ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੋਵਿਡ-19 ਖ਼ਿਲਾਫ਼ ਜੰਗ ਲਈ ਟੈਕਨੋਲੋਜੀ ਵਿਕਾਸ ਬੋਰਡ (ਟੀਡੀਬੀ) ਦੁਆਰਾ ਰੱਖੇ ਗਏ ਪ੍ਰਸਤਾਵਾਂ ਪ੍ਰਤੀ ਭਾਰਤੀ ਉਦਯੋਗ ਵਿੱਚ ਭਾਰੀ ਉਤਸ਼ਾਹ
Posted On:
11 APR 2020 12:19PM by PIB Chandigarh
ਕੋਵਿਡ-19 ਖ਼ਿਲਾਫ਼ ਲੜਨ ਲਈ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਤਹਿਤ ਇੱਕ ਕਾਨੂੰਨੀ ਸੰਸਥਾ-ਟੈਕਨੋਲੋਜੀ ਵਿਕਾਸ ਬੋਰਡ (ਟੀਡੀਬੀ) ਨੇ ਭਾਰਤੀ ਉਦਯੋਗ ਅਤੇ ਸਟਾਰਟ-ਅੱਪ ਤੋਂ ਜੋ ਪ੍ਰਸਤਾਵ ਮੰਗੇ ਸਨ, ਉਨ੍ਹਾਂ ਪ੍ਰਤੀ ਉਨ੍ਹਾਂ ਨੇ ਜ਼ਬਰਦਸਤ ਹੁੰਗਾਰਾ ਭਰਿਆ ਹੈ।
ਟੈਕਨੋਲੋਜੀ ਵਿਕਾਸ ਬੋਰਡ (ਟੀਡੀਬੀ) ਭਾਰਤੀ ਕੰਪਨੀਆਂ ਨੂੰ ਦੇਸੀ ਟੈਕਨੋਲੋਜੀ ਦੇ ਵਪਾਰੀਕਰਨ ਜਾਂ ਦਰਾਮਦੀ ਟੈਕਨੋਲੋਜੀ ਨੂੰ ਅਪਣਾਉਣ ਲਈ ਵਿੱਤੀ ਮਦਦ ਪ੍ਰਦਾਨ ਕਰਦਾ ਹੈ ਅਤੇ 20 ਮਾਰਚ, 2020 ਨੂੰ ਉਸ ਨੇ ਕੋਵਿਡ-19 ਦੇ ਮੁਕਾਬਲੇ ਲਈ ਦੇਸ਼ ਦੀ ਬੁਨਿਆਦੀ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਸੁਝਾਅ ਮੰਗੇ ਸਨ। ਇਸ ਵਿੱਚ ਨਿਗਰਾਨੀ, ਲੈਬਾਰਟਰੀ ਸਹਾਇਤਾ, ਇਨਫੈਕਸ਼ਨ ਦੇ ਬਚਾਅ ਅਤੇ ਕੰਟਰੋਲ, ਲੌਜਿਸਟਿਕਸ, ਰਿਸਕ ਸੰਚਾਰ ਅਤੇ ਵਿਸ਼ੇਸ਼ ਤੌਰ ‘ਤੇ ਆਈਸੋਲੇਸ਼ਨ ਅਤੇ ਗੰਭੀਰ ਤੌਰ ‘ਤੇ ਬਿਮਾਰ ਮਰੀਜ਼ਾਂ ਦੇ ਪ੍ਰਬੰਧਨ ਜਿਹੇ ਪ੍ਰਮੁੱਖ ਖੇਤਰ ਕਵਰ ਕੀਤੇ ਗਏ।
ਇਸ ਸੱਦੇ ਦਾ ਪ੍ਰਭਾਵ ਬਹੁਤ ਵਿਸ਼ਾਲ ਸੀ ਅਤੇ ਪਹਿਲੇ ਹਫਤੇ ਦੇ ਅੰਦਰ ਹੀ 300 ਕੰਪਨੀਆਂ ਨੇ ਟੈਕਨੋਲੋਜੀ ਵਿਕਾਸ ਬੋਰਡ (ਟੀਡੀਬੀ) ਪੋਰਟਲ ਉੱਤੇ ਆਪਣੀ ਹਾਜ਼ਰੀ ਦਰਜ ਕਰਵਾਈ। ਇਸ ਤੋਂ ਇਲਾਵਾ 140 ਹੋਰ ਕੰਪਨੀਆਂ ਨੇ ਹੁਣ ਤੱਕ ਆਪਣੇ ਸੁਝਾਅ ਭੇਜੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸਟਾਰਟ ਅੱਪਸ ਹਨ, ਜੋ ਕਿ ਕਈ ਖੇਤਰਾਂ ਬਾਰੇ ਇਨੋਵੇਟਿਵ ਸਮਾਧਾਨ ਸੁਝਾਅ ਰਹੇ ਹਨ।
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਸਕੱਤਰ ਪ੍ਰੋ. ਆਸ਼ੂਤੋਸ਼ ਸ਼ਰਮਾ ਨੇ ਕਿਹਾ, "ਟੀਡੀਬੀ ਦੁਆਰਾ ਕੋਵਿਡ-19 ਨਾਲ ਸਬੰਧਿਤ ਉਤਪਾਦਾਂ ਅਤੇ ਟੈਕਨੋਲੋਜੀਆਂ ਬਾਰੇ ਜੋ ਸੱਦਾ ਦਿੱਤਾ ਗਿਆ ਉਸ ਨੇ ਸਟਾਰਟ-ਅੱਪਸ ਅਤੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈਜ਼) ਦੀਆਂ ਸਮਰੱਥਾਵਾਂ ਨੂੰ ਤੇਜ਼ੀ ਨਾਲ ਸਾਹਮਣੇ ਲਿਆਂਦਾ ਹੈ। ਰਾਸ਼ਟਰ ਨੂੰ ਚਾਹੀਦਾ ਹੈ ਕਿ ਦੇਸੀ ਤਕਨਾਲੋਜੀ ਦੇ ਨਿਰਮਾਣ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਸਾਡੇ ਘਾਟੇ ਨੂੰ ਜਲਦੀ ਅਤੇ ਪੂਰੀ ਤਰ੍ਹਾਂ ਪੂਰਨ ਕਰਨ ਅਤੇ ਨਵੇਂ ਜੋਸ਼ ਨਾਲ ਅੱਗੇ ਵਧਣ ਦੀ ਲੋੜ ਹੈ। ਇਸ ਦਿਸ਼ਾ ਵਿੱਚ ਚੁੱਕੇ ਗਏ ਹਰ ਕਦਮ ਦਾ ਚੋਖਾ ਪ੍ਰਭਾਵ ਪਵੇਗਾ।"
ਡਾਇਗਨੌਸਟਿਕ ਕਿੱਟਾਂ ਜਿਨ੍ਹਾਂ ਵਿੱਚ ਰੀਅਲ ਟਾਈਮ ਰਿਵਰਸ ਟ੍ਰਾਂਸਕ੍ਰਿਪਟੇਸ ਪੀਸੀਆਰ (ਆਰਟੀ-ਪੀਸੀਆਰ) ਅਤੇ ਐਂਟੀਬਾਡੀ ਰੈਪਿਡ ਟੈਸਟਾਂ ਬਾਰੇ ਬਹੁਤ ਸਾਰੇ ਸੁਝਾਅ ਮਿਲੇ ਹਨ। ਜੋ ਹੱਲ ਪੇਸ਼ ਕੀਤੇ ਗਏ ਹਨ ਉਹ ਪੇਪਰ-ਅਧਾਰਿਤ ਤੋਂ ਚਿਪ-ਅਧਾਰਿਤ ਹਨ ਅਤੇ ਕਈ ਤਾਂ ਨੈਨੋ ਫਲਿਊਡਿਕ ਪਲੈਟਫਾਰਮਾਂ ਬਾਰੇ ਹਨ।
