ਕਬਾਇਲੀ ਮਾਮਲੇ ਮੰਤਰਾਲਾ

ਟ੍ਰਾਈਫੈੱਡ ਨੇ ਕੋਰੋਨਾ ਵਾਇਰਸ ਤੋਂ ਮੁੱਢਲੀ ਸੁਰੱਖਿਆ ਲਈ ਟ੍ਰਾਈਫੈੱਡ ਦੇ ਕਾਰੀਗਰਾਂ/ਸਵੈ ਸਹਾਇਤਾ ਗਰੁੱਪਾਂ, ਵਨ ਧਨ ਲਾਭਾਰਥੀਆਂ ਅਤੇ ਗ਼ੈਰ-ਸਰਕਾਰੀ ਸੰਗਠਨਾਂ ਦੁਆਰਾ ਤਿਆਰ ਕੀਤੇ ਮਾਸਕਾਂ ਦੀ ਸਪਲਾਈ ਦੀ ਪੇਸ਼ਕਸ਼ ਕੀਤੀ

Posted On: 11 APR 2020 2:47PM by PIB Chandigarh

ਕਬਾਇਲੀ ਮਾਮਲੇ ਮੰਤਰਾਲੇ ਤਹਿਤ ਟ੍ਰਾਈਫੈੱਡਕਬਾਇਲੀ ਕਾਰੀਗਰਾਂ, ਸਵੈ ਸਹਾਇਤਾ ਗਰੁੱਪਾਂ (ਐੱਸਐੱਚਜੀ), ਵਨ ਧਨ ਲਾਭਾਰਥੀਆਂ ਅਤੇ ਗ਼ੈਰ-ਸਰਕਾਰੀ ਸੰਗਠਨਾਂ ਆਦਿ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਜੋ ਉਨ੍ਹਾਂ  ਦੇ ਹੈਂਡਲੂਮ, ਦਸਤਕਾਰੀ ਅਤੇ ਕੁਦਰਤੀ ਉਤਪਾਦਾਂ ਨੂੰ ਵਪਾਰਕ ਸਹਾਇਤਾ ਪ੍ਰਦਾਨ ਕੀਤੀ ਜਾ ਸਕੇਮਹਾਮਾਰੀ ਦੀ ਮੌਜੂਦਾ ਸਥਿਤੀ ਨੂੰ ਦੇਖਦਿਆਂ ਕੁਝ ਸਪਲਾਇਰਾਂ ਨੇ ਆਪਣੀ ਅਤੇ ਆਪਣੀ ਕਮਿਊਨਿਟੀ ਦੇ ਮੈਂਬਰਾਂ ਦੀ ਮਦਦ ਕਰਨ ਲਈ ਆਪਣੇ ਘਰਾਂ ਵਿੱਚ ਹੀ ਮਾਸਕ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਵਿੱਚੋਂ ਕੁਝ ਸਥਾਨਕ ਅਧਿਕਾਰੀਆਂ ਨੂੰ ਵੀ ਮਾਸਕ ਸਪਲਾਈ ਕਰ ਰਹੇ ਹਨ।  ਇਨ੍ਹਾਂ ਸਪਲਾਇਰਾਂ ਨੇ ਆਪਣੀ ਸਮਰੱਥਾ ਅਤੇ ਕੀਮਤ `ਤੇ, ਇਹ ਮਾਸਕ, ਜੋ ਉਹ ਜ਼ਿਆਦਾਤਰ ਆਪਣੇ ਘਰਾਂ ਵਿੱਚ ਹੀ ਬਣਾ ਰਹੇ ਹਨ, ਸਪਲਾਈ ਕਰਕੇ ਸਰਕਾਰ ਦੀ ਮਦਦ ਕਰਨ ਦੀ ਇੱਛਾ ਪ੍ਰਗਟਾਈ ਹੈ। ਇਨ੍ਹਾਂ ਸਪਲਾਇਰਾਂ ਦੁਆਰਾ ਬਣਾਏ ਗਏ ਮਾਸਕਾਂ ਦੀ ਸਪਲਾਈ  ਉਨ੍ਹਾਂ  ਦੀ ਸੁਰੱਖਿਆ ਸਮੇਤ ਉਨ੍ਹਾਂ  ਵਾਸਤੇ ਰੋਜ਼ੀ-ਰੋਟੀ ਦੀ ਸਿਰਜਣਾ ਦਾ ਮਾਡਲ ਸਥਾਪਿਤ ਕਰਨ ਵਿੱਚ ਮਦਦ ਕਰੇਗੀ।  ਟ੍ਰਾਈਫੈੱਡ ਵਾਧੂ ਸਪਲਾਇਰਾਂ ਦੀ ਪਹਿਚਾਣ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾ ਰਿਹਾ ਹੈ, ਜੋ ਸੰਕਟ ਦੀ ਇਸ ਘੜੀ ਵਿੱਚ ਮਾਸਕ ਸਪਲਾਈ ਕਰਨ ਵਿੱਚ ਯੋਗਦਾਨ ਦੇ ਸਕਦੇ ਹੋਣ। 

