ਰੱਖਿਆ ਮੰਤਰਾਲਾ

ਡੀਆਰਡੀਓ ਨੇ ਕੋਵਿਡ–19 ਦੇ ਸੈਂਪਲ ਇਕੱਠੇ ਕਰਨ ਲਈ ਕਿਓਸਕ ਵਿਕਸਿਤ ਕੀਤਾ

Posted On: 14 APR 2020 5:26PM by PIB Chandigarh

ਰੱਖਿਆ ਖੋਜ ਤੇ ਵਿਕਾਸ ਪ੍ਰਯੋਗਸ਼ਾਲਾ’ (ਡੀਆਰਡੀਐੱਲ ਡਿਫ਼ੈਂਸ ਰਿਸਰਚ ਐਂਡ ਡਿਵੈਲਪਮੈਂਟ ਲੈਬਾਰੇਟਰੀ), ਹੈਦਰਾਬਾਦ ਨੇ ਕੋਰੋਨਾਵਾਇਰਸ (ਕੋਵਿਡ–19) ਨਾਲ ਲੜਨ ਲਈ ਕੋਵਿਡ ਸੈਂਪਲ ਕੁਲੈਕਸ਼ਨ ਕਿਓਸਕ’ (ਕੋਵਸੈਕ – COVSACK) ਵਿਕਸਿਤ ਕਰ ਕੇ ਰੱਖਿਆ ਖੋਜ ਤੇ ਵਿਕਾਸ ਸੰਗਠਨ’ (ਡੀਆਰਡੀਓ ਡਿਫ਼ੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਇਜ਼ੇਸ਼ਨ) ਦੇ ਪੋਰਟਫ਼ੋਲੀਓ ਚ ਇੱਕ ਹੋਰ ਉਤਪਾਦ ਜੋੜ ਦਿੱਤਾ ਹੈ।

ਡੀਆਰਡੀਐੱਲ ਨੇ ਇਹ ਇਕਾਈ ਇੰਪਲਾਈਜ਼ਸਟੇਟ ਇੰਸ਼ਯੋਰੈਂਸ ਕਾਰਪੋਰੇਸ਼ਨ’ (ਈਐੱਸਆਈਸੀ), ਹੈਦਰਾਬਾਦ ਦੇ ਡਾਕਟਰਾਂ ਦੀ ਸਲਾਹ ਨਾਲ ਵਿਕਸਿਤ ਕੀਤੀ ਹੈ। ਇਹ ਕੋਵਸੈਕ’ (COVSACK) ਇੱਕ ਕਿਓਸਕ ਹੈ, ਜੋ ਸਿਹਤਸੰਭਾਲ਼ ਕਰਮਚਾਰੀਆਂ ਦੁਆਰਾ ਸ਼ੱਕੀ ਛੂਤਗ੍ਰਸਤ ਰੋਗੀਆਂ ਦੇ ਕੋਵਿਡ–19 ਸੈਂਪਲ ਲੈਣ ਹਿਤ ਵਰਤੋਂ ਲਈ ਹੈ। ਟੈਸਟਅਧੀਨ ਮਰੀਜ਼ ਇਸ ਕਿਓਸਕ ਅੰਦਰ ਜਾਂਦਾ ਹੈ ਅਤੇ ਸਿਹਤਸੰਭਾਲ਼ ਪ੍ਰੋਫ਼ੈਸ਼ਨਲ ਬਾਹਰੋਂ ਹੀ ਉਸ ਦੇ ਅੰਦਰ ਹੀ ਬਣੇ ਦਸਤਾਨਿਆਂ ਰਾਹੀਂ ਉਸ ਦੀ ਨੱਕ ਜਾਂ ਜੀਭ ਦਾ ਇੱਕ ਸਵੈਬ ਲੈਂਦਾ ਹੈ।

ਇਹ ਕਿਓਸਕ ਬਿਨਾ ਕਿਸੇ ਮਨੁੱਖੀ ਸ਼ਮੂਲੀਅਤ ਦੇ ਆਪਣੇਆਪ ਹੀ ਕੀਟਾਣੂਮੁਕਤ ਹੋ ਜਾਂਦਾ ਹੈ ਅਤੇ ਛੂਤ ਫੈਲਣ ਦੀ ਪ੍ਰਕਿਰਿਆ ਤੋਂ ਮੁਕਤ ਬਣਾ ਦਿੰਦਾ ਹੈ। ਕਿਓਸਕ ਕੇਬਿਨ ਦੀ ਸ਼ੀਲਡਿੰਗ ਸਕ੍ਰੀਨ ਸੈਂਪਲ ਲੈਂਦੇ ਸਮੇਂ ਸਿਹਤਸੰਭਾਲ਼ ਕਰਮਚਾਰੀ ਨੂੰ ਕਿਸੇ ਤਰ੍ਹਾਂ ਦੀ ਏਅਰੋਸੋਲਸ/ਬੂੰਦਾਂ ਰਾਹੀਂ ਫੈਲਣ ਵਾਲੇ ਰੋਗ ਤੋਂ ਬਚਾਉਂਦੀ ਹੈ। ਇਸ ਨਾਲ ਸਿਹਤਸੰਭਾਲ਼ ਕਰਮਚਾਰੀਆਂ ਦੁਆਰਾ ਪੀਪੀਈ ਬਦਲਣ ਦੀਆਂ ਜ਼ਰੂਰਤਾਂ ਨੂੰ ਘਟਾਉਂਦੀ ਹੈ।

