ਖੇਤੀਬਾੜੀ ਮੰਤਰਾਲਾ

ਖੇਤੀਬਾੜੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਲੌਕਡਾਊਨ ਦੌਰਾਨ ਆਈਸੀਏਆਰ ਗਤੀਵਿਧੀਆਂ ਦੀ ਸਮੀਖਿਆ ਕੀਤੀ

ਤਿੰਨ ਆਈਸੀਏਆਰ ਸੰਸਥਾਨ ਮਨੁੱਖਾਂ ’ਤੇ ਕੋਵਿਡ–19 ਟੈਸਟਿੰਗ ’ਚ ਲੱਗੇ

ਆਈਸੀਏਆਰ ਲੌਕਡਾਊਨ ਦੌਰਾਨ ਕਿਸਾਨਾਂ ਦੀ ਮਦਦ ਲਈ ਕਰ ਰਿਹਾ ਹੈ ਕਈ ਜਤਨ, ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਦਿੱਤੀ ਸਲਾਹ

ਸ਼੍ਰੀ ਤੋਮਰ ਦੁਆਰਾ ਸਾਰੀਆਂ ਖੇਤੀਬਾੜੀ ਯੂਨੀਵਰਸਿਟੀਆਂ ਨੂੰ ਔਨਲਾਈਨ ਕਲਾਸਾਂ ਲਾਉਣ ਦੀ ਹਿਦਾਇਤ

Posted On: 14 APR 2020 5:46PM by PIB Chandigarh

ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਮਹਾਮਾਰੀ ਫੈਲਣ ਤੋਂ ਰੋਕਣ ਲਈ ਰਾਸ਼ਟਰਪੱਧਰੀ ਲੌਕਡਾਊਨ ਅਤੇ ਕੋਵਿਡ19 ਦੀ ਮਹਾਮਾਰੀ ਕਾਰਨ ਪੈਦਾ ਹੋਈਆਂ ਸਮੱਸਿਆਵਾਂ ਦੇ ਹੱਲ ਵਿੱਚ ਕਿਸਾਨਾਂ ਦੀ ਮਦਦ ਕਰ ਰਹੀ ਇੰਡੀਅਨ ਕੌਂਸਲ ਆਵ੍ ਐਗਰੀਕਲਚਰਲ ਰਿਸਰਚ’ (ਆਈਸੀਏਆਰ ਭਾਰਤੀ ਖੇਤੀ ਖੋਜ ਪਰਿਸ਼ਦ) ਦੀਆਂ ਗਤੀਵਿਧੀਆਂ ਦੀ ਸਮੀਖਿਆ ਕੀਤੀ। ਹੁਣ ਜਦਕਿ ਆਈਸੀਏਆਰ ਦੇ ਤਿੰਨ ਸੰਸਥਾਨ ਮਨੁੱਖਾਂ ਉੱਤੇ ਕੋਵਿਡ19 ਦੀ ਟੈਸਟਿੰਗ (ਪਰਖ) ਵਿੱਚ ਲੱਗੇ ਹੋਏ ਹਨ, ਆਈਸੀਏਆਰ ਨੇ ਲੌਕਡਾਊਨ ਦੌਰਾਨ ਕਿਸਾਨਾਂ ਦੀ ਮਦਦ ਲਈ ਕਈ ਜਤਨ ਕੀਤੇ ਹਨ ਅਤੇ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਅਡਵਾਈਜ਼ਰੀਜ਼ (ਸਲਾਹਾਂ) ਜਾਰੀ ਕੀਤੀਆਂ ਗਈਆਂ ਹਨ। ਸ਼੍ਰੀ ਤੋਮਰ ਨੇ ਸਾਰੀਆਂ ਖੇਤੀਬਾੜੀ ਯੂਨੀਵਰਸਿਟੀਜ਼ ਨੂੰ ਔਨਲਾਈਨ ਕਲਾਸਾਂ ਲਾਉਣ ਦੀ ਹਿਦਾਇਤ ਜਾਰੀ ਕੀਤੀ ਹੈ।

