ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਹਨੇਰੇ ਦੇ ਬੱਦਲ ਵਿੱਚ ਹਮੇਸ਼ਾ ਉਮੀਦ ਦੀ ਕਿਰਨ ਵੀ ਹੁੰਦੀ ਹੈ : ਡਾ. ਹਰਸ਼ ਵਰਧਨ ਡਾ. ਹਰਸ਼ ਵਰਧਨ ਨੇ ਭਾਰਤੀ ਉਦਯੋਗ ਪਰਿਸੰਘ (ਸੀਆਈਆਈ) ਦੇ ਮਹਾਰਥੀਆਂ ਨਾਲ ਗੱਲਬਾਤ ਕੀਤੀ

Posted On: 14 APR 2020 9:31PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਭਾਰਤੀ ਉਦਯੋਗ ਪਰਿਸੰਘ  (ਸੀਆਈਆਈ) ਦੁਆਰਾ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਭਾਰਤੀ ਉਦਯੋਗ ਜਗਤ ਦੇ 50 ਤੋਂ ਅਧਿਕ ਨੇਤਾਵਾਂ ਨਾਲ ਵੀਡੀਓ ਕਾਨਫਰੰਸਿੰਗ  ਜ਼ਰੀਏ ਗੱਲਬਾਤ ਕੀਤੀ।  ਸੰਮੇਲਨ ਦੌਰਾਨ ਉਨ੍ਹਾਂ ਨੇ ਸੀਆਈਆਈ  ਦੇ ਪ੍ਰਧਾਨ, ਸ਼੍ਰੀ ਵਿਕਰਮ ਕਿਰਲੋਸਕਰ, ਸੀਆਈਆਈ ਦੇ ਪ੍ਰਧਾਨ ਡੈਜ਼ੀਗਨੇਟ, ਸ਼੍ਰੀ ਉਦੈ ਕੋਟਕਸੀਆਈਆਈ ਦੇ ਡਾਇਰੈਕਟਰ ਜਨਰਲ ਸ਼੍ਰੀ ਚੰਦਰਜੀਤ ਬੈਨਰਜੀ, ਸੀਆਈਆਈ ਨੈਸ਼ਨਲ ਹੈਲ‍ਥਕੇਅਰ ਕੌਂਸਲ ਦੇ ਚੇਅਰਮੈਨ ਅਤੇ ਮੇਦਾਂਤਾ ਦੇ ਸੀਐੱਮਡੀ ਡਾ. ਨਰੇਸ਼ ਤ੍ਰੇਹਨ, ਹੀਰੋ ਇੰਟਰਪ੍ਰਾਈਜਜ ਦੇ ਚੇਅਰਮੈਨ ਸ਼੍ਰੀ ਸੁਨੀਲ ਕਾਂਤ ਮੁੰਜਾਲ, ਗਲੋਬਲ ਅਲਾਇੰਸ ਫਾਰ ਇੰਪਰੂਵਡ ਨਿਊਟ੍ਰੀਸ਼ਨ (ਜੀਏਆਈਐੱਨ) ਦੀ ਸਾਬਕਾ ਚੇਅਰਪਰਸਨ ਸੁਸ਼੍ਰੀ ਵਿਨੀਤਾ ਬਾਲੀ, ਮਹਿੰਦਰਾ ਐਂਡ ਮਹਿੰਦਰਾ ਲਿਮਿਟਿਡ ਦੇ ਮੈਨੇਜਿੰਗ ਡਾਇਰੈਕਟਰ ਡਾ. ਪਵਨ ਗੋਇਨਕਾ, ਆਰਸੀਬੀ ਕੰਸਲਟਿੰਗ ਦੇ ਚੇਅਰਮੈਨ ਸ਼੍ਰੀ ਆਰਸੀ ਭਾਰਗਵ ਅਤੇ ਸੀਆਈਆਈ ਨੈਸ਼ਨਲ ਕਮੇਟੀ ਔਨ ਬਾਇਓਟੈਕਨੋਲੋਜੀ ਦੀ ਮੈਂਬਰ ਅਤੇ ਸੰਸ‍ਥਾਪਕ ਡਾ. ਕਿਰਨ ਮਜ਼ੂਮਦਾਰ ਸ਼ਾ ਨਾਲ ਗੱਲਬਾਤ ਕੀਤੀ।

