ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਸਰਕਾਰ ਤੇ ਹਵਾਬਾਜ਼ੀ ਉਦਯੋਗ ਸਮੁੱਚੇ ਦੇਸ਼ ’ਚ ਜਨਤਾ ਨੂੰ ਜ਼ਰੂਰੀ ਮੈਡੀਕਲ ਸਪਲਾਈਜ਼ ਮੁਹੱਈਆ ਕਰਵਾਉਣ ਲਈ ਪ੍ਰਤੀਬੱਧ

ਕੋਵਿਡ–ਜੋਧੇ ਖਾਸ ਤੌਰ ’ਤੇ ਉੱਤਰ–ਪੂਰਬ ਤੇ ਦੂਰ–ਦੁਰਾਡੇ ਦੇ ਖੇਤਰਾਂ ’ਚ ਨਿਰੰਤਰ ਸਪਲਾਈ ਯਕੀਨੀ ਬਣਾਉਣ ਲਈ ਕਰ ਰਹੇ ਹਨ ਸਖ਼ਤ ਮਿਹਨਤ

Posted On: 14 APR 2020 7:47PM by PIB Chandigarh

ਸ਼ਹਿਰੀ ਹਵਾਬਾਜ਼ੀ ਮੰਤਰਾਲਾ ਅਤੇ ਹਵਾਬਾਜ਼ੀ ਉਦਯੋਗ ਭਾਰਤ ਚ ਅਤੇ ਵਿਦੇਸ਼ ਵਿੱਚ ਬੇਹੱਦ ਕਾਰਜਕੁਸ਼ਲ ਢੰਗ ਨਾਲ ਅਤੇ ਸਸਤੀਆਂ ਦਰਾਂ ਤੇ ਹਵਾਈ ਜਹਾਜ਼ਾਂ ਰਾਹੀਂ ਮੈਡੀਕਲ ਸਮਾਨ ਦੀ ਸਪਲਾਈ ਕਰ ਕੇ ਕੋਵਿਡ–19 ਵਿਰੁੱਧ ਭਾਰਤ ਦੀ ਜੰਗ ਵਿੱਚ ਮਦਦ ਲਈ ਪੂਰੀ ਤਰ੍ਹਾਂ ਦ੍ਰਿੜ੍ਹ ਹੈ। ਲਾਈਫ਼ਲਾਈਨ ਉਡਾਨਫ਼ਲਾਈਟਸ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਕੋਵਿਡ–19 ਵਿਰੁੱਧ ਭਾਰਤ ਦੀ ਜੰਗ ਵਿੱਚ ਮਦਦ ਲਈ ਦੇਸ਼ ਦੇ ਦੂਰਦੁਰਾਡੇ ਦੇ ਭਾਗਾਂ ਤੱਕ ਜ਼ਰੂਰੀ ਮੈਡੀਕਲ ਸਮਾਨ ਦੀ ਢੋਆਢੁਆਈ ਵਾਸਤੇ ਅਪਰੇਟ ਕੀਤੀਆਂ ਜਾ ਰਹੀਆਂ ਹਨ। ਲਾਈਫ਼ਲਾਈਨ ਉਡਾਨ ਅਧੀਨ ਏਅਰ ਇੰਡੀਆ, ਅਲਾਇੰਸ ਏਅਰ, ਭਾਰਤੀ ਹਵਾਈ ਫ਼ੌਜ ਤੇ ਪ੍ਰਾਈਵੇਟ ਕੈਰੀਅਰਜ਼ ਵੱਲੋਂ 227 ਉਡਾਨਾਂ ਅਪਰੇਟ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 138 ਉਡਾਨਾਂ ਏਅਰ ਇੰਡੀਆ ਤੇ ਅਲਾਇੰਸ ਏਅਰ ਵੱਲੋਂ ਅਪਰੇਟ ਕੀਤੀਆਂ ਗਈਆਂ ਹਨ ਅਤੇ ਜਿਨ੍ਹਾਂ ਰਾਹੀਂ ਅੱਜ ਤੱਕ ਲਗਭਗ 407.40 ਟਨ ਮਾਲ ਦੀ ਢੋਆਢੁਆ ਕੀਤੀ ਗਈ ਹੈ। ਲਾਈਫ਼ਲਾਈਨ ਉਡਾਨ ਫ਼ਲਾਈਟਸ ਨੇ ਅੱਜ ਤੱਕ 2,20,129 ਕਿਲੋਮੀਟਰ ਦੀ ਦੂਰੀ ਤਹਿ ਕੀਤੀ ਹੈ। ਕੋਵਿਡਜੋਧੇ ਦੂਰਦੁਰਾਡੇ ਦੇ ਇਲਾਕਿਆਂ ਚ ਖਾਸ ਕਰਕੇ ਨਿਰੰਤਰ ਸਪਲਾਈ ਯਕੀਨੀ ਬਣਾਉਦ ਲਈ ਸਖ਼ਤ ਮਿਹਨਤ ਕਰ ਰਹੇ ਹਨ।