ਸਮੀਖਿਆ ਮੀਟਿੰਗ ਦੌਰਾਨ, ਆਈਸੀਏਆਰ ਡਾਇਰੈਕਟਰ ਜਨਰਲ ਡਾ. ਤ੍ਰਿਲੋਚਨ ਮੋਹਾਪਾਤਰਾ ਨੇ ਸੂਚਿਤ ਕੀਤਾ ਕਿ ਆਈਸੀਏਆਰ ਨੇ ਕਿਸਾਨਾਂ ਲਈ ਰਾਸ਼ਟਰੀ ਤੇ ਰਾਜਾਂ ਨਾਲ ਸਬੰਧਿਤ ਅਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਨੂੰ 15 ਖੇਤਰੀ ਭਾਸ਼ਾਵਾਂ ਚ ਅਨੁਵਾਦ ਕੀਤਾ ਗਿਆ ਹੈ ਤੇ ਉਸ ਨੂੰ ਡਿਜੀਟਲ ਪਲੈਟਫ਼ਾਰਮਾਂ ਰਾਹੀਂ ਵਿਆਪਕ ਪੱਧਰ ਤੇ ਪ੍ਰਚਾਰਿਤ ਤੇ ਪ੍ਰਸਾਰਿਤ ਕੀਤਾ ਗਿਆ ਹੈ; ਜਿਸ ਵਿੱਚ ਕਿਸਾਨਾਂ ਨੂੰ ਲੌਕਡਾਊਨ ਦੌਰਾਨ ਖੇਤੀਬਾੜੀ ਨਾਲ ਸਬੰਧਿਤ ਗਤੀਵਿਧੀਆਂ ਤੇ ਮਹੱਤਵਪੂਰਨ ਖੇਤੀਬਾੜੀ ਅਪਰੇਸ਼ਨਾਂ ਲਈ ਪੂਰੀਆਂ ਸਾਵਧਾਨੀਆਂ ਰੱਖ ਕੇ ਛੋਟ ਦਿੱਤੇ ਜਾਣ ਬਾਰੇ ਉਚਿਤ ਢੰਗ ਨਾਲ ਸੂਚਿਤ ਕੀਤਾ ਗਿਆ ਹੈ।

ਖੇਤੀਬਾੜੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਦੀਆਂ ਹਿਦਾਇਤਾਂ ਤੇ, 5.48 ਕਰੋੜ ਤੋਂ ਵੱਧ ਕਿਸਾਨਾਂ ਤੱਕ ਪਹਿਲਾਂ ਹੀ ਐੱਮਕਿਸਾਨ ਪੋਰਟਲ ਰਾਹੀਂ ਕ੍ਰਿਸ਼ੀ ਵਿਗਿਆਨ ਕੇਂਦਰਾਂ (ਕੇਵੀਕੇਜ਼ –KVKs) ਦੁਆਰਾ ਸਾਰੇ ਰਾਜਾਂ ਦੇ 1,126 ਅਡਵਾਈਜ਼ਰੀਜ਼ ਜਾਰੀ ਕਰ ਕੇ ਪਹੁੰਚ ਕਰ ਲਈ ਗਈ ਹੈ। ਅਡਵਾਈਜ਼ਰੀ ਦਾ ਪਾਸਾਰ ਵ੍ਹਟਸਐਪ ਗਰੁੱਪਾਂ (5.75 ਲੱਖ ਕਿਸਾਨਾਂ ਦੇ 4893 ਕੇਵੀਕੇ ਵ੍ਹਟਸਐਪ ਗਰੁੱਪਸ) ਤੇ ਹੋਰ ਡਿਜੀਟਲ ਪਲੈਟਫ਼ਾਰਮਾਂ ਰਾਹੀਂ ਵੀ ਕੀਤਾ ਗਿਆ ਹੈ (8.06 ਲੱਖ ਕਿਸਾਨਾਂ ਤੱਕ ਪਹੁੰਚ ਕੀਤੀ)। ਕੇਵੀਕੇਜ਼ ਦੁਆਰਾ ਜਾਰੀ ਅਡਵਾਈਜ਼ਰੀਜ਼ ਤੇ 936 ਖ਼ਬਰਾਂ ਅਖ਼ਬਾਰਾਂ ਚ ਪ੍ਰਕਾਸ਼ਿਤ ਹੋਈਆਂ; 193 ਰੇਡੀਓ ਟਾਕਸ ਤੇ 57 ਟੀਵੀ ਪ੍ਰੋਗਰਾਮਾਂ ਦੇ ਪ੍ਰਸਾਰਣ ਰਾਹੀਂ ਸੰਦੇਸ਼ਾਂ ਦੇ ਪਾਸਾਰ ਕੀਤੇ ਗਏ ਸਨ।

