ਖੇਤੀਬਾੜੀ ਮੰਤਰਾਲਾ
ਲੌਕਡਾਊਨ ਦੌਰਾਨ ਖੇਤੀਬਾੜੀ ਤੇ ਸਬੰਧਿਤ ਖੇਤਰਾਂ ਨੂੰ ਉਤਸ਼ਾਹਿਤ ਕਰਨ ਲਈ ਖੇਤੀਬਾੜੀ, ਸਹਿਕਾਰਤਾ ਤੇ ਕਿਸਾਨ ਭਲਾਈ ਵਿਭਾਗ ਦੀਆਂ ਪਹਿਲਕਦਮੀਆਂ
ਸੀਆਈਬੀ ਐਂਡ ਆਰਸੀ ਵੱਲੋਂ ਲੌਕਡਾਊਨ ਦੇ ਸਮੇਂ ਦੌਰਾਨ ਸੀਆਰਓਪੀ ਸੌਫ਼ਟਵੇਅਰ ਦੀ ਵਰਤੋਂ ਕਰਦਿਆਂ 1.25 ਲੱਖ ਤੋਂ ਵੱਧ ਮੀਟ੍ਰਿਕ ਟਨ ਵਿਭਿੰਨ ਰਸਾਇਣਾਂ ਦੇ 33 ਅਦਦ ਇੰਪੋਰਟ ਪਰਮਿਟ ਜਾਰੀ
ਆਵਾਜਾਈ, ਕਰਫ਼ਿਊ ਪਾਸਾਂ ਤੇ ਪੈਕੇਜਿੰਗ ਇਕਾਈਆਂ ਦੀਆਂ ਸਮੱਸਿਆਵਾਂ ਦਾ ਏਪੀਈਡੀਏ ਵੱਲੋਂ ਹੱਲ; ਚਾਵਲ, ਮੂੰਗਫਲੀ, ਪ੍ਰੋਸੈੱਸਡ ਭੋਜਨ, ਮਾਸ, ਪੋਲਟਰੀ, ਡੇਅਰੀ ਤੇ ਆਰਗੈਨਿਕ ਉਤਪਾਦਾਂ ਜਿਹੇ ਸਾਰੇ ਪ੍ਰਮੁੱਖ ਉਤਪਾਦਾਂ ਦੀਆਂ ਬਰਾਮਦਾਂ ਸ਼ੁਰੂ
Posted On:
11 APR 2020 6:55PM by PIB Chandigarh
ਭਾਰਤ ਸਰਕਾਰ ਦੇ ਖੇਤੀਬਾੜੀ ਸਹਿਕਾਰਤਾ ਤੇ ਕਿਸਾਨ ਭਲਾਈ ਵਿਭਾਗ ਲੌਕਡਾਊਨ ਦੇ ਸਮੇਂ ਦੌਰਾਨ ਖੇਤਰੀ ਪੱਧਰ ’ਤੇ ਕਿਸਾਨਾਂ ਤੇ ਖੇਤੀਬਾੜੀ ਨਾਲ ਸਬੰਧਿਤ ਗਤੀਵਿਧੀਆਂ ਦੀ ਸੁਵਿਧਾ ਲਈ ਕਈ ਕਦਮ ਉਠਾ ਰਿਹਾ ਹੈ। ਅਪਟੇਡਟ (ਤਾਜ਼ਾ) ਸਥਿਤੀ ਨਿਮਨਲਿਖਤ ਅਨੁਸਾਰ ਹੈ:
1. ਲੌਕਡਾਊਨ ਦੇ ਸਮੇਂ ਦੌਰਾਨ ਮਾਹਿਰਾਂ / ਅਧਿਕਾਰੀਆਂ ਵੱਲੋਂ ‘ਘਰ ਤੋਂ ਕੰਮ’ (ਵਰਕ ਫ਼੍ਰੌਮ ਹੋਮ) ਦੁਆਰਾ ਸਰਟੀਫ਼ਿਕੇਟਸ ਆਦਿ ਜਾਰੀ ਕਰਨ ਦੀ ਸੁਵਿਧਾ ਲਈ ‘ਵਰਚੁਅਲ ਪ੍ਰਾਈਵੇਟ ਨੈੱਟਵਰਕ’ (ਵੀਪੀਐੱਨ) ਰਾਹੀਂ ‘ਸੈਕਰੇਟੇਰੀਏਟ ਆਵ੍ ਸੈਂਟਰਲ ਇਨਸੈਕਟੀਸਾਈਡ ਬੋਰਡ ਐਂਡ ਰਜਿਸਟ੍ਰੇਸ਼ਨ ਕਮੇਟੀ’ (ਸੀਆਈਬੀ ਐਂਡ ਆਰਸੀ) ਦੇ ਸੀਆਰਓਪੀ (CROP – ਕ੍ਰੌਪ) ਸੌਫ਼ਟਵੇਅਰ ਵਰਤਣ ਲਈ ਯਤਨ ਕੀਤੇ ਗਏ ਹਨ। ਇਸ ਕੋਸ਼ਿਸ਼ ਨੇ ਦੇਸ਼ ਵਿੱਚ ਨਿਰਮਾਣ ਤੇ ਫ਼ਸਲਾਂ ਦੀ ਸੁਰੱਖਿਆ ਲਈ ਲੋੜੀਂਦੇ ਰਸਾਇਣਾਂ ਦੇ ਉਤਪਾਦਨ ਵਿੱਚ ਸ਼ਾਮਲ ਉਦਯੋਗਿਕ ਇਕਾਈਆਂ / ਪਲਾਂਟਾਂ ਆਦਿ ਨੂੰ ਸੁਖਾਵੇਂ ਢੰਗ ਨਾਲ ਚਲਦਾ ਰੱਖਣ ਲਈ ਰਸਾਇਣਾਂ / ਇੰਟਰਮੀਡੀਏਟਸ / ਕੱਚੇ ਮਾਲ ਦੀ ਦਰਾਮਦ ਨਾਲ ਸਬੰਧਿਤ ਸਰਟੀਫ਼ਿਕੇਟ ਆਵ੍ ਰਜਿਸਟ੍ਰੇਸ਼ਨ ਜਾਰੀ ਕਰਨ ਵਿੱਚ ਵਰਨਣਯੋਗ ਯੋਗਦਾਨ ਪਾਇਆ ਹੈ ਅਤੇ ਇਸੇ ਕਾਰਨ ਕਿਸਾਨਾਂ ਵਾਸਤੇ ਕੀਟ–ਨਾਸ਼ਕਾਂ ਤੇ ਫ਼ਸਲਾਂ ਦੀ ਸੁਰੱਖਿਆ ਲਈ ਰਸਾਇਣਾਂ ਦੀ ਸਮੇਂ–ਸਿਰ ਉਪਲਬਧਤਾ ਯਕੀਨੀ ਹੋ ਸਕੀ ਹੈ।
2. ਇਸ ਸਮੇਂ ਦੌਰਾਨ ਹੁਦ ਤੱਕ, ਸੀਆਈਬੀ ਐਂਡ ਆਰਸੀ ਨੇ 1.25 ਲੱਖ ਮੀਟ੍ਰਿਕ ਟਨ ਤੋਂ ਵੱਧ ਵੱਖੋ–ਵੱਖਰੇ ਰਸਾਇਣਾਂ ਦੀ ਦਰਾਮਦ ਲਈ 33 ਅਦਦ ਇੰਪੋਰਟ (ਦਰਾਮਦ) ਪਰਮਿਟ ਜਾਰੀ ਕੀਤੇ ਗਏ ਹਨ। ਬਰਾਮਦਾਂ (ਐਕਸਪੋਰਟਸ) ਲਈ 189 ਸਰਟੀਫ਼ਿਕੇਟ ਵੀ ਕੀਟ–ਨਾਸ਼ਕਾਂ ਦੀਆਂ ਬਰਾਮਦਾਂ ਦੀ ਸੁਵਿਧਾ ਲਈ ਜਾਰੀ ਕੀਤੇ ਗਏ ਹਨ। 1263 ਰਜਿਸਟ੍ਰੇਸ਼ਨ ਸਰਟੀਫ਼ਿਕੇਟਸ ਕੀਟ–ਨਾਸ਼ਕਾਂ ਦੇ ਦੇਸ਼ ਵਿੱਚ ਨਿਰਮਾਣ ਦੀ ਸੁਵਿਧਾ ਲਈ ਵੱਖੋ–ਵੱਖਰੇ ਵਰਗਾਂ ਵਿੱਚ ਜਾਰੀ ਕੀਤੇ ਗਏ ਹਨ।