ਰੋਗੀ ਦੇ ਕਿਓਸਕ ਚੋਂ ਜਾਣ ਤੋਂ ਬਾਅਦ, ਕਿਓਸਕ ਕੇਬਿਨ ਚ ਲੱਗੇ ਚਾਰ ਨੋਜ਼ਲ ਵਾਲੇ ਸਪਰੇਅਰਜ਼ ਖਾਲੀ ਚੈਂਬਰ ਨੂੰ 70 ਸੈਂਕੰਡਾਂ ਲਈ ਕੀਟਨਾਸ਼ਕ ਦਾ ਛਿੜਕਾਅ ਕਰ ਕੇ ਕੀਟਾਣੂਮੁਕਤ ਕਰ ਦਿੰਦੇ ਹਨ। ਉਸ ਤੋਂ ਬਾਅਦ ਇਸ ਨੂੰ ਪਾਣੀ ਤੇ ਅਲਟ੍ਰਾਵਾਇਲਟ ਲਾਈਟ ਡਿਸਇਨਫ਼ੈਕਸ਼ਨ ਰਾਹੀਂ ਫ਼ਲੱਸ਼ ਕੀਤਾ ਜਾਂਦਾ ਹੈ। ਫਿਰ ਇਹ ਸਿਸਟਮ ਦੋ ਮਿੰਟਾਂ ਤੋਂ ਵੀ ਘੱਟ ਸਮੇਂ ਚ ਅਗਲੀ ਵਰਤੋਂ ਲਈ ਤਿਆਰ ਹੋ ਜਾਂਦਾ ਹੈ। ਇਸ ਕੋਵਸੈਕ ਵਿੱਚ ਦੋਵੇਂ ਪਾਸੇ ਗੱਲਬਾਤ ਲਈ ਦੋਪਾਸੜ ਪ੍ਰਣਾਲੀ ਲੱਗੀ ਹੁੰਦੀ ਹੈ, ਜਿਸ ਰਾਹੀਂ ਮਰੀਜ਼ ਨੂੰ ਬੋਲ ਕੇ ਹਿਦਾਇਤ ਕੀਤੀ ਜਾ ਸਕਦੀ ਹੈ। ਇਸ ਕੋਵਸੈਕਨੂੰ ਮੈਡੀਕਲ ਪ੍ਰੋਫ਼ੈਸ਼ਨਲਾਂ ਦੁਆਰਾ ਅੰਦਰੋਂ ਜਾਂ ਬਾਹਰੋਂ ਵਰਤਣ ਲਈ ਤਬਦੀਲੀਆਂ ਕਰਨਾ ਸੰਭਵ ਹੈ।

ਕੋਵਸੈਕਦੀ ਕੀਮਤ ਲਗਭਗ ਇੱਕ ਲੱਖ ਰੁਪਏ ਹੈ ਤੇ ਕਰਨਾਟਕ ਦੇ ਬੇਲਗਾਮ ਸਥਿਤ ਸ਼ਨਾਖ਼ਤ ਕੀਤਾ ਉਦਯੋਗ ਰੋਜ਼ਾਨਾ 10 ਇਕਾਈਆਂ ਤਿਆਰ ਕਰ ਸਕਦਾ ਹੈ। ਡੀਆਰਡੀਓ ਨੇ ਦੋ ਇਕਾਈਆਂ ਡਿਜ਼ਾਇਨ ਤੇ ਵਿਕਸਿਤ ਕੀਤੀਆਂ ਹਨ ਤੇ ਇਸ ਦੇ ਸਫ਼ਲ ਪਰੀਖਣ ਪਿੱਛੋਂ ਇਨ੍ਹਾਂ ਨੂੰ ਈਐੱਸਆਈਸੀ ਹਸਪਤਾਲ, ਹੈਦਰਾਬਾਦ ਹਵਾਲੇ ਕੀਤਾ ਹੈ।

Covsack Blue.jpgWhatsApp Image 2020-04-14 at 10.02.09 AM.jpeg

 

*****

 

ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ
 


(Release ID: 1614469) Visitor Counter : 180