ਖੋਜਸੰਸਥਾਨਾਂ ਨੇ ਮਾਹਿਰ ਪ੍ਰਣਾਲੀਆਂ ਤੇ ਮੋਬਾਈਲ ਐਪਸ ਸਮੇਤ ਆਈਸੀਟੀ ਟੂਲਜ਼ ਦੀ ਵਰਤੋਂ ਕੀਤੀ ਤੇ ਵਾਜਬ ਫ਼ਸਲ ਪ੍ਰਬੰਧ, ਕਣਕ, ਚਾਵਲ, ਮੱਕੀ, ਦਾਲਾਂ, ਜੌਂਬਾਜਰਾ, ਤੇਲਬੀਜ, ਗੰਨਾ, ਫ਼ਾਈਬਰ ਫ਼ਸਲਾ, ਅੰਬ, ਨਿੰਬੂ ਜਾਤੀ ਦੇ ਫਲ, ਕੇਲਾ, ਅਨਾਰ, ਅੰਗੂਰ, ਲੀਚੀ, ਮਸਾਲੇ, ਫੁੱਲ, ਸਬਜ਼ੀਆਂ, ਖ਼ਰੂਜ਼ੇ ਤੇ ਪੌਦਿਆਂ ਦੀਆਂ ਫ਼ਸਲਾਂ ਜਿਵੇਂ ਨਾਰੀਆ, ਸੁਪਾਰੀ, ਕੋਕੋ ਅਤੇ ਟਿਊਬਰ ਫ਼ਸਲਾਂ ਬਾਰੇ ਸਲਾਹਾਂ ਮੁਹੱਈਆ ਕਰਵਾਈਆਂ।

ਵਿਭਿੰਨ ਸਬੰਧਿਤ ਧਿਰਾਂ ਨੂੰ ਅਤੇ ਉੱਦਮੀਆਂ, ਨਿਜੀ ਫ਼ਰਮਾਂ ਤੇ ਰਾਜ ਸਰਕਾਰਾਂ ਨੂੰ ਪ੍ਰੋਸੈੱਸਿੰਗ, ਮੁੱਲਵਾਧਾ ਤੇ ਫੁੱਲਾਂ, ਸਬਜ਼ੀਆਂ ਤੇ ਫਲਾਂ ਦੇ ਉਤਪਾਦਨ ਦੀ ਮਾਰਕਿਟਿੰਗ ਲਈ ਟੈਕਨੋਲੋਜੀਆਂ ਬਾਰੇ ਸਲਾਹਾਂ ਦਿੱਤੀਆਂ ਗਈਆਂ ਹਨ।

ਫ਼ਿਸ਼ਰੀਜ਼ ਵਿੱਚ ਲੱਗੀਆਂ ਵਿਭਿੰਨ ਸਬੰਧਿਤ ਧਿਰਾਂ ਨੂੰ ਪਾਸਾਰ ਲਈ ਫ਼ਿਸ਼ਰੀਜ਼ ਉਤਪਾਦਨ ਵਿੱਚ ਸਮੱਗਰੀਆਂ,

ਆਈਸੀਏਆਰ ਅਧੀਨ ਫ਼ਿਸ਼ਰੀਜ਼ ਇੰਸਟੀਚਿਊਟਸ ਦੁਆਰਾ ਜਾਣਕਾਰੀ, ਸਿੱਖਿਆ ਤੇ ਸੰਚਾਰ (ਆਈਈਸੀ) ਤਿਆਰ ਕੀਤੇ। ਕੋਰੋਨਾਵਾਇਰਸ ਨਾਲ ਲੜਨ ਲਈ ਰੋਗਪ੍ਰਤੀਰੋਧਕ ਸ਼ਕਤੀ ਵਿੱਚ ਵਾਧਾ ਕਰਨ ਵਾਸਤੇ ਆਈਸੀਏਆਰ ਦੇ ਡੇਅਰੀ, ਪਸ਼ੂਧਨ ਤੇ ਪੋਲਟਰੀ ਖੋਜ ਸੰਸਥਾਨਾਂ ਦੁਆਰਾ ਪਸ਼ੂਆਂ ਦੀ ਫ਼ੀਡਿੰਗ, ਬ੍ਰੀਡਿੰਗ ਤੇ ਸਿਹਤਸੰਭਾਲ਼ ਦੇ ਨਾਲਨਾਲ ਦੁੱਧ, ਆਂਡਿਆਂ ਤੇ ਚਿਕਨ ਦੀ ਘੱਟ ਤੋਂ ਘੱਟ ਪੋਸੈਸਿੰਗ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ।

