ਕਾਰਪੋਰੇਟ ਮਾਮਲੇ ਮੰਤਰਾਲਾ

ਕੋਵਿਡ-19 ਨਾਲ ਸਬੰਧਿਤ ਸੀਐੱਸਆਰ ਖ਼ਰਚੇ ਦੀ ਯੋਗਤਾ ’ਤੇ ਕਾਰਪੋਰੇਟ ਮਾਮਲੇ ਮੰਤਰਾਲੇ ਦੇ ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

Posted On: 11 APR 2020 7:07PM by PIB Chandigarh

ਕਾਰਪੋਰੇਟ ਮਾਮਲੇ ਮੰਤਰਾਲੇ ਨੂੰ ਕੋਵਿਡ-19 ਦੀਆਂ ਗਤੀਵਿਧੀਆਂ ਨਾਲ ਸਬੰਧਿਤ ਸੀਐੱਸਆਰ ਖ਼ਰਚਿਆਂ ਦੀ ਯੋਗਤਾ ਬਾਰੇ ਸਪਸ਼ਟੀਕਰਨ ਦੇਣ ਲਈ ਵੱਖ-ਵੱਖ ਹਿੱਸੇਦਾਰਾਂ ਦੁਆਰਾ ਕਈ ਸੰਦਰਭ/ਅਰਜ਼ੀਆਂ ਮਿਲ ਰਹੀਆਂ ਹਨ| ਇਸ ਸਬੰਧ ਵਿੱਚ, ਸਪਸ਼ਟੀਕਰਨਾਂ ਸਮੇਤ ਅਕਸਰ ਪੁੱਛੇ ਜਾਂਦੇ ਪ੍ਰਸ਼ਨਾਂ (FAQs) ਦਾ ਇੱਕ ਸੈੱਟ ਹਿਤਧਾਰਕਾਂ ਦੀ ਬਿਹਤਰ ਸਮਝ ਲਈ ਹੇਠਾਂ ਦਿੱਤਾ ਗਿਆ ਹੈ|

ਸੀਰੀਅਲ ਨੰਬਰ

ਅਕਸਰ ਪੁੱਛੇ ਜਾਂਦੇ ਪ੍ਰਸ਼ਨ (FAQs)

ਜਵਾਬ

1.

ਕੀ ‘ਪ੍ਰਧਾਨ ਮੰਤਰੀ ਕੇਅਰਸ ਫੰਡ’ ਨੂੰ ਦਿੱਤਾ ਯੋਗਦਾਨ ਸੀਐੱਸਆਰ ਦੇ ਖ਼ਰਚਿਆਂ ਲਈ ਯੋਗ ਹੋਵੇਗਾ?

‘ਪ੍ਰਧਾਨ ਮੰਤਰੀ ਕੇਅਰਸ ਫੰਡ’ ਨੂੰ ਦਿੱਤਾ ਯੋਗਦਾਨ ਕੰਪਨੀ ਐਕਟ, 2013 ਦੀ ਅਨੁਸੂਚੀ VII ਦੀ ਆਈਟਮ ਨੰਬਰ (viii) ਦੇ ਤਹਿਤ ਸੀਐੱਸਆਰ ਖ਼ਰਚਿਆਂ ਦੇ ਯੋਗ ਹੋਵੇਗਾ ਅਤੇ ਇਸ ਨੂੰ ਅੱਗੇ ਦਫ਼ਤਰ ਦੇ ਮੈਮੋਰੰਡਮ ਐੱਫ਼. ਨੰ. CSR-05/1/2020-CSR-MCA ਮਿਤੀ 28 ਮਾਰਚ, 2020 ਨੂੰ ਸਪਸ਼ਟ  ਕੀਤਾ ਗਿਆ ਹੈ|

2.

ਕੀ ‘ਮੁੱਖ ਮੰਤਰੀ ਦੇ ਰਾਹਤ ਫੰਡਾਂ ਜਾਂ ‘ਕੋਵਿਡ-19 ਲਈ ਰਾਜ ਰਾਹਤ ਫੰਡਨੂੰ ਦਿੱਤਾ ਯੋਗਦਾਨ ਸੀਐੱਸਆਰ ਦੇ ਖ਼ਰਚਿਆਂ ਲਈ ਯੋਗ ਹੋਵੇਗਾ?