ਬਾਇਓਟੈੱਕ ਡੋਮੇਨ ਵਿੱਚ ਕੁਝ ਸੁਝਾਅ ਟੀਕੇ ਦੇ ਵਿਕਾਸ ਬਾਰੇ, ਕੁਝ ਪੁਆਇੰਟ ਆਵ੍ ਕੇਅਰ ਡਿਵਾਈਸ ਬਾਰੇ ਤਾਕਿ ਬਿਮਾਰੀ ਦੀ ਗੰਭੀਰਤਾ ਦਾ ਪਤਾ ਲਗ ਸਕੇ ਅਤੇ ਬਾਕੀ ਸੁਝਾਅ ਕੁਦਰਤੀ ਸੰਸਾਧਨਾਂ ਤੋਂ ਹਾਸਲ ਕੀਤੇ ਉਤਪਾਦਾਂ ਬਾਰੇ ਹਨ ਤਾਕਿ ਸਿਹਤ ਸਥਿਤੀਆਂ ਵਿੱਚ ਸੁਧਾਰ ਆ ਸਕੇ।
ਵੱਖ-ਵੱਖ ਕੰਪਨੀਆਂ ਨੇ ਸਸਤੇ ਮਾਸਕ ਵੱਡੇ ਪੱਧਰ ਉੱਤੇ ਬਣਾਉਣ ਬਾਰੇ ਸੁਝਾਅ ਪੇਸ਼ ਕੀਤੇ ਹਨ ਜਿਨ੍ਹਾਂ ਵਿੱਚ ਡਿਜ਼ਾਈਨ, ਸਮਾਨ ਅਤੇ ਉਤਪਾਦਨ ਤਕਨੀਕਾਂ ਬਾਰੇ ਦੱਸਿਆ ਗਿਆ ਹੈ। ਇਸ ਖੇਤਰ ਵਿੱਚ ਬਹੁ-ਗਿਣਤੀ ਹੱਲ ਸਸਤੇ ਅਤੇ ਨਾਰਮਲ ਮਾਸਕ ਬਾਰੇ ਹਨ ਜਿਨ੍ਹਾਂ ਵਿੱਚ ਬੁਣੇ ਹੋਏ ਫੇਸ ਮਾਸਕ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਐਂਟੀ-ਵਾਇਰਲ ਦਵਾਈ 3ਡੀ ਪ੍ਰਿੰਟਿਡ ਮਾਸਕ, ਨੈਨੋ ਫਾਈਬਰ ਕੋਟਿਡ ਐੱਨ-95 ਮਾਸਕ, ਪ੍ਰੋਵੀਡੋਨ ਆਇਓਡੀਨ ਥਿਨ-ਫਿਲਮ ਕੋਟਿਡ ਮਾਸਕ ਸਮੂਹਕ ਖਪਤ ਲਈ ਸੁਝਾਏ ਗਏ ਹਨ।
ਵਿਸ਼ਾਲ ਇਲਾਕੇ ਦੀ ਸੈਨੇਟਾਈਜ਼ੇਸ਼ਨ ਅਤੇ ਸਟਰਲਾਈਜ਼ੇਸ਼ਨ ਦੇ ਸੁਝਾਅ ਵੀ ਸਾਹਮਣੇ ਆਏ ਹਨ। ਇਸ ਬਾਰੇ ਕਈ ਤਰ੍ਹਾਂ ਦੇ ਸੁਝਾਅ ਹੈਂਡ ਸੈਨੇਟਾਈਜ਼ਰਾਂ ਤੋਂ ਲੈ ਕੇ ਆਟੋਮੇਟਿਡ ਡਿਸਇਨਫੈਕਸ਼ਨ ਰੋਬੋਟਸ ਬਾਰੇ ਹਨ ਜਿਨ੍ਹਾਂ ਵਿੱਚ ਪੂਰੀ ਡੂੰਘਾਈ ਦਾ ਡਿਸਇਨਫੈਕਸ਼ਨ ਸਾਈਕਲ (ਐੱਫਡੀਡੀਸੀ) ਟੈਕਨੋਲੋਜੀ ਦੀ ਵੱਡੇ ਇਲਾਕੇ ਦੀ ਸੈਨੇਟਾਈਜ਼ੇਸ਼ਨ ਲਈ ਹੈ। ਕਈ ਕੰਪਨੀਆਂ ਨੇ ਆਪਣੇ ਉਤਪਾਦਾਂ ਵਿੱਚ ਡਿਸਇਨਫੈਕਸ਼ਨ ਲਈ ਸਿਲਵਰ ਨੈਨੋ ਪਾਰਟੀਕਲਸ ਦੀ ਵਰਤੋਂ ਦਾ ਸੁਝਾਅ ਵੀ ਦਿੱਤਾ ਹੈ। ਕਈਆਂ ਨੇ ਡਿਸਇਨਫੈਕਸ਼ਨ ਚੈਂਬਰਾਂ ਵਿੱਚ ਅਲਟ੍ਰਾਵਾਇਲਟ (ਯੂਵੀ) ਰੇਜ਼ ਦੀਆਂ ਜਰਮੀਸਾਈਡਲ ਪ੍ਰਾਪਰਟੀਜ਼ ਦੀ ਵਰਤੋਂ ਦਾ ਸੁਝਾਅ ਦਿੱਤਾ ਹੈ। ਇਸ ਤੋਂ ਇਲਾਵਾ ਥਾਈਮੋਲ ਅਤੇ ਲਿਕੂਇਡ ਓਜ਼ੋਨ ਅਧਾਰਿਤ ਡਿਸਇਨਫੈਕਸ਼ਨ ਟੈਕਨੋਲੋਜੀ ਦੀ ਵਰਤੋਂ ਦਾ ਸੁਝਾਅ ਵੀ ਦਿੱਤਾ ਗਿਆ ਹੈ।