ਸ਼੍ਰੀ ਤੋਮਰ ਦੀ ਸਲਾਹ ਤੇ, ਆਈਸੀਏਆਰ ਨੇ ਖੇਤੀਬਾੜੀ ਯੂਨੀਵਰਸਿਟੀਜ਼ ਦੇ ਸਾਰੇ ਵਾਈਸਚਾਂਸਲਰ ਨੂੰ ਔਨਲਾਈਨ ਵਿਧੀ ਰਾਹੀਂ ਕਲਾਸਾਂ ਲੈਣ ਦੀ ਅਡਵਾਈਜ਼ਰੀ ਜਾਰੀ ਕੀਤੀ ਹੈ ਤੇ ਉਨ੍ਹਾਂ ਚੋਂ ਬਹੁਤੇ ਔਨਲਾਈਨ ਟੂਲਜ਼ ਦੀ ਵਰਤੋਂ ਕਰਦਿਆਂ ਇੰਝ ਕਰ ਰਹੇ ਹਨ। ਆਈਸੀਏਆਰ ਨੇ ਆਪਣੇ ਤਿੰਨ ਖੋਜਸੰਸਥਾਨਾਂ; NIHSAD, ਭੋਪਾਲ, ਆਈਵੀਆਰਆਈ, ਇੱਜ਼ਤਨਗਰ ਤੇ ਐੱਨਆਰਸੀ ਆਨ ਇਕੁਈਨਜ਼, ਹਿਸਾਰ ਨੂੰ ਮਨੁੱਖਾਂ ਵਿੱਚ ਕੋਵਿਡ19 ਟੈਸਟਿੰਗ ਲਈ ਨੋਟੀਫ਼ਾਈ ਕੀਤਾ ਹੈ। ਇਹ ਸੰਸਥਾਨ ਵਾਤਾਵਰਣ ਤੇ ਵਣ ਮੰਤਰਾਲੇ ਚਿੜੀਆਘਰ ਦੇ ਜਾਨਵਰਾਂ ਦੇ ਸੈਂਪਲਾਂ ਦੀ ਕੋਵਿਡ ਟੈਸਟਿੰਗ ਲਈ ਨਾਮਜ਼ਦ ਕੀਤੇ ਗਏ ਹਨ। NIHSAD, ਭੋਪਾਲ ਨੇ ਕੋਵਿਡ19 ਦੇ 23 ਸ਼ੱਕੀ ਸੈਂਪਲ ਟੈਸਟ ਕੀਤੇ ਗਏ ਸਨ ਤੇ ਉਹ ਸਾਰੇ ਹੀ ਨੈਗੇਟਿਵ ਪਾਏ ਗਏ ਸਨ। ਡਾ. ਮੋਹਾਪਾਤਰਾ ਨੇ ਕਿਹਾ ਕਿ ਆਈਸੀਏਆਰ ਜਲਵਾਯੂ ਤਬਦੀਲੀ, ਵੀਰੋਲੋਜੀ ਤੇ ਹੋਰ ਰੋਗਾਂ ਵਿੱਚ ਅਧਿਐਨ ਕਰਵਾਏਗਾ ਤੇ ਚਿੜੀਆਘਰ ਦੇ ਜਾਨਵਰਾਂ ਤੇ ਪੰਛੀਆਂ ਤੋਂ ਅਤੇ ਕੁਦਰਤ ਚੋਂ ਮਨੁੱਖਾਂ ਤੱਕ ਅਤੇ ਇਸ ਦੇ ਉਲਟ ਵਾਇਰਸ ਦੇ ਫੈਲਣ ਬਾਰੇ ਖੋਜ ਕਰੇਗਾ ਅਤੇ ਇਹ ਖੋਜ ਵੀ ਕੀਤੀ ਜਾਵੇਗੀ ਕੀ ਫ਼ਸਲਾਂ ਅਜਿਹੀਆਂ ਚੁਣੌਤੀਆਂ ਨਾਲ ਲੜਨ ਵਿੱਚ ਮਦਦ ਕਰ ਸਕਦੀਆਂ ਹਨ।

