ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਡਾ. ਜਿਤੇਂਦਰ ਸਿੰਘ ਨੇ ਕੋਵਿਡ-19 ਦੇ ਮੱਦੇਨਜ਼ਰ ਡੀਓਪੀਟੀ, ਡੀਏਆਰਪੀਜੀ ਅਤੇ ਡੀਓਪੀਪੀਡਬਲਿਊ ਦੁਆਰਾ ਕੀਤੇ ਗਏ ਕੰਮਾਂ ਦੀ ਸਮੀਖਿਆ ਕੀਤੀ

12 ਦਿਨ ਵਿੱਚ 7000 ਤੋਂ ਵੱਧ ਕੋਵਿਡ- 19 ਜਨਤਕ ਸ਼ਿਕਾਇਤਾਂ ਦਾ ਨਿਪਟਾਰਾ – ਡਾ. ਸਿੰਘ
ਡੀਓਪੀਟੀ ਦੇ ਈ-ਲਰਨਿੰਗ ਪਲੈਟਫਾਰਮ iGOT 'ਤੇ ਹੁਣ ਤੱਕ 71,000 ਤੋਂ ਵੱਧ ਵਿਅਕਤੀ ਇਨਰੋਲ ਹੋਏ

Posted On: 13 APR 2020 4:43PM by PIB Chandigarh

ਕੇਂਦਰੀ ਉੱਤਰ- ਪੂਰਬੀ ਖੇਤਰ  ਵਿਕਾਸ (ਡੀਓਐੱਨਈਆਰ) ( ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਅਮਲਾ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ ਜਿਤੇਂਦਰ ਸਿੰਘ ਨੇ ਕੋਵਿਡ-19 ਦੇ ਮੱਦੇਨਜ਼ਰ ਅੱਜ ਇੰਟਰੈਕਟਿਵ ਵੀਡੀਓ ਕਾਨਫਰੰਸਿੰਗ ਰਾਹੀਂ ਤਿੰਨ ਵਿਭਾਗਾਂ- ਡੀਓਪੀਟੀ, ਡੀਏਆਰਪੀਜੀ ਅਤੇ ਡੀਓਪੀਪੀਡਬਲਿਊ ਦੇ ਕਾਰਜਾਂ ਦੀ ਸਮੀਖਿਆ ਮੀਟਿੰਗ ਕੀਤੀ। ਮਹਾਮਾਰੀ ਨਾਲ ਲੜਨ ਲਈ ਵਿਭਾਗਾਂ ਦੀ ਤਿਆਰੀ ਦੀ ਸਮੀਖਿਆ ਕਰਨ ਤੋਂ ਇਲਾਵਾ, ਮੰਤਰੀ ਨੇ ਅਧਿਕਾਰੀਆਂ ਅਤੇ ਸਟਾਫ ਨੂੰ ਕਿਹਾ ਹੈ ਕਿ ਇਸ ਅਵਧੀ ਦੇ ਦੌਰਾਨ ਕੰਮ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ।

ਇਹ ਜ਼ਿਕਰਯੋਗ ਹੈ ਕਿ ਡਾ. ਜਿਤੇਂਦਰ ਸਿੰਘ ਨੇ 1 ਅਪ੍ਰੈਲ, 2020 ਨੂੰ ਕੋਵਿਡ-19 ਸ਼ਿਕਾਇਤਾਂ 'ਤੇ ਨੈਸ਼ਨਲ ਮੌਨੀਟਰਿੰਗ ਡੈਸ਼ਬੋਰਡ ਦੀ ਸ਼ੁਰੂਆਤ https://darpg.gov.in ਪੋਰਟਲ 'ਤੇ ਕੀਤੀ ਸੀ। ਸਾਰੇ ਕੇਂਦਰੀ ਮੰਤਰਾਲਿਆਂ / ਵਿਭਾਗਾਂ ਅਤੇ ਰਾਜ ਸਰਕਾਰਾਂ ਨੂੰ  ਕੋਵਿਡ-19 'ਤੇ ਸੀਪੀਜੀਆਰਏਐੱਮਐੱਸ ਵਿੱਚ ਪ੍ਰਾਪਤ ਹੋਈਆਂ ਜਨਤਕ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੇ ਸਬੰਧ ਵਿਚ ਸਰਕੂਲਰ ਜਾਰੀ ਕੀਤੇ ਗਏ ਸਨ। ਅਪ੍ਰੈਲ 1, 2020 ਤੋਂ ਕੋਵਿਡ -19 ਪੀਜੀ ਦੇ ਮਾਮਲਿਆਂ ਬਾਰੇ ਰੋਜ਼ਾਨਾ ਰਿਪੋਰਟਾਂ ਅਧਿਕਾਰਿਤ  ਸਮੂਹ - 10, ਪ੍ਰਧਾਨ ਮੰਤਰੀ ਦੇ ਦਫ਼ਤਰ, ਮੰਤਰੀਆਂ ਦੇ ਅਧਿਕਾਰਿਤ ਸਮੂਹ  ਅਤੇ ਪ੍ਰਸੋਨਲ,ਪੀਜੀ ਤੇ ਪੈਨਸ਼ਨਾਂ ਦੇ ਰਾਜ ਮੰਤਰੀ ਨੂੰ ਸੌਂਪੀਆਂ ਗਈਆਂ ਸਨ I

