ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੋਵਿਡ-19 ਲਈ ਨਵੀਂ ਬਲੱਡ ਪਲਾਜ਼ਮਾ ਥੈਰੇਪੀ ਦੀ ਖੋਜ
ਥੈਰੇਪੀ ਦਾ ਉਦੇਸ਼ ਬਿਮਾਰੀ ਤੋਂ ਮੁਕਤ ਹੋ ਚੁੱਕੇ ਵਿਅਕਤੀ ਦੁਆਰਾ ਪ੍ਰਾਪਤ ਪ੍ਰਤੀਰੋਧ ਸਮਰੱਥਾ (ਇਮਿਊਨ ਪਾਵਰ) ਦੀ ਵਰਤੋਂ ਬਿਮਾਰ ਵਿਅਕਤੀ ਦੇ ਇਲਾਜ ਲਈ ਕਰਨਾ ਹੈ
Posted On:
11 APR 2020 12:26PM by PIB Chandigarh
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਤਹਿਤ ਇਕ ਰਾਸ਼ਟਰੀ ਅਹਿਮੀਤ ਦੇ ਸੰਸਥਾਨ ਸ੍ਰੀ ਚਿਤ੍ਰ ਤਿਰੂਨਲ ਇੰਸਟੀਟਿਊਟ ਫਾਰ ਮੈਡੀਕਲ ਸਾਇਂਸਿਜ਼ ਐਂਡ ਟੈਕਨਾਲੋਜੀ (ਐੱਸਸੀਟੀਆਈਐੱਮਐੱਸਟੀ) ਨੇ ਕੋਵਿਡ-19 ਦੇ ਸ਼ਿਕਾਰ ਮਰੀਜ਼ਾਂ ਨੂੰ ਇਨੋਵੇਟਿਵ ਇਲਾਜ ਪ੍ਰਦਾਨ ਕਰਨ ਲਈ ਇੱਕ ਨਿਡਰ ਕਦਮ ਚੁੱਕਣ ਦੀ ਪ੍ਰਵਾਨਗੀ ਹਾਸਲ ਕਰ ਲਈ ਹੈ। ਤਕਨੀਕੀ ਤੌਰ ‘ਤੇ ਕਨਵਲਸੈਂਟ ਪਲਾਜ਼ਮਾ ਥੈਰੇਪੀ ਕਹੇ ਜਾਣ ਵਾਲੇ ਇਸ ਇਲਾਜ ਦਾ ਉਦੇਸ਼ ਕਿਸੇ ਬਿਮਾਰ ਵਿਅਕਤੀ ਦੇ ਇਲਾਜ ਲਈ ਠੀਕ ਹੋ ਚੁੱਕੇ ਵਿਅਕਤੀ ਦੁਆਰਾ ਦੁਆਰਾ ਹਾਸਲ ਮੁਕਾਬਲੇ ਦੀ ਸ਼ਕਤੀ ਦੀ ਵਰਤੋਂ ਕਰਨਾ ਹੈ। ਭਾਰਤ ਦੀ ਚੋਟੀ ਦੀ ਅਥਾਰਿਟੀ ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ) ਨੇ ਐੱਸਸੀਟੀਆਈਐੱਮਐੱਸਟੀ ਨੂੰ ਇਹ ਨਵਾਂ ਇਲਾਜ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਹੈ। ਐੱਸਸੀਟੀਆਈਐੱਮਐੱਸਟੀ ਦੀ ਡਾਇਰੈਕਟਰ ਡਾ. ਆਸ਼ਾ ਕਿਸ਼ੋਰ ਨੇ ਕਿਹਾ, "ਅਸੀਂ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (ਡੀਸੀਜੀਆਈ) ਨੂੰ ਖੂਨਦਾਨ ਦੇ ਨਿਯਮਾਂ ਵਿੱਚ ਢਿੱਲ ਦੀ ਇਜਾਜ਼ਤ ਲਈ ਏਜ-ਕੱਟ ਆਫ ਲਈ ਅਰਜ਼ੀ ਦਿੱਤੀ ਹੈ।"
ਕੀ ਹੈ ਕਨਵਲਸੈਂਟ ਪਲਾਜ਼ਮਾ ਥੈਰੇਪੀ ? : ਜਦੋਂ ਇਕ ਪੈਥੋਜਨ ਦੀ ਤਰ੍ਹਾਂ ਦਾ ਨੋਵੇਲ ਕੋਰੋਨਾ ਵਾਇਰਸ ਇਨਫੈਕਸ਼ਨ ਕਰਦਾ ਹੈ ਤਾਂ ਸਾਡੀ ਮੁਕਾਬਲੇ ਦੀ ਪ੍ਰਣਾਲੀ ਐਂਟੀਬਾਡੀਜ਼ ਦਾ ਉਤਪਾਦਨ ਕਰਦੀ ਹੈ। ਪੁਲਿਸ ਦੇ ਕੁੱਤਿਆਂ ਵਾਂਗ ਐਂਟੀਬਾਡੀਜ਼ ਹਮਲਾਵਰ ਵਾਇਰਸ ਦੀ ਪਛਾਣ ਕਰਦੇ ਹਨ ਅਤੇ ਉਨ੍ਹਾਂ ਨੂੰ ਚਿੰਨ੍ਹਤ ਕਰਦੇ ਹਨ। ਚਿੱਟੇ ਖੂਨ ਦੀਆਂ ਕੋਸ਼ਿਕਾਵਾਂ ਪਛਾਣੇ ਗਏ ਘੁਸਪੈਠੀਆਂ ਨੂੰ ਅਟੈਚ ਕਰਦੀਆਂਹਨ ਅਤੇ ਸਰੀਰ ਇਨਫੈਕਸ਼ਨ ਤੋਂ ਮੁਕਤ ਹੋ ਜਾਂਦਾ ਹੈ। ਬਲੱਡ ਟ੍ਰਾਂਸਫਿਊਜ਼ਨ ਵਾਂਗ ਹੀ ਇਹ ਥੈਰੇਪੀ ਠੀਕ ਹੋ ਚੁੱਕੇ ਵਿਅਕਤੀ ਤੋਂ ਐਂਟੀਬਾਡੀ ਨੂੰ ਇਕੱਠਾ ਕਰਦੀ ਹੈ ਅਤੇ ਬਿਮਾਰ ਵਿਅਕਤੀ ਵਿੱਚ ਭੇਜ ਦੇਂਦੀ ਹੈ।
ਐਂਟੀਬਾਡੀਜ਼ ਕੀ ਹੁੰਦੇ ਹਨ ? : ਐਂਟੀਬਾਡੀਜ਼ ਕਿਸੇ ਮਾਈਕਰੋਬ ਵਿਅਕਤੀ ਦੁਆਰਾ ਕਿਸੇ ਇਨਫੈਕਸ਼ਨ ਦੀ ਪਹਿਲੀ ਕਤਾਰ ਦੇ ਮੁਕਾਬਲੇ ਦੀ ਅਨੁਕ੍ਰਿਆ ਹੁੰਦੀ ਹੈ। ਉਹ ਨੋਵੇਲ ਕੋਰੋਨਾ ਵਾਇਰਸ ਵਰਗੇ ਕਿਸੇ ਹਮਲਾਵਰ ਦਾ ਸਾਹਮਣਾ ਕਰਦੇ ਸਮੇਂ ਬੀ ਲਿੰਫੋਸਾਈਟਸ ਨਾਂ ਦੀਆਂ ਮੁਕਾਬਲਾ ਕਰਨ ਵਾਲੀਆਂ ਕੋਸ਼ਿਕਾਵਾਂ ਦੁਆਰਾ ਛੱਡੇ ਗਏ ਵਿਸ਼ੇਸ਼ ਤਰ੍ਹਾਂ ਦੇ ਪ੍ਰੋਟੀਨ ਹੁੰਦੇ ਹਨ। ਰੱਖਿਆ ਪ੍ਰਣਾਲੀ ਐਂਟੀਬਾਡੀਜ਼ ਦੀ ਰੂਪਰੇਖਾ ਤਿਆਰ ਕਰਦੀ ਹੈ ਜੋ ਹਰੇਕ ਹਮਲਾਵਰ ਪੈਥੋਜਨ ਪ੍ਰਤੀ ਕਾਫੀ ਵਿਸ਼ੇਸ਼ ਹੁੰਦੀ ਹੈ। ਇਕ ਵਿਸ਼ੇਸ਼ ਐਂਟੀਬਾਡੀ ਅਤੇ ਉਸ ਦਾ ਭਾਈਵਾਲ ਵਾਇਰਸ ਇਕ-ਦੂਜੇ ਲਈ ਬਣੇ ਹੁੰਦੇ ਹਨ।
ਇਹ ਇਲਾਜ ਕਿਸ ਤਰ੍ਹਾਂ ਦਿੱਤਾ ਜਾਂਦਾ ਹੈ? : ਜੋ ਵਿਅਕਤੀ ਕੋਵਿਡ-19 ਦੀ ਬਿਮਾਰੀ ਤੋਂ ਠੀਕ ਹੋ ਚੁੱਕਾ ਹੈ, ਉਸ ਤੋਂ ਖੂਨ ਲਿਆ ਜਾਂਦਾ ਹੈ। ਵਾਇਰਸ ਨੂੰ ਬੇਅਸਰ ਕਰਨ ਵਾਲੇ ਐਂਟੀਬਾਡੀਜ਼ ਲਈ ਸੀਰਮ ਨੂੰ ਵੱਖ ਕੀਤਾ ਜਾਂਦਾ ਹੈ ਅਤੇ ਉਸ ਦੀ ਜਾਂਚ ਕੀਤੀ ਜਾਂਦੀ ਹੈ। ਕਨਵਲਸੈਂਟ ਸੀਰਮ, ਜੋ ਕਿ ਕਿਸੇ ਇਨਫੈਕਸ਼ਨ ਦੀ ਬਿਮਾਰੀ ਤੋਂ ਠੀਕ ਹੋ ਚੁੱਕੇ ਵਿਅਕਤੀ ਤੋਂ ਪ੍ਰਾਪਤ ਬਲੱਡ ਸੀਰਮ ਹੈ ਅਤੇ ਵਿਸ਼ੇਸ ਤੌਰ ਤੇ ਉਸ ਪੈਥੋਜਨ ਲਈ ਐਂਟੀਬਾਡੀਜ਼ ਵਿੱਚ ਖੁਸ਼ਹਾਲ ਹੈ, ਨੂੰ ਤਦ ਕੋਵਿਡ-19 ਦੇ ਮਰੀਜ਼ ਨੂੰ ਦਿੱਤਾ ਜਾਂਦਾ ਹੈ। ਮਰੀਜ਼ ਮੁਕਾਬਲੇ ਦੀ ਸਮਰੱਥਾ ਪ੍ਰਾਪਤ ਕਰ ਲੈਂਦਾ ਹੈ। ਡਾ.ਕਿਸ਼ੋਰ ਨੇ ਇੰਡੀਆ ਸਾਇੰਸ ਵਾਇਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ "ਬਲੱਡ ਸੀਰਮ ਕੱਢਣ ਅਤੇ ਮਰੀਜ਼ ਨੂੰ ਦਿੱਤੇ ਜਾਣ ਤੋਂ ਪਹਿਲਾਂ ਸੰਭਾਵਿਤ ਡੋਨਰ ਦੀ ਜਾਂਚ ਕੀਤੀ ਜਾਂਦੀ ਹੈ। ਪਹਿਲੀ ਗੱਲ ਇਹ ਕਿ ਸਵਾਬ ਟੈਸਟ ਨੈਗੇਟਿਵ ਹੋਣਾ ਚਾਹੀਦਾ ਹੈ ਅਤੇ ਸੰਭਾਵਿਤ ਡੋਨਰ ਨੂੰ ਸਵਸਥ ਐਲਾਨਿਆ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਠੀਕ ਹੋ ਚੁੱਕੇ ਵਿਅਕਤੀ ਨੂੰ ਦੋ ਹਫਤੇ ਤੱਕ ਉਡੀਕ ਕਰਨੀ ਚਾਹੀਦੀ ਹੈ ਜਾਂ ਫਿਰ ਸੰਭਾਵਿਤ ਡੋਨਰ ਨੂੰ ਘੱਟੋ ਘੱਟ 28 ਦਿਨਾਂ ਤੱਕ ਲੱਛਣ ਰਹਿਤ ਹੋਣਾ ਚਾਹੀਦਾ ਹੈ। ਇਨ੍ਹਾਂ ਵਿਚੋਂ ਦੋਵੇਂ ਹੀ ਲਾਜ਼ਮੀ ਹਨ।"
ਕੌਣ ਇਹ ਇਲਾਜ ਪ੍ਰਾਪਤ ਕਰੇਗਾ? : ਡਾ.ਕਿਸ਼ੋਰ ਨੇ ਦੱਸਿਆ, "ਸ਼ੁਰੂ ਵਿੱਚ ਅਸੀਂ ਕੁਝ ਹੀ ਮਰੀਜ਼ਾਂ ਉੱਤੇ ਇਸ ਦਾ ਤਜਰਬਾ ਕਰਾਂਗੇ। ਮੌਜੂਦਾ ਸਮੇਂ ਵਿੱਚ ਇਸ ਦੀ ਇਜਾਜ਼ਤ ਸਿਰਫ਼ ਬੁਰੀ ਤਰ੍ਹਾਂ ਨਾਲ ਇਨਫੈਕਸ਼ਨ ਦੇ ਸ਼ਿਕਾਰ ਮਰੀਜ਼ਾਂ ਲਈ ਸੀਮਿਤ ਵਰਤੋਂ ਲਈ ਇਕ ਤਜਰਬਾਤੀ ਥੈਰੇਪੀ ਵਜੋਂ ਦਿੱਤੀ ਗਈ ਹੈ।"
ਇਹ ਟੀਕਾਕਰਨ ਤੋਂ ਵੱਖ ਕਿਵੇਂ ਹੈ? : ਇਹ ਥੈਰੇਪੀ ਗ਼ੈਰ-ਸਰਗਰਮ ਟੀਕਾਕਰਨ ਵਾਂਗ ਹੈ। ਜਦੋਂ ਕੋਈ ਟੀਕਾ ਲਗਾਇਆ ਜਾਂਦਾ ਹੈ ਤਾਂ ਮੁਕਾਬਲੇ ਦੀ ਪ੍ਰਣਾਲੀ ਐਂਟੀਬਾਡੀਜ਼ ਦਾ ਨਿਰਮਾਣ ਕਰਦੀ ਹੈ। ਇਸ ਤਰ੍ਹਾਂ ਜਦੋਂ ਬਾਅਦ ਵਿੱਚ ਟੀਕਾ ਲੱਗ ਚੁੱਕਾ ਵਿਅਕਤੀ ਉਸ ਪੈਥੋਜਨ ਤੋਂ ਇਨਫੈਕਸ਼ਨ ਹਾਸਲ ਕਰਦਾ ਹੈ ਤਾਂ ਰੱਖਿਆ ਪ੍ਰਣਾਲੀ ਐਂਟੀਬਾਡੀਜ਼ ਦਾ ਵਹਾਅ ਕਰਦੀ ਹੈ ਅਤੇ ਇਨਫੈਕਸ਼ਨ ਨੂੰ ਗ਼ੈਰ-ਪ੍ਰਭਾਵੀ ਬਣਾ ਦੇਂਦੀ ਹੈ। ਟੀਕਾਕਰਨ ਪੂਰਾ ਜੀਵਨ ਰਾਖੀ ਕਰਦਾ ਹੈ ਗ਼ੈਰ-ਸਰਗਰਮ ਐਂਟੀ ਬਾਡੀ ਥੈਰੇਪੀ ਦੇ ਮਾਮਲੇ ਵਿੱਚ ਇਸ ਦਾ ਪ੍ਰਭਾਵ ਤਦ ਤੱਕ ਰਹਿੰਦਾ ਹੈ ਜਦ ਤਕ ਇੰਜੈਕਟ ਕੀਤੇ ਐਂਟੀਬਾਡੀਜ਼ ਖੂਨ ਦੀ ਧਾਰਾ ਵਿੱਚ ਰਹਿੰਦੇ ਹਨ। ਦਿੱਤੀ ਗਈ ਸੁਰੱਖਿਆ ਅਸਥਾਈ ਹੁੰਦੀ ਹੈ।