3. ਲੌਕਡਾਊਨ ਕਾਰਨ, ਵਿਭਾਗ ਨੇ ਸਾਲ 2020 ਦੀਆਂ ਖ਼ਰੀਫ਼ (ਸਾਉਣੀ) ਦੀਆਂ ਫ਼ਸਲਾਂ ਬਾਰੇ 16 ਅਪ੍ਰੈਲ, 2020 ਨੂੰ ਵੀਡੀਓ ਕਾਨਫ਼ਰੰਸ ਰਾਹੀਂ ਰਾਸ਼ਟਰੀ ਕਾਨਫ਼ਰੰਸ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਕੇਂਦਰੀ ਖੇਤੀਬਾੜੀ ਮੰਤਰੀ, ਕੇਂਦਰੀ ਰਾਜ ਮੰਤਰੀ (ਖੇਤੀਬਾੜੀ) ਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਖ਼ਰੀਫ਼ ਦੇ ਮੌਸਮ ਦੀ ਕਾਸ਼ਤ ਦੌਰਾਨ ਫ਼ਸਲਾਂ ਦੇ ਪ੍ਰਬੰਧ ਦੀਆਂ ਚੁਣੌਤੀਆਂ ਤੇ ਨੀਤੀਆਂ ਬਾਰੇ ਰਾਜਾਂ ਨਾਲ ਵਿਚਾਰ–ਵਟਾਂਦਰਾ ਕਰਨਗੇ ਤੇ ਬਲਾਕ ਪੱਧਰਾਂ ਉੱਤੇ ਫ਼ਸਲਾਂ ਦੇ ਪ੍ਰਬੰਧ ਨਾਲ ਸਬੰਧਿਤ ਬੀਜਾਂ, ਖਾਦਾਂ, ਕੀਟ–ਨਾਸ਼ਕਾਂ ਤੇ ਖੇਤੀਬਾੜੀ ਨਾਲ ਸਬੰਧਿਤ ਮਸ਼ੀਨਰੀ ਦੀ ਸਮੇਂ–ਸਿਰ ਉਪਲਬਧਤਾ ਅਤੇ ਹੋਰ ਮਾਮਲਿਆਂ ਬਾਰੇ ਵਿਚਾਰ–ਵਟਾਂਦਰਿਆਂ ਦਾ ਮਾਰਗ–ਦਰਸ਼ਨ ਕਰਨਗੇ।
4. ਏਪੀਈਡੀਏ (ਅਪੇਡਾ) ਨੇ ਬਹੁਤ ਯਤਨ ਕੀਤੇ ਹਨ ਅਤੇ ਆਵਾਜਾਈ, ਕਰਫ਼ਿਊ ਪਾਸਾਂ, ਪੈਕੇਜਿੰਗ ਯੂਨਿਟਾਂ ਨਾਲ ਸਬੰਧਿਤ ਮਸਲੇ ਹੱਲ ਕੀਤੇ ਗਏ ਹਨ। ਸਾਰੇ ਪ੍ਰਮੁੱਖ ਉਤਪਾਦਾਂ ਜਿਵੇਂ ਕਿ ਚਾਵਲ, ਮੂੰਗਫਲੀ, ਪ੍ਰੋਸੈੱਸਡ ਭੋਜਨ, ਮਾਸ, ਪੋਲਟਰੀ, ਡੇਅਰੀ ਤੇ ਆਰਗੈਨਿਕ ਉਤਪਾਦਾਂ ਜਿਹੇ ਸਾਰੇ ਪ੍ਰਮੁੱਖ ਉਤਪਾਦਾਂ ਦੀਆਂ ਬਰਾਮਦਾਂ ਸ਼ੁਰੂ ਹੋ ਗਈਆਂ ਹਨ।