‘ਮੁੱਖ ਮੰਤਰੀ ਦਾ ਰਾਹਤ ਫੰਡ’ ਜਾਂ ‘ਕੋਵਿਡ-19 ਲਈ ਰਾਜ ਰਾਹਤ ਫੰਡ’ ਕੰਪਨੀ ਐਕਟ, 2013 ਦੀ ਅਨੁਸੂਚੀ VII ਵਿੱਚ ਸ਼ਾਮਲ ਨਹੀਂ ਹੈ ਅਤੇ ਇਸ ਲਈ ਅਜਿਹੇ ਫੰਡਾਂ ਵਿੱਚ ਕੋਈ ਯੋਗਦਾਨ ਸਵੀਕਾਰ ਕਰਨ ਯੋਗ ਸੀਐੱਸਆਰ ਖ਼ਰਚਿਆਂ ਦੇ ਯੋਗ ਨਹੀਂ ਹੋਵੇਗਾ|

3.

ਕੀ ਰਾਜ ਆਪਦਾ ਪ੍ਰਬੰਧਨ ਅਥਾਰਿਟੀ ਨੂੰ ਦਿੱਤਾ ਯੋਗਦਾਨ ਸੀਐੱਸਆਰ ਖ਼ਰਚਿਆਂ ਦੇ ਯੋਗ ਹੋਵੇਗਾ?

ਕੋਵਿਡ-19 ਦਾ ਮੁਕਾਬਲਾ ਕਰਨ ਲਈ ਰਾਜ ਆਪਦਾ ਪ੍ਰਬੰਧਨ ਅਥਾਰਿਟੀ ਨੂੰ ਦਿੱਤਾ ਯੋਗਦਾਨ 2013 ਦੀ ਅਨੁਸੂਚੀ VII ਦੀ ਆਈਟਮ ਨੰਬਰ (xii) ਦੇ ਤਹਿਤ ਸੀ.ਐੱਸ.ਆਰ ਖ਼ਰਚੇ ਵਜੋਂ ਯੋਗ ਹੋਵੇਗਾ ਅਤੇ ਮਿਤੀ 23 ਮਾਰਚ, 2020 ਨੂੰ 10/2020 ਨੰਬਰ ਦੇ ਆਮ ਸਰਕੂਲਰ ਅਨੁਸਾਰ ਸਪਸ਼ਟ  ਕੀਤਾ ਗਿਆ ਹੈ|

4.

ਕੀ ਕੋਵਿਡ-19 ਨਾਲ ਸਬੰਧਿਤ  ਗਤੀਵਿਧੀਆਂ ਲਈ ਸੀਐੱਸਆਰ ਫੰਡਾਂ ਦਾ ਖ਼ਰਚਾ ਸੀਐੱਸਆਰ ਦੇ ਖ਼ਰਚਿਆਂ ਦੇ ਯੋਗ ਹੋਵੇਗਾ?

ਮੰਤਰਾਲੇ ਨੇ ਮਿਤੀ 23 ਮਾਰਚ, 2020 ਨੂੰ 10/2020 ਦੇ ਸਰਕੂਲਰ ਅਨੁਸਾਰ ਸਪਸ਼ਟ  ਕੀਤਾ ਹੈ ਕਿ ਸੀਐੱਸਆਰ ਫੰਡਾਂ ਨੂੰ ਕੋਵਿਡ-19 ਨਾਲ ਸਬੰਧਿਤ  ਗਤੀਵਿਧੀਆਂ ਲਈ ਖ਼ਰਚ ਕਰਨਾ ਸੀਐੱਸਆਰ ਖ਼ਰਚੇ ਦੇ ਯੋਗ ਹੋਵੇਗਾ| ਇਹ ਅੱਗੇ ਸਪਸ਼ਟ  ਕੀਤਾ ਗਿਆ ਹੈ ਕਿ ਕੋਵਿਡ-19 ਨਾਲ ਸਬੰਧਿਤ  ਗਤੀਵਿਧੀਆਂ ਲਈ ਖ਼ਰਚ ਕੀਤੇ ਜਾਣ ਵਾਲੇ ਫ਼ੰਡ ਅਨੁਸੂਚੀ VII ਦੇ ਆਈਟਮ ਨੰਬਰ (i) ਅਤੇ (xii) ਤਹਿਤ ਨਿਵਾਰਕ ਸਿਹਤ ਦੇਖਭਾਲ਼ ਅਤੇ ਸੈਨੀਟੇਸ਼ਨ, ਅਤੇ ਆਪਦਾ ਪ੍ਰਬੰਧਨ ਸਮੇਤ ਸਿਹਤ ਦੇਖਭਾਲ਼ ਨੂੰ ਉਤਸ਼ਾਹਿਤ  ਕਰਨ ਸਬੰਧੀ  ਹੋਣ| ਇਸ ਤੋਂ ਇਲਾਵਾ, ਮਿਤੀ 18.06.2014 ਨੂੰ ਜਾਰੀ ਸਰਕੂਲਰ ਨੰ. 21/2014 ਦੇ ਅਨੁਸਾਰ, ਅਨੁਸੂਚੀ VII ਦੀਆਂ ਵਸਤੂਆਂ ਵਿਆਪਕ ਹਨ ਅਤੇ ਇਸ ਉਦੇਸ਼ ਲਈ ਉਨ੍ਹਾਂ ਦੀ ਉਦਾਰ ਰੂਪ ਵਿੱਚ ਵਿਆਖਿਆ ਕੀਤੀ ਜਾ ਸਕਦੀ ਹੈ|

5.

ਕੀ ਲੌਕਡਾਊਨ  ਮਿਆਦ ਦੌਰਾਨ ਮਜ਼ਦੂਰਾਂ ਅਤੇ ਕਰਮਚਾਰੀਆਂ ਨੂੰ ਦਿਹਾੜੀ /ਤਨਖਾਹ ਦੀ ਅਦਾਇਗੀ, ਠੇਕਾ ਮਜ਼ਦੂਰਾਂ  ਸਮੇਤ, ਕੰਪਨੀਆਂ ਦੇ ਸੀਐੱਸਆਰ ਖ਼ਰਚਿਆਂ ਦੇ ਅਨੁਕੂਲ ਕੀਤੀ ਜਾ ਸਕਦੀ ਹੈ?

ਆਮ ਹਾਲਤਾਂ ਵਿੱਚ ਤਨਖਾਹ / ਦਿਹਾੜੀ ਦੀ ਅਦਾਇਗੀ ਕਰਨਾ ਕੰਪਨੀ ਦੇ ਇਕਰਾਰਨਾਮੇ ਅਤੇ ਕਾਨੂੰਨੀ ਜ਼ਿੰਮੇਵਾਰੀ ਹੈ| ਇਸੇ ਤਰ੍ਹਾਂ, ਲੌਕਡਾਊਨ  ਦੀ ਮਿਆਦ ਦੇ ਦੌਰਾਨ ਵੀ ਕਰਮਚਾਰੀਆਂ ਅਤੇ ਮਜ਼ਦੂਰਾਂ ਨੂੰ ਤਨਖਾਹ / ਦਿਹਾੜੀ ਦੀ ਅਦਾਇਗੀ ਕਰਨਾ ਨਿਯੁਕਤੀਕਾਰਾਂ ਦੀ ਨੈਤਿਕ ਜ਼ਿੰਮੇਵਾਰੀ ਹੈ, ਕਿਉਂਕਿ ਉਨ੍ਹਾਂ ਕੋਲ ਇਸ ਮਿਆਦ ਦੇ ਦੌਰਾਨ ਰੋਜ਼ਗਾਰ  ਜਾਂ ਰੋਜ਼ੀ-ਰੋਟੀ ਦਾ ਕੋਈ ਹੋਰ ਬਦਲਵਾਂ ਸਰੋਤ ਨਹੀਂ ਹੈ| ਇਸ ਤਰ੍ਹਾਂ, ਤਾਲਾਬੰਦੀ ਦੀ ਮਿਆਦ ਦੇ ਦੌਰਾਨ ਕਰਮਚਾਰੀਆਂ ਅਤੇ ਮਜ਼ਦੂਰਾਂ ਨੂੰ ਤਨਖਾਹ / ਦਿਹਾੜੀ ਦੀ ਅਦਾਇਗੀ (ਹੋਰ ਸਮਾਜਿਕ ਦੂਰੀਆਂ ਦੀਆਂ ਜ਼ਰੂਰਤਾਂ ਲਾਗੂ ਕਰਨ ਸਮੇਤ) ਸਵੀਕਾਰਯੋਗ ਸੀਐੱਸਆਰ ਖ਼ਰਚਿਆਂ ਦੇ ਯੋਗ ਨਹੀਂ ਹੋਵੇਗੀ|

6.

ਕੀ ਲੌਕਡਾਊਨ  ਮਿਆਦ ਦੌਰਾਨ ਆਮ / ਦਿਹਾੜੀ ਮਜ਼ਦੂਰਾਂ ਨੂੰ ਦਿੱਤੀ ਗਈ ਮਜ਼ਦੂਰੀ/ਤਨਖਾਹ ਦਾ ਭੁਗਤਾਨ ਕੰਪਨੀਆਂ ਦੇ ਸੀਐੱਸਆਰ ਖ਼ਰਚਿਆਂ ਦੇ ਅਨੁਕੂਲ ਕੀਤਾ ਜਾ ਸਕਦਾ ਹੈ?