ਡਾ. ਹਰਸ਼ ਵਰਧਨ ਨੇ ਕੋਵਿਡ-19 ਦੇ ਮੱਦੇਨਜ਼ਰ ਸਰਕਾਰ ਦੁਆਰਾ ਕੀਤੇ ਜਾ ਰਹੇ ਕਈ ਰਾਹਤ ਉਪਾਵਾਂ  ਬਾਰੇ ਉਦਯੋਗ ਨੂੰ ਜਾਣਕਾਰੀ ਦਿੱਤੀ।  ਮੰਤਰੀ ਨੇ ਉਨ੍ਹਾਂ ਨਾਲ ਗੱਲ ਕਰਦੇ ਹੋਏ ਸਪਲਾਈ ਲੜੀ ਵਿੱਚ ਨਿਯਮ ਦੇ ਨਾਲ - ਨਾਲ ਸਿਹਤ ਸੇਵਾ ਖੇਤਰ ਦੀਆਂ ਕਈ ਸਮੱਸਿਆਵਾਂ ਨਾਲ ਸਬੰਧਿਤ ਕਈ ਮਹੱਤਵਪੂਰਨ ਮੁੱਦਿਆਂ ਉੱਤੇ ਜਵਾਬ ਦਿੱਤਾ। ਉਨ੍ਹਾਂ ਨੇ ਕੋਵਿਡ-19 ਦੇ ਖ਼ਿਲਾਫ਼ ਲੜਾਈ ਦੌਰਾਨ ਅਰਥਵਿਵਸਥਥਾ ਨੂੰ ਪਟੜੀ ਉੱਤੇ ਲਿਆਉਣ ਲਈ ਕੀਤੇ ਜਾ ਰਹੇ ਉਪਾਵਾਂਟੈਸਟਿੰਗ ਸੁਵਿਧਾਵਾਂ ਦੀ ਉਪਲੱਬਧਤਾਫਾਰਮਾਸਿਊਟੀਕਲ ਉਦਯੋਗ ਲਈ ਕੱਚੇ ਮਾਲ ਦੀ ਉਪਲੱਬਧਤਾਰੋਗ ਦੀ ਨਿਗਰਾਨੀਟੈਲੀਮੈਡੀਸਿਨ ਸੁਵਿਧਾਵਾਂ ਦੀ ਵਰਤੋਂ ਨਿਵਾਰਕ ਸਿਹਤ ਦੇਖਭਾਲ਼ ਆਦਿ ਸਬੰਧੀ ਆਪਣੀਆਂ ਚਿੰਤਾਵਾਂ ਵਿਅਕਤ ਕੀਤੀਆਂ। ਉਨ੍ਹਾਂ ਨੇ ਕਿਹਾ, ‘ਹਨੇਰੇ ਦੇ ਬੱਦਲ ਵਿੱਚ ਹਮੇਸ਼ਾ ਉਮੀਦ ਦੀ ਕਿਰਨ ਵੀ ਹੁੰਦੀ ਹੈ।  ਮੌਜੂਦਾ ਪਰਿਸਥਿਤੀ ਵਿੱਚ ਆਤ‍ਮਬਲ ਨੂੰ ਉੱਚਾ ਰੱਖਣਾ ਜ਼ਰੂਰੀ ਹੈ ਤਾਕਿ ਅਸੀਂ ਇਸ ਤੋਂ ਬਾਹਰ ਨਿਕਲ ਸਕੀਏਫੀਨਿਕਸ (phoenix) ਦੀ ਤਰ੍ਹਾਂ ਵਿਜਈ ਹੋ ਸਕੀਏ।  ਉਨ੍ਹਾਂ ਨੇ ਕਿਹਾ, ‘ਇਹ ਦੁਨੀਆ ਦੇ ਆਧੁਨਿਕ ਇਤਿਹਾਸ ਦੇ ਸਭ ਤੋਂ ਕਾਲੇ ਪ੍ਰਕਰਣਾਂ ਵਿੱਚੋਂ ਇੱਕ ਹੈ ਅਤੇ ਮਾਨਵ ਜਾਤੀ ਨੂੰ ਇਸ ਤੋਂ ਬਾਹਰ ਆਉਣਾ ਹੋਵੇਗਾ ਅਤੇ ਇਸ ਨਾਲ ਚੰਗੀਆਂ ਚੀਜ਼ਾਂ ਤੋਂ ਉਬਾਰਨਾ ਹੋਵੇਗਾ।