12 ਅਪ੍ਰੈਲ, 2020 ਤੱਕ, ਸਰਕਾਰ ਨੇ  ਨਿਪਟਾਰੇ ਦੇ ਔਸਤਨ 1.57 ਦਿਨਾਂ ਦੇ ਸਮੇਂ  ਦੇ ਨਾਲ 7000 ਕੋਵਿਡ-19 ਜਨਤਕ ਸ਼ਿਕਾਇਤਾਂ ਦਾ ਨਿਵਾਰਣ ਕੀਤਾ ਕੋਵਿਡ-19 ਸ਼ਿਕਾਇਤਾਂ ਦਾ ਵੱਧ ਤੋਂ ਵੱਧ ਨਿਪਟਾਰਾ ਕਰਨ ਵਾਲੇ ਮੰਤਰਾਲੇ / ਵਿਭਾਗ ਹਨ-ਵਿਦੇਸ਼ ਮੰਤਰਾਲਾ (1625 ਸ਼ਿਕਾਇਤਾਂ), ਵਿੱਤ ਮੰਤਰਾਲਾ (1043 ਸ਼ਿਕਾਇਤਾਂ)ਅਤੇ ਕਿਰਤ ਮੰਤਰਾਲਾ (751 ਸ਼ਿਕਾਇਤਾਂ) ਉੱਚਤਮ1315 ਸ਼ਿਕਾਇਤਾਂ  ਪ੍ਰਤੀ ਦਿਨ, ਦਾ ਨਿਪਟਾਰਾ 8 ਅਪ੍ਰੈਲ, 2020 ਅਤੇ 9 ਅਪ੍ਰੈਲ, 2020 ਨੂੰ ਕੀਤਾ ਗਿਆ ਸੀ।