ਇਸ ਤੋਂ ਪਹਿਲਾਂ ਕਿ ਕੋਈ ਬੱਚਾ ਆਪਣੀ ਰੱਖਿਆ ਪ੍ਰਣਾਲੀ ਤਿਆਰ ਕਰੇ ਮਾਤਾ ਆਪਣੇ ਦੁੱਧ ਰਾਹੀਂ ਐਂਟੀਬਾਡੀਜ਼ ਟ੍ਰਾਂਸਫਰ ਕਰਦੀ ਹੈ।
ਇਤਿਹਾਸ : 1890 ਵਿੱਚ, ਜਰਮਨੀ ਦੇ ਫਿਜ਼ਿਆਲੋਜਿਸਟ ਇਮਿਲ ਵਾਨ ਬੇਹਰਿੰਗ ਨੇ ਖੋਜ ਕੀਤੀ ਸੀ ਕਿ ਡਿਪਥੀਰੀਆ ਨਾਲ ਇਨਫੈਕਸ਼ਨ ਦੇ ਸ਼ਿਕਾਰ ਇਕ ਖਰਗੋਸ਼ ਤੋਂ ਪ੍ਰਾਪਤ ਸੀਰਮ ਡਿਪਥੀਰੀਆ ਇਨਫੈਕਸ਼ਨ ਰੋਕਣ ਵਿੱਚ ਪ੍ਰਭਾਵੀ ਹੈ। ਬੇਹਰਿੰਗ ਨੂੰ 1901 ਵਿੱਚ ਦਵਾਈਆਂ ਲਈ ਸਭ ਤੋਂ ਪਹਿਲਾ ਨੋਬਲ ਪੁਰਸਕਾਰ ਮਿਲਿਆ ਸੀ। ਉਸ ਵੇਲੇ ਐਂਟੀਬਾਡੀਜ਼ ਦਾ ਪਤਾ ਨਹੀਂ ਸੀ। ਕਨਵਲਸੈਂਟ ਪਲਾਜ਼ਮਾ ਥੈਰੇਪੀ ਘੱਟ ਪ੍ਰਭਾਵੀ ਸੀ ਅਤੇ ਇਸ ਦੇ ਕਾਫੀ ਸਾਈਡ ਇਫੈਕਟਸ ਸਨ। ਐਂਟੀਬਾਡੀਜ਼ ਫਰੈਕਸ਼ਨ ਨੂੰ ਵੱਖ ਕਰਨ ਵਿੱਚ ਕਈ ਸਾਲ ਲੱਗੇ ਫਿਰ ਵੀ ਲਕਸ਼ਰਹਿਤ ਐਂਟੀਬਾਡੀਜ਼ ਅਤੇ ਅਸ਼ੁਧੀਆਂ ਕਾਰਨ ਸਾਈਡ ਇਫੈਕਟ ਹੁੰਦੇ ਰਹੇ।
ਕੀ ਇਹ ਪ੍ਰਭਾਵੀ ਹੈ? : ਸਾਡੇ ਕੋਲ ਬੈਕਟੀਰੀਅਲ ਇਨਫੈਕਸ਼ਨ ਵਿਰੁੱਧ ਕਾਫੀ ਐਂਟੀਬਾਇਓਟਿਕਸ ਹਨ। ਫਿਰ ਵੀ ਸਾਡੇ ਕੋਲ ਪ੍ਰਭਾਵੀ ਐਂਟੀ-ਵਾਇਰਸ ਨਹੀਂ ਹਨ। ਜਦੋਂ ਕਦੀ ਕੋਈ ਨਵਾਂ ਵਾਇਰਲ ਹਮਲਾ ਹੁੰਦਾ ਹੈ ਤਾਂ ਉਸ ਦੇ ਇਲਾਜ ਲਈ ਕੋਈ ਦਵਾਈ ਨਹੀਂ ਹੁੰਦੀ। ਇਸ ਲਈ ਕਨਵਲਸੈਂਟ ਸੀਰਮ ਦੀ ਵਰਤੋਂ ਪਿਛਲੀਆਂ ਵਾਇਰਲ ਮਹਾਮਾਰੀਆਂ ਦੌਰਾਨ ਕੀਤੀ ਗਈ। 