ਤਹਿ ਕੀਤੇ ਕੁੱਲ ਕਿਲੋਮੀਟਰ

2,20,129 ਕਿਲੋਮੀਟਰ

12.04.2020 ਨੂੰ ਲਿਜਾਂਦੇ ਗਏ ਮਾਲ ਦਾ ਵਜ਼ਨ

29.90 ਟਨ

12.04.2020 ਤੱਕ ਚੁੱਕੇ ਗਏ ਮਾਲ ਦਾ ਕੁੱਲ ਵਜ਼ਨ

377.50 + 29.90 = 407.40 ਟਨ

 

ਲਾਈਫ਼ਲਾਈਨ ਉਡਾਨ ਫ਼ਲਾਈਟਸ ਦੇ ਮਿਤੀਕ੍ਰਮ ਅਨੁਸਾਰ ਵੇਰਵੇ ਨਿਮਨਲਿਖਤ ਅਨੁਸਾਰ ਹਨ :

 

ਲੜੀ ਨੰਬਰ

ਮਿਤੀ

ਏਅਰ ਇੰਡੀਆ

ਅਲਾਇੰਸ

ਭਾਰਤੀ ਹਵਾਈ ਫ਼ੌਜ

ਇੰਡੀਗੋ

ਸਪਾਈਸ–ਜੈੱਟ

ਕੁੱਲ ਜੋੜ

1

26.3.2020

2

-

-

-

2

4

2

27.3.2020

4

9

1

-

-

14

3

28.3.2020

4

8

-

6

-

18

4

29.3.2020

4

9

6

-

-

19

5

30.3.2020

4

-

3

-

-

7

6

31.3.2020

9

2

1

-

-

12

7

01.4.2020

3

3

4

-

-

10

8

02.4.2020

4

5

3

-

-

12

9

03.4.2020

8

-

2

-

-

10

10

04.4.2020

4

3

2

-

-

9

11

05.4.2020

-

-

16

-

-

16

12

06.4.2020

3

4

13

-

-

-

13

07.4.2020

4

2

3

-

-

9

14

08.4.2020

3

-

3

-

-

6

15

09.4.2020

4

8

1

-

-

13

16

10.4.2020

2

4

2

-

-

8

17

11.4.2020

5

4

18

-

-

27

18

12.4.2020

2

2

-

-

-

4

19

13.4.2020

3

3

3

 

 

9

 

ਕੁੱਲ ਜੋੜ

72

66

81

6

2

227

 

ਪਵਨ ਹੰਸ ਲਿਮਿਟੇਡ ਸਮੇਤ ਹੈਲੀਕਾਪਟਰ ਸੇਵਾਵਾਂ ਰਾਹੀਂ ਜੰਮੂ ਤੇ ਕਸ਼ਮੀਰ, ਲਦਾਖ, ਟਾਪੂਆਂ ਤੇ ਉੱਤਰਪੂਰਬੀ ਖੇਤਰ ਵਿੱਚ ਅਹਿਮ ਮੈਡੀਕਲ ਸਮਾਨ ਦੀ ਢੋਆਢੁਆਈ ਕੀਤੀ ਜਾ ਰਹੀ ਹੈ ਤੇ ਮਰੀਜ਼ਾਂ ਨੂੰ ਲਿਜਾਂਦਾ ਰਿਹਾ ਹੈ।