ਥਰਮਲ ਸਕੈਨਰਐਨੇਬਲ ਟੈਕਨੋਲੋਜੀ ਤਹਿਤ ਕੁਝ ਹੱਲ ਸੁਝਾਏ ਗਏ ਹਨ ਅਤੇ ਕੁਆਲਿਟੀ ਥਰਮਲ ਇਮੇਜਿੰਗ, ਸਕ੍ਰੀਨਿੰਗ ਸਿਸਟਮ ਵਿਦ ਹਾਈ-ਰੈਜ਼ਲਿਊਸ਼ਨ ਟੈਂਪਰੇਚਰ ਰੇਂਜ, 0.3 ਡਿਗਰੀ ਤੋਂ ਘੱਟ, ਜਿਸ ਵਿੱਚ ਸਮੂਹਕ ਪੱਧਰ ਉੱਤੇ ਮੁਢਲੀ ਸਕ੍ਰੀਨਿੰਗ ਦਾ ਪ੍ਰਬੰਧ ਹੋਵੇਗਾ। ਇਨ੍ਹਾਂ ਵਿੱਚੋਂ ਕੁਝ ਕੰਪਨੀਆਂ ਨੇ ਦਾਅਵਾ ਕੀਤਾ ਹੈ ਕਿ ਉਹ ਕੰਪਿਊਟਿੰਗ ਤਕਨੀਕਾਂ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰ ਸਕਦੀਆਂ ਹਨ ਤਾਕਿ ਸਕੈਨਿੰਗ ਦੇ ਸਹੀ ਨਤੀਜੇ ਹਾਸਲ ਹੋ ਸਕਣ ਅਤੇ ਨਾਲ ਹੀ ਸੂਚਨਾ ਟੈਕਨੋਲੋਜੀ ਦੀ ਵਰਤੋਂ ਕਰਕੇ ਕੁਆਰੰਟੀਨ ਦਾ ਪ੍ਰਬੰਧ ਹੋ ਸਕੇ, ਖਾਣੇ ਅਤੇ ਦਵਾਈਆਂ ਦੀ ਡਿਲਿਵਰੀ ਉੱਤੇ ਨਿਗਰਾਨੀ ਰੱਖੀ ਜਾ ਸਕੇ, ਸਵੈ ਜਾਇਜ਼ੇ ਲਈ ਐਪ ਅਤੇ ਟੈਲੀ-ਮੈਡੀਸਿਨ ਪ੍ਰਦਾਨ ਹੋ ਸਕੇ। ਪ੍ਰੋਜੈਕਟਾਂ ਦਾ ਜਾਇਜ਼ਾ ਮਾਹਿਰਾਂ ਦੀਆਂ ਕਮੇਟੀਆਂ ਦੁਆਰਾ ਲਿਆ ਜਾ ਰਿਹਾ ਹੈ ਤਾਕਿ ਉਨ੍ਹਾਂ ਦੀ ਤਕਨੀਕੀ ਅਤੇ ਵਿੱਤੀ ਮਦਦ ਬਾਰੇ ਜਾਣਕਾਰੀ ਹਾਸਲ ਹੋ ਸਕੇ।
ਵੇਰਵੇ ਲਈ ਸੰਪਰਕ ਕਰੋ - ਕਮਾਂਡਰ ਨਵਨੀਤ ਕੌਸ਼ਕ, ਸਾਇੰਸਟਿਸਟ ਈ ਟੈਕਨੋਲੋਜੀ ਵਿਕਾਸ ਬੋਰਡ navneetkaushik.tdb[at]gmail[dot]com, ਮੋਬਾਈਲ 9560611391)
*****
ਕੇਜੀਐੱਸ/(ਡੀਐੱਸਟੀ)
(Release ID: 1613383)
Visitor Counter : 219