2009-10 ਦੇ ਐਚ-1 ਐਨ-1 ਇਨਫਲੂਐਂਜ਼ਾ ਮਹਾਮਾਰੀ ਦੇ ਪ੍ਰਭਾਵ ਦੌਰਾਨ ਇਨਟੈਂਸਿਵ ਕੇਅਰ ਦੀ ਜ਼ਰੂਰਤ ਵਾਲੇ ਸੰਕ੍ਰਮਿਤ ਮਰੀਜ਼ਾਂ ਦੀ ਵਰਤੋਂ ਕੀਤੀ ਗਈ। ਗ਼ੈਰ-ਸਰਗਰਮ ਐਂਟੀਬਾਡੀ ਇਲਾਜ ਤੋਂ ਬਾਅਦ ਸੀਰਮ ਉਪਚਾਰਤ ਮਰੀਜ਼ਾਂ ਨੇ ਇਲਾਜ ਵਿੱਚ ਸੁਧਾਰ ਵਿਖਾਇਆ। ਵਾਇਰਸ ਦਾ ਬੋਝ ਘੱਟ ਹੋਇਆ ਅਤੇ ਮੌਤ ਦਰ ਵਿੱਚ ਕਮੀ ਕੀਤੀ ਜਾ ਸਕੀ। ਇਹ ਪ੍ਰਕ੍ਰਿਆ 2018 ਵਿੱਚ ਇਬੋਲਾ ਪ੍ਰਕੋਪ ਦੌਰਾਨ ਵੀ ਲਾਹੇਵੰਦ ਰਹੀ।
ਕੀ ਇਹ ਸੁਰੱਖਿਅਤ ਹੈ? : ਆਧੁਨਿਕ ਬਲੱਡ ਬੈਂਕ ਤਕਨੀਕ ਜੋ ਖੂਨ ਤੋਂ ਪੈਦਾ ਹੋਣ ਵਾਲੇ ਪੈਥੋਜੀਨ ਦੀ ਜਾਂਚ ਕਰਦੇ ਹਨ, ਮਜ਼ਬੂਤ ਹੈ। ਡੋਨਰ ਅਤੇ ਪ੍ਰਾਪਤਕਰਤਾ ਦੇ ਖੂਨ ਦੇ ਪ੍ਰਕਾਰਾਂ ਨੂੰ ਮੈਚ ਕਰਨਾ ਮੁਸ਼ਕਿਲ ਨਹੀਂ। ਇਸ ਲਈ ਅਣਜਾਣੇ ਵਿੱਚ ਗਿਆਤ ਇਨਫੈਕਸ਼ਨ ਏਜੰਟਾਂ ਨੂੰ ਟ੍ਰਾਂਸਫਰ ਕਰਨ ਜਾਂ ਟ੍ਰਾਂਸਫਿਊਜ਼ਨ ਰੀਐਕਸ਼ਨ ਪੈਦਾ ਹੋਣ ਦਾ ਰਿਸਕ ਘੱਟ ਹੈ। ਐੱਸਸੀਟੀਆਈਐੱਮਐੱਸਟੀ ਦੀ ਡਾਇਰੈਕਟਰ ਡਾ. ਆਸ਼ਾ ਕਿਸ਼ੋਰ ਨੇ ਕਿਹਾ, "ਜਿਵੇਂ ਕਿ ਅਸੀਂ ਖੂਨਦਾਨ ਦੇ ਮਾਮਲਿਆਂ ਵਿੱਚ ਕਰਦੇ ਹਾਂ, ਸਾਨੂੰ ਬਲੱਡ ਗਰੁੱਪ ਅਤੇ ਆਰਐਚ-ਅਨਕੂਲਤਾ ਦਾ ਧਿਆਨ ਰੱਖਣਾ ਪੈਂਦਾ ਹੈ। ਫਿਰ ਓਹੀ ਲੋਕ ਜਿਨ੍ਹਾਂ ਦਾ ਬਲੱਡ ਗਰੁੱਪ ਮੈਚ ਹੁੰਦਾ ਹੈ, ਖੂਨ ਦੇ ਜਾਂ ਲੈ ਸਕਦੇ ਹਨ। ਖੂਨ ਦੇਣ ਦੀ ਇਜਾਜ਼ਤ ਦਿੱਤੇ ਜਾਣ ਤੋਂ ਪਹਿਲਾਂ ਡੋਨਰ ਦੀ ਸਖ਼ਤੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਵਿਸ਼ੇਸ ਲਾਜ਼ਮੀ ਕਾਰਕਾਂ ਦੀ ਪਰਖ ਕੀਤੀ ਜਾਵੇਗੀ। ਉਨ੍ਹਾਂ ਦੀ ਹੈਪੀਟਾਈਟਸ, ਐਚਆਈਵੀ, ਮਲੇਰੀਆ ਆਦਿ ਦੀ ਜਾਂਚ ਕੀਤੀ ਜਾਵੇਗੀ ਜਿਸ ਨਾਲ ਇਹ ਯਕੀਨੀ ਹੋ ਸਕੇਗਾ ਕਿ ਉਹ ਰਿਸੀਵਰ ਨੂੰ ਵੱਖਰੇ ਪੈਥੋਜਨ ਨਾ ਤਬਦੀਲ ਕਰਨ।"
ਐਂਟੀਬਾਡੀਜ਼ ਪ੍ਰਾਪਤਕਰਤਾ ਵਿੱਚ ਕਿੰਨੇ ਸਮੇਂ ਤੱਕ ਮੌਜੂਦ ਰਹੇਗਾ? : ਜਦੋਂ ਐਂਟੀਬਾਡੀਜ਼ ਸੀਰਮ ਦਿੱਤਾ ਜਾਂਦਾ ਹੈ ਤਾਂ ਇਹ ਪ੍ਰਾਪਤਕਰਤਾ ਵਿੱਚ ਘੱਟੋ-ਘੱਟ 3-4 ਦਿਨਾਂ ਤੱਕ ਬਣਿਆ ਰਹੇਗਾ। ਇਸ ਮਿਆਦ ਦੌਰਾਨ ਬਿਮਾਰ ਵਿਅਕਤੀ ਠੀਕ ਹੋ ਜਾਵੇਗਾ। ਅਮਰੀਕਾ ਅਤੇ ਚੀਨ ਦੀਆਂ ਖੋਜ ਰਿਪੋਰਟਾਂ ਤੋਂ ਸੰਕੇਤ ਮਿਲਦਾ ਹੈ ਕਿ ਟ੍ਰਾਂਸਫਿਊਜ਼ਨ ਪਲਾਜ਼ਮਾ ਦੇ ਲਾਹੇਵੰਦ ਪ੍ਰਭਾਵ ਪਹਿਲੇ 3-4 ਦਿਨਾਂ ਵਿੱਚ ਪ੍ਰਾਪਤ ਹੁੰਦੇ ਹਨ, ਬਾਅਦ ਵਿੱਚ ਨਹੀਂ।
ਚੁਣੌਤੀਆਂ : ਮੁੱਖ ਤੌਰ ‘ਤੇ ਜਿਊਂਦੇ ਬਚੇ ਲੋਕਾਂ ਤੋਂ ਪਲਾਜ਼ਮਾ ਦੀ ਵਰਣਨਯੋਗ ਮਾਤਰਾ ਪ੍ਰਾਪਤ ਕਰਨ ਵਿੱਚ ਮੁਸ਼ਕਿਲ ਕਾਰਨ ਇਸ ਥੈਰੇਪੀ ਨੂੰ ਵਰਤੋਂ ਵਿੱਚ ਲਿਆਂਦਾ ਜਾਣਾ ਅਸਾਨ ਨਹੀਂ ਹੈ। ਕੋਵਿ਼ਡ-19 ਜਿਹੀਆਂ ਮਹਾਮਾਰੀਆਂ ਵਿੱਚ ਜਿੱਥੇ ਵਧੇਰੇ ਪੀੜਤ ਵੱਡੀ ਉਮਰ ਦੇ ਹਨ ਅਤੇ ਹਾਈਪਰਟੈਂਸ਼ਨ, ਡਾਇਬਟੀਜ਼ ਜਿਹੀਆਂ ਬਿਮਾਰੀਆਂ ਦੇ ਸ਼ਿਕਾਰ ਹਨ, ਠੀਕ ਹੋ ਚੁੱਕੇ ਸਾਰੇ ਵਿਅਕਤੀ ਆਪਣੀ ਮਰਜ਼ੀ ਨਾਲ ਖੂਨਦਾਨ ਕਰਨ ਲਈ ਤਿਆਰ ਨਹੀਂ ਹੋਣਗੇ।
*****
ਕੇਜੀਐੱਸ/(ਡੀਐੱਸਟੀ)
(Release ID: 1613401)
Visitor Counter : 205