ਲੌਕਡਾਊਨ  ਦੀ ਮਿਆਦ ਦੇ ਦੌਰਾਨ ਅਸਥਾਈ ਜਾਂ ਆਮ ਜਾਂ ਦਿਹਾੜੀ ਮਜ਼ਦੂਰਾਂ ਨੂੰ ਦਿਹਾੜੀ ਦੀ ਅਦਾਇਗੀ ਕਰਨਾ ਕੰਪਨੀ ਦੀਆਂ ਨੈਤਿਕ / ਮਾਨਵਤਾਵਾਦੀ / ਇਕਰਾਰਨਾਮੇ ਦੀਆਂ ਜ਼ਿੰਮੇਵਾਰੀਆਂ ਦਾ ਹਿੱਸਾ ਹੈ ਅਤੇ ਸਾਰੀਆਂ ਕੰਪਨੀਆਂ ’ਤੇ ਲਾਗੂ ਹੁੰਦਾ ਹੈ ਭਾਵੇਂ ਉਨ੍ਹਾਂ ਦੀ ਕੰਪਨੀ ਐਕਟ, 2013 ਦੀ ਧਾਰਾ 135 ਦੇ ਤਹਿਤ ਸੀਐੱਸਆਰ ਦੇ ਯੋਗਦਾਨ ਲਈ ਕੋਈ ਕਾਨੂੰਨੀ ਜ਼ਿੰਮੇਵਾਰੀ ਹੈ| ਇਸ ਲਈ, ਲੌਕਡਾਊਨ  ਦੀ ਮਿਆਦ ਦੇ ਦੌਰਾਨ ਅਸਥਾਈ ਜਾਂ ਆਮ ਜਾਂ ਦਿਹਾੜੀ ਮਜ਼ਦੂਰਾਂ ਨੂੰ ਦਿਹਾੜੀ ਦੀ ਅਦਾਇਗੀ ਸੀਐੱਸਆਰ ਦੇ ਖ਼ਰਚਿਆਂ ਵਿੱਚ ਨਹੀਂ ਕੀਤੀ ਜਾਵੇਗੀ|

7.

ਕੀ ਅਸਥਾਈ/ ਆਮ / ਰੋਜ਼ਾਨਾ ਦਿਹਾੜੀ ਕਰਨ ਵਾਲੇ ਮਜ਼ਦੂਰਾਂ ਨੂੰ ਅਨੁਗ੍ਰਹਿ ਰਾਸ਼ੀ (ਐਕਸ-ਗ੍ਰੇਸ਼ੀਆ)  ਅਦਾਇਗੀ ਸੀਐੱਸਆਰ ਖ਼ਰਚੇ ਦੇ ਯੋਗ ਹੋਵੇਗੀ?

ਜੇ ਕੋਈ ਅਨੁਗ੍ਰਹਿ ਰਾਸ਼ੀ (ਐਕਸ-ਗ੍ਰੇਸ਼ੀਆ)  ਅਦਾਇਗੀ ਅਸਥਾਈ/ ਸਧਾਰਣ/ ਮਜ਼ਦੂਰ ਕਾਮਿਆਂ/ ਦਿਹਾੜੀ ਮਜ਼ਦੂਰਾਂ ਨੂੰ ਅਮ ਦਿਹਾੜੀ ਦੇਣ ਤੋਂ ਵੱਧ ਅਦਾਇਗੀ, ਖ਼ਾਸ ਤੌਰ ’ਤੇ ਕੋਵਿਡ - 19 ਨਾਲ ਲੜਨ ਦੇ ਉਦੇਸ਼ ਲਈ ਕੀਤੀ ਜਾਂਦੀ ਹੈ, ਤਾਂ ਇਹ ਸੀਐੱਸਆਰ ਦੇ ਖ਼ਰਚਿਆਂ ਲਈ ਮੰਨਿਆ ਜਾਵੇਗਾ ਕਿਉਂਕਿ ਇੱਕ ਸਮੇਂ ਦਾ ਅਪਵਾਦ ਹੈ, ਕੰਪਨੀ ਦੇ ਬੋਰਡ ਦੁਆਰਾ ਉਸ ਬਾਰੇ ਸਪਸ਼ਟ ਐਲਾਨ ਹੋਣਾ ਚਾਹੀਦਾ ਹੈ, ਜੋ ਕਿ ਕਾਨੂੰਨੀ ਆਡੀਟਰ ਦੁਆਰਾ ਨਿਯਮਿਤ ਤੌਰ ’ਤੇ ਪ੍ਰਮਾਣਿਤ ਹੋਵੇ|

****

ਆਰਐੱਮ/ਕੇਐੱਮਐੱਨ



(Release ID: 1613509) Visitor Counter : 200