ਰੱਖਿਆ ਮੰਤਰਾਲਾ
ਕਰੋਨਾ ਵਾਇਰਸ ਖ਼ਿਲਾਫ਼ ਲੜਨ ਲਈ ਭਾਰਤੀ ਵਾਯੂ ਸੈਨਾ ਦੀ ਸਹਾਇਤਾ
Posted On:
11 APR 2020 6:26PM by PIB Chandigarh
ਨੋਵੇਲ ਕਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਭਾਰਤ ਸਰਕਾਰ ਦੀਆਂ ਕੋਸ਼ਿਸਾਂ ਦੀ ਪੂਰਤੀ ਵਾਸਤੇ ਭਾਰਤੀ ਵਾਯੂ ਸੈਨਾ ਕਿਸੇ ਵੀ ਕੰਮ ਦਾ ਪ੍ਰਬੰਧ ਕਰਨ ਲਈ ਹਰ ਦਮ ਤਿਆਰ ਹੈ। ਵੱਖ-ਵੱਖ ਰਾਜਾਂ ਦੇ ਨੋਡਲ ਪੁਆਇੰਟਾਂ ਤੱਕ ਜ਼ਰੂਰੀ ਮੈਡੀਕਲ ਸਪਲਾਈ ਅਤੇ ਰਾਸ਼ਨ ਦੀ ਸਮੇਂ ਸਿਰ ਸਪੁਰਦਗੀ ਨੂੰ ਯਕੀਨੀ ਬਣਾਉਣ ਦੇ ਸਾਰੇ ਯਤਨ ਕੀਤੇ ਜਾ ਰਹੇ ਹਨ, ਜਿਸ ਨਾਲ ਰਾਜ ਸਰਕਾਰਾਂ ਅਤੇ ਸਹਾਇਤਾ ਏਜੰਸੀਆਂ ਲਈ ਪ੍ਰਭਾਵਸ਼ਾਲੀ ਅਤੇ ਕੁਸ਼ਲਤਾ ਨਾਲ ਇਸ ਸੰਕ੍ਰਾਮਕ ਰੋਗ ਦਾ ਮੁਕਾਬਲਾ ਕਰਨ ਲਈ ਸ਼ਾਜੋ-ਸਮਾਨ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ।
ਪਿਛਲੇ ਕੁਝ ਦਿਨਾਂ ਦੌਰਾਨ ਭਾਰਤੀ ਵਾਯੂ ਸੈਨਾ ਨੇ ਮਹਾਰਾਸ਼ਟਰ, ਕੇਰਲ, ਤੇਲੰਗਾਨਾ, ਨਾਗਾਲੈਂਡ ਅਤੇ ਜੰਮੂ-ਕਸ਼ਮੀਰ ਤੇ ਲੱਦਾਖ ਦੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਸਮੇਤ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ ਨੋਡਲ ਪੁਆਇੰਟਾਂ ਤੋਂ ਜ਼ਰੂਰੀ ਮੈਡੀਕਲ ਸਪਲਾਈ ਅਤੇ ਵਸਤਾਂ ਨੂੰ ਏਅਰਲਿਫਟ ਕੀਤਾ ਹੈ।
ਭਾਰਤੀ ਵਾਯੂ ਸੈਨਾ ਨੇ ਡੀਆਰਡੀਓ ਲਈ ਆਪਣੀਆਂ ਉਡਾਨਾਂ ਨੂੰ ਸਮਰਪਿਤ ਕੀਤਾ ਹੈ ਅਤੇ ਵੱਖ-ਵੱਖ ਪੁਆਇੰਟਾਂ ਤੋਂ ਲਗਭਗ 9000 ਕਿਲੋਗਰਾਮ ਕੱਚੇ ਮਾਲ ਨੂੰ ਪੀਪੀਈ ਕਿੱਟਾਂ ਦੇ ਉਤਪਾਦਨ ਲਈ ਏਅਰਲਿਫਟ ਕਰਕੇ ਡੀਆਰਡੀਓ ਦੀਆਂ ਉਤਪਾਦਨ ਇਕਾਈਆਂ ਤੱਕ ਪਹੁੰਚਾਇਆ ਹੈ। ਇਸ ਨੇ ਡੀਆਰਡੀਓ ਦੁਆਰਾ ਤਿਆਰ ਕੀਤੇ ਐੱਨ 95/99 ਮਾਸਕਾਂ ਨੂੰ ਵੀ ਏਅਰਲਿਫਟ ਕੀਤਾ ਹੈ। ਇਸ ਦੌਰਾਨ, ਭਾਰਤੀ ਵਾਯੂ ਸੈਨਾ ਇਹ ਸੁਨਿਸ਼ਚਿਤ ਕਰ ਰਹੀ ਹੈ ਕਿ ਇਹ ਕਾਰਜ ਕਰਦੇ ਸਮੇਂ, ਸੰਕ੍ਰਮਣ ਨੂੰ ਫੈਲਣ ਤੋਂ ਰੋਕਣ ਲਈ ਭਾਰਤ ਸਰਕਾਰ ਦੁਆਰਾ ਨਿਰਧਾਰਿਤ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਰੱਖੀਆ ਜਾਣ।
ਭਾਰਤੀ ਵਾਯੂ ਸੈਨਾ ਦੇਸ਼ ਵਿੱਚ ਮੌਜੂਦਾ ਮਹਾਮਾਰੀ ਦੀ ਸਥਿਤੀ ਖ਼ਿਲਾਫ਼ ਲੜਾਈ ਵਿੱਚ ਸਹਾਇਤਾ ਲਈ ਉਭਰਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹਮੇਸ਼ਾ ਤਿਆਰ ਹੈ।
ਫੋਟੋਆਂ: ਡੀਆਰਡੀਓ ਦੀਆਂ ਉਤਪਾਦਨ ਇਕਾਈਆਂ ਲਈ ਨਿਜੀ ਸੁਰੱਖਿਆ ਉਪਕਰਣ (ਪੀਪੀਈ) ਦੇ ਉਤਪਾਦਨ ਲਈ ਭਾਰਤੀ ਵਾਯੂ ਸੈਨਾ ਦੇ ਏਐੱਨ-32 ਜਹਾਜ਼ ਵਿੱਚ ਜ਼ਰੂਰੀ ਕੱਚੇ ਮਾਲ ਨੂੰ ਲੋਡ ਕੀਤਾ ਜਾ ਰਿਹਾ ਹੈ।
***
ਆਈਐੱਨ/ਬੀਐੱਸਕੇ
(Release ID: 1613592)
Visitor Counter : 172