ਡਾ. ਹਰਸ਼ ਵਰਧਨ ਨੇ ਉਨ੍ਹਾਂ ਨੂੰ ਆਪਣੇ ਆਤ‍ਮਬਲ (ਮਨੋਬਲ) ਨੂੰ ਉੱਚ ਬਣਾਈ ਰੱਖਣ ਅਤੇ ਕੋਵਿਡ  ਦੇ ਕਾਰਨ ਸਿਹਤ ਸੇਵਾ ਵਿੱਚ ਮੇਕ ਇਨ ਇੰਡੀਆ ਦੇ ਅਵਸਰਾਂ ਦੀ ਬਿਹਤਰੀਨ ਵਰਤੋਂ ਕਰਨ ਲਈ ਕਿਹਾ ਤਾਕਿ ਦੇਸ਼ ਇਸ ਮਹਾਮਾਰੀ ਨਾਲ ਨਜਿੱਠਣ ਦੌਰਾਨ ਮਹੱਤਵਪੂਰਨ ਸਿਹਤ ਦੇਖਭਾਲ਼ ਉਪਕਰਣ ਪ੍ਰਦਾਨ ਕਰਨ ਵਿੱਚ ਕਿਤੇ ਅਧਿਕ ਲਚਕੀਲਾ ਅਤੇ ਆਤਮਨਿਰਭਰ ਹੋ ਸਕੇ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਛੇਤੀ ਤੋਂ ਛੇਤੀ ਅਤੇ ਸੁਰੱਖਿਅਤ ਤਰੀਕੇ ਨਾਲ ਉਦਯੋਗਿਕ ਗਤੀਵਿਧੀਆਂ ਨੂੰ ਫਿਰ ਤੋਂ ਸ਼ੁਰੂ ਕਰਨ ਲਈ ਸਲਾਹ -ਮਸ਼ਵਰਾ ਕਰ ਰਹੀ ਹੈ।

ਡਾ. ਹਰਸ਼ ਵਰਧਨ ਨੇ ਪ੍ਰੀਖਿਆ ਦੀ ਇਸ ਘੜੀ ਵਿੱਚ ਸਰਕਾਰ ਨਾਲ ਖੜ੍ਹੇ ਹੋਣ ਅਤੇ ਪੀਐੱਮ ਕੇਅਰਸ ਫੰਡ ਵਿੱਚ ਉਦਾਰਤਾਪੂਰਵਕ ਅਤੇ ਸ਼ਾਲੀਨਤਾ ਨਾਲ ਯੋਗਦਾਨ ਦੇਣ ਲਈ ਲਈ ਸਾਰੇ ਪ੍ਰਤੀਭਾਗੀਆਂ ਦਾ ਧੰਨਵਾਦ ਕੀਤਾ।  ਉਨ੍ਹਾਂ ਨੇ ਕਿਹਾ, ‘ਦੇਸ਼  ਦੇ ਉਦਯੋਗ ਜਗਤ ਨੂੰ ਕੋਵਿਡ  ਦੇ ਕਹਿਰ ਕਾਰਨ ਬਹੁਤ ਝਟਕਾ ਲਗਿਆ ਹੈ ਅਤੇ ਸਰਕਾਰ ਪਹਿਲਾਂ ਤੋਂ ਹੀ ਇਸ ਗੱਲ ਉੱਤੇ ਵਿਚਾਰ ਕਰ ਰਹੀ ਹੈ ਕਿ ਇਹ ਕਿਵੇਂ ਸੁਨਿਸ਼ਚਿਤ ਕੀਤਾ ਜਾਵੇ ਕਿ ਆਉਣ ਵਾਲੇ ਸਮੇਂ ਵਿੱਚ ਉਹ ਆਪਣੇ ਪਿਛਲੇ ਪੱਧਰ ਉੱਤੇ ਵਾਪਸ ਪਰਤ ਸਕਦਾ ਹੈ । 

ਡਾ. ਹਰਸ਼ ਵਰਧਨ ਨੇ ਕਿਹਾ ਕਿ ਭਾਰਤ ਇੱਕ ਵਿਸ਼ਾਲ ਦੇਸ਼ ਹੈ ਅਤੇ ਇਸ ਦੇ ਵਿਕਾਸ ਵਿੱਚ ਉਦਯੋਗ ਜਗਤ ਦੀ ਵਰਨਣਯੋਗ ਭੂਮਿਕਾ ਹੈ। ਉਨ੍ਹਾਂ ਨੇ ਕਿਹਾ ਕਿ ਸਿਹਤ ਸੇਵਾ ਮੇਕ ਇਨ ਇੰਡੀਆ ਲਈ ਕਈ ਅਵਸਰ ਪ੍ਰਦਾਨ ਕਰ ਰਹੀ ਹੈ ਅਤੇ ਉਦਯੋਗ ਦੇ ਨੇਤਾਵਾਂ ਨੂੰ ਇਸ ਵਿੱਚ ਹਿੱਸਾ ਲੈਣ ਅਤੇ ਕੋਵਿਡ ਮਹਾਮਾਰੀ ਦੇ ਇਸ ਸੰਕਟ ਦੀ ਘੜੀ ਵਿੱਚ ਭਾਰਤ ਲਈ ਅਜਿਹਾ ਕਰਨ ਦੀ ਤਾਕੀਦ ਕੀਤੀ।

*****

ਐੱਮਵੀ/ਐੱਮਆਰ


(Release ID: 1614710) Visitor Counter : 114