ਹੈ ਇਸ ਅਹਿਮ ਲੋੜ ਨੂੰ ਪੂਰਾ ਕਰਨ ਲਈ ਭਾਰਤੀ ਰੇਲਵੇ ਨੇ ਰੇਲਵੇ ਪਾਰਸਲ ਵੈਨਾਂ ਦਾ ਪ੍ਰਬੰਧ ਕੀਤਾ ਹੈ ਤਾਕਿ ਈ-ਕਮਰਸ਼ੀਅਲ ਵਸਤਾਂ ਤੋਂ ਇਲਾਵਾ ਹੋਰ ਗਾਹਕਾਂ ਜਿਨ੍ਹਾਂ ਵਿੱਚ ਰਾਜ ਸਰਕਾਰਾਂ ਵੀ ਸ਼ਾਮਲ ਹਨ, ਦੇ ਸਮਾਨ ਦੀ ਢੁਆਈ ਹੋ ਸਕੇ ਰੇਲਵੇ ਨੇ ਸਮੇਂ ਸਾਰਣੀ ਅਨੁਸਾਰ ਪਾਰਸਲ ਵਿਸ਼ੇਸ਼ ਟ੍ਰੇਨਾਂ ਕੁਝ ਵਿਸ਼ੇਸ਼ ਰੂਟਾਂ ਉੱਤੇ ਚਲਾਉਣ ਦਾ ਫੈਸਲਾ ਕੀਤਾ ਹੈ ਤਾਕਿ ਜ਼ਰੂਰੀ ਵਸਤਾਂ ਦੀ ਬੇਰੋਕ-ਟੋਕ ਸਪਲਾਈ ਯਕੀਨੀ ਬਣੀ ਰਹਿ ਸਕੇ

 

ਖੇਤਰੀ ਰੇਲਵੇ ਵਲੋਂ ਇਨ੍ਹਾਂ ਪਾਰਸਲ ਵਿਸ਼ੇਸ਼ ਟ੍ਰੇਨਾਂ ਲਈ ਰੈਗੂਲਰ ਤੌਰ ‘ਤੇ ਰੂਟਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੋਟੀਫਾਈ ਕੀਤਾ ਜਾ ਰਿਹਾ ਹੈ ਇਸ ਵੇਲੇ ਇਹ ਟ੍ਰੇਨਾਂ 65 ਰੂਟਾਂ ਉੱਤੇ ਚਲ ਰਹੀਆਂ ਹਨ ਇਨ੍ਹਾਂ ਰੂਟਾਂ ਦੀ ਇਸ ਸਮਾਨ ਦੀ ਢੁਆਈ ਲਈ ਪਹਿਚਾਣ ਕੀਤੀ ਗਈ ਹੈ -

 

(ਓ) ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਦਰਮਿਆਨ ਰੈਗੂਲਰ ਕਨੈਕਟੀਵਿਟੀ, ਜਿਵੇਂ ਕਿ ਦਿੱਲੀ, ਮੁੰਬਈ, ਕੋਲਕਾਤਾ, ਚੇਨਈ, ਬੰਗਲੁਰੂ ਅਤੇ ਹੈਦਰਾਬਾਦ

 

(ਅ) ਰਾਜਾਂ ਦੀਆਂ ਰਾਜਧਾਨੀਆਂ /ਅਹਿਮ ਸ਼ਹਿਰਾਂ ਤੋਂ ਰਾਜਾਂ ਦੇ ਸਾਰੇ ਅਹਿਮ ਹਿੱਸਿਆਂ ਦਰਮਿਆਨ ਕਨੈਕਟੀਵਿਟੀ

 

(ੲ) ਦੇਸ਼ ਦੇ ਉੱਤਰ ਪੂਰਬੀ ਹਿੱਸੇ ਲਈ ਕਨੈਕਟੀਵਿਟੀ ਯਕੀਨੀ ਬਣਾਉਣਾ

 

(ਸ) ਸਰਪਲਸ ਖੇਤਰਾਂ (ਗੁਜਰਾਤ, ਆਂਧਰ ਪ੍ਰਦੇਸ਼) ਤੋਂ ਵਧੇਰੇ ਮੰਗ ਵਾਲੇ ਖੇਤਰਾਂ ਨੂੰ ਦੁੱਧ ਅਤੇ ਡੇਅਰੀ ਉਤਪਾਦਾਂ ਦੀ ਸਪਲਾਈ

 

(ਹ) ਹੋਰ ਜ਼ਰੂਰੀ ਵਸਤਾਂ (ਖੇਤੀ ਇਨਪੁਟਸ, ਦਵਾਈਆਂ, ਮੈਡੀਕਲ ਉਪਕਰਣਾਂ ਆਦਿ) ਦੀ ਉਤਪਾਦਨ ਵਾਲੇ ਖੇਤਰਾਂ ਤੋਂ ਦੇਸ਼ ਦੇ ਹੋਰ ਹਿੱਸਿਆਂ ਨੂੰ ਸਪਲਾਈ

 

14 ਅਪ੍ਰੈਲ, 2020 ਨੂੰ ਸ਼ਾਮ 6 ਵਜੇ ਤੱਕ 77 ਟ੍ਰੇਨਾਂ ਚਲੀਆਂ, ਜਿਨ੍ਹਾਂ ਵਿੱਚੋਂ 75 ਟਾਈਮ ਟੇਬਲ ਦੇ ਹਿਸਾਬ ਨਾਲ ਚਲਣ ਵਾਲੀਆਂ ਵਿਸ਼ੇਸ਼ ਟ੍ਰੇਨਾਂ ਸਨ ਇਨ੍ਹਾਂ ਟ੍ਰੇਨਾਂ ਰਾਹੀਂ 1835 ਟਨ ਸਮਾਨ ਲੱਦਿਆ ਗਿਆ ਜਿਸ ਨਾਲ ਰੇਲਵੇ ਨੂੰ ਇੱਕ ਦਿਨ ਵਿੱਚ 63 ਲੱਖ ਰੁਪਏ ਦੀ ਕਮਾਈ ਹੋਈ

 

14 ਅਪ੍ਰੈਲ, 2020 ਨੂੰ ਸ਼ਾਮ 6 ਵਜੇ ਤੱਕ ਕੁਲ 522 ਟ੍ਰੇਨਾਂ ਚਲੀਆਂ, ਜਿਨ੍ਹਾਂ ਵਿੱਚੋਂ 458 ਟਾਈਮ ਟੇਬਲ ਦੇ ਹਿਸਾਬ ਨਾਲ ਚਲੀਆਂ 20,474 ਸਮਾਨ ਲੱਦਿਆ ਗਿਆ ਜਿਸ ਨਾਲ ਰੇਲਵੇ ਨੂੰ ਇਕ 7.54 ਕਰੋੜ ਰੁਪਏ ਦੀ ਕਮਾਈ ਹੋਈ

 

*****

 

ਐੱਸਜੀ/ਐੱਮਕੇਵੀ



(Release ID: 1614783) Visitor Counter : 149