ਕੋਵਿਡ -19 ਕਾਰਨ ਪੈਦਾ ਹੋਏ ਮੌਜੂਦਾ ਸੰਕਟ ਨੇ ਸਮੁੱਚੇ ਦੇਸ਼ ਨੂੰ ਇੱਕ ਵੱਡੇ ਖਤਰੇ ਵਿੱਚ ਪਾ ਦਿੱਤਾ ਹੈ। ਦੇਸ਼ ਦੇ ਤਕਰੀਬਨ ਸਾਰੇ ਹੀ ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਇਸ ਨਾਲ ਵੱਖ-ਵੱਖ ਪੱਧਰ `ਤੇ ਘੱਟ ਜਾਂ ਵੱਧ ਤੌਰ `ਤੇ ਪ੍ਰਭਾਵਿਤ  ਹਨ। ਇਸ ਖਤਰੇ ਨੇ ਵਪਾਰ ਅਤੇ ਉਦਯੋਗ  ਦੇ ਸਾਰੇ ਹੀ ਖੇਤਰਾਂ ਨੂੰ ਹਰ ਪੱਧਰ `ਤੇ ਅਤੇ ਸਮਾਜ ਦੇ ਸਾਰੇ ਹੀ ਹਿੱਸਿਆਂ ਨੂੰ ਪ੍ਰਭਾਵਿਤ ਕੀਤਾ ਹੈ।  ਗ਼ਰੀਬ  ਅਤੇ ਹਾਸ਼ੀਏ ਦੇ ਲੋਕ ਇਸ ਮਹਾਮਾਰੀ ਤੋਂ ਸਭ  ਤੋਂ ਵੱਧ ਪ੍ਰਭਾਵਿਤ ਹਨ।  ਦੇਸ਼ ਦੇ ਜ਼ਿਆਦਾਤਰ ਖੇਤਰਾਂ ਵਿੱਚ ਇਹ ਖੇਤੀਬਾੜੀ (ਫ਼ਸਲ ਦੀ ਕਟਾਈ) ਅਤੇ ਗ਼ੈਰ-ਲੱਕੜ ਵਣ ਉਤਪਾਦ (NTFP) (ਐੱਮਟੀਐੱਫਪੀ) ਨੂੰ ਇਕੱਠਿਆਂ ਕਰਨ ਦਾ ਮਹੱਤਵਪੂਰਨ ਸਮਾਂ ਵੀ ਹੈ।  ਇਸ ਲਈ ਇਹ ਬਹੁਤ ਜ਼ਰੂਰੀ  ਹੈ ਕਿ ਘਰ ਵਿੱਚ ਬਣੇ ਮਾਸਕ ਦੀ ਸਹਾਇਤਾ ਨਾਲ ਮੁੱਢਲੀ ਸੁਰੱਖਿਆ ਦੇ ਉਪਰਾਲੇ ਕੀਤੇ ਜਾਣ।  

*****

ਐੱਨਬੀ/ਐੱਸਕੇ 



(Release ID: 1613508) Visitor Counter : 162