ਆਈਸੀਏਆਰ ਸੰਸਥਾਨ ਤੇ ਕੇਵੀਕੇਜ਼ ਨੇ ਕੋਵਿਡ19 ਦੀ ਵਿਸ਼ਵਪੱਧਰੀ ਮਹਾਮਾਰੀ ਨਾਲ ਜੰਗ ਲੜਨ ਲਈ ਆਰੋਗਯਸੇਤੂ ਮੋਬਾਈਲ ਐਪਲੀਕੇਸ਼ਨ ਦੀ ਵਰਤੋਂ ਵਾਸਤੇ ਸੰਦੇਸ਼ ਦਾ ਪ੍ਰਮੁੱਖਤਾ ਨਾਲ ਪਾਸਾਰ ਕੀਤਾ ਹੈ। ਇਸ ਦੇ ਨਤੀਜੇ ਵਜੋਂ, 25.04 ਲੱਖ ਕਿਸਾਨਾਂ ਤੱਕ ਪਹੁੰਚ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 2.92 ਲੱਖ ਕਿਸਾਨਾਂ ਨੇ ਪਹਿਲਾਂ ਹੀ ਆਪਣੀ ਵਰਤੋਂ ਲਈ ਇਹ ਐਪਲੀਕੇਸ਼ਨ ਡਾਊਨਲੋਡ ਕਰ ਲਈ ਹੈ।

ਸ਼੍ਰੀ ਤੋਮਰ ਦੀਆਂ ਹਿਦਾਇਤਾਂ ਤੇ, ਆਈਸੀਏਆਰ ਨੇ ਪੂਰੇ ਦੇਸ਼ ਦੇ ਵਿਭਿੰਨ ਸੰਸਥਾਨਾਂ ਵਿੱਚ ਕੋਵਿਡ19 ਜਾਂਚ ਲਈ ਆਰਟੀਪੀਸੀਆਰ ਉਪਕਰਣ ਤੇ ਅਪਰੇਟਿੰਗ ਸਟਾਫ਼ ਮੁਹੱਈਆ ਕਰਵਾਉਣ ਤੋਂ ਇਲਾਵਾ ਕੁਆਰੰਟੀਨ ਸੁਵਿਧਾਵਾਂ ਸਥਾਪਤ ਕਰਨ ਲਈ ਆਪਣੇ ਗੈਸਟਹਾਊਸ ਮੁਹੱਈਆ ਕਰਵਾਏ ਹਨ। ਡਾ. ਮੋਹਾਪਾਤਰਾ ਨੇ ਕਿਹਾ ਕਿ ਆਈਸੀਏਆਰ ਮੁਫ਼ਤ ਭੋਜਨ ਮੁਹੱਈਆ ਕਰਵਾਉਣ ਲਈ ਪ੍ਰਭਾਵਿਤ ਗ਼ਰੀਬ ਲੋਕਾਂ ਨੂੰ ਮਦਦ ਵੀ ਪਹੁੰਚਾ ਰਿਹਾ ਹੈ, ਜਦ ਕਿ ਡੀਏਆਰਈ/ਈਸੀਏਆਰ ਪਰਿਵਾਰ ਨੇ ਪੀਐੱਮਕੇਅਰਜ਼ ਫ਼ੰਡ ਵਿੱਚ 6.06 ਕਰੋੜ ਰੁਪਏ ਦੇ ਲਗਭਗ ਦਾ ਯੋਗਦਾਨ ਪਾਇਆ ਹੈ।

*****

 ਏਪੀਐੱਸ/ਪੀਕੇ/ਐੱਮਐੱਸ/ਬੀਏ


(Release ID: 1614709) Visitor Counter : 162