ਘਰੇਲੂ ਲਾਈਫ਼ਲਾਈਨ ਉਡਾਨਾਂ ਰਾਹੀ ਲਿਜਾਂਦੇ ਜਾਣ ਵਾਲੇ ਸਮਾਨ/ਮਾਲ ਵਿੱਚ ਕੋਵਿਡ–19 ਨਾਲ ਸਬੰਧਿਤ ਰੀਜੈਂਟਸ, ਐਂਜ਼ਾਈਮਜ਼, ਮੈਡੀਕਲ ਉਪਕਰਣ, ਟੈਸਟਿੰਗ ਕਿਟਸ, ਨਿਜੀ ਸੁਰੱਖਿਆਤਮਕ ਉਪਕਰਣ (ਪੀਪੀਈ), ਮਾਸਕਸ, ਦਸਤਾਨੇ, ਐੱਚਐੱਲਐੱਲ ਤੇ ਆਈਸੀਐੱਮਆਰ ਦੀਆਂ ਹੋਰ ਸਮੱਗਰੀ; ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਮੰਗਵਾਏ ਮਾਲ ਤੇ ਡਾਕ ਦੇ ਪੈਕਟ ਆਦਿ ਸ਼ਾਮਲ ਹੁੰਦੇ ਹਨ।

ਘਰੇਲੂ ਮਾਲਵਾਹਕ ਅਪਰੇਟਰਜ਼ ਸਪਾਈਸਜੈੱਟ, ਬਲੂ ਡਾਰਟ ਤੇ ਇੰਡੀਗੋ ਵਪਾਰਕ ਆਧਾਰ ਉੱਤੇ ਮਾਲਵਾਹਕ ਉਡਾਨਾਂ ਅਪਰੇਟ ਕਰ ਰਹੀਆਂ ਹਨ। ਸਪਾਈਸਜੈੱਟ ਨੇ 24 ਮਾਰਚ ਤੋਂ 13 ਅਪ੍ਰੈਲ, 2020 ਤੱਕ 315 ਮਾਲਵਾਹਕ ਉਡਾਨਾਂ ਅਪਰੇਟ ਕਰਦਿਆਂ 4,50,139 ਕਿਲੋਮੀਟਰ ਦੀ ਦੂਰੀ ਤਹਿ ਕੀਤੀ ਤੇ 2,645 ਟਨ ਮਾਲ ਦੀ ਢੋਆਢੁਆਈ ਕੀਤੀ। ਇਨ੍ਹਾਂ ਚੋਂ 100 ਅੰਤਰਰਾਸ਼ਟਰੀ ਮਾਲਵਾਹਕ ਉਡਾਨਾਂ ਸਨ। ਬਲੂ ਡਾਰਟ ਨੇ 25 ਮਾਰਚ ਤੋਂ 13 ਅਪ੍ਰੈਲ 2020 ਤੱਕ ਦੌਰਾਨ 104 ਘਰੇਲੂ ਮਾਲਵਾਹਕ ਉਡਾਨਾਂ ਅਪਰੇਟ ਕਰਦਿਆਂ 1,01,042 ਕਿਲੋਮੀਟਰ ਦੀ ਦੂਰੀ ਤਹਿ ਕੀਤੀ ਤੇ 1,636 ਟਨ ਮਾਲ ਦੀ ਢੋਆਢੁਆਈ ਕੀਤੀ। ਇੰਡੀਗੋ ਨੇ 3 ਤੋਂ 13 ਅਪ੍ਰੈਲ 2020 ਤੱਕ 25 ਮਾਲਵਾਹਕ ਉਡਾਨਾਂ ਅਪਰੇਟ ਕਰਦਿਆਂ 21,906 ਕਿਲੋਮੀਟਰ ਦੀ ਦੂਰੀ ਤਹਿ ਕੀਤੀ ਅਤੇ 21.77 ਟਨ ਮਾਲ ਦੀ ਢੋਆਢੁਆਈ ਕੀਤੀ। ਇਸ ਵਿੱਚ ਸਰਕਾਰ ਲਈ ਬਿਲਕੁਲ ਮੁਫ਼ਤ ਕੀਤੀਆਂ ਜਾਣ ਵਾਲੀਆਂ ਮੈਡੀਕਲ ਸਪਲਾਈਜ਼ ਵੀ ਸ਼ਾਮਲ ਹਨ।