5. ਰੇਲਵੇ ਨੇ ਛੇਤੀ ਨਸ਼ਟ ਹੋਣ ਯੋਗ ਬਾਗ਼ਬਾਨੀ ਉਤਪਾਦ, ਖੇਤੀਬਾੜੀ ਲਈ ਕੰਮ ਆਉਣ ਵਾਲੀਆਂ ਵਸਤਾਂ, ਦੁੱਧ ਤੇ ਡੇਅਰੀ ਉਤਪਾਦਾਂ ਸਮੇਤ ਜ਼ਰੂਰੀ ਵਸਤਾਂ ਦੀ ਤੇਜ਼–ਰਫ਼ਤਾਰ ਨਾਲ ਸਪਲਾਈ ਲਈ 67 ਰੂਟਾਂ ’ਤੇ 236 ਪਾਰਸਲ ਸਪੈਸ਼ਲ (ਜਿਨ੍ਹਾਂ ਵਿੱਚੋਂ 171 ਟਾਈਮ–ਟੇਬਲ ਪਾਰਸਲ ਟ੍ਰੇਨਾਂ ਹਨ) ਟ੍ਰੇਨਾਂ ਚਲਾਈਆਂ ਹਨ, ਇਸ ਨਾਲ ਕਿਸਾਨਾਂ / ਐੱਫ਼ਪੀਓ/ ਵਪਾਰੀਆਂ ਤੇ ਕੰਪਨੀਆਂ ਨੂੰ ਪੂਰੇ ਦੇਸ਼ ਵਿੱਚ ਸਪਲਾਈ–ਲੜੀ ਜਾਰੀ ਰੱਖਣ ਦੀ ਸੁਵਿਧਾ ਮਿਲੇਗੀ। ਰੇਲਵੇ ਨੇ ਦੇਸ਼ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਤੇ ਰਾਜਾਂ ਦੇ ਹੈੱਡਕੁਆਰਟਰਾਂ (ਰਾਜਧਾਨੀਆਂ) ਤੋਂ ਲੈ ਕੇ ਰਾਜ ਦੇ ਸਾਰੇ ਭਾਗਾਂ ਤੱਕ ਨਿਯਮਿਤ ਕਨੈਕਟੀਵਿਟੀ ਸਥਾਪਿਤ ਕਰ ਦਿੱਤੀ ਹੈ।
6. ਰੇਲਵੇ ਨੇ ਰਾਜ ਸਰਕਾਰਾਂ ਸਮੇਤ ਈ–ਕਮਰਸ ਇਕਾਈਆਂ ਤੇ ਹੋਰ ਗਾਹਕਾ ਵੱਲੋਂ ਵਧੇਰੇ ਮਾਤਰਾ ’ਚ ਤੁਰੰਤ ਆਵਾਜਾਈ ਪਾਰਸਲ ਵੈਨਾਂ ਦੇ ਇੰਤਜ਼ਾਮ ਵੀ ਉਪਲਬਧ ਕਰਵਾਏ ਹਨ।
7. ਪਾਰਸਲ ਸਪੈਸ਼ਲ ਟ੍ਰੇਨਾਂ ਨਾਲ ਸਬੰਧਿਤ ਵੇਰਵਿਆਂ ਲਈ ਲਿੰਕ ਵੈੱਬਸਾਈਟ indianrailways.gov.in ਉੱਤੇ ਉਪਲਬਧ ਹੈ ਅਤੇ ਪਾਰਸਲ ਸਪੈਸ਼ਲ ਟ੍ਰੇਨਾਂ ਦੇ ਵੇਰਵਿਆਂ ਲਈ ਸਿੱਧਾ ਲਿੰਕ ਨਿਮਨਲਿਖਤ ਅਨੁਸਾਰ ਹੈ:
https://enquiry.indianrail.gov.in/mntes/q?opt=TrainRunning&subOpt=splTrnDtl
*****
ਏਪੀਐੱਸ/ਪੀਕੇ/ਐੱਮਐੱਸ
(Release ID: 1613507)
Visitor Counter : 202