ਡਾ. ਜਿਤੇਂਦਰ ਸਿੰਘ ਨੇ ਇਸ ਗੱਲ 'ਤੇ ਵੀ ਤਸੱਲੀ ਪ੍ਰਗਟ ਕੀਤੀ ਕਿ ਹੁਣ ਤੱਕ 71,000 ਤੋਂ ਵੱਧ ਵਿਅਕਤੀਆਂ ਨੇ ਕੋਵਿਡ-19 ਦਾ ਮੁਕਾਬਲਾ ਕਰਨ ਲਈ ਡੀਓਪੀਟੀ ਦੇ ਈ-ਲਰਨਿੰਗ ਪਲੈਟਫਾਰਮ (https://igot.gov.in)' ਤੇ ਇਨਰੋਲ ਕੀਤਾ ਹੈ, ਜੋ ਕਿ ਪਿਛਲੇ ਹਫ਼ਤੇ ਲਾਂਚ ਕੀਤਾ ਗਿਆ ਸੀ ਅਤੇ ਲਗਭਗ 27,000 ਉਮੀਦਵਾਰਾਂ ਨੇ ਕੋਰਸ ਪੂਰਾ ਕੀਤਾਡਾਕਟਰ, ਨਰਸਾਂ, ਪੈਰਾ ਮੈਡੀਕਸ, ਹਾਈਜੀਨ ਵਰਕਰ, ਟੈਕਨੀਸ਼ੀਅਨਸ, ਸਹਾਇਕ ਨਰਸਿੰਗ ਦਾਈਆਂ (ਏਐੱਨਐੱਮਜ਼), ਕੇਂਦਰੀ ਅਤੇ ਰਾਜ ਸਰਕਾਰ ਦੇ ਅਧਿਕਾਰੀ, ਸਿਵਲ ਡਿਫੈਂਸ ਅਧਿਕਾਰੀ, ਵੱਖ-ਵੱਖ ਪੁਲਿਸ ਸੰਗਠਨ, ਨੈਸ਼ਨਲ ਕੈਡਿਟ ਕੋਰ (ਐੱਨਸੀਸੀ), ਨਹਿਰੂ ਯੁਵਾ ਕੇਂਦਰ ਸੰਗਠਨ (ਐੱਨਵਾਈਕੇਐੱਸ), ਨੈਸ਼ਨਲ ਸਰਵਿਸ ਸਕੀਮ (ਐੱਨਐੱਸਐੱਸ), ਇੰਡੀਅਨ ਰੈੱਡ ਕਰਾਸ ਸੋਸਾਇਟੀ (ਆਈਆਰਸੀਐੱਸ), ਭਾਰਤ ਸਕਾਊਟਸ ਐਂਡ ਗਾਈਡਜ਼ (ਬੀਐੱਸਜੀ) ਅਤੇ ਹੋਰ ਵਲੰਟੀਅਰ ਇਸ ਦਾ ਟਾਰਗੇਟ ਗਰੁੱਪ ਹੈ।

 

 

ਕੋਰਸ ਦਾ ਨਾਮ

ਕੋਰਸ ਵਿੱਚ ਦਾਖ਼ਲ ਹੋਏ ਉਮੀਦਵਾਰਾਂ ਦੀ ਗਿਣਤੀ (ਅੰਡਰਗੋਇੰਗ / ਅੰਸ਼ਕ ਰੂਪ ਵਿੱਚ ਮੁਕੰਮਲ)

ਉਮੀਦਵਾਰ ਜਿਨ੍ਹਾਂ ਨੇ ਕੋਰਸ ਪੂਰਾ ਕੀਤਾ ਹੈ

ਟੈਸਟ ਦੇਣ ਵਾਲੇ ਉਮੀਦਵਾਰਾਂ ਦੀ ਗਿਣਤੀ

ਅੱਜ ਤੱਕ ਕੁੱਲ ਦਾਖ਼ਲ ਹੋਏ

ਕੋਵਿਡ -19 ਦੇ

ਬੇਸਿਕਸ

9200

1863

3853

11063

ਕਲੀਨੀਕਲ ਮੈਨੇਜਮੈਂਟ - ਕੋਵਡ 19

1533

31

182

1564

ਐੱਨਸੀਸੀ ਕੈਡਿਟਸ ਲਈ ਕੋਵਿਡ -19 ਸਿਖਲਾਈ

17596

12174

15665

29770

ਆਈਸੀਯੂ ਦੇਖਭਾਲ ਅਤੇ ਵੈਂਟੀਲੇਸ਼ਨ ਪ੍ਰਬੰਧਨ

1156

185

1

1341

ਸੰਕ੍ਰਮਣ ਦੀ ਰੋਕਥਾਮ ਅਤੇ ਨਿਯੰਤਰਣ

1099

146

0

1245

ਪੀਪੀਈ ਰਾਹੀਂ ਸੰਕ੍ਰਮਣ ਦੀ ਰੋਕਥਾਮ

1697

515

1

2212

ਲੈਬ ਸੈਂਪਲ ਕਲੈਕਸ਼ਨ ਅਤੇ ਟੈਸਟਿੰਗ

666

113

161

779

ਕੋਵਿਡ -19 ਕੇਸਾਂ ਦਾ ਪ੍ਰਬੰਧਨ (ਐੱਸਏਆਰਆਈ, ਏਆਰਡੀਐੱਸ ਅਤੇ ਸੈਪਟਿਕ ਸਦਮਾ)