ਅੰਤਰਰਾਸ਼ਟਰੀ ਖੇਤਰ

ਏਅਰ ਇੰਡੀਆ ਨੇ ਪਹਿਲੀ ਉਡਾਨ ਮੁੰਬਈ ਤੇ ਲੰਡਨ ਤੱਕ ਦੀ ਪਹਿਲੀ ਉਡਾਨ 13 ਅਪ੍ਰੈਲ ਨੂੰ ਅਪਰੇਟ ਕਰਦਿਆਂ 28.95 ਟਨ ਫਲ ਤੇ ਸਬਜ਼ੀਆਂ ਲੰਦਨ ਤੱਕ ਪਹੁੰਚਾਈਆਂ ਅਤੇ ਵਾਪਸੀ ਉੱਤੇ 15.6 ਟਨ ਆਮ ਮਾਲਸਮੱਗਰੀ ਵੀ ਲਿਆਂਦੀ। ਏਅਰ ਇੰਡੀਆ ਹੋਰਨਾਂ ਦੇਸ਼ਾਂ ਨੂੰ, ਜ਼ਰੂਰਤ ਅਨੁਸਾਰ, ਅਹਿਮ ਮੈਡੀਕਲ ਸਪਲਾਈਜ਼ ਦੀ ਟ੍ਰਾਂਸਫ਼ਰ ਲਈ ਸਮਰਪਿਤ ਮਾਲਵਾਹਕ ਉਡਾਨਾਂ ਅਪਰੇਟ ਕਰੇਗੀ। ਦੱਖਣੀ ਏਸ਼ੀਆ ਚ ਏਅਰ ਇੰਡੀਆ ਨੇ 7 ਅਪ੍ਰੈਲ, 2020 ਨੂੰ 9 ਟਨ ਅਤੇ 8 ਅਪ੍ਰੈਲ 2020 ਨੂੰ ਕੋਲੰਬੋ ਤੱਕ 4 ਟਨ ਮਾਲ ਦੀ ਸਪਲਾਈ ਕੀਤੀ।

ਫ਼ਾਰਮਾਸਿਊਟੀਕਲਜ਼, ਮੈਡੀਕਲ ਉਪਕਰਣਾਂ ਤੇ ਕੋਵਿਡ–19 ਦੀ ਰਾਹਤ ਸਮੱਗਰੀ ਦੀ ਢੋਆਢੁਆਈ ਲਈ 4 ਅਪ੍ਰੈਲ, 2020 ਤੋਂ ਇੱਕ ਹਵਾਈਪੁਲ ਦੀ ਸਥਾਪਨਾ ਕੀਤੀ ਗਈ ਹੈ। ਲਿਆਂਦੇ ਗਏ ਮੈਡੀਕਲ ਸਮਾਨ ਦੀ ਮਿਤੀਕ੍ਰਮ ਅਨੁਸਾਰ ਮਾਤਰਾ ਨਿਮਨਲਿਖਤ ਅਨੁਸਾਰ ਹੈ:

 

ਲੜੀ ਨੰਬਰ

ਮਿਤੀ

ਇਸ ਸ਼ਹਿਰ ਤੋਂ

ਮਾਤਰਾ (ਟਨਾਂ ’ਚ)

1

04.4.2020

ਸ਼ੰਘਾਈ

21

2

07.4.2020

ਹਾਂਗ ਕਾਂਗ

6

3

09.4.2020

ਸ਼ੰਘਾਈ

22

4

10.4.2020

ਸ਼ੰਘਾਈ

18

5

11.4.2020

ਸ਼ੰਘਾਈ

18

6

12.4.2020

ਸ਼ੰਘਾਈ

24

 

 

ਕੁੱਲ ਜੋੜ

109

 

 

ਸਪਾਈਸ–ਜੈੱਟ ਵੱਲੋਂ ਘਰੇਲੂ ਕਾਰਗੋ (13.4.2020 ਨੂੰ)

ਮਿਤੀ

ਉਡਾਨਾਂ ਦੀ ਗਿਣਤੀ

ਵਜ਼ਨ ਟਨਾਂ ’ਚ

ਕਿਲੋਮੀਟਰ

13-04-2020

10

111.14

9,900

 

ਸਪਾਈਸ–ਜੈੱਟ ਵੱਲੋਂ ਅੰਤਰਰਾਸ਼ਟਰੀ ਕਾਰਗੋ (13.4.2020 ਨੂੰ)

ਮਿਤੀ

ਉਡਾਨਾਂ ਦੀ ਗਿਣਤੀ

ਵਜ਼ਨ ਟਨਾਂ ’ਚ

ਕਿਲੋਮੀਟਰ

13-04-2020

5

55.86

13,706

 

ਬਲੂ ਡਾਰਟ ਕਾਰਗੋ ਅਪਲਿਫ਼ਟ (13.4.2020 ਨੂੰ)

ਮਿਤੀ

ਉਡਾਨਾਂ ਦੀ ਗਿਣਤੀ

ਵਜ਼ਨ ਟਨਾਂ ’ਚ

ਕਿਲੋਮੀਟਰ

13-04-2020

10

156.40

8,967.25

 

*****

ਆਰਜੇ/ਐੱਨਜੀ
 


(Release ID: 1614591) Visitor Counter : 146