782

147

1

929

ਕੋਵਿਡ-19 ਵਾਲੇ ਮਰੀਜ਼ਾਂ ਦੀ ਮਨੋਵਿਗਿਆਨਕ ਦੇਖਭਾਲ

2144

987

0

3131

ਕੁਆਰੰਟੀਨ ਅਤੇ ਆਈਸੋਲੇਸ਼ਨ

3783

852

1602

4635

ਟ੍ਰੇਨੀ ਔਨ ਬੋਰਡਿੰਗ _ ਐੱਮਓਵਾਈਏ

1807

3458

0

5265

ਟ੍ਰੇਨੀ ਔਨ ਬੋਰਡਿੰਗ _ ਐੱਮਐੱਚਐੱਫਡਬਲਿਊ

452

838

0

1290

ਟ੍ਰੇਨੀ ਔਨ ਬੋਰਡਿੰਗ _ ਐੱਮਓਡੀ

2742

5548

0

8290

ਕੁੱਲ

44657

26857

21466

71514

ਕੁੱਲ ਮੌਜੂਦਾ ਵਿਲੱਖਣ ਰਜਿਸਟਰਡ ਯੂਜ਼ਰਜ਼

 

 

 

32371

ਪਲੈਟਫਾਰਮ ਹਰ ਸਿੱਖਣ ਵਾਲੇ ਨੂੰ ਉਸਦੇ ਕੰਮ ਦੀ ਥਾਂ ਜਾਂ ਘਰ ਅਤੇ ਉਸ ਦੀ ਪਸੰਦ ਦੇ ਕਿਸੇ ਵੀ ਉਪਕਰਨਵਿੱਚ ਕਿਊਰੇਟਿਡ, ਭੂਮਿਕਾ ਅਨੁਰੂਪ ਸਮੱਗਰੀ ਪ੍ਰਦਾਨ ਕਰਦਾ ਹੈ ਆਈਜੀਓਟੀ ਪਲੈਟਫਾਰਮ ਨੂੰ ਅਬਾਦੀ ਦੇ ਪੈਮਾਨੇ ਅਨੁਸਾਰ ਤਿਆਰ  ਕੀਤਾ ਗਿਆ ਹੈ ਅਤੇ ਆਉਣ ਵਾਲੇ ਹਫਤਿਆਂ ਵਿੱਚ ਇਹ ਤਕਰੀਬਨ 1.50 ਕਰੋੜ ਵਰਕਰਾਂ ਅਤੇ ਵਲੰਟੀਅਰਾਂ ਨੂੰ ਸਿਖਲਾਈ ਪ੍ਰਦਾਨ ਕਰੇਗਾI ਆਈਜੀਓਟੀ 'ਤੇ ਨੌਂ (9) ਕੋਰਸਾਂ ਦੇ ਨਾਲ ਸ਼ੁਰੂਆਤ ਕੀਤੀ ਗਈ ਹੈ, ਜਿਵੇਂ ਕਿ ਕੋਵਿਡ ਦੇ ਬੇਸਿਕਸ, ਆਈਸੀਯੂਕੇਅਰ ਅਤੇ ਵੈਂਟੀਲੇਸ਼ਨ ਮੈਨੇਜਮੈਂਟ, ਕਲੀਨਿਕਲ ਮੈਨੇਜਮੈਂਟ, ਪੀਪੀਈ ਦੁਆਰਾ ਇਨਫੈਕਸ਼ਨ ਰੋਕਥਾਮ, ਇਨਫੈਕਸ਼ਨ ਕੰਟਰੋਲ ਐਂਡ ਪ੍ਰੀਵੈਂਸ਼ਨ, ਕੁਆਰੰਟੀਨ ਅਤੇ ਆਈਸੋਲੇਸ਼ਨ, ਪ੍ਰਯੋਗਸ਼ਾਲਾ ਸੈਂਪਲ ਕਲੈਕਸ਼ਨ ਅਤੇ ਟੈਸਟਿੰਗ, ਕੋਵਿਡ-19 ਕੇਸਾਂ ਦਾ ਪ੍ਰਬੰਧਨ , ਕੋਵਿਡ-19 ਟ੍ਰੇਨਿੰਗ।

 

****

 

ਵੀਜੀ/ਐੱਸਐੱਨਸੀ



(Release ID: 1614192) Visitor Counter : 116